ਜਲੰਧਰ (ਬਿਊਰੋ) - ਕੋਰੋਨਾ ਦੇਸ਼ ਹੀ ਨਹੀਂ ਸਗੋ ਪੂਰੀ ਦੁਨੀਆਂ ‘ਚ ਤਬਾਹੀ ਮਚਾ ਰਿਹਾ ਹੈ, ਜਿਸ ਕਾਰਨ ਰੋਜ਼ਾਨਾ ਸੈਂਕੜੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ। ਕੋਰੋਨਾ ਫੈਲਣ ਤੋਂ ਰੋਕਣ ਲਈ ਅਸੀਂ ਘਰਾਂ 'ਚ ਰਹਿ ਰਹੇ ਹਾਂ। ਸਾਰੇ ਕੰਮ ਘਰਾਂ ਤੋਂ ਕਰ ਰਹੇ ਹਾਂ। ਜੇਕਰ ਅਸੀਂ ਘਰਾਂ 'ਚ ਰਹਿੰਦੇ ਹੋਏ ਆਪਣੀ ਖੁਰਾਕ ਦਾ ਖ਼ਾਸ ਧਿਆਨ ਰੱਖਦੇ ਹਾਂ ਤਾਂ ਅਸੀਂ ਕੋਰੋਨਾ ਨੂੰ ਮਾਤ ਦੇਣ 'ਚ ਜਲਦ ਕਾਮਯਾਬ ਹੋ ਜਾਵਾਂਗੇ। ਲਾਗ ਦੌਰਾਨ ਸਿਹਤਮੰਦ ਰਹਿਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ। ਸਿਹਤਮੰਦ ਰਹਿਣ ਲਈ ਤੁਹਾਨੂੰ ਆਪਣੀ ਖੁਰਾਕ ‘ਤੇ ਧਿਆਨ ਦੇਣ ਦੀ ਜ਼ਿਆਦਾ ਲੋੜ ਹੈ। ਸਭ ਜਾਣਦੇ ਹਨ ਕਿ ਕੋਰੋਨਾ ਤੋਂ ਬਚਣ ਅਤੇ ਲੜਨ ਲਈ ਸਰੀਰ ਵਿੱਚ ਇਮੀਊਨਿਟੀ ਸਿਸਟਮ ਮਜਬੂਤ ਹੋਣਾ ਚਾਹੀਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਪਹਿਲਾਂ ਹੀ ਇਸ ਬਾਰੇ ਚੇਤਾਵਨੀ ਦਿੱਤੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੇ ਸੇਵਨ ਨਾਲ ਕੋਰੋਨਾ ਲਾਗ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ...
ਕੋਰੋਨਾ ਵਾਇਰਸ ਤੋਂ ਬਚਣ ਲਈ ਜਾਣੋ ਕੀ ਖਾਣਾ ਚਾਹੀਦਾ ਹੈ...
ਰੋਜ਼ਾਨਾ ਖਾਓ ਤਾਜ਼ੇ ਫਲ
ਕੋਰੋਨਾ ਦੇ ਵੱਧ ਰਹੇ ਕਹਿਰ ਤੋਂ ਬਚਾਅ ਕਰਨ ਲਈ ਆਪਣੀ ਖੁਰਾਕ ਵਿੱਚ ਤਾਜ਼ੇ ਫਲ ਜ਼ਰੂਰ ਸ਼ਾਮਲ ਕਰੋ। ਇਸ ਨਾਲ ਤੁਹਾਡੇ ਸਰੀਰ ਨੂੰ ਵਿਟਾਮਿਨ, ਖਣਿਜ, ਫਾਈਬਰ, ਪ੍ਰੋਟੀਨ ਅਤੇ ਐਂਟੀਆਕਸੀਡੈਂਟ ਦੀ ਭਰਪੂਰ ਮਾਤਰਾ ਮਿਲੇਗੀ। ਗਰਮੀ ਦੇ ਚੱਲ ਰਹੇ ਇਸ ਮੌਸਮ ’ਚ ਅੰਬ, ਸੇਬ, ਕੇਲਾ ਅਤੇ ਚੁਕੰਦਰ ਵੀ ਜ਼ਰੂਰ ਖਾਓ।
ਪੜ੍ਹੋ ਇਹ ਵੀ ਖਬਰ - Health Tips: ‘ਜੋੜਾਂ ਦੇ ਦਰਦ’ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਇੰਝ ਪਾ ਸਕਦੇ ਹੋ ਹਮੇਸ਼ਾ ਲਈ ‘ਛੁਟਕਾਰਾ’
