ਜਲੰਧਰ (ਬਿਊਰੋ) - ਬੁਖ਼ਾਰ ਹੋਣਾ ਇਕ ਆਮ ਸਮੱਸਿਆ ਹੈ ਪਰ ਬੁਖ਼ਾਰ ਕਈ ਕਾਰਨਾਂ ਦੇ ਕਾਰਨ ਹੋ ਸਕਦਾ ਹੈ। ਸਾਡੇ ਸਰੀਰ ਦਾ ਟੈਂਪਰੇਚਰ ਵਧਣ ਦੇ ਕਾਰਨ ਸਾਨੂੰ ਬੁਖ਼ਾਰ ਦੀ ਸਮੱਸਿਆ ਹੋ ਜਾਂਦੀ ਹੈ। ਜਦੋਂ ਬੁਖ਼ਾਰ ਠੀਕ ਹੁੰਦਾ ਹੈ, ਤਾਂ ਸਰੀਰ ’ਚ ਕਮਜ਼ੋਰੀ, ਥਕਾਵਟ ਅਤੇ ਸਰੀਰ ਦਰਦ ਹੋਣ ਲੱਗਦਾ ਹੈ, ਕਿਉਂਕਿ ਸਾਡਾ ਇਮਿਊਨ ਸਿਸਟਮ ਬੁਖ਼ਾਰ ਨਾਲ ਬਹੁਤ ਪ੍ਰਭਾਵਿਤ ਹੁੰਦਾ ਹੈ, ਜਿਸ ਕਾਰਨ ਸਰੀਰ ਕਾਫ਼ੀ ਕਮਜ਼ੋਰ ਹੋ ਜਾਂਦਾ ਹੈ। ਬਹੁਤ ਸਾਰੇ ਲੋਕ ਇਸ ਥਕਾਵਟ ਨੂੰ ਦੂਰ ਕਰਨ ਲਈ ਮਲਟੀ ਵਿਟਾਮਿਨਸ ਦੀਆਂ ਦਵਾਈਆਂ ਲੈਂਦੇ ਹਨ। ਜ਼ਿਆਦਾ ਦਵਾਈਆਂ ਦਾ ਸੇਵਨ ਕਰਨਾ ਸਰੀਰ ਲਈ ਠੀਕ ਨਹੀਂ ਹੁੰਦਾ। ਸਾਡੀ ਰਸੋਈ ਵਿੱਚ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਮੌਜੂਦ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਆਪਣੇ ਸਰੀਰ ਦੀ ਥਕਾਵਟ ਅਤੇ ਕਮਜ਼ੋਰੀ ਨੂੰ ਦੂਰ ਕਰ ਸਕਦੇ ਹਾਂ। ਇਸ ਨਾਲ ਬੁਖ਼ਾਰ ਤੋਂ ਬਾਅਦ ਹੋਣ ਵਾਲਾ ਸਰੀਰ ਦਰਦ, ਥਕਾਵਟ ਅਤੇ ਕਮਜ਼ੋਰੀ ਦੀ ਸਮੱਸਿਆ ਦੂਰ ਹੋ ਜਾਵੇਗੀ ।
ਅਸ਼ਵਗੰਧਾ
ਅਸ਼ਵਗੰਧਾ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਜੜੀ ਬੂਟੀ ਹੈ । ਇਸ ਨਾਲ ਹਰ ਤਰ੍ਹਾਂ ਦਾ ਦਰਦ ਅਤੇ ਥਕਾਵਟ ਨੂੰ ਕੁਦਰਤੀ ਤਰੀਕੇ ਨਾਲ ਆਰਾਮ ਪਾਉਣ ਦੇ ਲਈ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ । ਕਿਉਂਕਿ ਇਸ ਵਿਚ ਇਸ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ । ਜੋ ਸਾਡੇ ਸਰੀਰਕ ਅਤੇ ਮਾਨਸਿਕ ਤਣਾਅ ਨੂੰ ਦੂਰ ਕਰਨ ਲਈ ਬਹੁਤ ਚੰਗੇ ਹੁੰਦੇ ਹਨ । ਇਸ ਲਈ ਬੁਖਾਰ ਤੋਂ ਬਾਅਦ ਸਰੀਰ ਦਰਦ ਅਤੇ ਥਕਾਵਟ ਦੀ ਸਮੱਸਿਆ ਹੋਣ ਤੇ ਰੋਜ਼ਾਨਾ ਸੌਣ ਤੋਂ ਪਹਿਲਾਂ ਇੱਕ ਚੁਥਾਈ ਚਮਚ ਗਰਮ ਦੁੱਧ ਨਾਲ ਲਓ ।
