ਜਲੰੰਧਰ: ਭਾਰਤੀ ਰਸੋਈ 'ਚ ਇਲਾਇਚੀ ਦੀ ਵਰਤੋਂ ਭੋਜਨ 'ਚ ਸੁਆਦ ਵਧਾਉਣ ਲਈ ਵੀ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਛੋਟੀ ਜਿਹੀ ਇਲਾਇਚੀ ਤੁਹਾਡੀ ਸਿਹਤ ਅਤੇ ਸੁੰਦਰਤਾ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਵੀ ਹੈ। ਜੀ ਹਾਂ, ਇਲਾਇਚੀ ਦੀ ਵਰਤੋਂ ਕਈ ਸਮੱਸਿਆਵਾਂ ਜਿਵੇਂ ਪੱਥਰੀ, ਗਲ਼ੇ ਦੀ ਸਮੱਸਿਆ, ਖੰਘ, ਗੈਸ, ਟੀ. ਬੀ., ਮੁਹਾਸੇ ਅਤੇ ਝੜਦੇ ਵਾਲਾਂ ਨੂੰ ਦੂਰ ਕਰ ਸਕਦੀ ਹੈ। ਆਓ ਅਸੀਂ ਤੁਹਾਨੂੰ ਇਲਾਇਚੀ ਖਾਣ ਦੇ ਕੁਝ ਜ਼ਬਰਦਸਤ ਫ਼ਾਇਦੇ ਦੱਸਦੇ ਹਾਂ
ਵਧਿਆ ਹੋਇਆ ਪੇਟ ਅੰਦਰ ਹੋ ਜਾਵੇਗਾ:ਜੇ ਤੁਸੀਂ ਆਪਣੇ ਵਧੇ ਹੋਏ ਪੇਟ ਨੂੰ ਅੰਦਰ ਕਰਨਾ ਚਾਹੁੰਦੇ ਹੋ, ਤਾਂ ਰਾਤ ਨੂੰ 2 ਇਲਾਇਚੀ ਖਾਓ ਅਤੇ ਗਰਮ ਪਾਣੀ ਪੀਓ। ਇਸ 'ਚ ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਬੀ1, ਬੀ6 ਅਤੇ ਵਿਟਾਮਿਨ ਸੀ ਹੁੰਦਾ ਹੈ, ਜੋ ਵਾਧੂ ਕੈਲੋਰੀ ਬਰਨ ਕਰਨ 'ਚ ਮਦਦ ਕਰਦੀ ਹੈ।

ਪੱਥਰੀ ਨੂੰ ਖਤਮ ਕਰੇ: ਸੌਣ ਤੋਂ ਪਹਿਲਾਂ ਗਰਮ ਪਾਣੀ ਨਾਲ ਇਲਾਇਚੀ ਦੀ ਵਰਤੋਂ ਕਰਨ ਨਾਲ ਪੱਥਰੀ ਜਲਦੀ ਖੁਰ ਕੇ ਮਲ-ਮੂਤਰ ਰਾਹੀਂ ਬਾਹਰ ਆ ਜਾਂਦੀ ਹੈ ਨਾਲ ਹੀ, ਇਹ ਜੋੜਾਂ ਦੇ ਦਰਦ ਤੋਂ ਵੀ ਰਾਹਤ ਪ੍ਰਦਾਨ ਕਰਦੀ ਹੈ।
ਇਨਸੌਮਨੀਆ ਸਮੱਸਿਆ ਕੁਝ ਲੋਕ ਬਹੁਤ ਸਾਰਾ ਕੰਮ ਕਰਨ ਦੇ ਬਾਅਦ ਵੀ ਰਾਤ ਨੂੰ ਨੀਂਦ ਨਹੀਂ ਲੈਂਦੇ। ਲੋਕ ਸੌਣ ਲਈ ਦਵਾਈਆਂ ਲੈਂਦੇ ਹਨ ਜਿਸਦਾ ਸਰੀਰ 'ਤੇ ਬੁਰਾ ਅਸਰ ਪੈਂਦਾ ਹੈ। ਕੁਦਰਤੀ ਨੀਂਦ ਲੈਣ ਲਈ ਸੌਣ ਤੋਂ ਪਹਿਲਾਂ ਹਰ ਰਾਤ ਗਰਮ ਪਾਣੀ ਨਾਲ ਇਲਾਇਚੀ ਦੀ ਵਰਤੋਂ ਕਰੋ। ਇਸ ਨਾਲ ਨੀਂਦ ਆਵੇਗੀ।
ਤਣਾਅ ਤੋਂ ਮਿਲੇ ਰਾਹਤ: ਰੋਜ਼ਾਨਾ ਇਸ ਦਾ ਕਾੜਾ ਪੀਣ ਨਾਲ ਮਾਨਸਿਕ ਤਣਾਅ ਦੂਰ ਹੁੰਦਾ ਹੈ। ਇਲਾਇਚੀ ਦੇ ਪਾਊਡਰ ਨੂੰ ਪਾਣੀ 'ਚ ਉਬਾਲ ਕੇ ਇਸ ਦਾ ਕਾੜਾ ਬਣਾਓ। ਹੁਣ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀਓ। ਕੁਝ ਦਿਨ ਪੀਣ ਨਾਲ ਤੁਹਾਨੂੰ ਬਹੁਤ ਸਾਰਾ ਫਰਕ ਨਜ਼ਰ ਆਵੇਗਾ।

