ਨਵੀਂ ਦਿੱਲੀ- ਮੋਟੇ ਤੌਰ 'ਚੇ ਬ੍ਰੇਨ ਫਾਗ ਦਾ ਅਰਥ ਹੈ ਡਰ, ਚੀਜ਼ਾਂ ਦਾ ਭੁੱਲ ਜਾਣਾ, ਧਿਆਨ ਕੇਂਦਰਿਤ ਕਰਨ 'ਚ ਮੁਸ਼ਕਿਲ ਹੋਣੀ, ਅਣਕੰਟਰੋਲ ਰੂਪ ਨਾਲ ਵਿਚਾਰਾਂ ਦਾ ਆਉਣਾ। ਕੋਰੋਨਾ ਸੰਕਰਮਣ ਨਾਲ ਪੀੜਤ ਰਹੇ ਲੋਕਾਂ 'ਚ ਇਸ ਦੀ ਸਮੱਸਿਆ ਕਾਫੀ ਦੇਖਣ ਨੂੰ ਮਿਲੀ ਹੈ। ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰਿਵੇਂਸਨ ਦੇ ਅਨੁਸਾਰ ਕੋਰੋਨਾ ਨਾਲ ਗੰਭੀਰ ਰੂਪ ਨਾਲ ਪੀੜਤ ਲਗਭਗ 28 ਫੀਸਦੀ ਲੋਕਾਂ 'ਚ ਬ੍ਰੇਨ ਫਾਗ ਦੀ ਸ਼ਿਕਾਇਤ ਪਾਈ ਗਈ ਹੈ। ਬ੍ਰੇਨ ਫਾਗ ਦੇ ਕਈ ਕਾਰਨ ਹੋ ਸਕਦੇ ਹਨ ਪਰ ਕਈ ਛੋਟੇ ਉਪਾਅ ਵੀ ਹਨ ਜੋ ਇਸ ਦੇ ਲੱਛਣਾਂ ਨੂੰ ਤੇਜ਼ੀ ਨਾਲ ਘੱਟ ਕਰ ਦਿੰਦੇ ਹਨ।
ਯਾਦਦਾਸ਼ਤ ਤੇਜ਼
ਹਰ ਰੋਜ਼ 15 ਮਿੰਟ ਵੀ ਮੱਧ ਗਤੀ ਦੀ ਕਸਰਤ ਕੀਤੀ ਜਾਵੇ ਤਾਂ ਬ੍ਰੇਨ ਫਾਗ ਘੱਟਦਾ ਹੈ। ਕਸਰਤ ਦਿਮਾਗ ਦੇ ਯਾਦਦਾਸ਼ਤ ਵਾਲੀ ਕੇਂਦਰ ਹਿੱਪੋਕੈਂਪਸ ਨੂੰ ਐਕਟਿਵੇਟ ਕਰਦੀ ਹੈ।
ਇਕ ਵੱਡਾ ਗਲਾਸ ਪਾਣੀ ਪੀਓ
ਦਿਮਾਗ 'ਚ 80 ਫੀਸਦੀ ਪਾਣੀ ਹੁੰਦਾ ਹੈ। ਅਜਿਹੇ 'ਚ ਹਾਈਡ੍ਰੇਟ ਰਹਿਣ ਨਾਲ ਬ੍ਰੇਨ ਫਾਗ ਘੱਟ ਹੁੰਦਾ ਹੈ। ਇਕ ਵੱਡਾ ਗਲਾਸ ਪਾਣੀ ਕੁਝ ਪਲਾਂ 'ਚ ਇਸ ਤੋਂ ਰਾਹਤ ਦਿਵਾਉਂਦਾ ਹੈ।
ਮਲਟੀ ਟਾਸਕਿੰਗ ਤੋਂ ਬਚੋ
ਦਿਮਾਗ ਦੇ ਸੋਚਣ ਦੀ ਸਮੱਰਥਾ ਹੌਲੀ...
ਜਦੋਂ ਇਕੱਠੇ ਕੰਮ ਕਰਦੇ ਹਾਂ ਤਾਂ ਦਿਮਾਗ ਦੀ ਸੋਚਣ ਦੀ ਸਮੱਰਥਾ ਹੌਲੀ ਹੋਣ ਲੱਗਦੀ ਹੈ। ਗਲਤੀਆਂ ਦਾ ਖਦਸ਼ਾ ਵਧਦਾ ਹੈ। ਚੀਜ਼ਾਂ ਭੁੱਲਦੀਆਂ ਹਨ।
ਜੇਕਰ ਤੁਸੀਂ ਵੀ ਖਾਂਦੇ ਹੋ ਨੀਂਦ ਦੀਆਂ ਗੋਲੀਆਂ, ਤਾਂ ਹੋ ਜਾਓ ਸਾਵਧਾਨ, ਜਾਨਲੇਵਾ ਹੈ ਤੁਹਾਡੀ ਇਹ ਆਦਤ
NEXT STORY