ਪੜ੍ਹੋ ਇਹ ਵੀ ਖਬਰ - Health Tips : ਥਾਇਰਾਇਡ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਇਸ ਦੇ ਮੁੱਖ ਕਾਰਨ ਤੇ ਦੂਰ ਕਰਨ ਦੇ ਨੁਸਖ਼ੇ
ਸ਼ੀਲਾਜੀਤ
ਸ਼ੀਲਾਜੀਤ ਨੂੰ ਸਰੀਰ ਨੂੰ ਊਰਜਾ ਅਤੇ ਤਾਕਤ ਦੇਣ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ । ਜੋ ਇਨਸਾਨ ਸਰੀਰ ਦੀ ਥਕਾਵਟ ਮਹਿਸੂਸ ਕਰਦੇ ਹਨ । ਉਹ ਸਰੀਰ , ਦਿਮਾਗ ਨੂੰ ਤੰਦਰੁਸਤ ਅਤੇ ਤਾਜ਼ਾ ਰੱਖਣ ਲਈ ਪਿੰਡਖਜੂਰ ਅਤੇ ਚਵਨਪ੍ਰਾਸ਼ ਦਾ ਸੇਵਨ ਵੀ ਕਰ ਸਕਦੇ ਹਨ । ਇਸ ਤੋਂ ਇਲਾਵਾ ਦੁੱਧ ਵਿੱਚ ਹਲਦੀ ਮਿਲਾ ਕੇ ਪੀਣ ਨਾਲ ਵੀ ਇਮਿਊਨਿਟੀ ਅਤੇ ਅਨਰਜੀ ਵੱਧਦੀ ਹੈ ।ਬੁਖ਼ਾਰ ਤੋਂ ਬਾਅਦ ਸਰੀਰ ਦਰਦ , ਥਕਾਵਟ ਹੋਣ ਤੇ ਸ਼ੀਲਾਜੀਤ ਨੂੰ ਦੁੱਧ ਦੇ ਨਾਲ ਲੈ ਸਕਦੇ ਹੋ ।
ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ : ਜੇਕਰ ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਪਿੱਪਲ ਦੀ ਗੂੰਦ
ਪਿੱਪਲ ਦੀ ਗੂੰਦ ਥਕਾਵਟ ਅਤੇ ਕਮਜ਼ੋਰੀ ਤੋਂ ਕਰਨ ਦੀ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ । ਇਹ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਕਰਦੀ ਹੈ । ਇਸ ਲਈ ਬੁਖਾਰ ਤੋਂ ਬਾਅਦ ਹੋਣ ਵਾਲੀ ਕਮਜ਼ੋਰੀ ਨੂੰ ਦੂਰ ਕਰਨ ਲਈ ਮਿਸ਼ਰੀ ਅਤੇ ਗੂੰਦ ਨੂੰ ਮਿਲਾ ਕੇ ਖਾਓ । ਇਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਵੇਗੀ ।
