ਨਵੀਂ ਦਿੱਲੀ- ਸਰਦੀ ਖਤਮ ਹੋਣ ਦੇ ਨਾਲ ਬਸੰਤ ਰੁੱਤ ਦੀ ਸ਼ੁਰੂਆਤੀ ਹੁੰਦੀ ਹੈ, ਜਿਸ ਦੇ ਚੱਲਦੇ ਤਾਪਮਾਨ 'ਚ ਬਹੁਤ ਉਤਾਰ-ਚੜ੍ਹਾਅ ਹੁੰਦਾ ਹੈ। ਅਜਿਹੇ 'ਚ ਲੋਕ ਵਾਇਰਲ ਬੁਖ਼ਾਰ, ਸਰਦੀ, ਫਲੂ, ਢਿੱਡ ਸਬੰਧੀ ਸਮੱਸਿਆਵਾਂ ਅਤੇ ਐਲਰਜੀ ਵਰਗੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਹ ਕਮਜ਼ੋਰ ਇਮਿਊਨਿਟੀ ਦੇ ਕਾਰਨ ਹੁੰਦਾ ਹੈ। ਇਸ ਲਈ ਆਪਣੀ ਇਮਿਊਨਿਟੀ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਆਪਣੇ ਸਰੀਰ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਖੁਰਾਕ 'ਚ ਮੌਸਮੀ ਫਲਾਂ ਅਤੇ ਸਬਜ਼ੀਆਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਸਰਦੀ, ਫਲੂ ਅਤੇ ਹੋਰ ਇੰਫੈਕਸ਼ਨਾਂ ਤੋਂ ਬਚਾਅ ਦੇ ਤਰੀਕੇ ਲੱਭ ਰਹੇ ਹੋ ਤਾਂ ਤੁਹਾਨੂੰ ਆਪਣੀ ਖੁਰਾਕ 'ਚ ਇਹ 5 ਇਮਿਊਨਿਟੀ ਬੂਸਟਰ ਫਲ ਸ਼ਾਮਲ ਕਰਨੇ ਹੋਣਗੇ। ਇਕ ਹੈਲਦੀ ਖੁਰਾਕ ਦਾ ਪਾਲਨ ਕਰਨ ਦਾ ਪਲਸ ਪੁਆਇੰਟ ਇਹ ਹੈ ਕਿ ਤੁਹਾਡਾ ਭਾਰ ਵੀ ਕੰਟਰੋਲ 'ਚ ਰਹੇਗਾ।
ਇਹ ਵੀ ਪੜ੍ਹੋ-SBI ਦੇ ਗਾਹਕਾਂ ਲਈ ਬੁਰੀ ਖ਼ਬਰ, ਲੋਨ ਲੈ ਕੇ ਗੱਡੀ-ਮਕਾਨ ਦਾ ਸੁਫ਼ਨਾ ਪੂਰਾ ਕਰਨਾ ਹੋਇਆ ਮਹਿੰਗਾ
ਚੈਰੀ
ਚੈਰੀ ਐਨਰਜੀ ਨੂੰ ਬੂਸਟ, ਨੀਂਦ ਦੀ ਗੁਣਵੱਤਾ 'ਚ ਸੁਧਾਰ ਅਤੇ ਸਾਡੇ ਦਿਮਾਗ ਨੂੰ ਆਰਾਮ ਦੇਣ 'ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦੇ ਹਨ ਅਤੇ ਖ਼ੂਨ 'ਚ ਯੂਰਿਕ ਐਸਿਡ ਨੂੰ ਘੱਟ ਕਰਦੇ ਹਨ।
