ਜਲੰਧਰ (ਬਿਊਰੋ) - ਗਰਦਨ 'ਚ ਦਰਦ ਹੋਣਾ ਇਕ ਆਮ ਸਮੱਸਿਆ ਹੈ, ਜੋ ਕਈ ਵਾਰ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ। ਗ਼ਲਤ ਪਾਸੇ ਸੌਣ, ਦੇਰ ਤਕ ਇੱਕੋ ਅਵਸਥਾ 'ਚ ਬੈਠਣਾ, ਟੇਢੇ-ਮੇਢੇ ਲੰਮੇ ਪੈਣ ਜਾਂ ਨੱਸ ਚੜ੍ਹ ਜਾਣ ਕਾਰਨ ਗਰਦਨ 'ਚ ਦਰਦ ਹੁੰਦੀ ਹੈ। ਕਈ ਵਾਰ ਮਾਸਪੇਸ਼ੀਆਂ 'ਚ ਖਿਚਾਅ ਕਾਰਨ ਜਾਂ ਲਿਗਾਮੈਂਟਸ 'ਤੇ ਜ਼ੋਰ ਪੈਣ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ। ਆਮ ਤੌਰ 'ਤੇ ਗਰਦਨ 'ਚ ਹੋਣ ਵਾਲੀ ਦਰਦ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਬਣਦੀ ਹੈ, ਕਿਉਂਕਿ ਇਸ ਦਾ ਅਸਰ ਤੁਹਾਡੇ ਰੋਜ਼ਾਨਾ ਦੇ ਕੰਮਾਂ 'ਤੇ ਵੀ ਪੈਂਦਾ ਹੈ। ਗਰਦਨ ’ਚ ਦਰਦ ਹੋਣ ਕਾਰਨ ਕਈ ਵਾਰ ਸਿਰ ਘੁੰਮਾ ਕੇ ਗੱਲ ਕਰਨ 'ਚ ਵੀ ਪਰੇਸ਼ਾਨੀ ਹੁੰਦੀ ਹੈ। ਜੇਕਰ ਤੁਹਾਨੂੰ ਹਮੇਸ਼ਾਂ ਜਾਂ ਕਦੇ-ਕਦਾਈਂ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਦਾ ਹੈ ਤਾਂ ਤੁਹਾਨੂੰ ਹੇਠ ਲਿਖੇ ਇਨ੍ਹਾਂ ਤਰੀਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਨਾਲ ਤੁਹਾਨੂੰ ਇਸ ਤੋਂ ਛੁਟਕਾਰਾ ਮਿਲ ਜਾਵੇਗਾ। ਪੜ੍ਹੋ ਗਰਦਨ ਦਰਦ ਦੂਰ ਕਰਨ ਦੇ ਘਰੇਲੂ ਉਪਾਅ...
ਦਰਦ ਦੀ ਵਜ੍ਹਾ
