ਜਲੰਧਰ (ਬਿਊਰੋ) : ਅੱਜ ਦੇ ਜ਼ਮਾਨੇ ’ਚ ਜੀਵਨ ਸ਼ੈਲੀ ’ਚ ਹੋ ਰਹੀ ਖ਼ਰਾਬੀ ਦੇ ਚੱਲਦਿਆਂ 15 ਤੋਂ 100 ਸਾਲ ਤੱਕ ਦੇ ਲੋਕਾਂ ਨੂੰ ਬਵਾਸੀਰ ਵਰਗੀ ਨਾਮੁਰਾਦ ਬੀਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਹ ਅਜਿਹੀ ਬੀਮਾਰੀ ਹੈ ਜਿਸ ਦੇ 60 ਤੋਂ 70 ਫੀਸਦੀ ਤੱਕ ਦੇ ਮਰੀਜ਼ ਦਵਾਈ ਨਾਲ ਠੀਕ ਹੋ ਜਾਂਦੇ ਹਨ ਜਦੋਂਕਿ 30 ਤੋਂ 40 ਫ਼ੀਸਦੀ ਮਰੀਜ਼ਾਂ ਨੂੰ ਆਪਰੇਸ਼ਨ ਕਰਵਾਉਣਾ ਪੈਂਦਾ ਹੈ। ਵੱਡੀ ਗਿਣਤੀ’ਚ ਮਰੀਜ਼ ਸ਼ਰਮ ਦੇ ਚਲੱਦਿਆਂ ਇਸ ਬੀਮਾਰੀ ਨੂੰ ਪਰਿਵਾਰਕ ਮੈਂਬਰਾਂ ਅਤੇ ਡਾਕਟਰ ਨਾਲ ਇਸਦਾ ਜ਼ਿਕਰ ਨਹੀਂ ਕਰਦੇ ਹਨ ਜਿਸ ਕਾਰਨ ਕਈ ਮਰੀਜ਼ਾਂ ਨੂੰ ਕੈਂਸਰ ਹੋਣ ਦੀ ਸਥਿਤੀ ’ਚ ਉਸ ਦਾ ਪਤਾ ਨਗੀਂ ਲੱਗਦਾ ਹੈ, ਕਿਉਂਕਿ ਬਵਾਸੀਰ ਅਤੇ ਰੈਕਟਮ ਕੈਂਸਰ ਦੇ ਲੱਛਣ ਇਕੋਂ ਜਿਹੇ ਹੁੰਦੇ ਹਨ। ਲਿਹਾਜਾ ਤੁਹਾਨੂੰ ਬਵਾਸੀਰ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਹਾਨੂੰ ਜਲਦੀ ਤੋਂ ਜਲਦੀ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਇਹ ਬੀਮਾਰੀ ਵੱਧ ਨਾ ਸਕੇ।
ਇਸ ਬੀਮਾਰੀ ਦੀ ਸ਼ੁਰੂਆਤ ’ਚ ਤੁਹਾਨੂੰ ਪਖਾਣਾ ਵਾਲੀ ਥਾਂ ਤੋਂ ਖੂਨ ਆਉਣਾ ਸ਼ੁਰੂ ਹੁੰਦਾ ਹੈ ਅਤੇ ਦੂਜੀ ਸਟੇਜ ’ਚ ਪਖਾਣੇ ਵਾਲੀ ਜਗ੍ਹਾ’ਤੇ ਮੱਸੇ ਬਣ ਜਾਂਦੇ ਹਨ। ਤੀਜੀ ਸਟੇਜ ’ਤੇ ਮੱਸੇ ਵੱਡੇ ਹੋ ਜਾਂਦੇ ਹਨ। ਚੌਥੀ ਸਟੇਜ ’ਚ ਮੱਸੇ ਪਖਾਣੇ ਵਾਲੀ ਥਾਂ ਤੋਂ ਬਾਹਰ ਆ ਜਾਂਦੇ ਹਨ। ਡਾ. ਹਤਿੰਦਰ ਸੁਰੀ ਨੇ ਦੱਸਿਆ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਅੱਜਕਲ ਲੋਕ ਪਖਾਣਾ ਜਾਣ ਵੇਲੇ ਆਪਣਾ ਮੋਬਾਈਲ ਜਾਂ ਅਖਬਾਰ ਨਾਲ ਲੈ ਜਾਂਦੇ ਹਨ ਅਤੇ ਮੋਬਾਇਲ ’ਚ ਰੁਝੇ ਵਿਅਕਤੀ ਨੂੰ 15 ਮਿੰਟ ਤੋਂ ਅੱਧਾ ਘੰਟਾ ਪਖਾਣਾ ਕਰਨ ਲਈ ਹੀ ਬੈਠੇ ਰਹਿੰਦੇ ਹਨ। ਜਿਸ ਕਾਰਨ ਪਖਾਣਾ ਵਾਲੀ ਜਗ੍ਹਾਂ ’ਤੇ ਨਸਾਂ ’ਤੇ ਦਬਾਅ ਪੈਂਦਾ ਹੈ, ਜਿਸ ਕਾਰਨ ਉਹ ਫੁੱਲ ਜਾਂਦੀਆਂ ਹਨ, ਜਿਸ ਕਾਰਨ ਬਵਾਸੀਰ ਦਾ ਕਾਰਨ ਬਣ ਜਾਂਦੀਆਂਹਨ। ਅੱਜਕਲ ਵਧੇਰੇ ਲੋਕ ਇੰਗਲਿਸ਼ ਸੀਟ ਦਾ ਇਸਤੇਮਾਲ ਕਰਦੇ ਹਨ ਜੋ ਕਿ ਕੁਦਰਤੀ ਤੌਰ ’ਤੇ ਠੀਕ ਹਨ। ਅਜਿਹੇ ’ਚ ਆਪਣੀ ਅੰਗਰੇਜ਼ੀ ਸੀਟ ਦੇ ਨੇੜੇ ਇਕ ਸਟੂਲ ਰੱਖ ਕੇ ਜੇ ਪਖਾਣਾ ਕਰਨ ਬੈਠਿਆ ਜਾਵੇ ਤਾਂ ਤੁਹਾਡੀ ਪੋਜੀਸ਼ਨ ਕੁਦਰਤੀ ਪੋਜੀਸ਼ਨ ਵਰਗੀ ਜੋ ਜਾਵੇਗੀ, ਜਿਸ ਕਾਰਨ ਤੁਹਾਡੀਆਂ ਪਖਾਣੇ ਵਾਲੀਆਂ ਨਸਾਂ ’ਤੇ ਦਬਾਅ ਨਹੀਂ ਵਧੇਗਾ ਅਤੇ ਤੁਸੀਂ ਪਾਈਲਜ਼ ਤੋਂ ਬਚ ਜਾਓਗੇ।
ਹੋਰ ਵਧੇਰੇ ਜਾਣਕਾਰੀ ਲਈ ਰਾਣਾ ਨਰਸਿੰਗ ਹੋਮ ਫਤਿਹਗੜ੍ਹ ਸਾਹਿਬ ’ਚ 98141-28667 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
Health Tips: ਗਾਂ ਦਾ ਘਿਓ ਅਤੇ ਦਹੀਂ ਸਣੇ ਜਨਾਨੀਆਂ ਜ਼ਰੂਰ ਖਾਣ ਇਹ ਚੀਜ਼ਾਂ, ਹਮੇਸ਼ਾ ਰਹਿਣਗੀਆਂ ਤੰਦਰੁਸਤ
NEXT STORY