ਜਲੰਧਰ- ਸਰੀਰ ਦੀ ਇਮਿਊਨਿਟੀ ਵਧਾਉਣ ਅਤੇ ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਲਈ ਕੀਵੀ ਸਭ ਤੋਂ ਵਧੀਆ ਬਦਲ ਹੈ। ਕਿਉਂਕਿ ਇਸ ਵਿਚ ਐਂਟੀ-ਆਕਸੀਡੈਂਟ, ਐਂਟੀ-ਇੰਫਲੇਮੇਟਰੀ, ਵਿਟਾਮਿਨ ਸੀ, ਵਿਟਾਮਿਨ ਬੀ, ਕੈਲਸ਼ੀਅਮ, ਫਾਈਬਰ, ਕਾਰਬੋਹਾਈਡਰੇਟ, ਫਾਸਫੋਰਸ, ਕਾਪਰ, ਜ਼ਿੰਕ, ਨਿਆਸਿਨ, ਪੋਟਾਸ਼ੀਅਮ, ਰਾਈਬੋਫਲੇਵਿਨ, ਬੀਟਾ ਕੈਰੋਟੀਨ ਆਦਿ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦੇ ਹਨ | ਇਸੇ ਲਈ ਡਾਕਟਰ ਵੀ ਰੋਜ਼ਾਨਾ ਇੱਕ ਕੀਵੀ ਖਾਣ ਦੀ ਸਲਾਹ ਦਿੰਦੇ ਹਨ। ਤਾਂ ਆਓ ਜਾਣਦੇ ਹਾਂ ਕੀਵੀ ਖਾਣ ਨਾਲ ਸਰੀਰ ਨੂੰ ਕੀ-ਕੀ ਫਾਇਦੇ ਹੁੰਦੇ ਹਨ।
ਕੀਵੀ ਇੱਕ ਇਮਿਊਨਿਟੀ ਬੂਸਟਰ ਹੈ
ਕੀਵੀ ਸਰੀਰ ਦੀ ਇਮਿਊਨਿਟੀ ਵਧਾਉਣ 'ਚ ਮਦਦਗਾਰ ਹੈ। ਇਸ ਨੂੰ ਖਾਣ ਨਾਲ ਸਰੀਰ ਨੂੰ ਵਿਟਾਮਿਨ ਸੀ ਦੀ ਕਾਫੀ ਮਾਤਰਾ ਮਿਲਦੀ ਹੈ। ਇਹ ਆਕਸੀਡੇਟਿਵ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ ਜਿਸ ਨਾਲ ਇਮਿਊਨਿਟੀ ਵਧਦੀ ਹੈ।
ਇਹ ਵੀ ਪੜ੍ਹੋ : ਗਰਮੀਆਂ 'ਚ ਜ਼ਿਆਦਾ Ice Cream ਖਾਣਾ ਸਿਹਤ 'ਤੇ ਪੈ ਸਕਦੈ ਭਾਰੀ, ਮਜ਼ਾ ਕਿਤੇ ਬਣ ਨਾ ਜਾਵੇ ਸਜ਼ਾ!
ਸ਼ੂਗਰ ਕਰੇ ਕੰਟਰੋਲ
ਇਹ ਸ਼ੂਗਰ ਤੋਂ ਪੀੜਤ ਲੋਕਾਂ ਦੀ ਸਿਹਤ ਨੂੰ ਬਿਹਤਰ ਰੱਖਣ ਵਿੱਚ ਵੀ ਮਦਦਗਾਰ ਹੋ ਸਕਦਾ ਹੈ। ਕਿਉਂਕਿ ਇਸ ਫਲ ਵਿੱਚ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ, ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਪ੍ਰਭਾਵਸ਼ਾਲੀ ਹੁੰਦਾ ਹੈ।
ਕੀਵੀ ਗਟ ਬੈਕਟੀਰੀਆ ਨੂੰ ਵਧਾਉਂਦਾ ਹੈ
ਕੀਵੀ ਪਾਚਨ ਕਿਰਿਆ ਲਈ ਵੀ ਬਹੁਤ ਫਾਇਦੇਮੰਦ ਸਾਬਤ ਹੁੰਦੀ ਹੈ। ਅਸਲ ਵਿੱਚ ਇਹ ਗਟ (ਅੰਤੜੀਆਂ) ਦੇ ਬੈਕਟੀਰੀਆ ਨੂੰ ਉਤਸ਼ਾਹਿਤ ਕਰਦਾ ਹੈ। ਦੂਜਾ, ਇਹ ਪੇਟ ਵਿੱਚ ਪਾਚਨ ਐਨਜ਼ਾਈਮ ਦੇ ਉਤਪਾਦਨ ਨੂੰ ਵਧਾਉਂਦਾ ਹੈ ਅਤੇ ਇਸ ਤਰ੍ਹਾਂ ਭੋਜਨ ਦੇ ਤੇਜ਼ੀ ਨਾਲ ਹਜ਼ਮ ਵਿੱਚ ਮਦਦ ਕਰਦਾ ਹੈ।
