ਨਵੀਂ ਦਿੱਲੀ- ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਇਸ ਮੌਸਮ ਵਿਚ ਖਾਣ ਪੀਣ ਦੀ ਮਾਤਰਾ ਵਧ ਜਾਂਦੀ ਹੈ। ਜ਼ਿਆਦਾ ਖਾਣ ਅਤੇ ਐਕਟੀਵਿਟੀ ਘੱਟ ਕਰਨ ਨਾਲ ਬਹੁਤ ਸਾਰੇ ਲੋਕ ਮੋਟਾਪੇ ਦੀ ਸ਼ਿਕਾਰ ਹੋ ਜਾਂਦੇ ਹਨ। ਇਸ ਮੌਸਮ ਵਿਚ ਛੋਟੀਆਂ ਮੋਟੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਹੁੰਦੀਆਂ ਹਨ, ਜਿਵੇਂ ਸਰਦੀ, ਜ਼ੁਕਾਮ, ਬਦਹਜ਼ਮੀ, ਜੋੜਾਂ ਵਿੱਚ ਦਰਦ ਆਦਿ। ਇਸ ਲਈ ਸਰਦੀਆਂ ਦੇ ਮੌਸਮ ਵਿੱਚ ਸਾਡੀ ਇਮਊਨਿਟੀ ਮਜ਼ਬੂਤ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਖਾ ਕੇ ਆਪਣੀ ਇਮਿਊਨਟੀ ਮਜ਼ਬੂਤ ਅਤੇ ਮੋਟਾਪੇ ਨੂੰ ਕੰਟਰੋਲ ਕਰਨ ਸਣੇ ਕਈ ਰੋਗ ਦੂਰ ਕਰ ਸਕਦੇ ਹਾਂ....
ਜੜ੍ਹ ਵਾਲੀਆਂ ਸਬਜ਼ੀਆਂ
ਸਰਦੀਆਂ ਦੇ ਮੌਸਮ ਵਿਚ ਜੜ ਹਰੀਆਂ ਸਬਜ਼ੀਆਂ ਖਾਣੀਆਂ ਬਹੁਤ ਫ਼ਾਇਦੇਮੰਦ ਹੁੰਦੀਆਂ ਹਨ। ਜਿਵੇਂ ਗਾਜਰ, ਚੁਕੰਦਰ, ਮੂਲੀ, ਸ਼ਲਗਮ, ਗੰਢੇ ਇਹ ਸਭ ਜੜ ਵਾਲੀਆਂ ਸਬਜ਼ੀਆਂ ਹਨ। ਇਨ੍ਹਾਂ ਸਬਜ਼ੀਆਂ ਨਾਲ ਸਰੀਰ ਨੂੰ ਪ੍ਰੀਬਾਇਉਟਿਕ ਮਿਲਦਾ ਹੈ, ਜਿਸ ਦੀ ਵਜ੍ਹਾ ਨਾਲ ਭਾਰ ਜਲਦੀ ਘੱਟਦਾ ਹੈ ਅਤੇ ਸਾਡੀ ਇਮਿਊਨਟੀ ਵਧਦੀ ਹੈ।
ਬਾਜਰਾ
ਵਜ਼ਨ ਘਟਾਉਣ ਵਿੱਚ ਬਾਜਰਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਸਰਦੀਆਂ ਦੇ ਮੌਸਮ ਵਿੱਚ ਬਾਜਰੇ ਦਾ ਸੇਵਨ ਜ਼ਰੂਰ ਕਰੋ। ਬਾਜਰੇ ਦਾ ਸੇਵਨ ਕਰਨ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਸਰੀਰ ਨੂੰ ਐਨਰਜੀ ਮਿਲਦੀ ਹੈ ਅਤੇ ਭਾਰ ਕੰਟਰੋਲ ਵਿਚ ਰਹਿੰਦਾ ਹੈ।

ਘਿਓ ਦਾ ਸੇਵਨ ਕਰੋ
