ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿੱਚ ਹਰ ਕੋਈ ਆਪਣੇ ਆਪ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਲੋਕ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਬਚਣਾ ਚਾਹ ਰਹੇ ਹਨ। ਸਿਹਤਮੰਦ ਬਣੇ ਰਹਿਣ ਲਈ ਹੈਲਦੀ ਡਾਈਟ ਅਤੇ ਹੈਲਦੀ ਲਾਈਫ਼ ਦਾ ਹੋਣਾ ਬਹੁਤ ਜ਼ਰੂਰੀ ਹੈ। ਪੌਸ਼ਟਿਕ ਭੋਜਨ ਨਾ ਸਿਰਫ਼ ਸਾਨੂੰ ਹੈਲਦੀ ਰੱਖਦਾ ਹੈ ਬਲਕਿ ਬਿਮਾਰੀਆਂ ਤੋਂ ਵੀ ਬਚਾਉਦਾ ਹੈ। ਆਓ ਜਾਣਦੇ ਹਾਂ ਰਸੋਈ ਵਿੱਚ ਮੌਜੂਦ ਕਿਹੜੀਆਂ ਚੀਜ਼ਾਂ ਦਾ ਸੇਵਨ ਸਾਨੂੰ ਗਰਮੀਆਂ ਵਿੱਚ ਹੈਲਦੀ ਅਤੇ ਫਿੱਟ ਰੱਖ ਸਕਦਾ ਹੈ।
ਸਿਹਤਮੰਦ ਰਹਿਣ ਲਈ ਕਰੋ ਇਹਨਾਂ ਚੀਜ਼ਾਂ ਦਾ ਸੇਵਨ
ਬਾਜਰਾ
ਬਾਜਰਾ ਸਿਹਤ ਲਈ ਬਹੁਤ ਚੰਗਾ ਮੰਨਿਆ ਜਾਦਾਂ ਹੈ। ਬਾਜਰੇ ਵਿੱਚ ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਮਿਨਰਲ਼ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਬਾਜਰਾ ਲਗਭਗ ਹਰ ਘਰ ਵਿੱਚ ਪਾਇਆ ਜਾਦਾਂ ਹੈ।
ਦਹੀਂ
ਗਰਮੀ ਦੇ ਮੌਸਮ ਵਿੱਚ ਦਹੀ ਦਾ ਸੇਵਨ ਸਿਹਤ ਲਈ ਚੰਗਾ ਮੰਨਿਆ ਜਾਦਾਂ ਹੈ। ਇਸ ਵਿੱਚ ਕੈਲਸ਼ੀਅਮ ਦੇ ਨਾਲ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਅਤੇ ਵਿਟਾਮਿਨ ਪਾਇਆ ਜਾਦਾਂ ਹੈ। ਜੇਕਰ ਨਿਯਮਿਤ ਤੌਰ 'ਤੇ ਦਹੀਂ ਦਾ ਸੇਵਨ ਕੀਤਾ ਜਾਵੇ ਤਾਂ ਹੱਡੀਆਂ ਨੂੰ ਮਜ਼ਬੂਤ ਬਣਾਉਣ ਦੇ ਨਾਲ ਮਸਲਜ ਨੂੰ ਵੀ ਮਜ਼ਬੂਤ ਬਣਾਉਦਾ ਹੈ। ਇਸ ਵਿੱਚ ਮੌਜੂਦ ਚੰਗੇ ਬੈਕਟੀਰੀਆ ਸਿਹਤ ਨੂੰ ਹੈਲਦੀ ਰੱਖਦੇ ਹਨ ਜਿਸ ਨਾਲ ਇਮਿਊਨਟੀ ਮਜ਼ਬੂਤ ਹੁੰਦੀ ਹੈ।
ਦਾਲ
ਭਾਰਤੀ ਘਰਾਂ ਵਿੱਚ ਲਗਭਗ ਹਰ ਰੋਜ਼ ਦਾਲ਼ ਦਾ ਸੇਵਨ ਕੀਤਾ ਜਾਦਾਂ ਹੈ। ਇਹ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਦਾਲ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ, ਵਿਟਾਮਿਨ ਏ, ਬੀ,ਸੀ, ਮੈਗਨੀਸ਼ੀਅਮ ਅਤੇ ਆਇਰਨ ਹੁੰਦਾ ਹੈ। ਇੰਨੇ ਗੁਣਾ ਦੇ ਕਾਰਨ ਦਾਲ ਦਾ ਸੇਵਨ ਸਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ।
ਹਲਦੀ
ਹਲਦੀ ਵਿੱਚ ਐਂਟੀ-ਸੈਪਟਿਕ ਅਤੇ ਐਂਟੀ-ਇਨਫਲਾਮੈਸ਼ਨ ਗੁਣ ਹੁੰਦੇ ਹਨ। ਇਸ ਵਿੱਚ ਬਾਇਐਕਟਿਵ ਕੰਪਾਊਂਡ, ਕਰਕਿਓਮਿਨ ਵੀ ਹੁੰਦਾ ਹੈ। ਜਿਸ ਨਾਲ਼ ਸਰੀਰ ਨੂੰ ਕਈ ਵਾਇਰਲ ਇੰਨਫੈਕਸ਼ਨ ਤੋਂ ਬਚਾਇਆ ਜਾ ਸਕਦਾ ਹੈ। ਹਲਦੀ ਨੂੰ ਇਮਿਊਨਟੀ ਵਧਾਉਣ ਲਈ ਵੀ ਇਸਤੇਮਾਲ ਕੀਤਾ ਜਾਦਾਂ ਹੈ।
ਦਲੀਆ
ਨਾਸ਼ਤੇ ਵਿੱਚ ਜੇਕਰ ਦਲੀਏ ਦਾ ਉਪਯੋਗ ਕੀਤਾ ਜਾਵੇ ਤਾਂ ਇਹ ਵਜ਼ਨ ਘਟਾਉਣ ਤੋਂ ਲੈ ਕੇ ਇਮਿਊਨਟੀ ਵਧਾਉਣ ਵਿੱਚ ਸਹਾਈ ਹੁੰਦਾ ਹੈ। ਦਲੀਏ ਵਿੱਚ ਕਈ ਪੋਸ਼ਕ ਤੱਤ ਹੁੰਦੇ ਹਨ ਜੋ ਸਰੀਰ ਨੂੰ ਹੈਲਦੀ ਰੱਖਣ ਵਿੱਚ ਮਦਦ ਕਰਦੇ ਹਨ।
ਵਾਰ-ਵਾਰ ਚੱਕਰ ਆਉਣ ’ਤੇ ਤੁਸੀਂ ‘ਮਾਈਗ੍ਰੇਨ’ ਸਣੇ ਇਨ੍ਹਾਂ ਰੋਗਾਂ ਦੇ ਹੋ ਸਕਦੇ ਹੋ ਸ਼ਿਕਾਰ, ਅਪਣਾਓ ਇਹ ਘਰੇਲੂ ਨੁਸਖ਼ੇ
NEXT STORY