ਨਵੀਂ ਦਿੱਲੀ— ਸਰਦੀ ਦੇ ਮੌਸਮ 'ਚ ਬੀਮਾਰੀਆਂ ਤੋਂ ਬਚਣ ਲਈ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਇਸ ਮੌਸਮ 'ਚ ਜਰਾ ਜਿਹੀ ਲਾਪਰਵਾਹੀ ਤੁਹਾਨੂੰ ਸਰਦੀ-ਜੁਕਾਮ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਬਣਾ ਸਕਦੀ ਹੈ। ਉਂਝ ਤਾਂ ਸਰਦੀਆਂ 'ਚ ਸੰਤਰਾ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਪਰ ਸ਼ਾਇਦ ਹੀ ਕੋਈ ਇਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਜਾਣਦਾ ਹੋਵੇਗਾ। ਸਰਦੀਆਂ 'ਚ ਰੋਜ਼ਾਨਾ ਸੰਤਰੇ ਜਾਂ ਇਸ ਦੇ ਜੂਸ ਦੀ ਵਰਤੋਂ ਜੁਕਾਮ-ਖਾਂਸੀ ਦੇ ਨਾਲ-ਨਾਲ ਵੱਡੀ ਤੋਂ ਵੱਡੀ ਬੀਮਾਰੀਆਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਅਮੀਨੋ ਐਸਿਡ, ਫਾਈਬਰ, ਕੈਲਸ਼ੀਅਮ, ਆਇਓਡੀਨ, ਫਾਸਫੋਰਸ, ਸੋਡੀਅਮ, ਮਿਨਰਲਸ, ਵਿਟਾਮਿਨ ਏ ਅਤੇ ਬੀ ਦੇ ਗੁਣਾਂ ਨਾਲ ਭਰਪੂਰ ਸੰਤਰਾ ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਨੂੰ ਦੂਰ ਰੱਖਦਾ ਹੈ। ਇਸ ਤੋਂ ਇਲਾਵਾ ਸੰਤਰਾ ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਨੂੰ ਦੂਰ ਰੱਖਦਾ ਹੈ। ਇਸ ਤੋਂ ਇਲਾਵਾ ਰੋਜ਼ ਸੰਤਰਾ ਖਾਣ ਨਾਲ ਇਮਊਨ ਸਿਸਟਮ ਵੀ ਮਜ਼ਬੂਤ ਹੁੰਦਾ ਹੈ। ਆਓ ਜਾਣਦੇ ਹਾਂ ਕਿ ਰੋਜ਼ਾਨਾ ਸੰਤਰਾ ਜਾਂ ਸੰਤਰੇ ਦੇ ਜੂਸ ਦੀ ਵਰਤੋਂ ਤੁਹਾਨੂੰ ਕਿਹੜੀਆਂ ਬੀਮਾਰੀਆਂ ਤੋਂ ਦੂਰ ਰੱਖਦਾ ਹੈ।
1. ਸਰਦੀ-ਜੁਕਾਮ
ਸੰਤਰੇ 'ਚ ਮੌਜੂਦ ਵਿਟਾਮਿਨ ਸੀ ਸਰਦੀ-ਜੁਕਾਮ,ਖਾਂਸੀ ਅਤੇ ਕਫ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਰੋਜ਼ਾਨਾ ਇਸ ਦੇ ਜੂਸ 'ਚ ਨਿੰਬੂ ਦਾ ਰਸ ਮਿਲਾ ਕੇ ਪੀਣਾ ਵੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ।
2. ਬਲੱਡ ਪ੍ਰੈਸ਼ਰ ਕੰਟਰੋਲ
