ਵਜ਼ਨ ਵੱਧਣ ਦੀ ਸਮੱਸਿਆਂ ਅੱਜ ਕੱਲ੍ਹ ਆਮ ਪਾਈ ਜਾਂਦੀ ਹੈ। ਇਹ ਸਮੱਸਿਆ ਉਦੋਂ ਹੋਰ ਵੀ ਵੱਧ ਜਾਂਦੀ ਹੈ ਜਦੋਂ ਅਸੀਂ ਸਵੇਰੇ ਦੇ ਸਮੇਂ ਕੁਝ ਗਲਤੀਆਂ ਕਰ ਦਿੰਦੇ ਹਾਂ। ਇਨ੍ਹਾਂ ਗਲਤੀਆਂ ਦਾ ਬੁਰਾ ਅਸਰ ਮੇਟਾਬਾਲਿਜ਼ਮ ਪ੍ਰਸੈੱਸ 'ਤੇ ਪੈਂਦਾ ਹੈ। ਇਸ ਦੇ ਕਾਰਨ ਕੈਲੋਰੀ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੀ ਅਤੇ ਇਹ ਫੈਟ 'ਚ ਬਦਲ ਜਾਂਦੀ ਹੈ। ਇਸ ਨਾਲ ਵਜ਼ਨ ਵੱਧਣਾ ਸ਼ੁਰੂ ਹੋ ਜਾਂਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਗਲਤੀਆਂ ਬਾਰੇ।
1. ਰੋਜ਼ ਸਵੇਰੇ ਖਾਲੀ ਪੇਟ ਇਕ ਜਾਂ ਦੋ ਗਲਾਸ ਪਾਣੀ ਨਾ ਪੀਣÎ ਨਾਲ ਟਾਕਿਸਨਸ ਬਾਹਰ ਨਿਕਲ ਨਹੀਂ ਪਾਉਂਦੇ। ਇਸ ਨਾਲ ਮੇਟਾਬਾਲਿਜ਼ਮ ਘੱਟ ਹੁੰਦਾ ਹੈ ਅਤੇ ਵਜ਼ਨ ਵੱਧਣ ਲੱਗਦਾ ਹੈ।
2. ਸਵੇਰੇ ਦਾ ਨਾਸ਼ਤਾ ਠੀਕ ਸਮੇਂ 'ਤੇ ਨਾ ਕਰਨ ਨਾਲ ਮੇਟਾਬਾਲਿਜ਼ਮ ਘੱਟ ਜਾਂਦਾ ਹੈ। ਇਸ ਨਾਲ ਵਜ਼ਨ ਵੱਧਣ ਲੱਗਦਾ ਹੈ।
3. ਸਵੇਰੇ ਦੇ ਨਾਸ਼ਤੇ 'ਚ ਦੁੱਧ, ਦਹੀਂ, ਪਨੀਰ, ਅੰਡਾ, ਓਟਸ, ਡਰਾਈਫਰੂਟਸ ਆਦਿ ਚੀਜ਼ਾਂ ਨਾਲ ਲੈਣ ਦੇ ਕਾਰਨ ਮੇਟਾਬਾਲਿਜ਼ਮ ਘੱਟ ਜਾਂਦਾ ਹੈ।
4. ਰੋਜ਼ ਸਵੇਰੇ ਦੌੜਣ ਅਤੇ ਸਰੀਰਕ ਕਸਰਤ ਨਾ ਕਰਨ ਨਾਲ ਮੇਟਾਬਾਲਿਜ਼ਮ ਘੱਟ ਜਾਂਦਾ ਹੈ। ਇਸ ਨਾਲ ਵਜ਼ਨ ਵੱਧਣ ਲੱਗਦਾ ਹੈ।
5. ਜੇਕਰ ਤੁਸੀਂ ਰੋਜ਼ ਸਵੇਰੇ 7 ਘੰਟੇ ਪਹਿਲੇ ਜਾਗਦੇ ਹੋ ਤਾਂ ਇਸ ਨਾਲ ਵਜ਼ਨ ਵੱਧਣ ਵਾਲੇ ਹਾਰਮੋਨਜ਼ ਦੀ ਮਾਤਰਾ ਵੱੱਧ ਜਾਂਦੀ ਹੈ। ਇਸ ਨਾਲ ਵਜ਼ਨ ਵੱਧਣ ਲੱਗਦਾ ਹੈ।
