ਨਵੀਂ ਦਿੱਲੀ— ਮਾਹਾਵਾਰੀ ਇਕ ਸੁਭਾਵਕ ਪ੍ਰਕਿਰਿਆ ਹੈ ਜਿਸ ਤੋਂ ਹਰ ਮਹੀਨੇ ਹਰੇਕ ਲੜਕੀ ਨੂੰ ਲੰਘਣਾ ਪੈਂਦਾ ਹੈ ਪਰ ਕਈ ਵਾਰ ਸਾਡੀ ਗਲਤ ਆਦਤਾਂ ਦੀ ਵਜ੍ਹਾ ਨਾਲ ਸਾਨੂੰ ਇਨ੍ਹਾਂ ਦਿਨਾਂ ਵਿਚ ਬੇਹੱਦ ਤਕਲੀਫ ਵਿਚੋਂ ਲੰਘਣਾ ਪੈਂਦਾ ਹੈ, ਜਿਸ ਦਾ ਸਿੱਧਾ ਅਸਰ ਸਾਡੇ ਸਰੀਰ 'ਤੇ ਪੈਂਦਾ ਹੈ। ਜੇ ਤੁਸੀਂ ਵੀ ਇਨ੍ਹਾਂ ਗਲਤੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਕੁਝ ਗੱਲਾਂ 'ਤੇ ਖਾਸ ਧਿਆਨ ਦੇਣਾ ਜ਼ਰੂਰੀ ਹੈ ਤਾਂ ਕਿ ਤੁਸੀਂ ਅਨਜਾਣੇ ਵਿਚ ਆਪਣੀਆਂ ਤਕਲੀਫਾਂ ਨੂੰ ਵਧਾਵਾ ਨਾ ਦਿਓ।
ਕਿਨਾਂ ਆਦਤਾਂ ਨਾਲ ਵਧ ਸਕਦੀ ਹੈ ਤਕਲੀਫ:-
1. ਸਫਾਈ 'ਤੇ ਧਿਆਨ ਨਾ ਦੇਣਾ
ਕਈ ਔਰਤਾਂ ਮਾਹਾਵਾਰੀ ਦੇ ਦਿਨਾਂ ਵਿਚ ਸਫਾਈ ਦਾ ਧਿਆਨ ਨਹੀਂ ਰੱਖਦੀਆਂ, ਜਿਸ ਨਾਲ ਉਨ੍ਹਾਂ ਨੂੰ ਇਨਫੈਕਸਨ ਹੋਣ ਦਾ ਖਤਰਾ ਰਹਿੰਦਾ ਹੈ ਅਜਿਹੇ ਵਿਚ ਤੁਹਾਡੇ ਦੁਆਰਾ ਵਰਤੀ ਗਈ ਤਕਲੀਫਾਂ ਨੂੰ ਵਧਾ ਸਕਦੀ ਹੈ।2. ਮੈਂਟਲੀ ਮਜ਼ਬੂਤ ਨਾ ਹੋਣਾ
ਮਾਹਾਵਾਰੀ ਦੇ ਦਿਨ ਬਹੁਤ ਤਕਲੀਫ ਵਾਲੇ ਹੁੰਦੇ ਹਨ। ਅਜਿਹੇ ਵਿਚ ਤੁਹਾਨੂੰ ਸਿਰਦਰਦ, ਟੈਂਸ਼ਨ ਜਾਂ ਤਣਾਅ ਹੋ ਸਕਦਾ ਹੈ। ਇਸ ਲਈ ਖੁੱਦ ਨੂੰ ਮਾਨਸਿਕ ਰੂਪ ਤੋਂ ਕਮਜ਼ੋਰ ਨਾ ਹੋਣ ਦਿਓ।
3. ਜ਼ਿਆਦਾ ਕੰਮ ਕਰਨਾ
ਘਰੇਲੂ ਔਰਤਾਂ ਇਨ੍ਹਾਂ ਦਿਨਾਂ ਵਿਚ ਦਿਨ ਭਰ ਕੰਮ ਵਿਚ ਬਿਜੀ ਰਹਿੰਦੀਆਂ ਹਨ। ਇਸ ਨਾਲ ਕਈ ਵਾਰ ਉਨ੍ਹਾਂ ਦੀ ਤਕਲੀਫ ਵਧ ਜਾਂਦੀ ਹੈ ਜਿਸ ਨਾਲ ਕਮਜ਼ੋਰੀ ਵੀ ਆ ਜਾਂਦੀ ਹੈ। ਅਜਿਹੇ ਵਿਚ ਤੁਹਾਨੂੰ ਆਰਾਮ ਅਤੇ ਚੰਗੀ ਡਾਈਟ ਦੀ ਜ਼ਰੂਰਤ ਹੁੰਦੀ ਹੈ।
4. ਡਾਕਟਰ ਦੀ ਸਲਾਹ ਨਾ ਲੈਣਾ
ਅਕਸਰ ਔਰਤਾਂ ਆਪਣੀ ਤਕਲੀਫ ਵਧਣ 'ਤੇ ਵੀ ਸਹੀਂ ਇਲਾਜ ਨਹੀਂ ਲੈਂਦੀਆਂ, ਜਿਸ ਨਾਲ ਉਨ੍ਹਾਂ ਨੂੰ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ਵਿਚ ਤੁਰੰਤ ਡਾਕਟਰ ਦੀ ਸਲਾਹ ਲਓ ਅਤੇ ਲਾਪਰਵਾਹੀ ਨਾ ਵਰਤੋ।
ਮਹਿੰਦੀ ਦੇ ਪੱਤਿਆਂ ਦੀ ਵਰਤੋਂ ਨਾਲ ਇਨ੍ਹਾਂ ਬੀਮਾਰੀਆਂ ਤੋਂ ਪਾਓ ਛੁਟਕਾਰਾ
NEXT STORY