ਜਲੰਧਰ (ਬਿਊਰੋ)– ਕਿਡਨੀ ਦਾ ਕੰਮ ਸਿਰਫ਼ ਸਰੀਰ ’ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣਾ ਹੀ ਨਹੀਂ ਹੈ, ਸਗੋਂ ਇਹ ਸਾਡੇ ਸਰੀਰ ਦੇ ਮਹੱਤਵਪੂਰਨ ਅੰਗਾਂ ’ਚੋਂ ਇਕ ਹੈ। ਅਜਿਹੇ ’ਚ ਉਨ੍ਹਾਂ ਦਾ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ। ਦੱਸ ਦੇਈਏ ਕਿ ਕੁਝ ਆਦਤਾਂ ਤੁਹਾਡੀ ਕਿਡਨੀ ਨੂੰ ਖਰਾਬ ਕਰ ਸਕਦੀਆਂ ਹਨ। ਅਜਿਹੇ ’ਚ ਇਨ੍ਹਾਂ ਆਦਤਾਂ ਤੋਂ ਸੁਚੇਤ ਰਹਿਣਾ ਜ਼ਰੂਰੀ ਹੈ। ਕਿਡਨੀ ਨੂੰ ਸਿਹਤਮੰਦ ਰੱਖਣ ਲਈ ਕਿਹੜੀਆਂ ਚੀਜ਼ਾਂ ਲਾਭਦਾਇਕ ਹੋ ਸਕਦੀਆਂ ਹਨ, ਆਓ ਜਾਣਦੇ ਹਾਂ–
ਕਿਡਨੀ ਨੂੰ ਸਿਹਤਮੰਦ ਰੱਖਣ ਦੇ ਤਰੀਕੇ
- ਜੇਕਰ ਤੁਸੀਂ ਡੱਬਾਬੰਦ ਭੋਜਨ ਦਾ ਸੇਵਨ ਕਰਦੇ ਹੋ ਤਾਂ ਇਹ ਕਿਡਨੀ ’ਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ। ਅਜਿਹੇ ’ਚ ਡੱਬਾਬੰਦ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ।
- ਜੇਕਰ ਕੋਈ ਵਿਅਕਤੀ ਆਪਣੀ ਕਿਡਨੀ ਨੂੰ ਸਿਹਤਮੰਦ ਰੱਖਣਾ ਚਾਹੁੰਦਾ ਹੈ ਜਾਂ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਉਸ ਨੂੰ ਆਲੂਆਂ ਦਾ ਸੇਵਨ ਕਰਨ ਤੋਂ ਵੀ ਬਚਣਾ ਚਾਹੀਦਾ ਹੈ ਕਿਉਂਕਿ ਇਸ ਦੇ ਅੰਦਰ ਪੋਟਾਸ਼ੀਅਮ ਮੌਜੂਦ ਹੁੰਦਾ ਹੈ, ਜੋ ਕਿਡਨੀ ’ਤੇ ਮਾੜਾ ਅਸਰ ਪਾ ਸਕਦਾ ਹੈ।
- ਬ੍ਰਾਊਨ ਰਾਈਸ ਅਜਿਹਾ ਪੂਰਾ ਅਨਾਜ ਹੈ, ਜਿਸ ਨੂੰ ਕਿਡਨੀ ਦੇ ਰੋਗੀ ਜੇਕਰ ਖਾਂਦੇ ਹਨ ਤਾਂ ਇਹ ਉਨ੍ਹਾਂ ਲਈ ਸਮੱਸਿਆ ਵੀ ਪੈਦਾ ਕਰ ਸਕਦੇ ਹਨ। ਇਸ ਦੇ ਅੰਦਰ ਪੋਟਾਸ਼ੀਅਮ ਤੇ ਫਾਸਫੋਰਸ ਜ਼ਿਆਦਾ ਮਾਤਰਾ ’ਚ ਪਾਇਆ ਜਾਂਦਾ ਹੈ, ਜੋ ਕਿਡਨੀ ਲਈ ਚੰਗਾ ਨਹੀਂ ਮੰਨਿਆ ਜਾਂਦਾ ਹੈ।
- ਕੇਲਾ ਸਵਾਦ ’ਚ ਓਨਾ ਹੀ ਵਧੀਆ ਹੈ, ਜਿੰਨਾ ਸਿਹਤ ਲਈ ਫਾਇਦੇਮੰਦ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਕੇਲੇ ਦੇ ਅੰਦਰ ਬਹੁਤ ਜ਼ਿਆਦਾ ਪੋਟਾਸ਼ੀਅਮ ਪਾਇਆ ਜਾਂਦਾ ਹੈ, ਜੋ ਕਿਡਨੀ ਦੇ ਮਰੀਜ਼ਾਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਪਾ ਸਕਦਾ ਹੈ। ਅਜਿਹੇ ’ਚ ਕਿਡਨੀ ਦੇ ਮਰੀਜ਼ਾਂ ਨੂੰ ਵੀ ਕੇਲੇ ਦਾ ਸੇਵਨ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
- ਜੇਕਰ ਤੁਹਾਨੂੰ ਕਿਡਨੀ ਦੀ ਸਮੱਸਿਆ ਹੈ ਤਾਂ ਤੁਹਾਨੂੰ ਟਮਾਟਰ ਦੇ ਸੇਵਨ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ। ਟਮਾਟਰ ਦੇ ਅੰਦਰ ਬਹੁਤ ਸਾਰਾ ਪੋਟਾਸ਼ੀਅਮ ਵੀ ਪਾਇਆ ਜਾਂਦਾ ਹੈ, ਜੋ ਕਿਡਨੀ ਦੀ ਸਿਹਤ ਲਈ ਚੰਗਾ ਨਹੀਂ ਮੰਨਿਆ ਜਾਂਦਾ ਹੈ।
ਨੋਟ– ਤੁਸੀਂ ਕਿਡਨੀ ਨੂੰ ਸਿਹਤਮੰਦ ਰੱਖਣ ਲਈ ਕੀ ਖਾਣ ਤੋਂ ਬੱਚਦੇ ਹੋ? ਕੁਮੈਂਟ ਕਰਕੇ ਦੱਸੋ।
ਤਣਾਅ ਦੂਰ ਕਰਨ ਤੋਂ ਲੈ ਕੇ ਭਾਰ ਘਟਾਏਗਾ ਗੁਲਾਬ, ਜਾਣੋ ਇਸ ਦੇ 6 ਚਮਤਕਾਰੀ ਫਾਇਦਿਆਂ ਬਾਰੇ
NEXT STORY