ਨਵੀਂ ਦਿੱਲੀ— ਨਿੰਮ ਕੋੜੀ ਜ਼ਰੂਰ ਹੁੰਦੀ ਹੈ ਪਰ ਸਿਹਤ ਲਈ ਇਹ ਬਹੁਤ ਹੀ ਫਾਇਦੇਮੰਦ ਹੰਦੀ ਹੈ। ਐਂਟੀ-ਬੈਕਟੀਰੀਅਲ, ਐਂਟੀ-ਫੰਗਲ ਅਤੇ ਐਂਟੀਸੈਪਟਿਕ ਗੁਣਾਂ ਨਾਲ ਭਰਪੂਰ ਨਿੰਮ ਦੀ ਵਰਤੋਂ ਦਵਾਈਆਂ ਅਤੇ ਬਿਊਟੀ ਪ੍ਰੋਡਕਟਸ ਬਣਾਉਣ ਵਿਚ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਨਾਲ ਸਰੀਰ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਇਸ ਨਾਲ ਹੋਣ ਵਾਲੇ ਫਾਇਇਆਂ ਬਾਰੇ...
1. ਦੰਦ ਅਤੇ ਮਸੂੜੇ
ਦੰਦਾਂ ਅਤੇ ਮਸੂੜਿਆਂ ਨਾਲ ਜੁੜੀਆਂ ਪ੍ਰੇਸ਼ਾਨੀਆਂ ਵਿਚ ਨਿੰਮ ਦੀ ਦਾਤਨ ਕਰਨ ਨਾਲ ਇਹ ਜਲਦੀ ਦੂਰ ਹੋ ਜਾਂਦੀਆਂ ਹਨ। ਨਿੰਮ ਮੂੰਹ ਵਿਚ ਪੈਦਾ ਹੋ ਰਹੇ ਬੈਕਟੀਰੀਆ ਨੂੰ ਖਤਮ ਕਰਦਾ ਹੈ। ਇਸ ਨਾਲ ਸਾਹ ਵਿਚ ਤਾਜ਼ਗੀ, ਮਜ਼ਬੂਤੀ ਅਤੇ ਚਮਕ ਬਣੀ ਰਹਿੰਦੀ ਹੈ।
2. ਡਾਈਬੀਟੀਜ਼ ਵਿਚ ਫਾਇਦੇਮੰਦ
ਸ਼ੂਗਰ ਦੇ ਰੋਗੀ ਲਈ ਨਿੰਮ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਰੋਜ਼ਾਨਾ ਖਾਲੀ ਪੇਟ ਨਿੰਮ ਦੀਆਂ 4-5 ਪੱਤੀਆਂ ਚਬਾਉਣ ਨਾਲ ਡਾਈਬੀਟੀਜ਼ ਨੂੰ ਕੰਟ੍ਰੋਲ ਵਿਚ ਕੀਤਾ ਜਾ ਸਕਦਾ ਹੈ।
3. ਪੇਟ ਦੇ ਕੀੜੇ
ਪੇਟ ਵਿਚ ਕੁਝ ਸਮੇਂ ਬਾਅਦ ਕੀੜੇ ਪੈਦਾ ਹੋਣਾ ਸ਼ੁਰੂ ਹੋ ਜਾਂਦੇ ਹਨ, ਜਿਸ ਨਾਲ ਭੁੱਖ ਲੱਗਣਾ, ਕਮਜ਼ੋਰੀ ਜਾਂ ਜ਼ਰੂਰਤ ਤੋਂ ਜ਼ਿਆਦਾ ਭੁੱਖ ਲੱਗਣਾ ਪਰ ਖਾਣ ਦਾ ਫਾਇਦਾ ਨਾ ਹੋਣਾ, ਮੂੰਹ ਵਿਚੋਂ ਲਾਰ ਆਉਣਾ ਆਦਿ ਸਮੱਸਿਆਵਾਂ ਹੋ ਜਾਂਦੀਆਂ ਹਨ। ਨਿੰਮ ਦੀ ਵਰਤੋਂ ਕਰਨ ਨਾਲ ਇਸ ਪ੍ਰੇਸ਼ਾਨੀ ਤੋਂ ਰਾਹਤ ਮਿਲਦੀ ਹੈ ਅਤੇ ਪੇਟ ਦਾ ਦਰਦ ਵੀ ਠੀਕ ਹੋ ਜਾਂਦਾ ਹੈ।
4. ਗਠੀਏ ਦੀ ਸਮੱਸਿਆ ਨੂੰ ਦੂਰ ਕਰੇ
ਗਠੀਆ ਰੋਗ ਵਿਚ ਜੋੜਾਂ ਵਿਚ ਸੋਜ ਅਤੇ ਦਰਦ ਹੋਣ ਨਾਲ ਬਹੁਤ ਤਕਲੀਫ ਹੁੰਦੀ ਹੈ। ਨਿੰਮ ਦੇ ਤੇਲ ਦੀ ਨਿਯਮਿਤ ਮਾਲਿਸ਼ ਕਰਨ ਨਾਲ ਵੀ ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਵਿਟ ਕਾਫੀ ਆਰਾਮ ਮਿਲਦਾ ਹੈ।
ਲੀਚੀ ਕਰਦੀ ਹੈ ਸਰੀਰ ਦੀਆਂ ਕਈ ਬੀਮਾਰੀਆਂ ਦੂਰ
NEXT STORY