ਪੜ੍ਹਨ ਵੇਲੇ, ਟੀਵੀ ਦੇਖਣ, ਫੋਨ 'ਤੇ ਗੱਲਬਾਤ ਕਰਨ ਵੇਲੇ ਜਾਂ ਕੰਮ ਕਰਦੇ ਸਮੇਂ ਜਦੋਂ ਗਰਦਨ ਗਲ਼ਤ ਦਿਸ਼ਾ 'ਚ ਰੱਖਦੇ ਹਾਂ ਤਾਂ ਦਰਦ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜਦੋਂ ਅਸੀਂ ਕੋਈ ਅਜਿਹੇ ਸਿਰਹਾਣੇ ਦਾ ਇਸਤੇਮਾਲ ਕਰਦੇ ਹਾਂ ਜਿਹੜਾ ਬਹੁਤ ਜ਼ਿਆਦਾ ਉੱਚਾ ਜਾਂ ਨੀਵਾਂ ਹੁੰਦਾ ਹੈ ਤਾਂ ਵੀ ਇਹ ਸਮੱਸਿਆ ਆਉਂਦੀ ਹੈ। ਢਿੱਡ ਦੇ ਭਾਰ ਸੌਂਦੇ ਸਮੇਂ ਗਰਦਨ ਗ਼ਲਤ ਤਰੀਕੇ ਨਾਲ ਮੋੜਨ ਕਾਰਨ ਦਰਦ ਹੋ ਸਕਦੀ ਹੈ। ਤਣਾਅ ਗਰਦਨ ਦਰਦ ਦਾ ਇਕ ਕਾਰਨ ਹੋ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Alert : ਨਹਾਉਂਦੇ ਸਮੇਂ ਇਨ੍ਹਾਂ ਕਾਰਨਾਂ ਕਰਕੇ ਪੈ ਸਕਦੈ ‘ਦਿਲ ਦਾ ਦੌਰਾ’, ਇੰਝ ਰੱਖੋ ਖ਼ਾਸ ਧਿਆਨ
ਦਰਦ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਤਰੀਕਿਆਂ ਦੀ ਕਰੋ ਵਰਤੋਂ
ਗਰਦਨ ਦਰਦ ਦੇ ਹੱਲ ਦੇ ਬਹੁਤ ਤਰੀਕੇ ਹਨ ਜਿਵੇਂ ਆਈਸ ਪੈਕ ਲਾਉਣਾ, ਮਸਾਜ ਕਰਨੀ ਪਰ ਇਸ ਤਰ੍ਹਾਂ ਦੇ ਦਰਦ ਤੋਂ ਬਚਣ ਦਾ ਸਭ ਤੋਂ ਸੌਖਾ ਤਰੀਕਾ ਹੈ ਬਚਾਅ ਕਰਨਾ। ਇਸ ਲਈ ਘਰ ਤੇ ਆਫਿਸ 'ਚ ਸਹੀ ਪੋਸਚਰ ਬਣਾਈ ਰੱਖੋ।
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ
. ਸਿੱਧੇ ਬੈਠੋ
ਆਪਣੀ ਕੁਰਸੀ 'ਤੇ ਸਿੱਧੇ ਬੈਠੋ ਤੇ ਲੋਅਰ ਬੈਕ ਨੂੰ ਸਪਰੋਟ ਦਿਓ। ਪੈਰਾਂ ਨੂੰ ਜ਼ਮੀਨ 'ਤੇ ਰੱਖੋ ਅਤੇ ਮੋਢਿਆਂ ਨੂੰ ਆਰਾਮ ਦਿਓ। ਜ਼ਿਆਦਾ ਸਮੇਂ ਤਕ ਇੱਕੋ ਪੁਜ਼ੀਸ਼ਨ 'ਚ ਨਾ ਬੈਠੋ। ਗਰਦਨ ਦੀਆਂ ਮਾਸਪੇਸ਼ੀਆਂ ਨੂੰ ਅਰਾਮ ਦੇਣ ਲਈ ਛੋਟੀ-ਮੋਟੀ ਬ੍ਰੇਕ ਲੈਂਦੇ ਰਹੋ।
. ਕੰਪਿਊਟਰ 'ਤੇ ਕੰਮ ਕਰਨ ਵੇਲੇ