ਸਟ੍ਰਾਬੇਰੀ
ਬਸੰਤ ਦੇ ਮੌਸਮ ਲਈ ਸਟ੍ਰਾਬੇਰੀ ਸਭ ਤੋਂ ਚੰਗਾ ਫਲ ਹੈ। ਇਹ ਐਂਟੀਆਕਸੀਡੈਂਟਸ 'ਚ ਕਾਫ਼ੀ ਜ਼ਿਆਦਾ ਰਿਚ ਹੁੰਦਾ ਹੈ, ਜੋ ਬੈਡ ਕੋਲੈਸਟ੍ਰਾਲ ਲੈਵਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਸਟ੍ਰਾਬੇਰੀ ਹੈਲਦੀ ਵੇਟ ਬਣਾਏ ਰੱਖਣ 'ਚ ਮਦਦ ਕਰਦੇ ਹਨ।
ਇਹ ਵੀ ਪੜ੍ਹੋ-HDFC ਬਾਂਡ ਨਾਲ ਜੁਟਾਏਗੀ 25,000 ਕਰੋੜ ਰੁਪਏ
ਬਲੈਕਬੇਰੀ
ਬਲੈਕਬੇਰੀ ਦਾ ਕੈਲੋਰੀ ਕਾਊਂਟ ਘੱਟ ਹੁੰਦਾ ਹੈ ਅਤੇ ਇਹ ਫਾਈਬਰ, ਵਿਟਾਮਿਨ ਨਾਲ ਭਰਪੂਰ ਹੁੰਦੀ ਹੈ। ਬਲੈਕਬੇਰੀ ਦਿਮਾਗ ਨੂੰ ਸਿਹਤਮੰਦ ਰੱਖਦੀ ਹੈ। ਇਸ ਤੋਂ ਇਲਾਵਾ ਸਰੀਰ ਦਾ ਮੈਟਾਬੋਲੀਜ਼ਮ ਤੇਜ਼ ਕਰਨ ਅਤੇ ਸ਼ੂਗਰ ਦੇ ਲੱਛਣਾਂ ਨੂੰ ਕੰਟਰੋਲ ਕਰਨ 'ਚ ਬਲੈਕਬੇਰੀ ਪ੍ਰਭਾਵੀ ਹੈ।
ਸੰਤਰੇ
ਸੰਤਰਾ ਸੈਲਸ ਨੂੰ ਡੈਮੇਜ ਤੋਂ ਬਚਾਉਣ, ਆਇਰਨ ਨੂੰ ਅਬਜ਼ਾਰਬ ਕਰਨ 'ਚ ਸਰੀਰ ਦੀ ਮਦਦ ਕਰਨ ਅਤੇ ਅਨੀਮੀਆ ਨਾਲ ਲੜਣ ਲਈ ਇਕ ਬਿਹਤਰ ਫਰੂਟ ਹੈ। ਸੰਤਰੇ ਵਿਟਾਮਿਨ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ।
ਇਹ ਵੀ ਪੜ੍ਹੋ-ਜਨਵਰੀ 'ਚ ਨਿਰਯਾਤ 6.58 ਫ਼ੀਸਦੀ ਡਿੱਗ ਕੇ 32.91 ਅਰਬ ਡਾਲਰ ਰਿਹਾ
ਪਪੀਤਾ
ਪਪੀਤਾ ਇਕ ਹੈਲਦੀ ਫਲ ਹੈ ਜੋ ਆਈ.ਬੀ.ਐੱਸ. ਜਾਂ ਪਾਚਨ ਸਬੰਧੀ ਸਮੱਸਿਆਵਾਂ ਵਰਗੀਆਂ ਸਮੱਸਿਆਵਾਂ ਲਈ ਬਹੁਤ ਲਾਹੇਵੰਦ ਹੈ। ਪਪੀਤਾ ਭਾਰ ਘਟਾਉਣ 'ਚ ਵੀ ਮਦਦ ਕਰ ਸਕਦਾ ਹੈ।
ਮਰਦਾਨਾ ਕਮਜ਼ੋਰੀ ਕੰਟਰੋਲ ਕਰਨ 'ਚ ਕਾਰਗਰ ਹੋ ਰਿਹੈ ਇਹ ਕਾਮਯਾਬ ਨੁਸਖਾ
NEXT STORY