ਨਵੀਂ ਦਿੱਲੀ- ਹਰ ਕੋਈ ਦਿਨ ਦੀ ਥਕਾਵਟ ਤੋਂ ਛੁਟਕਾਰਾ ਪਾਉਣ ਲਈ ਸਵੇਰੇ ਜਾਂ ਸ਼ਾਮ ਨੂੰ ਚੰਗੀ ਚਾਹ ਦੇ ਕੱਪ ਨਾਲ ਸ਼ੁਰੂ ਕਰਦੇ ਹਨ। ਬਹੁਤ ਸਾਰੇ ਲੋਕ ਚਾਹ ਪੀਣਾ ਪਸੰਦ ਕਰਦੇ ਹਨ ਅਤੇ ਤੁਹਾਨੂੰ ਚਾਹ ਵਰਤੋਂ ਜ਼ਿਆਦਾ ਕਰਨ ਵਾਲੇ ਵੀ ਮਿਲਣਗੇ। ਕੁਝ ਲੋਕ ਚਾਹ ਨਾਲ ਬਿਸਕੁਟ ਜਾਂ ਕੁਝ ਮਸਾਲੇਦਾਰ ਵਸਤੂ ਲੈਣਾ ਪਸੰਦ ਕਰਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਚਾਹ ਨਾਲ ਕੁਝ ਖ਼ਾਸ ਵਸਤੂਆਂ ਦੀ ਵਰਤੋਂ ਤੁਹਾਨੂੰ ਬਿਮਾਰ ਕਰ ਸਕਦੀ ਹੈ। ਇਨ੍ਹਾਂ ਵਸਤੂਆਂ ਦੀ ਚਾਹ ਦੇ ਨਾਲ ਵਰਤੋਂ ਕਰਨ ਨਾਲ ਢਿੱਡ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਤੁਸੀਂ ਕਬਜ਼ ਅਤੇ ਐਸਿਡਟੀ ਦਾ ਵੀ ਸ਼ਿਕਾਰ ਹੋ ਸਕਦੇ ਹੋ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਚਾਹ ਨਾਲ ਕਿਹੜੀਆਂ ਵਸਤੂਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਤਾਂ ਜੋ ਤੁਹਾਡੇ ਸਰੀਰ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।
ਵੇਸਣ ਨਾਲ਼ ਬਣੀਆਂ ਵਸਤੂਆਂ ਬਿਲਕੁਲ ਨਾ ਖਾਓ
ਜ਼ਿਆਦਾਤਰ ਲੋਕ ਚਾਹ ਨਾਲ ਵੇਸਣ ਤੋਂ ਬਣੀਆ ਵਸਤੂਆਂ ਖਾਣੀਆਂ ਪਸੰਦ ਕਰਦੇ ਹਨ ਜਿਵੇਂ ਕਿ ਸਨੈਕਸ ਅਤੇ ਪਕੌੜੇ ਪਰ ਇਹਬਿਲਕੁਲ ਸਹੀ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਚਾਹ ਨਾਲ ਵੇਸਣ ਦਾ ਆਟਾ ਖਾਣ ਨਾਲ ਸਰੀਰ ਵਿਚ ਪੋਸ਼ਣ ਸੰਬੰਧੀ ਘਾਟ ਘੱਟ ਜਾਂਦੀ ਹੈ ਅਤੇ ਪਾਚਨ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਕੱਚੀਆਂ ਵਸਤੂਆਂ ਨਾ ਖਾਓ
ਕੱਚੀਆਂ ਵਸਤੂਆਂ ਚਾਹ ਦੇ ਨਾਲ ਨਹੀਂ ਖਾਣੀਆਂ ਚਾਹੀਦੀਆਂ। ਚਾਹ ਨਾਲ ਕੱਚੀਆਂ ਚੀਜ਼ਾਂ ਖਾਣਾ ਸਿਹਤ ਅਤੇ ਢਿੱਡ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਚਾਹ ਦੇ ਨਾਲ ਸਲਾਦ, ਫੁੱਟੇ ਹੋਏ ਦਾਣੇ ਜਾਂ ਉਬਾਲੇ ਆਂਡੇ ਖਾਣ ਤੋਂ ਪਰਹੇਜ਼ ਕਰੋ।