ਪੇਟ ਦੀਆਂ ਸਮੱਸਿਆਵਾਂ ਹੋਣਗੀਆਂ ਦੂਰ: ਕੁਝ ਲੋਕਾਂ ਨੂੰ ਹਮੇਸ਼ਾ ਪੇਟ ਸੰਬੰਧੀ ਸਮੱਸਿਆਵਾਂ ਹੁੰਦੀਆਂ ਹਨ। ਪੇਟ ਖਰਾਬ ਹੋਣ ਕਾਰਨ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਦੋਵਾਂ ਸਮੱਸਿਆਵਾਂ ਤੋਂ ਬਚਣ ਲਈ ਸਵੇਰੇ ਖਾਲੀ ਪੇਟ 1 ਇਲਾਇਚੀ ਕੋਸੇ ਗਰਮ ਪਾਣੀ ਨਾਲ ਖਾਓ। ਕੁਝ ਦਿਨ ਲਗਾਤਾਰ ਖਾਣ ਨਾਲ ਫ਼ਰਕ ਪਵੇਗਾ।
ਗੈਸ ਅਤੇ ਐਸਿਡਿਟੀ: ਇਲਾਇਚੀ ਨਾਲ ਗੈਸ, ਐਸਿਡਿਟੀ, ਕਬਜ਼, ਪੇਟ ਦੇ ਕੜਵੱਲ ਦੀ ਸਮੱਸਿਆ 'ਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਹਿਚਕੀ ਤੋਂ ਵੀ ਰਾਹਤ ਮਿਲਦੀ ਹੈ। ਇਸ 1 ਚੀਜ਼ ਨੂੰ ਚਬਾਉਣ ਨਾਲ ਭਾਰ ਘੱਟ ਹੋਵੇਗਾ।
ਬਿਹਤਰ ਖੂਨ ਸੰਚਾਰ: ਹਰੀ ਇਲਾਇਚੀ ਫੇਫੜਿਆਂ 'ਚ ਖੂਨ ਦਾ ਗੇੜ ਠੀਕ ਰੱਖਦੀ ਹੈ। ਇਸ ਦੇ ਨਾਲ ਇਹ ਦਮਾ, ਜ਼ੁਕਾਮ, ਖੰਘ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾਉਂਦੀ ਹੈ। ਇਹ ਬਲਗਮ ਨੂੰ ਬਾਹਰ ਕੱਢ ਕੇ ਛਾਤੀ ਦੀ ਜਕੜ ਨੂੰ ਘਟਾਉਣ 'ਚ ਸਹਾਇਤਾ ਕਰਦੀ ਹੈ।

ਵਾਲਾਂ ਦੇ ਝੜਨ ਦੀ ਸਮੱਸਿਆਂ ਨੂੰ ਕਰੋ ਦੂਰ: ਪ੍ਰਦੂਸ਼ਣ ਦੇ ਹਮਲੇ, ਤਣਾਅ ਅਤੇ ਮਾੜੀ ਖੁਰਾਕ ਵਾਲਾਂ ਨੂੰ ਕਮਜ਼ੋਰ ਕਰਦੀ ਹੈ, ਜਿਸ ਨਾਲ ਇਹ ਝੜਨ ਲੱਗ ਪੈਂਦੇ ਹਨ ਪਰ ਇਹ ਉਪਾਅ ਵਾਲਾਂ ਦੇ ਡਿੱਗਣ ਨੂੰ ਰੋਕਣ 'ਚ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ।
ਜਾਣੋ ਸੁੱਕੇ ਮੇਵਿਆਂ ਦਾ ਰਾਜਾ ‘ਕਾਜੂ’ ਖਾਣ ਦੇ ਬੇਮਿਸਾਲ ਫ਼ਾਇਦੇ, ਇਨ੍ਹਾਂ ਬੀਮਾਰੀਆਂ ਤੋਂ ਮਿਲਦੀ ਹੈ ਮੁਕਤੀ
NEXT STORY