ਹੈਲਥ ਡੈਸਕ - ਆਲੂ ਇਕ ਅਜਿਹੀ ਸਬਜ਼ੀ ਹੈ ਜਿਸਦੀ ਵਰਤੋਂ ਪੂਰੀ ਦੁਨੀਆ ’ਚ ਕੀਤੀ ਜਾਂਦੀ ਹੈ। ਆਲੂ ਦੀ ਵਰਤੋਂ ਹਰ ਘਰ ’ਚ ਲਗਭਗ ਹਰ ਰੋਜ਼ ਕੀਤੀ ਜਾਂਦੀ ਹੈ। ਆਲੂ ਤੋਂ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਆਲੂ ਨੂੰ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਕੋਈ ਖਾਣਾ ਪਸੰਦ ਕਰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਆਲੂ ਦਾ ਸੇਵਨ ਸਿਹਤ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਆਓ ਤੁਹਾਨੂੰ ਦੱਸ ਦੇਈਏ ਕਿ ਆਲੂ 'ਚ ਮੌਜੂਦ ਫਾਈਬਰ, ਪੋਟਾਸ਼ੀਅਮ, ਵਿਟਾਮਿਨ ਸੀ, ਵਿਟਾਮਿਨ ਬੀ6, ਫਲੇਵੋਨੋਇਡਸ, ਕੈਰੋਟੀਨੋਇਡਸ ਅਤੇ ਫੀਨੋਲਿਕ ਐਸਿਡ ਵਰਗੇ ਐਂਟੀਆਕਸੀਡੈਂਟ ਸਰੀਰ ਨੂੰ ਕਈ ਫਾਇਦੇ ਦੇਣ 'ਚ ਮਦਦਗਾਰ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿਸ ਨੂੰ ਆਲੂ ਦਾ ਸੇਵਨ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ- ਅੱਖਾਂ ਲਈ ਵਰਦਾਨ ਹਨ ਇਹ ਡ੍ਰਿੰਕਸ, ਡਾਇਟ ’ਚ ਕਰੋ ਸ਼ਾਮਲ
ਆਲੂ ਖਾਣ ਨਾਲ ਹੋਣ ਵਾਲੇ ਲਾਭ :
1. ਐਨਰਜੀ
ਜੇਕਰ ਤੁਸੀਂ ਊਰਜਾ ਦੀ ਕਮੀ ਮਹਿਸੂਸ ਕਰਦੇ ਹੋ ਤਾਂ ਆਲੂ ਦਾ ਸੇਵਨ ਲਾਭਦਾਇਕ ਹੋ ਸਕਦਾ ਹੈ ਕਿਉਂਕਿ ਆਲੂ 'ਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਰੀਰ 'ਚ ਊਰਜਾ ਦਾ ਪੱਧਰ ਵਧਾਉਣ 'ਚ ਮਦਦਗਾਰ ਹੁੰਦਾ ਹੈ।
2. ਪਾਚਨ
ਆਲੂ 'ਚ ਫਾਈਬਰ ਹੁੰਦਾ ਹੈ, ਜੋ ਪਾਚਨ ਤੰਤਰ ਨੂੰ ਬਿਹਤਰ ਰੱਖਣ ਦੇ ਨਾਲ-ਨਾਲ ਕਬਜ਼ ਤੋਂ ਰਾਹਤ ਦਿਵਾਉਣ 'ਚ ਵੀ ਮਦਦਗਾਰ ਹੁੰਦਾ ਹੈ। ਜੇਕਰ ਤੁਹਾਨੂੰ ਪਾਚਨ ਸਬੰਧੀ ਸਮੱਸਿਆ ਹੈ ਤਾਂ ਆਲੂ ਦਾ ਸੇਵਨ ਤੁਹਾਡੇ ਲਈ ਵਧੀਆ ਬਦਲ ਹੋ ਸਕਦਾ ਹੈ।
ਇਹ ਵੀ ਪੜ੍ਹੋ- Health tips : ਸਿਹਤ ਲਈ ਕਾਰਗਰ ਹੈ ਲੌਂਗ, ਜਾਣੋ ਇਸ ਦੇ ਫਾਇਦੇ ਅਤੇ ਨੁਕਸਾਨ
3. ਬਲੱਡ ਪ੍ਰੈਸ਼ਰ
ਆਲੂ 'ਚ ਪੋਟਾਸ਼ੀਅਮ ਹੁੰਦਾ ਹੈ, ਜੋ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੁੰਦਾ ਹੈ ਪਰ ਸ਼ੂਗਰ ਦੇ ਰੋਗੀਆਂ ਨੂੰ ਆਲੂਆਂ ਦਾ ਸੇਵਨ ਸੀਮਤ ਮਾਤਰਾ ’ਚ ਹੀ ਕਰਨਾ ਚਾਹੀਦਾ ਹੈ।
4. ਹੱਡੀਆਂ
ਆਲੂਆਂ ’ਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ, ਜੋ ਹੱਡੀਆਂ ਦੀ ਮਜ਼ਬੂਤੀ ਲਈ ਜ਼ਰੂਰੀ ਹੁੰਦਾ ਹੈ। ਕਮਜ਼ੋਰ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਤੁਸੀਂ ਆਪਣੀ ਡਾਈਟ 'ਚ ਆਲੂ ਸ਼ਾਮਲ ਕਰ ਸਕਦੇ ਹੋ।
5. ਭਾਰ ਵਧਣਾ
ਆਲੂ 'ਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਇਹ ਭਾਰ ਵਧਾਉਣ 'ਚ ਮਦਦਗਾਰ ਹੈ। ਜੇਕਰ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਆਲੂ ਦਾ ਸੇਵਨ ਕਰ ਸਕਦੇ ਹੋ।
6. ਚਮੜੀ
ਆਲੂਆਂ ਵਿੱਚ ਫਲੇਵੋਨੋਇਡ, ਕੈਰੋਟੀਨੋਇਡ ਅਤੇ ਫੀਨੋਲਿਕ ਐਸਿਡ ਵਰਗੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਚਮੜੀ ਲਈ ਚੰਗੇ ਮੰਨੇ ਜਾਂਦੇ ਹਨ।
ਨੋਟ : ਕਿਸੇ ਵੀ ਘਰੇਲੂ ਨੁਸਖ਼ੇ ਨੂੰ ਵਰਤਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ। ਕਿਸੇ ਵੀ ਬਿਮਾਰੀ ਤੋਂ ਨਿਜ਼ਾਤ ਲਈ ਡਾਕਟਰ ਨਾਲ ਸੰਪਰਕ ਲਾਜ਼ਮੀ ਕਰੋ।
ਇਹ ਵੀ ਪੜ੍ਹੋ- ਕੀ ਚਾਹ ਪੀਣਾ ਸਿਹਤ ਲਈ ਹੈ ਨੁਕਸਾਨਦਾਇਕ, ਕਦੋਂ ਕੀ ਹੈ ਪੀਣ ਦਾ ਸਹੀ ਸਮਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਾਰ-ਵਾਰ ਚੱਕਰ ਆਉਣ ਨਾਲ ਹੋ ਸਕਦੇ ਨੇ ਗੰਭੀਰ ਰੋਗ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
NEXT STORY