ਖੁਰਾਕ ’ਚ ਸ਼ਾਮਲ ਕਰੋ ਹਰੀਆਂ ਸਬਜ਼ੀਆਂ
ਕੋਰੋਨਾ ਵਾਇਰਸ ਦੇ ਸਮੇਂ ਤੁਹਾਨੂੰ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਸਬਜ਼ੀਆਂ ’ਚ ਤੁਸੀਂ ਫਲੀਆ, ਭਿੰਡੀ, ਕੱਦੂ ਦੇ ਨਾਲ-ਨਾਲ ਜੜ੍ਹਾਂ ਵਾਲੀਆਂ ਸਬਜ਼ੀਆਂ ਜਿਵੇਂ ਆਲੂ, ਸ਼ਕਰਕੰਦੀ ਅਤੇ ਅਰਬੀ ਵੀ ਖਾ ਸਕਦੇ ਹੋ। ਪਾਲਕ ਅਤੇ ਮੇਥੀ ਨੂੰ ਵੀ ਤੁਸੀਂ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ।
ਰੋਜ਼ਾਨਾ ਪੀਓ 8 ਤੋਂ 10 ਗਲਾਸ ਪਾਣੀ
ਗਰਮੀਆਂ ਦੇ ਮੌਸਮ ਵਿੱਚ ਪਿਆਸ ਬਹੁਤ ਲੱਗਦੀ ਹੈ। ਇਸੇ ਲਈ ਤੁਹਾਨੂੰ ਰੋਜ਼ਾਨਾ 8 ਤੋਂ 10 ਗਲਾਸ ਪਾਣੀ ਪੀਣਾ ਚਾਹੀਦਾ ਹੈ, ਜਿਸ ਨਾਲ ਸਰੀਰ ਵਿੱਚ ਪਾਣੀ ਦੀ ਘਾਟ ਨਹੀਂ ਹੁੰਦੀ। ਪਾਣੀ ਪੀਣ ਦੇ ਨਾਲ-ਨਾਲ ਤੁਸੀਂ ਤਾਜ਼ੇ ਫਲਾਂ ਦਾ ਜੂਸ, ਨਿੰਬੂ ਪਾਣੀ ਜਾਂ ਹੋਰ ਕਈ ਤਰ੍ਹਾਂ ਦੇ ਜੂਸ ਦਾ ਸੇਵਨ ਵੀ ਕਰ ਸਕਦੇ ਹੋ।
ਪੜ੍ਹੋ ਇਹ ਵੀ ਖਬਰ - ਐਤਵਾਰ ਵਾਲੇ ਦਿਨ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ, ਹੋ ਸਕਦੀ ਹੈ ‘ਪੈਸੇ ਦੀ ਘਾਟ’
ਪੂਰੀ ਨੀਂਦ ਲੈਣੀ ਜ਼ਰੂਰ
ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੀ ਨੀਂਦ ਪੂਰੀ ਨਹੀਂ ਹੁੰਗੀ। ਨੀਂਦ ਘੱਟ ਲੈਣ ਨਾਲ ਇਮੀਊਨਿਟੀ ਸਿਸਟਮ ਖਰਾਬ ਹੋ ਜਾਂਦਾ ਹੈ ਅਜਿਹੇ ‘ਚ ਇਮੀਊਨਿਟੀ ਸਿਸਟਮ ਮਜਬੂਤ ਕਰਨ ਲਈ ਸਮੇਂ ਸਿਰ ਸੋਣਾ ਤੇ ਪੂਰੀ ਨੀਂਹ ਲੈਣਾ ਬਹੁਤ ਜ਼ਰੂਰੀ ਹੈ।
ਇਮਿਊਨ ਸਿਸਟਮ ਵਧਾਉਣ ਲਈ ਖਾਓ ਬਦਾਮ
ਬਦਾਮ ਤੁਹਾਡੇ ਇਮਿਊਨ ਸਿਸਟਮ ਲਈ ਬਹੁਤ ਫ਼ਾਇਦੇਮੰਦ ਹੈ। ਬਦਾਮ ’ਚ ਵਿਟਾਮਿਨ-ਈ ਹੁੰਦਾ ਹੈ, ਜੋ ਐਂਟੀਆਕਸੀਡੈਂਟਸ ਨਾਲ ਭਰਪੂਰ ਹੈ। ਕੋਰੋਨਾ ਹੋਣ ਕਾਰਨ ਜੇ ਸਰੀਰ ਬਹੁਤ ਕਮਜ਼ੋਰ ਹੋ ਗਿਆ ਹੈ, ਤਾਂ ਇਸ ਨੂੰ ਠੀਕ ਕਰਨ ਲਈ ਬਦਾਮ ਖਾਓ। ਬਦਾਮ ਤੋਂ ਇਲਾਵਾ, ਤੁਸੀਂ ਆਪਣੀ ਡਾਈਟ ’ਚ ਹੋਰ ਸੁੱਕੇ ਮੇਵੇ ਜਿਵੇਂ ਕਾਜੂ, ਐਵਾਕਾਡੋ ਤੇ ਵਿਟਾਮਿਨ-ਈ ਵੀ ਸ਼ਾਮਲ ਕਰ ਸਕਦੇ ਹੋ।
