ਜਲੰਧਰ (ਬਿਊਰੋ) - ਸਾਡੇ ਘਰ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਦੇ ਸਹੀ ਇਸਤੇਮਾਲ ਨਾਲ ਅਸੀਂ ਬਹੁਤ ਸਾਰੀਆਂ ਬੀਮਾਰੀਆਂ ਠੀਕ ਕਰ ਸਕਦੇ ਹਾਂ। ਫਟਕੜੀ ਵੀ ਉਨ੍ਹਾਂ ਚੀਜ਼ਾਂ ’ਚੋਂ ਇਕ ਹੈ, ਜਿਸ ਨੂੰ ਪੁਰਾਣੇ ਸਮੇਂ ਤੋਂ ਇਸਤੇਮਾਲ ਕੀਤਾ ਜਾਂਦਾ ਹੈ। ਜ਼ਿਆਦਾਤਰ ਫਟਕੜੀ ਦਾ ਇਸਤਮਾਲ ਬਾਰਿਸ਼ ਦੇ ਮੌਸਮ ਵਿੱਚ ਪਾਣੀ ਨੂੰ ਸਾਫ਼ ਕਰਨ ਲਈ ਕੀਤਾ ਜਾਂਦਾ ਹੈ। ਫਟਕੜੀ ਦੋ ਤਰ੍ਹਾਂ ਦੀ ਹੁੰਦੀ ਹੈ, ਲਾਲ ਅਤੇ ਸਫੇਦ। ਜ਼ਿਆਦਾਤਰ ਸਫੈਦ ਫਟਕੜੀ ਦਾ ਉਪਯੋਗ ਕੀਤਾ ਜਾਂਦਾ ਹੈ। ਫਟਕੜੀ ਵਿੱਚ ਐਂਟੀਬੈਕਟੀਰੀਅਲ ਗੁਣ ਮੌਜੂਦ ਹੁੰਦੇ ਹਨ, ਜਿਸ ਕਾਰਨ ਇਹ ਚਮੜੀ ਅਤੇ ਵਾਲਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਫਟਕੜੀ ਦੇ ਇਸਤੇਮਾਲ ਨਾਲ ਹੋਣ ਵਾਲੇ ਹੋਰ ਕਈ ਫ਼ਾਇਦਿਆਂ ਬਾਰੇ ਦੱਸਾਂਗੇ....
ਫਿਟਕਰੀ ਦੇ ਇਸਤੇਮਾਲ ਨਾਲ ਹੋਣ ਵਾਲੇ ਫ਼ਾਇਦੇ
ਸੋਜ ਅਤੇ ਖੁਜਲੀ ਦੀ ਸਮੱਸਿਆ
ਸੋਜ ਅਤੇ ਖੁਜਲੀ ਦੀ ਸਮੱਸਿਆ ਹੋਣ ’ਤੇ ਥੋੜ੍ਹੇ ਜਿਹੇ ਪਾਣੀ ਵਿੱਚ ਫਟਕੜੀ ਮਿਲਾ ਕੇ ਉਬਾਲ ਲਓ। ਇਸ ਪਾਣੀ ਨੂੰ ਸੋਜ ਵਾਲੀ ਜਗ੍ਹਾ ’ਤੇ ਲਗਾਓ। ਇਸ ਨਾਲ ਸੋਜ ਅਤੇ ਖੁਜਲੀ ਦੀ ਸਮੱਸਿਆ ਤੋਂ ਤੁਰੰਤ ਰਾਹਤ ਮਿਲਦੀ ਹੈ।
ਪੜ੍ਹੋ ਇਹ ਵੀ ਖ਼ਬਰ- Health Tips: ਥਾਈਰਾਈਡ ਕਾਰਨ ਤੇਜ਼ੀ ਨਾਲ ਵੱਧ ਰਿਹੈ ਤੁਹਾਡਾ ‘ਭਾਰ’ ਤਾਂ ਕਸਰਤ ਸਣੇ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਦੰਦ ਦਰਦ ਦੀ ਸਮੱਸਿਆ