ਕੰਪਿਊਟਰ 'ਤੇ ਕੰਮ ਕਰਨ ਵਾਲੇ ਆਪਣਾ ਵਰਕ ਸਟੇਸ਼ਨ ਠੀਕ ਰੱਖੋ। ਕੰਪਿਊਟਰ ਨੂੰ ਇਸ ਤਰ੍ਹਾਂ ਰੱਖੋ ਕਿ ਮੌਨੀਟਰ ਦਾ ਟੌਪ ਅੱਖਾਂ ਦੀ ਸੇਧ 'ਚ ਆਵੇ। ਅਜਿਹੇ ਡਾਕਿਊਮੈਂਟ ਹੋਲਡਰ ਦਾ ਇਸਤੇਮਾਲ ਕਰੋ ਜਿਸ ਨੂੰ ਤੁਸੀਂ ਸਕ੍ਰੀਨ ਦੀ ਸੇਧ 'ਚ ਰੱਖ ਸਕੋ।
. ਹੈੱਡ ਜਾਂ ਸਪੀਕਰ ਫੋਨ ਦਾ ਇਸਤੇਮਾਲ
ਟੈਲੀਫੋਨ ਦੀ ਜਗ੍ਹਾ ਹੈੱਡ ਜਾਂ ਸਪੀਕਰ ਫੋਨ ਦਾ ਇਸਤੇਮਾਲ ਕਰੋ। ਫੋਨ ਨੂੰ ਮੋਢੇ 'ਤੇ ਰੱਖ ਕੇ ਗੱਲ ਕਰਨ ਦੀ ਜ਼ਹਿਮਤ ਨਾ ਉਠਾਓ। ਆਪਣੀ ਕਾਰ ਦੀ ਸੀਟ ਨੂੰ ਅਪਰਾਈਟ ਪੁਜ਼ੀਸ਼ਨ 'ਚ ਰੱਖੋ।
ਪੜ੍ਹੋ ਇਹ ਵੀ ਖ਼ਬਰ - Health Tips : ਖਾਣ ਦੀਆਂ ਇਨ੍ਹਾਂ ਗਲਤ ਆਦਤਾਂ ਨਾਲ ਵੱਧ ਸਕਦਾ ਹੈ ‘ਦਿਲ ਦਾ ਦੌਰਾ’ ਪੈਣ ਦਾ ਖ਼ਤਰਾ
ਸਹੀ ਸਿਰਹਾਣੇ ਦਾ ਇਸਤੇਮਾਲ
ਸਟਿਅਰਿੰਗ ਵ੍ਹੀਲ ਤਕ ਪਹੁੰਚਣ 'ਚ ਜ਼ਿਆਦਾ ਤਕਲੀਫ਼ ਨਾ ਉਠਾਓ ਤੇ ਆਪਣੇ ਹੱਥਾਂ ਨੂੰ ਅਰਾਮਦਾਇਕ ਪੁਜ਼ੀਸ਼ਨ 'ਚ ਰੱਖੋ। ਸਹੀ ਸਿਰਹਾਣੇ ਦਾ ਇਸਤੇਮਾਲ ਕਰੋ। ਅਜਿਹੇ ਸਿਰਹਾਣੇ ਦਾ ਇਸਤੇਮਾਲ ਕਰੋ ਜਿਹੜਾ ਨਾ ਬਹੁਤ ਜ਼ਿਆਦਾ ਸਿੱਧਾ, ਨਾ ਬਹੁਤ ਜ਼ਿਆਦਾ ਫਲੈਟ ਹੋਵੋ ਤੇ ਸੌਂਦੇ ਸਮੇਂ ਗਰਦਨ ਟੇਢੀ ਨਾ ਰੱਖੋ।
ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਪੜ੍ਹਦੇ ਸਮੇਂ ਪੋਸਚਰ ਸਹੀ ਰੱਖੋ
ਬੈੱਡ 'ਤੇ ਪੜ੍ਹਦੇ ਸਮੇਂ ਪੋਸਚਰ ਸਹੀ ਰੱਖੋ। ਕਿਤਾਬ ਨੂੰ ਕਿਸੇ ਮਿੱਥੀ ਜਗ੍ਹਾ ਹੀ ਰੱਖੋ ਤਾਂ ਜੋ ਕਿਤਾਬ ਹੱਥ 'ਚ ਫੜ ਕੇ ਗਰਦਨ ਨਾ ਟੇਢੀ ਕਰਨੀ ਪਵੇ। ਆਪਣੇ ਹੱਥਾਂ ਨੂੰ ਅਰਾਮ ਦੇਣ ਲਈ ਵੈੱਜਸ਼ੇਪ ਦੇ ਸਿਰਹਾਣੇ ਦਾ ਇਸਤੇਮਾਲ ਕਰੋ ਤੇ ਗਰਦਨ ਨਿਉਟ੍ਰਲ ਪੁਜ਼ੀਸ਼ਨ 'ਚ ਰੱਖੋ।
