ਜਲੰਧਰ (ਬਿਊਰੋ) - ਹਰੇਕ ਮੌਸਮ ਵਿਚ ਸੁਆਦ ਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ। ਖਾਣ ਵਾਲੀ ਹਰੇਕ ਚੀਜ਼ ਸੁਆਦ ਹੋਣ ’ਤੇ ਹੀ ਉਸ ਨੂੰ ਖਾਣ ਦਾ ਮਨ ਕਰਦਾ ਹੈ। ਸੁਆਦ ਖਾਣਾ ਸਿਹਤ ਨੂੰ ਤੰਦਰੁਸਤ ਰੱਖਣ ਦਾ ਵੀ ਇਕ ਟਾਸਕ ਹੈ। ਬੱਚਿਆਂ ਨੂੰ ਖਾਣੇ ਦੀ ਆਦਤ ਪਾਉਣ ਲਈ ਉਨ੍ਹਾਂ ਨੂੰ ਕੁਝ ਵੱਖਰਾ ਬਣਾ ਕੇ ਦੇਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦੀ ਭੁੱਖ ਸ਼ਾਂਤ ਹੋ ਸਕੇ ਅਤੇ ਸਿਹਤ ਵੀ ਠੀਕ ਰਹੇ। ਅਜਿਹੇ 'ਚ ਬੱਚਿਆਂ ਦੇ ਸੁਆਦ ਅਤੇ ਸਿਹਤ ਲਈ ਬੈਸਟ ਹੈ ‘ਪਿੱਜ਼ਾ ਆਮਲੇਟ’। ਇਸ ਨੂੰ ਬੱਚੇ ਬਹੁਤ ਹੀ ਚਾਹ ਨਾਲ ਖਾਂਦੇ ਹਨ।
ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
ਜਾਣੋ ਬਣਾਉਣ ਦੀ ਵਿਧੀ
ਸਮੱਗਰੀ
ਆਂਡੇ-3
ਨਮਕ- ਸੁਆਦਨੁਸਾਰ
ਕਾਲੀ ਮਿਰਚ-ਸੁਆਦਨੁਸਾਰ
ਲਾਲ ਮਿਰਚ- 1/2 ਟੀਸਪੂਨ
ਓਰੇਗੇਨਾ-1 ਟੀਸਪੂਨ
ਪਿਆਜ਼- 1 (ਬਾਰੀਕ ਕੱਟਿਆ ਹੋਇਆ)
ਲਾਲ-ਪਿਲੀ ਸ਼ਿਮਲਾ ਮਿਰਚ-1/2 ਕਟੋਰੀ (ਬਾਰੀਕ ਕੱਟੀ ਹੋਈ)
ਆਇਲ-ਜ਼ਰੂਰਤ ਅਨੁਸਾਰ
ਬ੍ਰੈੱਡ ਸਲਾਈਸ-4
ਪਿੱਜ਼ਾ ਸਾਸ-2 ਟੇਬਲਸਪੂਨ
ਚੀਜ਼- 1/2 ਕਟੋਰੀ (ਕੱਦੂਕਸ ਹੋਇਆ)
ਪੜ੍ਹੋ ਇਹ ਵੀ ਖਬਰ - Health Tips : ਖਾਣਾ ਖਾਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਘਰੋਂ ਚਲੀ ਜਾਵੇਗੀ ਬਰਕਤ
ਪੜ੍ਹੋ ਇਹ ਵੀ ਖਬਰ - Health tips : ਕੌਫ਼ੀ ਪੀਣ ਦੇ ਸ਼ੌਕੀਨ ਲੋਕਾਂ ਲਈ ਖਾਸ ਖ਼ਬਰ, ਹੋਣਗੇ ਇਹ ਫਾਇਦੇ
ਵਿਧੀ
ਸਭ ਤੋਂ ਪਹਿਲਾਂ ਇਕ ਬਾਊਲ 'ਚ ਆਂਡਾ ਤੋੜ ਕੇ ਉਸ ਨੂੰ ਫੈਂਟ ਲਓ। ਇਕ ਪੈਨ 'ਚ ਤੇਲ ਪਾ ਕੇ ਗਰਮ ਹੋਣ ਲਈ ਰੱਖੋ। ਤਿਆਰ ਮਿਸ਼ਰਣ ਨੂੰ ਆਂਡੇ ਨਾਲ ਮਿਲਾ ਕੇ ਇਸ ਨੂੰ ਨਾਨ ਸਟਿੱਕ ਤਵੇ 'ਤੇ ਫ੍ਰਾਈ ਕਰ ਲਿਓ। ਹੁਣ ਇਸ 'ਤੇ ਚੀਜ਼ ਪਾਓ। ਇਸ ਤੋਂ ਬਾਅਦ ਪਿੱਜ਼ਾ ਆਮਲੇਟ ਨੂੰ ਪਲਟ ਕੇ ਦੂਜੇ ਪਾਸੇ ਵੀ ਸੇਕ ਲਓ। ਹੁਣ ਦੋਵਾਂ ਸਾਈਡ ਤੋਂ ਸੇਕਣ ਤੋਂ ਬਾਅਦ ਪਿੱਜ਼ਾ ਸਾਸ ਅਤੇ ਫ੍ਰਾਈ ਕੀਤੀਆਂ ਹੋਈਆਂ ਸਬਜ਼ੀਆਂ ਵੀ ਸੇਕ ਲਓ। ਹੁਣ ਇਸ 'ਤੇ ਬ੍ਰੈੱਡ ਸਲਾਈਸ ਰੱਖੋ। ਇਸ ਨੂੰ ਦੋਵਾਂ ਸਾਈਡ ਤੋਂ ਸੇਕਣ ਤੋਂ ਬਾਅਦ ਪਿੱਜ਼ਾ ਸਾਸ ਅਤੇ ਫ੍ਰਾਈ ਕੀਤੀਆਂ ਹੋਈਆਂ ਸਬਜ਼ੀਆਂ ਨਾਲ ਸਜਾਓ। ਇਸ ਤੋਂ ਬਾਅਦ ਚੀਜ਼ ਪਾਓ। ਗੈਸ ਬੰਦ ਕਰਕੇ 1-2 ਮਿੰਟ ਲਈ ਚੀਜ਼ ਪਿਘਲ ਜਾਣ ਲਈ ਇਸ ਨੂੰ ਢੱਕ ਲਓ। ਤੁਹਾਡਾ ਪਿੱਜ਼ਾ ਆਮਲੇਟ ਬਣ ਤੇ ਤਿਆਰ ਹੈ ਇਸ ਨੂੰ ਸਲਾਈਸ 'ਚ ਕੱਟ ਕੇ ਗਰਮਾ-ਗਰਮ ਸਰਵ ਕਰੋ।
ਪੜ੍ਹੋ ਇਹ ਵੀ ਖਬਰ - ਮਨੁੱਖੀ ਜ਼ਿੰਦਗੀ ਲਈ ਸਭ ਤੋਂ ਵੱਧ ਖ਼ਤਰੇ ਦੀ ਘੰਟੀ ਹੈ ‘ਇਲੈਕਟ੍ਰਾਨਿਕ ਕਚਰਾ’, ਜਾਣੋ ਕਿਉਂ (ਵੀਡੀਓ)
ਸਹੀ ਸਮੇਂ 'ਤੇ ਖਾਓ ਅੰਡਾ ਤਾਂ ਤੇਜ਼ੀ ਨਾਲ ਘਟੇਗਾ ਭਾਰ
NEXT STORY