ਨਵੀਂ ਦਿੱਲੀ- ਕੱਦੂ ਇਕ ਅਜਿਹੀ ਸਬਜ਼ੀ ਹੈ, ਜਿਸ ਨੂੰ ਬਹੁਤ ਘੱਟ ਲੋਕ ਖਾਣਾ ਪਸੰਦ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਜਿਸ ਸਬਜ਼ੀ ਦਾ ਨਾਂ ਸੁਣਦੇ ਤੁਸੀਂ ਮੂੰਹ ਬਣਾਉਣ ਲੱਗ ਪੈਂਦੇ ਹੋ, ਉਸ ’ਚ ਬੇਸ਼ੁਮਾਰ ਔਸ਼ਧੀ ਗੁਣ ਹੁੰਦੇ ਹਨ। ਇਹ ਸਬਜ਼ੀ ਸਿਹਤ ਦਾ ਖਜ਼ਾਨਾ ਹੈ, ਕਿਉਂਕਿ ਇਹ ਢਿੱਡ ਤੋਂ ਲੈ ਕੇ ਦਿਲ ਤੱਕ ਦੀਆਂ ਕਈ ਬੀਮਾਰੀਆਂ ਦਾ ਇਲਾਜ ਕਰਦੀ ਹੈ। ਦਿਲ ਦੇ ਮਰੀਜ਼ਾਂ ਲਈ ਇਹ ਸਬਜ਼ੀ ਬੇਹੱਦ ਅਸਰਦਾਰ ਹੁੰਦੀ ਹੈ। ਠੰਡੀ ਤਾਸੀਰ ਦਾ ਕੱਦੂ ਜਿੰਨਾ ਗੁਣਕਾਰੀ ਅਤੇ ਸਿਹਤ ਲਈ ਫ਼ਾਇਦੇਮੰਦ ਹੈ, ਉਨੇ ਇਸ ਦੇ ਬੀਜ ਵੀ ਲਾਹੇਵੰਦ ਅਤੇ ਗੁਣਕਾਰੀ ਹਨ। ਕੱਦੂ ਦੇ ਬੀਜ ਕਈ ਬੀਮਾਰੀਆਂ ਦਾ ਇਲਾਜ ਕਰਦੇ ਹਨ, ਇਸ ’ਚ ਮਿਨਰਲਜ਼, ਵਿਟਾਮਿਨ, ਹਾਈ ਫਾਈਬਰ ਮੌਜੂਦ ਹੁੰਦੇ ਹਨ, ਜੋ ਸਿਹਤ ਲਈ ਉਪਯੋਗੀ ਹਨ। ਕੱਦੂ ਦੇ ਬੀਜ ਵਿਟਾਮਿਨ-ਕੇ ਅਤੇ ਵਿਟਾਮਿਨ-ਏ ਨਾਲ ਭਰਪੂਰ ਹੁੰਦੇ ਹਨ, ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾ ਕੇ ਰੱਖਦੇ ਹਨ। ਕੱਦੂ ਦੇ ਬੀਜ ਨਾਲ ਹੋਣ ਵਾਲੇ ਫ਼ਾਇਦੇ...
ਭਾਰ ਨੂੰ ਕਾਬੂ ’ਚ ਕਰਨ
ਕੱਦੂ ਦੇ ਬੀਜਾਂ ’ਚ ਹਾਈ ਫਾਈਬਰ ਮੌਜੂਦ ਹੈ, ਜਿਸ ਨੂੰ ਥੋੜ੍ਹਾ ਜਿਹਾ ਖਾਣ ਨਾਲ ਲੰਬੇ ਸਮੇਂ ਤਕ ਢਿੱਡ ਭਰਿਆ ਹੋਇਆ ਮਹਿਸੂਸ ਹੁੰਦਾ ਹੈ। ਇਸ ਨਾਲ ਭਾਰ ਕਾਬੂ ’ਚ ਰਹਿੰਦਾ ਹੈ।