ਜੇ ਤੁਹਾਨੂੰ ਦੰਦਾਂ ਵਿੱਚ ਦਰਦ ਹੋ ਰਿਹਾ ਹੈ, ਤਾਂ ਫਟਕੜੀ ਅਤੇ ਕਾਲੀ ਮਿਰਚ ਪੀਸ ਕੇ ਦੰਦਾਂ ’ਤੇ ਲਗਾਓ। ਇਸ ਨਾਲ ਦੰਦਾਂ ਦਾ ਕੀੜਾ ਨਿਕਲ ਜਾਂਦਾ ਹੈ ਅਤੇ ਦੰਦ ਦਾ ਦਰਦ ਠੀਕ ਹੋ ਜਾਂਦਾ ਹੈ ।
ਦਮਾ ਅਤੇ ਖੰਘ ਦੀ ਸਮੱਸਿਆ
ਦਮਾ ਅਤੇ ਖੰਘ ਦੀ ਸਮੱਸਿਆ ਹੋਣ ’ਤੇ ਅੱਧਾ ਗ੍ਰਾਮ ਪੀਸੀ ਹੋਈ ਫਟਕੜੀ ਨੂੰ ਸ਼ਹਿਦ ਵਿੱਚ ਮਿਲਾ ਕੇ ਚੱਟ ਲਓ। ਇਸ ਨਾਲ ਦਮਾ ਅਤੇ ਖੰਘ ਦੀ ਸਮੱਸਿਆ ਨੂੰ ਬਹੁਤ ਜ਼ਿਆਦਾ ਲਾਭ ਮਿਲਦਾ ਹੈ। ਇਸ ਤੋਂ ਇਲਾਵਾ ਭੁੰਨੀ ਹੋਈ ਫਟਕੜੀ ਇੱਕ ਤੋਲਾ ਅਤੇ ਮਿਸ਼ਰੀ ਦੋ ਤੋਲੇ ਮਿਲਾ ਕੇ ਲੈਣ ਨਾਲ ਦਮਾ ਦੀ ਸਮੱਸਿਆ ਠੀਕ ਹੋ ਜਾਂਦੀ ਹੈ ।
ਪੜ੍ਹੋ ਇਹ ਵੀ ਖ਼ਬਰ- ਵਾਸਤੂ ਸ਼ਾਸਤਰ : ਜੇਕਰ ਤੁਹਾਡੇ ‘ਵਿਆਹ’ 'ਚ ਵੀ ਹੋ ਰਹੀ ਹੈ ਦੇਰੀ ਤਾਂ ਕਦੇ ਨਾ ਕਰੋ ਇਹ ਗਲਤੀਆਂ
ਜ਼ਿਆਦਾ ਪਸੀਨੇ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਸਰੀਰ ’ਚੋਂ ਬਹੁਤ ਜ਼ਿਆਦਾ ਪਸੀਨਾ ਆਉਣ ਦੀ ਸਮੱਸਿਆ ਹੁੰਦੀ ਹੈ, ਤਾਂ ਉਹ ਲੋਕ ਨਹਾਉਂਦੇ ਸਮੇਂ ਪਾਣੀ ਵਿੱਚ ਫਟਕੜੀ ਘੋਲ ਕੇ ਨਹਾ ਲੈਣ। ਇਸ ਨਾਲ ਪਸੀਨਾ ਆਉਣਾ ਘੱਟ ਹੋ ਜਾਂਦਾ ਹੈ ।
ਸੱਟ ਦੀ ਸਮੱਸਿਆ
ਜੇਕਰ ਤੁਹਾਨੂੰ ਸੱਟ ਲੱਗ ਗਈ ਹੈ ਅਤੇ ਖੂਨ ਬੰਦ ਨਹੀਂ ਹੋ ਰਿਹਾ, ਤਾਂ ਫਟਕੜੀ ਦੇ ਪਾਣੀ ਨਾਲ ਇਸ ਨੂੰ ਪਹਿਲਾਂ ਧੋ ਲਓ। ਫਿਰ ਫਟਕੜੀ ਦਾ ਚੂਰਨ ਬਣਾ ਕੇ ਸੱਟ ’ਤੇ ਲਗਾਓ। ਇਸ ਨਾਲ ਖ਼ੂਨ ਬੰਦ ਹੋ ਜਾਂਦਾ ਹੈ ।
ਪੜ੍ਹੋ ਇਹ ਵੀ ਖ਼ਬਰ- Health Tips: ਵੱਧਦੀ ਘੱਟਦੀ ‘ਸ਼ੂਗਰ’ ਨੂੰ ਕੰਟਰੋਲ ਕਰਨ ਲਈ ਦਾਲ ਚੀਨੀ ਸਣੇ ਖਾਓ ਇਹ ਚੀਜ਼ਾਂ, ਹੋਵੇਗਾ ਫ਼ਾਇਦਾ
ਮੂੰਹ ਵਿਚ ਬਦਬੂ ਦੀ ਸਮੱਸਿਆ
