ਜਲੰਧਰ: ਜੇਕਰ ਤੁਹਾਡੇ ਬੱਚਿਆਂ ਦੇ ਵੀ ਢਿੱਡ 'ਚ ਕੀੜੇ ਹਨ ਤਾਂ ਅੱਜ ਅਸੀਂ ਤੁਹਾਡੇ ਲਈ ਕੁਝ ਘਰੇਲੂ ਨੁਸਖ਼ੇ ਲੈ ਕੇ ਆਏ ਹਾਂ। ਜਿਨ੍ਹਾਂ ਨੂੰ ਅਪਣਾਉਣ ਨਾਲ ਤੁਹਾਨੂੰ ਇਹ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਜਾਵੇਗਾ। ਬਚਪਨ 'ਚ ਬੱਚੇ ਮਿੱਟੀ 'ਚ ਖੇਡਣਾ ਪਸੰਦ ਕਰਦੇ ਹਨ ਤਾਂ ਮਿੱਟੀ ਖਾਣ ਜਾਂ ਕੁਝ ਗ਼ਲਤ ਚੀਜਾਂ ਖਾਣ ਨਾਲ ਬੱਚਿਆਂ ਦੇ ਢਿੱਡ 'ਚ ਕੀੜੇ ਪੈਦਾ ਹੋ ਜਾਂਦੇ ਹਨ। ਜਿਸ ਨਾਲ ਬੱਚਿਆਂ ਦੇ ਢਿੱਡ 'ਚ ਦਰਦ ਹੋਣਾ, ਬੱਚੇ ਦਾ ਚਿੜਚੜਾਪਣ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਸ ਨਾਲ ਬੱਚਿਆਂ ਦੀ ਸਿਹਤ 'ਤੇ ਕਈ ਮਾੜੇ ਅਸਰ ਪੈ ਸਕਦੇ ਹਨ। ਜਿਵੇਂ ਬੱਚਿਆਂ ਨੂੰ ਜ਼ਰੂਰੀ ਪੋਸ਼ਣ ਤੱਤ ਨਹੀਂ ਮਿਲ ਪਾਉਂਦੇ ਹਨ।
ਖੂਨ ਦੀ ਕਮੀ
ਸਰੀਰ 'ਚ ਖੂਨ ਦੀ ਕਮੀ ਹੋ ਸਕਦੀ ਹੈ, ਜਿਸ ਨਾਲ ਅਨੀਮੀਆ ਦੀ ਸ਼ਿਕਾਇਤ ਹੋ ਸਕਦੀ ਹੈ। ਬੱਚਿਆਂ ਦਾ ਇਮਿਊਨ ਸਿਸਟਮ ਵੀ ਕਮਜ਼ੋਰ ਹੋ ਸਕਦਾ ਹੈ ਜਿਸ ਨਾਲ ਨਾਰਮਲ ਬੱਚਿਆਂ ਨਾਲੋਂ ਭਾਰ ਘੱਟ ਜਾਂਦਾ ਹੈ।
ਜੇਕਰ ਸਮਾਂ ਰਹਿੰਦੇ ਇਨ੍ਹਾਂ ਲੱਛਣਾਂ ਦੀ ਪਛਾਣ ਕਰ ਕੇ ਡਾਕਟਰੀ ਇਲਾਜ਼ ਨਾ ਕਰਵਾਇਆ ਜਾਵੇ ਤਾਂ ਇਸ ਨਾਲ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਸਕਦੀਆਂ ਹਨ। ਇਨ੍ਹਾਂ ਬੀਮਾਰੀਆਂ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਤੁਸੀ ਘਰ ਦੀਆਂ ਕੁਝ ਘਰੇਲੂ ਚੀਜਾਂ ਦੀ ਵਰਤੋਂ ਕਰ ਕੇ ਢਿੱਡ ਦੇ ਕੀੜਿਆਂ ਤੋਂ ਛੁਟਕਾਰਾ ਪਾ ਸਕਦੇ ਹੋ।