ਲੱਕ ਦੀ ਥਾਂ ਪੈਰਾਂ ਦੇ ਭਾਰ ’ਤੇ ਜ਼ਿਆਦਾ ਕੰਮ ਕਰੋ
ਗਰਦਨ ਦੇ ਦਰਦ ਤੋਂ ਬਚਣ ਲਈ ਲੱਕ ਦੀ ਥਾਂ ਪੈਰਾਂ ਦੇ ਭਾਰ ’ਤੇ ਜ਼ਿਆਦਾ ਕੰਮ ਕਰੋ। ਅਜਿਹੇ ਦਰਦ ਤੋਂ ਬਚਣ ਲਈ ਮਾਹਿਰ ਵਧੀਆ ਖਾਣ-ਪੀਣ ਦੀ ਵੀ ਸਲਾਹ ਦਿੰਦੇ ਹਨ।
ਪੜ੍ਹੋ ਇਹ ਵੀ ਖ਼ਬਰ - Health Alert : ਨਹਾਉਂਦੇ ਸਮੇਂ ਇਨ੍ਹਾਂ ਕਾਰਨਾਂ ਕਰਕੇ ਪੈ ਸਕਦੈ ‘ਦਿਲ ਦਾ ਦੌਰਾ’, ਇੰਝ ਰੱਖੋ ਖ਼ਾਸ ਧਿਆਨ
ਤਣਾਅ, ਚਿੰਤਾ ਤੋਂ ਦੂਰ ਰਹੋ
ਕੰਮ ਵੇਲੇ ਤਣਾਅ, ਚਿੰਤਾ ਤੋਂ ਦੂਰ ਰਹੋ ਤੇ ਮਾਸਪੇਸ਼ੀਆਂ ਦੀ ਕਸਰਤ ਕਰਨ ਨਾਲ ਵੀ ਗਰਦਨ ਦੇ ਦਰਦ ਤੋਂ ਛੁਟਕਾਰਾ ਮਿਲ ਸਕਦਾ ਹੈ।
ਸਿਗਰਟਨੋਸ਼ੀ ਕਰਨ ਨਾਲ ਖ਼ੂਨ ਦੇ ਸੰਚਾਰ ਦੀ ਗਤੀ ਘਟਣ ਨਾਲ ਟਿਸ਼ੂ ਰਿਪੇਅਰ 'ਚ ਵੀ ਸਮਾਂ ਲਗਦਾ ਹੈ।
ਇਨਫੈਕਸ਼ਨ ਜਾਂ ਯੁਮੈਟਾਇਡ ਆਰਥਰਾਈਟਸ
ਕਦੀ-ਕਦਾਈਂ ਗਰਦਨ 'ਚ ਕਿਸੇ ਤਰ੍ਹਾਂ ਦੇ ਇਨਫੈਕਸ਼ਨ ਜਾਂ ਯੁਮੈਟਾਇਡ ਆਰਥਰਾਈਟਸ ਨਾਲ ਗਰਦਨ ਦਰਦ ਹੋ ਸਕਦੀ ਹੈ। ਅਜਿਹੇ ਵਿਚ ਵਧੀਆ ਥੈਰੇਪੀ ਲਈ ਡਾਕਟਰ ਨਾਲ ਰਾਬਤਾ ਕਰੋ। ਜ਼ਿਆਦਾਤਰ ਲੋਕਾਂ 'ਚ ਗਰਦਨ ਦਰਦ ਗ਼ਲਤ ਪੋਸਚਰ ਜਾਂ ਹੈਕਟਿਕ ਜੀਵਨ-ਸ਼ੈਲੀ ਨੂੰ ਦਰਸਾਉਂਦਾ ਹੈ, ਇਸ ਲਈ ਗਰਦਨ ਦਰਦ ਤੋਂ ਬਚਣਾ ਹੀ ਇਸ ਸਮੱਸਿਆ ਦਾ ਹੱਲ ਹੈ।
ਵਾਸਤੂ ਸ਼ਾਸਤਰ : ਇਨ੍ਹਾਂ ਗੱਲਾਂ ਨੂੰ ਕਦੇ ਨਾ ਕਰੋ ਨਜ਼ਰਅੰਦਾਜ਼, ਤਰੱਕੀ 'ਚ ਆ ਸਕਦੀਆਂ ਨੇ ਰੁਕਾਵਟਾਂ
NEXT STORY