ਰਾਤ ਦੀ ਕਿਹੜੀਆਂ ਗਲਤੀਆਂ ਵਧਾਉਂਦੀਆਂ ਹਨ ਵਜ਼ਨ— ਚਾਵਲ, ਆਲੂ ਅਤੇ ਮਿੱਠੀ ਚੀਜਾਂ 'ਚ ਕੈਲੋਰੀ ਬਹੁਤ ਜ਼ਿਆਦਾ ਹੁੰਦੀ ਹੈ। ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਜ਼ਿਆਦਾ ਮਾਤਰਾ 'ਚ ਖਾਧਾ ਜਾਵੇ ਤਾਂ ਵਜ਼ਨ ਵੱਧਣਾ ਸ਼ੁਰੂ ਹੋ ਜਾਂਦਾ ਹੈ।
2. ਰਾਤ ਨੂੰ ਤੇਜ਼ ਲਾਇਟ 'ਚ ਸੌਣ ਨਾਲ ਨੀਂਦ ਆਉਣ ਵਾਲੇ ਮੇਲਾਟਾਨਿਨ ਹਾਰਮੋਨਜ਼ ਘੱਟ ਬਣਦੇ ਹਨ। ਇਸ ਨਾਲ ਨੀਂਦ ਖਰਾਬ ਹੁੰਦੀ ਹੈ ਅਤੇ ਵਜ਼ਨ ਵੱਧਦਾ ਹੈ।
3. ਰਾਤ ਨੂੰ ਸੌਣ ਤੋਂ ਕੁਝ ਦੇਰ ਪਹਿਲਾਂ ਖਾਣਾ ਖਾਣ ਨਾਲ ਫੂਡ ਟ੍ਰਾਇਗਿਲਸਰਾਇਡਸ 'ਚ ਬਦਲ ਜਾਂਦਾ ਹੈ। ਇਸ ਨਾਲ ਵਜ਼ਨ ਵੱਧਦਾ ਹੈ।
4. ਸੌਣਦੇ ਸਮੇਂ ਕਮਰੇ ਦਾ ਟੈਮਪਰੇਚਰ ਗਰਮ ਹੋਣ ਨਾਲ ਫੈਟ ਬਰਨ ਕਰਨ ਵਾਲੇ ਹਾਰਮੋਨਜ਼ ਦੀ ਮਾਤਰਾ ਘੱਟ ਹੋ ਜਾਂਦਾ ਹੈ। ਅਜਿਹੇ 'ਚ ਵਜ਼ਨ ਵੱਧਣ ਲੱਗਦਾ ਹੈ। ਕਮਰੇ ਦਾ ਟੈਮਪਰੇਚਰ ਠੰਡਾ ਰੱਖੋ।
5. ਰਾਤ ਨੂੰ ਸੌਣ ਤੋਂ ਪਹਿਲਾਂ ਕੌਫੀ ਪੀਣ ਨਾਲ ਇਸ 'ਚ ਮੌਜੂਦ ਕੈਫੀਨ ਦਿਮਾਗ ਨੂੰ ਐਕਟਿਵ ਕਰਦੇ ਹਨ। ਇਸ ਨਾਲ ਸਮੇਂ ਤੋਂ ਪਹਿਲਾਂ ਨੀਂਦ ਨਹੀਂ ਆਉਂਦੀ ਅਤੇ ਵਜ਼ਨ ਵੱਧਣ ਲੱਗਦਾ ਹੈ।
6. ਸ਼ਰਾਬ ਪੀਣ ਨਾਲ ਕਾਰਿਟਸੋਲ ਨਾਮ ਸਟਰੈੱਸ ਹਾਰਮੋਨਜ਼ ਬਣਨ ਲੱਗਦਾ ਹੈ। ਇਸ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।
7. ਸੌਣ ਤੋਂ ਪਹਿਲਾਂ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਨਾਲ ਵਾਰ-ਵਾਰ ਬਾਥਰੂਮ ਜਾਣ ਦੀ ਸਮੱਸਿਆ ਹੁੰਦੀ ਹੈ। ਇਸ ਨਾਲ ਨੀਂਦ ਖਰਾਬ ਹੁੰਦੀ ਹੈ।
ਸੋਇਆਬੀਨ ਖਾਣ ਨਾਲ ਮਿਲਣਗੇ ਤੁਹਾਨੂੰ ਇਹ ਫਾਇਦੇ
NEXT STORY