ਮੈਟਾਬੋਲਿਜ਼ਮ ਵਧਾਉਂਦੇ ਹਨ ਬੀਜ
ਕੱਦੂ ਦੇ ਬੀਜ ਮੈਟਾਬੋਲਿਜ਼ਮ ਵਧਾਉਂਦੇ ਹਨ। ਇਸ ਨਾਲ ਪਾਚਣ ਸ਼ਕਤੀ ਦੇ ਸਬੰਧ ’ਚ ਹੋਣ ਵਾਲੀਆਂ ਬੀਮਾਰੀਆਂ ਵੀ ਦੂਰ ਰਹਿੰਦੀਆਂ ਹਨ।
ਬਲੱਡ ਪ੍ਰੈਸ਼ਰ ਕਾਬੂ ’ਚ ਰਹਿੰਦੈ
ਕੱਦੂ ਦੇ ਬੀਜਾਂ ’ਚ ਕਈ ਮਿਨਰਲਜ਼ ਜਿਵੇਂ ਮੈਂਗਨੀਜ, ਕਾਪਰ, ਜ਼ਿੰਕ ਤੇ ਫਾਰਫੋਰਸ ਪਾਏ ਜਾਂਦੇ ਹਨ। ਇਹ ਬਲੱਡ ਪ੍ਰੈਸ਼ਰ ਨੂੰ ਕਾਬੂ ’ਚ ਕਰਨ ਦਾ ਕੰਮ ਕਰਦੇ ਹਨ।
ਦਿਲ ਦੀ ਸਿਹਤ ਦਾ ਰੱਖਣ ਖ਼ਿਆਲ
ਕੱਦੂ ਦੇ ਬੀਜ ਦਿਲ ਨੂੰ ਸਿਹਤਮੰਦ ਤੇ ਸਰਗਰਮ ਰੱਖਣ ’ਚ ਬੇਹੱਦ ਮਦਦਗਾਰ ਹਨ। ਇਸੇ ਲਈ ਰੋਜ਼ਾਨਾ ਥੋੜੇ ਜਿਹੇ ਬੀਜ ਖਾਣੇ ਜ਼ਰੂਰੀ ਹਨ।

ਇਮਿਊਨਿਟੀ ਵਧਾਉਂਦੇ ਹਨ
ਕੱਦੂ ਦੇ ਬੀਜਾਂ ’ਚ ਕਾਫ਼ੀ ਮਾਤਰਾ ’ਚ ਜਿੰਕ ਪਾਇਆ ਜਾਂਦਾ ਹੈ, ਜੋ ਸਾਡੇ ਇਮਿਊਨ ਸਿਸਟਮ ’ਚ ਸੁਧਾਰ ਕਰਦਾ ਹੈ। ਇਹ ਸਰਦੀ, ਖੰਘ, ਜ਼ੁਕਾਮ ਅਤੇ ਵਾਇਰਲ ਸੰਕ੍ਰਮਣਾਂ ਤੋਂ ਬਚਾਉਂਦੇ ਹਨ।
ਸ਼ੂਗਰ ਨੂੰ ਕਾਬੂ ’ਚ ਰੱਖਣ
ਕੱਦੂ ਦੇ ਬੀਜ ਇੰਸੁਲਿਨ ਦੀ ਮਾਤਰਾ ਨੂੰ ਸੰਤੁਲਿਤ ਕਰਨ ’ਚ ਮਦਦਗਾਰ ਹਨ। ਖਾਣ ’ਚ ਫਾਇਬਰ ਹੋਣ ਨਾਲ ਇਹ ਡਾਇਜੇਸ਼ਨ ਪ੍ਰੋਸੈੱਸ ਨੂੰ ਹੌਲੀ ਕਰ ਦਿੰਦਾ ਹੈ, ਜਿਸ ਨਾਲ ਖੂਨ ’ਚ ਸ਼ੂਗਰ ਦੇ ਕਣ ਘੱਟ ਪਾਏ ਜਾਂਦੇ ਹਨ।

ਤਣਾਅ ਤੇ ਨੀਂਦ ’ਚ ਸੁਧਾਰ
ਸੌਣ ਤੋਂ ਪਹਿਲਾਂ ਕੱਦੂ ਦੇ ਬੀਜ ਖਾਣ ਨਾਲ ਨੀਂਦ ਜਲਦ ਆਉਂਦੀ ਹੈ। ਇਹ ਬੀਜ ਤਣਾਅ ਘੱਟ ਕਰਦੇ ਹਨ ਅਤੇ ਨੀਂਦ ’ਚ ਸੁਧਾਰ ਕਰਦੇ ਹਨ।
ਜੇ ਰਾਤ ਵਾਲੀ ਮਰਦਾਨਾ ਤਾਕਤ, ਜੋਸ਼ ਤੇ ਪਾਵਰ ਵਧਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ
NEXT STORY