ਸਰਦੀਆਂ ਦੇ ਮੌਸਮ ਵਿਚ ਘਿਓ ਸਰੀਰ ਨੂੰ ਅੰਦਰੋਂ ਗਰਮ ਰਖਦਾ ਹੈ, ਕਿਉਂਕਿ ਘਿਓ ਵਿੱਚ ਵਿਟਾਮਿਨ ਏ, ਡੀ, ਈ ਅਤੇ ਕੇ ਪਾਇਆ ਜਾਂਦਾ ਹੈ। ਇਸ ਲਈ ਸਰਦੀਆਂ ਦੇ ਮੌਸਮ ਵਿਚ ਇਕ ਚਮਚ ਘਿਓ ਜ਼ਰੂਰ ਖਾਓ। ਦੇਸੀ ਘਿਓ ਸਾਡੇ ਸਰੀਰ ਦੇ ਮੈਟਾਬਲਿਜ਼ਮ ਨੂੰ ਸਹੀ ਰੱਖਦਾ ਹੈ ਅਤੇ ਸਾਡਾ ਹਜ਼ਮਾ ਸਹੀ ਤਰ੍ਹਾਂ ਕੰਮ ਕਰਦਾ ਹੈ।
ਮੂੰਗਫਲੀ ਖਾਓ
ਮੂੰਗਫਲੀ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਲਈ ਰੋਜ਼ਾਨਾ ਮੂੰਗਫਲੀ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਭਾਰ ਕੰਟਰੋਲ ’ਚ ਰਹਿੰਦਾ ਹੈ। ਮੂੰਗਫਲੀ ਖ਼ਾਣ ਨਾਲ ਕਾਫ਼ੀ ਦੇਰ ਤਕ ਭੁੱਖ ਨਹੀਂ ਲੱਗਦੀ ਅਤੇ ਅਸੀਂ ਜ਼ਿਆਦਾ ਖਾਣ ਤੋਂ ਬਚ ਜਾਂਦੇ ਹਾਂ। ਇਸ ਨਾਲ ਕਮਿਊਨਿਟੀ ਤੇਜ਼ ਹੁੰਦੀ ਹੈ, ਕਿਉਂਕਿ ਮੂੰਗਫਲੀ ਵਿੱਚ ਵਿਟਾਮਿਨ ਬੀ, ਅਮੀਨੋ ਐਸਿਡ ਅਤੇ ਪੌਲੀਫਿਨੌਲ ਹੁੰਦਾ ਹੈ, ਜੋ ਸਰੀਰ ਨੂੰ ਤੰਦਰੁਸਤ ਰੱਖਦਾ ਹੈ।

ਮੌਸਮੀ ਫ਼ਲ
ਸਰਦੀਆਂ ਦੇ ਮੌਸਮ ਵਿੱਚ ਸੇਬ, ਸੰਤਰਾ, ਨਾਸ਼ਪਤੀ ਅਤੇ ਪਪੀਤੇ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਇਮਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਭਾਰ ਘੱਟ ਹੁੰਦਾ ਹੈ। ਇਨ੍ਹਾਂ ਫ਼ਲਾਂ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ।
ਤਿਲ ਦਾ ਸੇਵਨ
ਸਰਦੀਆਂ ਦੇ ਮੌਸਮ ਵਿਚ ਹੱਡੀਆਂ ਅਤੇ ਜੋੜਾਂ ਦਾ ਦਰਦ ਵਧ ਜਾਂਦਾ ਹੈ। ਇਸ ਲਈ ਆਪਣੀ ਡਾਈਟ ਵਿਚ ਤਿਲ ਜ਼ਰੂਰ ਸ਼ਾਮਲ ਕਰੋ। ਰੋਜ਼ਾਨਾ ਤਿਲ ਦਾ ਸੇਵਨ ਕਰਨ ਨਾਲ ਹਾਈਪਰਟੈਂਸ਼ਨ ਵੀ ਘੱਟ ਹੁੰਦਾ ਹੈ, ਜਿਸ ਨਾਲ ਨੀਂਦ ਚੰਗੀ ਆਉਂਦੀ ਹੈ ।
ਥੋੜ੍ਹਾ ਜਿਹਾ ਕੰਮ ਕਰਦੇ ਹੀ ਥੱਕ ਜਾਂਦੇ ਹੋ? Stamina ਬੂਸਟ ਕਰਨ ਲਈ ਕਰੋ ਇਨ੍ਹਾਂ ਸੂਪਰ ਫੂਡਸ ਦਾ ਸੇਵਨ
NEXT STORY