ਠੰਡੀਆਂ ਵਸਤੂਆਂ ਨਾ ਖਾਓ
ਕਿਸੇ ਵੀ ਠੰਡੀ ਵਸਤੂ ਦੀ ਵਰਤੋਂ ਚਾਹ ਦੇ ਨਾਲ ਜਾਂ ਚਾਹ ਪੀਣ ਤੋਂ ਬਾਅਦ ਨਹੀਂ ਕਰਨੀ ਚਾਹੀਦੀ। ਚਾਹ ਪੀਣ ਤੋਂ ਤੁਰੰਤ ਬਾਅਦ ਪਾਣੀ ਪੀਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਪਾਚਨ ਪ੍ਰਣਾਲੀ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਇਹ ਗੰਭੀਰ ਐਸਿਡਿਟੀ ਜਾਂ ਢਿੱਡ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਜੇ ਤੁਸੀਂ ਚਾਹੋ ਤਾਂ ਤੁਸੀਂ ਚਾਹ ਤੋਂ ਪਹਿਲਾਂ ਪਾਣੀ ਦੀ ਵਰਤੋਂ ਕਰ ਸਕਦੇ ਹੋ।
ਖੱਟੀਆਂ ਵਸਤੂਆਂ ਦੀ ਵਰਤੋਂ ਨਾ ਕਰੋ
ਬਹੁਤ ਸਾਰੇ ਲੋਕ ਚਾਹ ਵਿਚ ਨਿੰਬੂ ਨੂੰ ਨਿਚੋੜ ਕੇ ਨਿੰਬੂ ਵਾਲੀ ਚਾਹ ਬਣਾਉਂਦੇ ਹਨ ਪਰ ਚਾਹ ਵਿਚ ਨਿੰਬੂ ਦੀ ਜ਼ਿਆਦਾ ਮਾਤਰਾ ਦੇ ਕਾਰਨ ਐਸਿਡਿਟੀ, ਖਾਣਾ ਹਜ਼ਮ ਨਾ ਹੋਣਾ ਅਤੇ ਗੈਸ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਚਾਹ ਦੇ ਨਾਲ ਖੱਟੀਆਂ ਵਸਤੂਆਂ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ। ਨਿੰਬੂ ਵਾਲੀ ਚਾਹ ਵਿਚ ਨਿੰਬੂ ਦੀ ਮਾਤਰਾ ਘੱਟ ਰੱਖੋ।
ਹਲਦੀ ਵਾਲੀਆਂ ਵਸਤੂਆਂ ਦੀ ਵਰਤੋਂ ਨਾ ਕਰੋ
ਅਜਿਹੀਆਂ ਵਸਤੂਆਂ ਨੂੰ ਹਲਦੀ ਦੀ ਜ਼ਿਆਦਾ ਮਾਤਰਾ ਵਾਲੀ ਚਾਹ ਦੇ ਨਾਲ ਜਾਂ ਚਾਹ ਪੀਣ ਦੇ ਤੁਰੰਤ ਬਾਅਦ ਨਹੀਂ ਖਾਣਾ ਚਾਹੀਦਾ। ਚਾਹ ਅਤੇ ਹਲਦੀ ਵਿਚ ਮੌਜੂਦ ਰਸਾਇਣਿਕ ਤੱਤ ਇਕੱਠੇ ਪ੍ਰਤੀਕਿਰਿਆ ਕਰਦੇ ਹਨ ਅਤੇ ਢਿੱਡ ਦੀਆਂ ਸਮੱਸਿਆਵਾਂ ਨੂੰ ਜਨਮ ਦੇ ਸਕਦੇ ਹਨ। ਇਹ ਪਾਚਨ ਪ੍ਰਣਾਲੀ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ।
Health Tips : ਖਾਲੀ ਢਿੱਡ ਦਹੀਂ ’ਚ ਮਿਲਾ ਕੇ ਖਾਓ ‘ਇਸਬਗੋਲ’, ਸਿਰ ਦਰਦ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ
NEXT STORY