ਫਾਈਬਰ ਅਤੇ ਸੋਡੀਅਮ ਦੇ ਗੁਣਾਂ ਨਾਲ ਭਰਪੂਰ ਸੰਤਰਾ ਡਾਇਬਿਟੀਜ਼ ਦੇ ਮਰੀਜਾਂ ਲਈ ਵੀ ਚੰਗਾ ਹੁੰਦਾ ਹੈ। ਰੋਜ਼ਾਨਾ ਇਸ ਦੀ ਵਰਤੋਂ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।
3. ਕੈਂਸਰ
ਇਸ 'ਚ ਮੌਜੂਦ ਵਿਟਾਮਿਨ ਏ ਅਤੇ ਸੀ ਸਰੀਰ 'ਚ ਮੌਜੂਦ ਲਾਈਮੋਨਿਨ ਕੈਂਸਰ ਸੈੱਲਸ ਨੂੰ ਵਧਣ ਤੋਂ ਰੋਕਦੇ ਹਨ। ਇਕ ਸਟਡੀ ਦੇ ਮੁਤਾਬਕ ਸੰਤਰਾ ਲੀਵਰ ਅਤੇ ਬ੍ਰੈਸਟ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ।
4. ਕਿਡਨੀ ਦੀ ਪੱਥਰੀ
ਕਿਡਨੀ ਸਟੋਨ ਦੀ ਸਮੱਸਿਆ ਹੋਣ 'ਤੇ ਰੋਜ਼ਾਨਾ ਸੰਤਰੇ ਦੇ ਜੂਸ ਦੀ ਵਰਤੋ ਕਰੋ। ਪੱਥਰੀ 2-3 ਹਫਤੇ 'ਚ ਹੀ ਨਿਕਲ ਜਾਵੇਗੀ।
5. ਬਵਾਸੀਰ
ਇਹ ਪੇਟ ਦੇ ਅਲਸਰ ਨੂੰ ਖਤਮ ਕਰਕੇ ਬਵਾਸੀਰ ਤੋਂ ਰਾਹਤ ਦਿਵਾਉਂਦਾ ਹੈ। ਇਸ ਦੇ ਇਲਾਵਾ ਸੰਤਰੇ ਦੇ ਛਿਲਕੇ ਦਾ ਪਾਊਡਰ ਬਣਾ ਕੇ ਗਰਮ ਪਾਣੀ ਦੇ ਨਾਲ ਪੀਣ ਨਾਲ ਬਵਾਸੀਰ ਤੋਂ ਰਾਹਤ ਮਿਲਦੀ ਹੈ।6. ਗਠੀਆ
ਸਰਦੀਆਂ 'ਚ ਗਠੀਏ ਦੇ ਰੋਗੀਆਂ ਦੇ ਜੋੜਾਂ ਅਤੇ ਗੋਡਿਆਂ ਦਾ ਦਰਦ ਹੋਰ ਵੀ ਵਧ ਜਾਂਦਾ ਹੈ। ਅਜਿਹੇ 'ਚ ਸੰਤਰੇ ਦੇ ਰਸ ਅਤੇ ਬਕਰੀ ਦੇ ਦੁੱਧ ਨੂੰ ਮਿਲਾ ਕੇ ਪੀਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
7. ਬੁਖਾਰ
ਜੇ ਤੁਹਾਨੂੰ ਤੇਜ਼ ਬੁਖਾਰ ਹੈ ਤਾਂ ਦਿਨ 'ਚ 2 ਵਾਰ ਸੰਤਰੇ ਦੇ ਜੂਸ ਦੀ ਵਰਤੋਂ ਕਰੋ। ਇਸ ਦੀ ਵਰਤੋਂ ਸਰੀਰ ਦੇ ਤਾਪਮਾਨ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ।
8. ਪੇਟ ਦੀਆਂ ਸਮੱਸਿਆਵਾਂ
ਸੰਤਰੇ ਦੇ ਰਸ ਨੂੰ ਗਰਮ ਕਰਕੇ ਉਸ 'ਚ ਕਾਲੀ ਮਿਰਚ ਪਾ ਕੇ ਪੀਓ। ਪੇਟ 'ਚ ਗੈਸ, ਅਪਚ, ਬਦਹਜ਼ਮੀ, ਸੋਜ ਅਤੇ ਇਨਫੈਕਸ਼ਨ ਨੂੰ ਦੂਰ ਕਰਨ ਲਈ ਇਸ ਮਿਸ਼ਰਣ ਦੀ ਵਰਤੋਂ ਕਰੋ।
ਰਸੋਈ 'ਚ ਮੌਜੂਦ ਇਹ ਚੀਜ਼ਾਂ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦੀਆਂ ਹਨ ਦੂਰ
NEXT STORY