ਨਵੀਂ ਦਿੱਲੀ- ਗਰਮੀਆਂ ਦੇ ਮੌਸਮ ਵਿੱਚ, ਲੋਕ ਮੁੱਖ ਤੌਰ 'ਤੇ ਲੱਸੀ ਅਤੇ ਦਹੀਂ ਵਰਗੇ ਡੇਅਰੀ ਉਤਪਾਦਾਂ ਦਾ ਸੇਵਨ ਕਰਦੇ ਹਨ। ਇਸ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਅਤੇ ਪੇਟ ਨੂੰ ਠੰਡਕ ਮਿਲਦੀ ਹੈ। ਵੈਸੇ ਤਾਂ ਲੋਕ ਲੱਸੀ ਨੂੰ ਕਾਲੇ ਨਮਕ ਜਾਂ ਸਾਦਾ ਪੀਣਾ ਪਸੰਦ ਕਰਦੇ ਹਨ। ਪਰ ਅੱਜ ਅਸੀਂ ਲੱਸੀ 'ਚ ਚੀਆ ਸੀਡਸ ਮਿਲਾ ਕੇ ਪੀਣ ਬਾਰੇ ਦੱਸਣ ਜਾ ਰਹੇ ਹਾਂ। ਜੇਕਰ ਤੁਸੀਂ ਇਸ ਤਰੀਕੇ ਨਾਲ ਲੱਸੀ ਪੀਓਗੇ ਤਾਂ ਇਸ ਦੇ ਫਾਇਦੇ ਦੁੱਗਣੇ ਹੋ ਜਾਣਗੇ। ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਦੇ ਫਾਇਦਿਆਂ ਬਾਰੇ।
ਲੱਸੀ 'ਚ ਚੀਆ ਸੀਡਸ ਮਿਲਾ ਕੇ ਪੀਣ ਦੇ ਫਾਇਦੇ
ਹੱਡੀਆਂ ਹੁੰਦੀਆਂ ਨੇ ਮਜ਼ਬੂਤ
ਜੇਕਰ ਤੁਸੀਂ ਲੱਸੀ 'ਚ ਚੀਆ ਸੀਡਸ ਮਿਲਾ ਕੇ ਪੀਓ ਤਾਂ ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਤਰੀਕੇ ਨਾਲ ਲੱਸੀ ਨੂੰ ਪੀਣ ਨਾਲ ਦਿਲ ਦੀ ਸਿਹਤ ਬਿਹਤਰ ਹੁੰਦੀ ਹੈ।
ਇਹ ਵੀ ਪੜ੍ਹੋ : ਕੋਲੈਸਟ੍ਰੋਲ ਨੂੰ ਘੱਟ ਕਰਦੇ ਨੇ ਇਹ 6 ਫਲ, ਅੱਜ ਹੀ ਕਰੋ ਡਾਈਟ ’ਚ ਸ਼ਾਮਲ
ਚਮੜੀ ਦੀਆਂ ਸਮੱਸਿਆਵਾਂ ਤੋਂ ਪਾਓ ਛੁਟਕਾਰਾ
ਦੂਜੇ ਪਾਸੇ ਚੀਆ ਦੇ ਬੀਜ ਅਤੇ ਲੱਸੀ ਚਮੜੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਸਹਾਇਕ ਹਨ। ਇਹ ਮਿਸ਼ਰਣ ਸਰੀਰ ਵਿੱਚ ਜਮ੍ਹਾਂ ਹੋਏ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇਹ ਡ੍ਰਿੰਕ ਪੇਟ ਦੀਆਂ ਸਮੱਸਿਆਵਾਂ ਨੂੰ ਠੀਕ ਕਰਨ ਵਿੱਚ ਰਾਮਬਾਣ ਸਾਬਤ ਹੁੰਦਾ ਹੈ।
ਇਮਿਊਨਿਟੀ ਹੁੰਦੀ ਹੈ ਸਟ੍ਰੋਂਗ
ਚੀਆ ਬੀਜ ਅਤੇ ਲੱਸੀ ਦੇ ਇਕੱਠੇ ਸੇਵਨ ਨਾਲ ਇਮਿਊਨ ਸਿਸਟਮ ਬੂਸਟ ਹੰਦਾ ਹੈ। ਜੇਕਰ ਤੁਸੀਂ ਲੱਸੀ 'ਚ ਚੀਆ ਬੀਜ ਦਾ ਪਾਊਡਰ ਮਿਲਾ ਕੇ ਪੀਓ ਤਾਂ ਇਹ ਬਹੁਤ ਗੁਣਕਾਰੀ ਹੁੰਦਾ ਹੈ।
ਇਹ ਵੀ ਪੜ੍ਹੋ : ਮੋਟਾਪਾ 91% ਤਕ ਵਧਾ ਦਿੰਦਾ ਹੈ ਮੌਤ ਦਾ ਖ਼ਤਰਾ! ਇਸ ਤਰੀਕੇ ਨਾਲ Obesity 'ਤੇ ਕਾਬੂ ਪਾਓ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਿਹਤ ਲਈ ਬੇਹੱਦ ਲਾਹੇਵੰਦ ਹੈ 'ਸਟ੍ਰਾਬੇਰੀ', ਭਾਰ ਘਟਾਉਣ ਸਣੇ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਦਿਵਾਉਂਦੀ ਹੈ ਨਿਜ਼ਾਤ
NEXT STORY