ਪੜ੍ਹੋ ਇਹ ਵੀ ਖਬਰ - Health Tips: ‘ਲੀਵਰ’ ਖ਼ਰਾਬ ਹੋਣ ਤੋਂ ਪਹਿਲਾਂ ਹੁੰਦੀਆਂ ਨੇ ਇਹ ‘ਸਮੱਸਿਆਵਾਂ’, ਇਨ੍ਹਾਂ ਤਰੀਕਿਆਂ ਨਾਲ ਪਾਓ ਰਾਹਤ
ਕੱਦੂ ਦੇ ਬੀਜ
ਕੱਦੂ ਦੇ ਬੀਜ ਖਾਣ ਨਾਲ ਅਤੇ ਸਰੀਰਕ ਥਕਾਵਟ ਦੂਰ ਹੁੰਦੀਆਂ ਹਨ । ਇਨ੍ਹਾਂ ਵਿੱਚ ਬਹੁਤ ਸਾਰੇ ਵਿਟਾਮਿਨਸ ਅਤੇ ਮਿਨਰਲਸ ਪਾਏ ਜਾਂਦੇ ਹਨ । ਜੋ ਸਾਡੇ ਸਰੀਰ ਨੂੰ ਊਰਜਾ ਦਿੰਦੇ ਹਨ । ਇਸ ਦੇ ਲਈ ਕੱਦੂ ਦੇ ਬੀਜ ਅਤੇ ਮਿਸ਼ਰੀ ਨੂੰ ਮਿਲਾ ਕੇ ਖਾਓ । ਇਸ ਨਾਲ ਸਰੀਰ ਨੂੰ ਐਨਰਜੀ ਮਿਲੇਗੀ । ਥਕਾਵਟ ਅਤੇ ਕਮਜ਼ੋਰੀ ਦੂਰ ਹੋ ਜਾਵੇਗੀ ।
ਪੜ੍ਹੋ ਇਹ ਵੀ ਖ਼ਬਰ - Health Tips : ਜੇਕਰ ਤੁਹਾਨੂੰ ਵੀ ਆਉਂਦੇ ਹਨ ‘ਚੱਕਰ’ ਤਾਂ ਨਾ ਕਰੋ ‘ਨਜ਼ਰਅੰਦਾਜ਼’, ਹੋ ਸਕਦੀਆਂ ਨੇ ਇਹ ਬੀਮਾਰੀਆਂ
ਤੁਲਸੀ
ਆਯੁਰਵੇਦ ਵਿਚ ਤੁਲਸੀ ਨੂੰ ਸਭ ਤੋਂ ਚੰਗੀ ਮੰਨਿਆ ਜਾਂਦਾ ਹੈ । ਇਸ ਨਾਲ ਸਰੀਰ ਤੇ ਬਹੁਤ ਸਾਰੇ ਰੋਗ ਦੂਰ ਹੁੰਦੇ ਹਨ । ਇਸ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਬੁਖਾਰ ਠੀਕ ਹੋ ਜਾਂਦਾ ਹੈ । ਕਿਉਂਕਿ ਇਹ ਇਕ ਨੈਚੁਰਲ ਇਮਿਊਨਿਟੀ ਬੂਸਟਰ ਹੈ ।ਇਸ ਦੇ ਲਈ ਥਕਾਵਟ ਅਤੇ ਕਮਜ਼ੋਰੀ ਨੂੰ ਦੂਰ ਕਰਨ ਲਈ ਰੋਜ਼ਾਨਾ ਤੁਲਸੀ ਦੇ ਚਾਰ ਪੰਜ ਪੱਤੇ ਸਵੇਰੇ ਖਾਲੀ ਪੇਟ ਚਬਾ ਕੇ ਜ਼ਰੂਰ ਖਾਓ ।
ਪੜ੍ਹੋ ਇਹ ਵੀ ਖਬਰ - Health Tips : ਜੇਕਰ ਤੁਸੀਂ ਵੀ ਪਾਉਣਾ ਚਾਹੁੰਦੇ ਹੋ ‘ਫਲੈਟ ਟਮੀ’ ਤਾਂ ਆਪਣੇ ਖਾਣੇ ‘ਚ ਸ਼ਾਮਲ ਕਰੋ ਇਹ ਚੀਜ਼ਾਂ
Health Care: ਚਾਹ ਨਾਲ ਭੁੱਲ ਕੇ ਵੀ ਨਾ ਕਰੋ ਇਨ੍ਹਾਂ ਵਸਤੂਆਂ ਦੀ ਵਰਤੋਂ, ਸਰੀਰ ਨੂੰ ਹੋ ਸਕਦੈ ਨੁਕਸਾਨ
NEXT STORY