ਇਹ ਵੀ ਪੜ੍ਹੋ : ਦੇਸੀ ਘਿਓ ਦੀਆਂ 2 ਬੂੰਦਾਂ ਨੱਕ ’ਚ ਪਾਉਣ ਨਾਲ ਮਿਲਦੇ ਨੇ ਬੇਮਿਸਾਲ ਫ਼ਾਇਦੇ, 10 ਬੀਮਾਰੀਆਂ ਨੂੰ ਕਰਦੈ ਖ਼ਤਮ
ਬਲੱਡ ਕਲਾਟਿੰਗ ਨੂੰ ਰੋਕੇ
ਕੀਵੀ 'ਚ ਮੌਜੂਦ ਤੱਤ ਬਲੱਡ ਕਲਾਟਿੰਗ ਭਾਵ ਨਸ 'ਚ ਖੂਨ ਨੂੰ ਜੰਮਣ ਤੋਂ ਰੋਕਦੇ ਹਨ ਜਿਸ ਨਾਲ ਕਈ ਸਮੱਸਿਆਵਾਂ ਘੱਟ ਹੁੰਦੀਆਂ ਹਨ ਅਤੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।
ਅੱਖਾਂ ਲਈ ਫਾਇਦੇਮੰਦ
ਕੀਵੀ ਸਾਡੀ ਚਮੜੀ ਅਤੇ ਟਿਸ਼ੂਆਂ ਨੂੰ ਸਿਹਤਮੰਦ ਰੱਖਦਾ ਹੈ। ਇਸ ਨੂੰ ਖਾਣ ਨਾਲ ਅੱਖਾਂ ਦੀਆਂ ਕਈ ਬੀਮਾਰੀਆਂ ਦੂਰ ਰਹਿੰਦੀਆਂ ਹਨ। ਅੱਖਾਂ ਦੀਆਂ ਜ਼ਿਆਦਾਤਰ ਸਮੱਸਿਆਵਾਂ ਅਜਿਹੀਆਂ ਹੁੰਦੀਆਂ ਹਨ ਜੋ ਇਨ੍ਹਾਂ ਲਿਊਟਿਨ ਦੇ ਨਸ਼ਟ ਹੋਣ ਕਾਰਨ ਪੈਦਾ ਹੁੰਦੀਆਂ ਹਨ। ਜ਼ਿਕਰਯੋਗ ਹੈ ਕਿ ਵਿਟਾਮਿਨ ਭਰਪੂਰ ਹੋਣ ਕਾਰਨ ਇਹ ਅੱਖਾਂ ਦੀ ਰੋਸ਼ਨੀ ਨੂੰ ਠੀਕ ਰੱਖਦਾ ਹੈ।
ਖੂਨ ਦੇ ਪਲੇਟਲੈਟਸ ਨੂੰ ਵਧਾਏ
ਡਾਕਟਰ ਡੇਂਗੂ ਤੋਂ ਪੀੜਤ ਲੋਕਾਂ ਨੂੰ ਕੀਵੀ ਖਾਣ ਦੀ ਸਲਾਹ ਦਿੰਦੇ ਹਨ ਕਿਉਂਕਿ ਇਹ ਫਲ ਖੂਨ ਦੇ ਪਲੇਟਲੈਟਸ ਨੂੰ ਵਧਾ ਸਕਦਾ ਹੈ ਅਤੇ ਤੇਜ਼ੀ ਨਾਲ ਠੀਕ ਹੋਣ ਵਿੱਚ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ ਵਿਟਾਮਿਨ ਬੀ ਦੀ ਕਮੀ ਅਤੇ ਅਨੀਮੀਆ ਤੋਂ ਪੀੜਤ ਲੋਕਾਂ ਨੂੰ ਵੀ ਪਲੇਟਲੇਟ ਕਾਉਂਟ ਨੂੰ ਕੰਟਰੋਲ ਕਰਨ ਲਈ ਕੀਵੀ ਦਾ ਸੇਵਨ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਗਰਮੀ ਕਾਰਨ ਤੁਹਾਨੂੰ ਵੀ ਹੁੰਦੀ ਹੈ 'ਘਬਰਾਹਟ', ਤਾਂ ਠੰਡੇ ਦੁੱਧ ਸਣੇ ਇਹ ਘਰੇਲੂ ਨੁਸਖ਼ੇ ਆਉਣਗੇ ਤੁਹਾਡੇ ਕੰਮ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
Health Tips: ਫੈਟ ਬਰਨ ਕਰਨ ਲਈ ਗਰਮੀਆਂ 'ਚ ਰੋਜ਼ਾਨਾ ਕਰੋ ਨਿੰਬੂ ਦੀ ਵਰਤੋਂ, ਹੋਣਗੇ ਹੋਰ ਵੀ ਕਈ ਫ਼ਾਇਦੇ
NEXT STORY