ਜੇ ਤੁਹਾਡੇ ਮੂੰਹ ਵਿੱਚੋਂ ਬਹੁਤ ਜ਼ਿਆਦਾ ਬਦਬੂ ਦੀ ਸਮੱਸਿਆ ਹੈ, ਤਾਂ ਫਟਕੜੀ ਨੂੰ ਗਰਮ ਪਾਣੀ ਵਿੱਚ ਘੋਲ ਕੇ ਕੁਰਲੇ ਕਰੋ। ਇਸ ਨਾਲ ਮੂੰਹ ਸਾਫ਼ ਹੋ ਜਾਂਦਾ ਹੈ। ਦੰਦਾਂ ਦਾ ਕੀੜਾ ਅਤੇ ਦੰਦਾਂ ਦੀ ਇਨਫੈਕਸ਼ਨ ਵੀ ਠੀਕ ਹੁੰਦੀ ਹੈ ।
ਟਾਂਸਿਲ ਸੰਬੰਧੀ ਸਮੱਸਿਆ
ਗਲੇ ਵਿੱਚ ਟਾਂਸਿਲ ਦੀ ਸਮੱਸਿਆ ਹੋਣ ’ਤੇ ਗਰਮ ਪਾਣੀ ’ਚ ਚੁੱਟਕੀ ਭਰ ਫਟਕੜੀ ਅਤੇ ਨਮਕ ਮਿਲਾ ਕੇ ਗਰਾਰੇ ਕਰੋ। ਇਸ ਨਾਲ ਟਾਂਸਿਲ ਦੀ ਸਮੱਸਿਆ ਬਹੁਤ ਜਲਦ ਠੀਕ ਹੋ ਜਾਂਦੀ ਹੈ ।
ਪੜ੍ਹੋ ਇਹ ਵੀ ਖ਼ਬਰ- ਸਾਵਧਾਨ! ਲੋੜ ਤੋਂ ਵੱਧ ਪਾਣੀ ਪੀਣ ਨਾਲ ‘ਕਿਡਨੀ ਫੇਲ੍ਹ’ ਸਣੇ ਸਰੀਰ ਨੂੰ ਹੋ ਸਕਦੇ ਹਨ ਇਹ ਵੱਡੇ ਨੁਕਸਾਨ
ਦਸਤ ਦੀ ਸਮੱਸਿਆ
ਦਸਤ ਦੀ ਸਮੱਸਿਆ ਹੋਣ ’ਤੇ ਫਟਕੜੀ ਨੂੰ ਬਰੀਕ ਪੀਸ ਕੇ ਭੁੰਨ ਲਓ। ਇਸ ਭੁੰਨੀ ਹੋਈ ਫਟਕੜੀ ਨੂੰ ਗੁਲਾਬ ਜਲ ਨਾਲ ਮਿਲਾ ਕੇ ਲਓ । ਇਸ ਨਾਲ ਦਸਤ ਆਉਣੇ ਬੰਦ ਹੋ ਜਾਂਦੇ ਹੈ ।
ਖੁਜਲੀ ਦੀ ਸਮੱਸਿਆ
ਖੁਜਲੀ ਦੀ ਸਮੱਸਿਆ ਹੋਣ ’ਤੇ ਫਟਕੜੀ ਵਾਲਾ ਪਾਣੀ ਲਗਾਓ। ਬਾਅਦ ਵਿੱਚ ਉਸ ਜਗ੍ਹਾ ’ਤੇ ਥੋੜ੍ਹਾ ਜਿਹਾ ਤੇਲ ਅਤੇ ਕਪੂਰ ਲਗਾ ਲਓ। ਇਸ ਤਰ੍ਹਾਂ ਕਰਨ ਨਾਲ ਹਰ ਤਰ੍ਹਾਂ ਦੀ ਖੁਜਲੀ ਠੀਕ ਹੋ ਜਾਂਦੀ ਹੈ ।
ਪੜ੍ਹੋ ਇਹ ਵੀ ਖ਼ਬਰ- ਜਾਣੋ ਕਿਉਂ ‘ਮਾਈਗ੍ਰੇਨ’ ਦੀ ਸਮੱਸਿਆ ਤੋਂ ਪਰੇਸ਼ਾਨ ਹੁੰਦੇ ਨੇ ਲੋਕ, ਰਾਹਤ ਪਾਉਣ ਲਈ ਅਦਰਕ ਸਣੇ ਅਪਣਾਓ ਇਹ ਨੁਸਖ਼ੇ
Health Tips:ਥਾਈਰਾਈਡ ਕਾਰਨ ਤੇਜ਼ੀ ਨਾਲ ਵੱਧ ਰਿਹੈ ਤੁਹਾਡਾ ਭਾਰ ਤਾਂ ਕਸਰਤ ਸਣੇ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
NEXT STORY