ਪੜ੍ਹੋ ਇਹ ਵੀ ਖ਼ਬਰਾਂ - Health tips : ਢਿੱਡ ਦੀ ਵੱਧ ਰਹੀ ‘ਚਰਬੀ’ ਤੋਂ ਪਰੇਸ਼ਾਨ ਲੋਕ ਹੁਣ ਇੰਝ ਘਟਾ ਸਕਦੇ ਹਨ ਆਪਣਾ ‘ਮੋਟਾਪਾ’
ਆਂਡੇ ਖਾਓ
ਅੰਡਿਆਂ 'ਚ ਪ੍ਰੋਟੀਨ ਬਹੁਤ ਮਾਤਰਾ ’ਚ ਪਾਇਆ ਜਾਂਦਾ ਹੈ, ਜੋ ਕੋਰੋਨਾ ਤੋਂ ਰਿਕਵਰੀ ਲਈ ਬਹੁਤ ਜ਼ਰੂਰੀ ਹੈ।
ਬੀਨਜ਼ ਦੀ ਕਰੋ ਵਰਤੋਂ
ਬੀਨਜ਼ ਜ਼ਿੰਕ ਨਾਲ ਭਰਪੂਰ ਹੁੰਦੇ ਹਨ, ਜੋ ਤੁਹਾਡੀ ਇਮਿਊਨ ਸਿਸਟਮ ਨੂੰ ਵਧਾਉਂਦੇ ਹਨ ਤੇ ਸਰੀਰ ਵਿਚੋਂ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਦੇ ਹਨ। ਸਰੀਰ ਵਿੱਚ ਜ਼ਿੰਕ ਦੀ ਘਾਟ ਕਾਰਨ ਰੋਗ ਪ੍ਰਤੀਰੋਧੀ ਸ਼ਕਤੀ ਘੱਟ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰਾਂ - Health Tips : ਜੇਕਰ ਤੁਹਾਨੂੰ ਵੀ ਸੌਂਦੇ ਸਮੇਂ ਬੇਚੈਨੀ ਤੇ ਸਾਹ ਲੈਣ ’ਚ ਹੁੰਦੀ ਹੈ ‘ਤਕਲੀਫ਼’ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਕੋਰੋਨਾ ਵਾਇਰਸ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਧਿਆਨ, ਰਹੋਗੇ ਸਿਹਤਮੰਦ
. ਹੱਥਾਂ ਨੂੰ ਵਾਰ-ਵਾਰ ਧੋਵੋ।
. ਕੋਸਾ ਪਾਣੀ ਪੀਓ।
. ਕੋਸੇ ਪਾਣੀ ਵਿੱਚ ਨਿੰਬੂ ਅਤੇ ਸ਼ਹਿਦ ਪਾ ਕੇ ਲਓ।
. ਮਿਰਚ ਮਸਾਲੇਦਾਰ ਭੋਜਨ ਘੱਟ ਖਾਓ। ਇਨ੍ਹਾਂ ਵਿਚ ਐਸੀਡਿਟੀ ਹੁੰਦੀ ਹੈ, ਜਿਸ ਨਾਲ ਫੇਫੜਿਆਂ ਨੂੰ ਨੁਕਸਾਨ ਹੁੰਦਾ ਹੈ।
. ਲਸਣ, ਹਲਦੀ ਅਤੇ ਅਦਰਕ ਦੀ ਵਰਤੋਂ ਕਰੋ, ਕਿਉਂਕਿ ਇਹ ਇਮੀਊਨਿਟੀ ਵਧਾਉਂਦੇ ਹਨ।
. ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ’ਚ ਹੱਥਾਂ ਨੂੰ ਜ਼ਰੂਰ ਧੋਵੋ।
. ਘਰ ਵਿੱਚ ਫਿਜ਼ੀਕਲ ਐਕਟੀਵਿਟੀ ਜ਼ਰੂਰ ਕਰੋ।
ਕੋਰੋਨਾ ਦੀ ਤੀਜੀ ਲਹਿਰ ਤੋਂ ਬੱਚਿਆਂ ਨੂੰ ਖ਼ਤਰਾ! ਮਾਤਾ-ਪਿਤਾ ਨਾ ਕਰਨ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼
NEXT STORY