ਵੈੱਬ ਡੈਸਕ- ਅੱਜ-ਕੱਲ੍ਹ ਦੇ ਗਲਤ ਲਾਈਫਸਟਾਈਲ ਕਾਰਨ ਹਰ ਇਕ ਇਨਸਾਨ ਵਧਦੇ ਮੋਟਾਪੇ ਤੋਂ ਪਰੇਸ਼ਾਨ ਹੈ। ਕਈ ਲੋਕਾਂ ਵਲੋਂ ਬਹੁਤ ਜ਼ਿਆਦਾ ਕੋਸ਼ਿਸ਼ ਕਰਨ ਤੋਂ ਬਾਅਦ ਵੀ ਭਾਰ ਘੱਟ ਨਹੀਂ ਹੁੰਦਾ। ਦਰਅਸਲ ਭਾਰ ਨੂੰ ਘੱਟ ਕਰਨ ਲਈ ਤੁਹਾਨੂੰ ਆਪਣੀ ਜੀਵਨ ਸ਼ੈਲੀ ਵਿੱਚ ਸੁਧਾਰ ਕਰਨਾ ਹੁੰਦਾ ਹੈ। ਚੰਗੀ ਖੁਰਾਕ ਅਤੇ ਕਸਰਤ ਨਾਲ ਤੁਸੀਂ ਵਧਦੇ ਮੋਟਾਪੇ ਨੂੰ ਕੰਟਰੋਲ ਕਰ ਸਕਦੇ ਹੋ। ਇਸ ਦੇ ਨਾਲ ਹੀ ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਚੰਗੀ ਖੁਰਾਕ ਅਤੇ ਕਸਰਤ ਤੋਂ ਇਲਾਵਾ, ਸਵੇਰੇ ਖਾਲੀ ਢਿੱਡ ਕੁੱਝ ਚੀਜ਼ਾਂ ਨੂੰ ਪਾਣੀ ਵਿੱਚ ਘੋਲ ਕੇ ਪੀਣਾ ਸ਼ੁਰੂ ਕਰ ਸਕਦੇ ਹੋ। ਇਸ ਨਾਲ ਤੇਜ਼ੀ ਨਾਲ ਮੋਟਾਪਾ ਦੂਰ ਹੁੰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਚੀਜ਼ਾਂ ਬਾਰੇ…
ਜੀਰੇ ਵਾਲਾ ਪਾਣੀ
ਜੀਰੇ ਵਾਲਾ ਪਾਣੀ ਪੀਣ ਨਾਲ ਮੋਟਾਪਾ ਤੇਜ਼ੀ ਨਾਲ ਘੱਟ ਹੁੰਦਾ ਹੈ। ਇਸ ਵਿੱਚ Cuminaldehyde ਅਤੇ Thymoquinone ਵਰਗੇ ਮਿਸ਼ਰਣ ਹੁੰਦੇ ਹਨ ਜੋ ਐਂਟੀਇੰਫਲਾਮੇਟਰੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਜੇ ਤੁਹਾਨੂੰ ਗਠੀਏ ਅਤੇ ਜੋੜਾਂ ਦੇ ਦਰਦ ਵਰਗੀਆਂ ਸਥਿਤੀਆਂ ਹਨ, ਤਾਂ ਜੀਰੇ ਵਾਲਾ ਪਾਣੀ ਜਲਣ ਅਤੇ ਸੋਜ ਨੂੰ ਘਟਾਉਣ ਵਿੱਚ ਪ੍ਰਭਾਵਸ਼ਾਲੀ ਹੈ।

ਸੌਂਫ ਵਾਲਾ ਪਾਣੀ
10 ਤੋਂ 12 ਸੌਂਫ ਦੇ ਦਾਣਿਆਂ ਨੂੰ ਇੱਕ ਕੱਪ ਪਾਣੀ ਵਿੱਚ ਪੰਜ ਮਿੰਟ ਤੱਕ ਉਬਾਲੋ। ਇਸ ਨੂੰ ਛਾਣ ਕੇ ਸਵੇਰੇ ਖਾਲੀ ਢਿੱਡ ਗਰਮ ਕਰਕੇ ਪੀਓ। ਇਸ ਨਾਲ ਬਹੁਤ ਜ਼ਿਆਦਾ ਭੁੱਖ ਲੱਗਣ ਦੀ ਸਮੱਸਿਆ ਤੋਂ ਰਾਹਤ ਮਿਲੇਗੀ ਅਤੇ ਖਾਣ ਦੀ ਇੱਛਾ ਘੱਟ ਹੋਵੇਗੀ। ਇਹ ਸਰੀਰ ਦੀ ਗੰਦਗੀ ਨੂੰ ਸਾਫ਼ ਕਰਦਾ ਹੈ।
ਇਹ ਵੀ ਪੜ੍ਹੋ- 'Fatty Liver' ਕਿਤੇ ਬਣ ਨਾ ਜਾਵੇ ਤੁਹਾਡੀ ਜਾਨ ਦਾ ਦੁਸ਼ਮਣ, ਅੱਜ ਹੀ ਕਰੋ ਇਨ੍ਹਾਂ ਆਦਤਾਂ ਤੋਂ ਤੌਬਾ
ਨਿੰਬੂ ਅਤੇ ਸ਼ਹਿਦ ਦਾ ਪਾਣੀ
