ਜਲੰਧਰ— ਕੰਟੋਲਾ ਇਕ ਅਜਿਹੀ ਸਬਜ਼ੀ ਹੈ, ਜਿਸ ਨੂੰ ਦਵਾਈ ਦੇ ਰੂਪ 'ਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਕਈ ਥਾਵਾਂ 'ਤੇ ਇਸ ਨੂੰ ਮਿੱਠਾ ਕਰੇਲਾ, ਕੇਕਰੋਲ ਅਤੇ ਕਰਟੋਲੀ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ। ਇਸ ਸਬਜ਼ੀ 'ਚ ਮੌਜੂਦ ਪੋਸ਼ਟਿਕ ਤੱਤ ਅਤੇ ਐਂਟੀ ਐਲਰਜਿਕ ਗੁਣ ਮੌਜੂਦ ਹੁੰਦੇ ਹਨ ਜੋ ਸਰਦੀ ਖਾਂਸੀ ਦੇ ਨਾਲ ਮੋਟਾਪੇ ਦੀ ਸਮੱਸਿਆ ਤੋਂ ਵੀ ਬਚਾਉਂਦੀ ਹੈ। ਇਸ ਦੇ ਨਾਲ ਹੀ ਇਸ ਦਾ ਸੇਵਨ ਕੈਂਸਰ ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਨੂੰ ਦੂਰ ਰੱਖਦਾ ਹੈ।
ਫਾਇਦੇ
- ਸ਼ੂਗਰ 'ਚ ਫਾਇਦੇਮੰਦ
ਕੰਟੋਲਾ ਦੀ ਸਬਜ਼ੀ ਦਾ ਸੇਵਨ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਦਾ ਹੈ, ਜੋ ਕਿ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ।
- ਬਲੱਡ ਪ੍ਰੈੱਸ਼ਰ ਕੰਟਰੋਲ
ਇਹ ਸਬਜ਼ੀ ਬਲੱਡ ਪ੍ਰੈੱਸ਼ਰ ਨੂੰ ਕੰਟਰੋਲ ਕਰਨ 'ਚ ਲਾਭਕਾਰੀ ਹੁੰਦੀ ਹੈ।
- ਪਾਚਨ ਕਿਰਿਆ ਠੀਕ
ਡਾਈਟਰੀ ਫਾਈਬਰ ਨਾਲ ਭਰਪੂਰ ਹੋਣ ਕਾਰਨ ਇਸ ਸਬਜ਼ੀ ਦਾ ਸੇਵਨ ਪਾਚਨ ਕਿਰਿਆ ਠੀਕ ਰੱਖਦਾ ਹੈ। ਇਸ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਕੰਟੋਲਾ ਦੀ ਸਬਜ਼ੀ ਖਾਣ ਜਾਂ ਇਸ ਦਾ ਰਸ ਪੀਣ ਨਾਲ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ।
- ਅੱਖਾਂ ਲਈ ਫਾਇਦੇਮੰਦ
ਇਸ 'ਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਅੱਖਾਂ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਰੋਜ਼ਾਨਾ ਇਸ ਸਬਜ਼ੀ ਦਾ ਸੇਵਨ ਅੱਖਾਂ ਦੀ ਰੌਸ਼ਨੀ ਤੇਜ਼ ਕਰਦਾ ਹੈ।
- ਚਮੜੀ ਲਈ ਫਾਇਦੇਮੰਦ
ਚਿਹਰੇ 'ਤੇ ਗਲੋ ਲਿਆਉਣ ਲਈ ਰੋਜ਼ ਕੰਟੋਲਾ ਦਾ ਜੂਸ ਪੀਓ। ਇਸ ਦੇ ਨਾਲ ਹੀ ਇਸ ਦਾ ਸਬਜ਼ੀ ਦੇ ਰੂਪ 'ਚ ਵੀ ਸੇਵਨ ਸਿਹਤ ਲਈ ਫਾਇਦੇਮੰਦ ਹੁੰਦਾ ਹੈ।
- ਕੈਂਸਰ ਤੋਂ ਬਚਾਅ
ਕੈਂਸਰ ਵਰਗੀ ਗੰਭੀਰ ਬੀਮਾਰੀ ਤੋਂ ਬਚਣ ਲਈ ਇਸ ਸਬਜ਼ੀ ਨੂੰ ਆਪਣੀ ਡਾਈਟ 'ਚ ਸ਼ਾਮਿਲ ਕਰੋ।
- ਮੋਟਾਪੇ ਤੋਂ ਛੁਟਕਾਰਾ
ਕੰਟੋਲਾ ਦੀ ਸਬਜ਼ੀ ਦਾ ਸੇਵਨ ਮੋਟਾਪੇ ਨੂੰ ਕੰਟਰੋਲ ਕਰਦਾ ਹੈ।
ਕਾਲੀ ਮਿਰਚ ਖਾਓ, ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਪਾਓ
NEXT STORY