ਇਹ ਵੀ ਪੜ੍ਹੋ: ਸਰਦੀਆਂ 'ਚ ਇਹ ਚੀਜ਼ਾਂ ਰੱਖਣਗੀਆਂ ਤੁਹਾਨੂੰ ਸਿਹਤਮੰਦ, ਖੁਰਾਕ 'ਚ ਜ਼ਰੂਰ ਕਰੋ ਸ਼ਾਮਲ
ਢਿੱਡ ਦੇ ਕੀੜੇ ਮਾਰਨ ਲਈ ਬੱਚੇ ਨੂੰ ਗਰਮ ਦੁੱਧ 'ਚ ਤੁਲਸੀ ਦੇ ਪੱਤੇ ਪਾ ਕੇ ਪਿਲਾਉਣੇ ਚਾਹੀਦੇ ਹਨ ਜਾਂ ਫਿਰ ਨਾਰੀਅਲ ਦਾ ਪਾਣੀ ਪਿਲਾਉਣਾ ਚਾਹੀਦਾ ਹੈ। ਕਿਉਂਕਿ ਨਾਰੀਅਲ ਦਾ ਪਾਣੀ ਪੀਣ ਨਾਲ ਢਿੱਡ ਦੇ ਕੀੜੇ ਮਰ ਜਾਂਦੇ ਹਨ। ਨਾਲ ਇਸ ਬੀਮਾਰੀ ਲਈ ਗਾਜਰ ਵੀ ਸਹਾਈ ਹੁੰਦੀ ਹੈ, ਜਿਸ ਦੌਰਾਨ ਬੱਚਿਆਂ ਨੂੰ ਹਰ ਰੋਜ਼ ਸਵੇਰ ਦੇ ਸਮੇਂ ਗਾਜਰ ਦਾ ਜੂਸ ਪਿਲਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Health Tips: ਦੁੱਧ 'ਚ ਲਸਣ ਮਿਲਾ ਕੇ ਪੀਣ ਨਾਲ ਸਰੀਰ ਨੂੰ ਹੋਣਗੇ ਹੈਰਾਨੀਜਨਕ ਫ਼ਾਇਦੇ, ਇੰਝ ਕਰੋ ਵਰਤੋਂ
ਜਿਸ ਨਾਲ ਢਿੱਡ ਦਾ ਦਰਦ ਖ਼ਤਮ ਹੁੰਦਾ ਹੈ ਤੇ ਨਾਲ ਹੀ ਢਿੱਡ ਦੇ ਕੀੜੇ ਵੀ ਮਰ ਜਾਂਦੇ ਹਨ। ਸ਼ਹਿਦ ਵੀ ਢਿੱਡ ਦੇ ਕੀੜਿਆਂ ਤੋਂ ਛੁਟਕਾਰਾ ਦਿਵਾਉਣ ਦਾ ਕੰਮ ਕਰਦਾ ਹੈ। ਰੋਜ਼ਾਨਾ ਸਵੇਰੇ
ਉੱਠਦੇ ਹੀ ਬੱਚਿਆਂ ਨੂੰ ਸ਼ਹਿਦ ਪਿਲਾਓ। ਅਜਿਹਾ ਕਰਨ ਨਾਲ ਢਿੱਡ ਦੇ ਕੀੜੇ ਖਤਮ ਹੋ ਜਾਂਦੇ ਹਨ।
Health Tips: ਦੁੱਧ 'ਚ ਲਸਣ ਮਿਲਾ ਕੇ ਪੀਣ ਨਾਲ ਸਰੀਰ ਨੂੰ ਹੋਣਗੇ ਹੈਰਾਨੀਜਨਕ ਫ਼ਾਇਦੇ, ਇੰਝ ਕਰੋ ਵਰਤੋਂ
NEXT STORY