ਇੱਕ ਗਲਾਸ ਪਾਣੀ ਵਿੱਚ ਅੱਧਾ ਨਿੰਬੂ, ਇੱਕ ਚਮਚ ਸ਼ਹਿਦ ਅਤੇ ਇੱਕ ਚੁਟਕੀ ਕਾਲੀ ਮਿਰਚ ਮਿਲਾ ਕੇ ਸੇਵਨ ਕਰੋ। ਕਾਲੀ ਮਿਰਚ ਵਿੱਚ ਪਾਈਪਰੀਨ ਨਾਮਕ ਤੱਤ ਮੌਜੂਦ ਹੁੰਦਾ ਹੈ। ਇਹ ਸਰੀਰ ਵਿੱਚ ਨਵੇਂ ਫੈਟ ਸੈੱਲਾਂ ਨੂੰ ਇਕੱਠਾ ਨਹੀਂ ਹੋਣ ਦਿੰਦਾ ਹੈ। ਨਿੰਬੂ ਵਿੱਚ ਮੌਜੂਦ ਐਸਕੋਰਬਿਕ ਐਸਿਡ ਸਰੀਰ ਵਿੱਚ ਮੌਜੂਦ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ ਅਤੇ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।
ਇਹ ਵੀ ਪੜ੍ਹੋ- Chicken-Mutton ਤੋਂ ਵੀ ਜ਼ਿਆਦਾ ਤਾਕਤਵਰ, ਸ਼ਾਕਾਹਾਰੀ ਲੋਕ ਪ੍ਰੋਟੀਨ ਲਈ ਜ਼ਰੂਰ ਖਾਓ ਇਹ ਚੀਜ਼
ਔਲਿਆਂ ਦਾ ਜੂਸ
ਇਸ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਕਿ ਇੱਕ ਵਧੀਆ ਐਂਟੀ-ਆਕਸੀਡੈਂਟ ਹੈ। ਇਹ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇਹ ਮੈਟਾਬੋਲਿਜ਼ਮ ਨੂੰ ਵਧਾਉਣ ਅਤੇ ਕੈਲੋਰੀ ਬਰਨ ਕਰਨ ਵਿੱਚ ਮਦਦ ਕਰਦਾ ਹੈ। ਇਹ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦਾ ਹੈ।

ਮੇਥੀ ਦੇ ਦਾਣਿਆਂ ਦਾ ਪਾਣੀ
ਮੇਥੀ ਦਾਣਾ ਪਾਣੀ ਪੀਣ ਨਾਲ ਨਾ ਸਿਰਫ ਮੋਟਾਪਾ ਘੱਟ ਹੁੰਦਾ ਹੈ ਸਗੋਂ ਸ਼ੂਗਰ ਨੂੰ ਕੰਟਰੋਲ ਕਰਨ ‘ਚ ਵੀ ਮਦਦ ਮਿਲਦੀ ਹੈ। ਮੇਥੀ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰਦੀ ਹੈ। ਮੇਥੀ ਦਾ ਪਾਣੀ ਬਣਾਉਣ ਲਈ ਸਭ ਤੋਂ ਪਹਿਲਾਂ 1 ਚਮਚ ਮੇਥੀ ਦੇ ਦਾਣਿਆਂ ਨੂੰ 1 ਗਲਾਸ ਪਾਣੀ ‘ਚ ਸਾਰੀ ਰਾਤ ਭਿਓਂ ਕੇ ਰੱਖ ਦਿਓ। ਇਸ ਤੋਂ ਬਾਅਦ ਸਵੇਰੇ ਉੱਠਣ ਤੋਂ ਬਾਅਦ ਇਸ ਪਾਣੀ ਨੂੰ ਫਿਲਟਰ ਕਰੋ ਅਤੇ ਖਾਲੀ ਢਿੱਡ ਇਸ ਦਾ ਸੇਵਨ ਕਰੋ।
ਨੋਟ : ਕਿਸੇ ਵੀ ਘਰੇਲੂ ਨੁਸਖ਼ੇ ਨੂੰ ਵਰਤਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ। ਕਿਸੇ ਵੀ ਬਿਮਾਰੀ ਤੋਂ ਨਿਜ਼ਾਤ ਲਈ ਡਾਕਟਰ ਨਾਲ ਸੰਪਰਕ ਲਾਜ਼ਮੀ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
'Headache' ਤੋਂ ਪਰੇਸ਼ਾਨ ਲੋਕ, ਪੇਨਕਿਲਰ ਨਹੀਂ ਸਗੋਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ
NEXT STORY