ਹੁਣੇ ਜਿਹੇ ਹੋਈ ਇਕ ਖੋਜ ਅਨੁਸਾਰ ਗਰਭਧਾਰਨ 'ਚ ਰੌਸ਼ਨੀ ਉਲਟਾ ਅਸਰ ਪਾਉਂਦੀ ਹੈ। ਜੇਕਰ ਬੈੱਡਰੂਮ 'ਚ ਬਹੁਤ ਜ਼ਿਆਦਾ ਰੌਸ਼ਨੀ ਹੈ ਤਾਂ ਇਸ ਨਾਲ ਔਰਤ ਦੇ ਗਰਭਵਤੀ ਹੋਣ 'ਤੇ ਅਸਰ ਪੈ ਸਕਦਾ ਹੈ। ਵਿਗਿਆਨੀਆਂ ਦਾ ਕਹਿਣੈ ਕਿ ਬੈੱਡਰੂਮ ਦੇ ਪਰਦੇ 'ਚੋਂ ਲੰਘ ਕੇ ਆਉਣ ਵਾਲੀ ਰੌਸ਼ਨੀ, ਭਾਵੇਂ ਉਹ ਸਟ੍ਰੀਟ ਲਾਈਟ ਹੋਵੇ ਜਾਂ ਬਾਹਰੋਂ ਲੰਘਣ ਵਾਲੀਆਂ ਗੱਡੀਆਂ ਦੀ ਰੌਸ਼ਨੀ, ਇਹ ਸਭ ਔਰਤ ਦੀ ਪ੍ਰਸੂਤ ਸਮਰੱਥਾ 'ਤੇ ਉਲਟਾ ਅਸਰ ਪਾਉਂਦੀਆਂ ਹਨ। ਇਸ 'ਚ ਕੰਪਿਊਟਰ ਅਤੇ ਟੈਬਲੇਟ ਦੀ ਰੌਸ਼ਨੀ ਵੀ ਸ਼ਾਮਲ ਹੈ। ਔਸਤ ਉਮਰ ਦੀਆਂ ਔਰਤਾਂ 'ਤੇ ਇਸ ਦਾ ਸਭ ਤੋਂ ਬੁਰਾ ਅਸਰ ਪੈਂਦਾ ਹੈ।
ਅਜਿਹੀਆਂ ਔਰਤਾਂ, ਜੋ ਗਰਭ ਧਾਰਨ ਸੰਬੰਧੀ ਪਰੇਸ਼ਾਨੀ ਨਾਲ ਜੂਝ ਰਹੀਆਂ ਹਨ, ਉਨ੍ਹਾਂ ਲਈ ਵਿਗਿਆਨੀਆਂ ਦਾ ਸੁਝਾਅ ਹੈ ਕਿ ਚੰਗੀ ਨੀਂਦ ਲੈਣ। ਗਰਭ ਧਾਰਨ ਦਾ ਨੀਂਦ ਨਾਲ ਬਹੁਤ ਗੂੜ੍ਹਾ ਸੰਬੰਧ ਹੈ। ਅਜਿਹੀਆਂ ਔਰਤਾਂ ਨੂੰ ਸਮੇਂ ਸਿਰ ਭੋਜਨ ਕਰਨਾ ਚਾਹੀਦਾ ਹੈ ਅਤੇ ਕਮਰੇ ਦੀ ਰੌਸ਼ਨੀ ਬਿਲਕੁਲ ਹਲਕੀ ਕਰ ਦੇਣੀ ਚਾਹੀਦੀ ਹੈ। ਹਲਕੀ ਰੌਸ਼ਨੀ 'ਚ ਸੌਣਾ ਮਹੱਤਵਪੂਰਨ ਹੈ। ਹੋ ਸਕਦਾ ਹੈ ਕਿ ਇਹ ਸੁਝਾਅ ਤੁਹਾਨੂੰ ਥੋੜ੍ਹਾ ਅਜੀਬ ਲੱਗੇ ਪਰ ਮਾਤਾ-ਪਿਤਾ ਨਾ ਬਣਨ ਸਕਣ ਵਾਲਾ ਹਰ ਸੱਤਵਾਂ ਜੋੜਾ ਇਸ ਮੁਖ ਪਰੇਸ਼ਾਨੀ ਤੋਂ ਅਣਜਾਣ ਹੈ। ਇਸ ਤੱਥ ਨੂੰ ਇਸ ਗੱਲ ਤੋਂ ਵੀ ਬਲ ਮਿਲਦਾ ਹੈ ਕਿ ਕਮਰੇ 'ਚ ਬਹੁਤ ਜ਼ਿਆਦਾ ਰੌਸ਼ਨੀ ਹੋਣ ਕਾਰਨ ਬਾਡੀ ਕਲਾਕ ਵਿਗੜ ਜਾਂਦਾ ਹੈ।
ਬ੍ਰਿਟੇਨ ਦੇ ਵਿਗਿਆਨੀਆਂ ਦਾ ਕਹਿਣੈ ਕਿ ਸਾਧਾਰਨ ਸਿਹਤ ਅਤੇ ਪ੍ਰਜਨਣ ਸਮਰੱਥਾ ਵਿਚਾਲੇ ਸੰੰਬੰਧ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਗੱਲ ਦੀ ਜਾਂਚ ਲਈ ਅਮਰੀਕੀ ਅਤੇ ਜਾਪਾਨੀ ਖੋਜਕਾਰਾਂ ਨੇ ਚੂਹਿਆਂ 'ਤੇ ਪ੍ਰੀਖਣ ਕੀਤਾ। ਉਨ੍ਹਾਂ ਨੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਤੀ ਕਿ ਕਿਸ ਤਰ੍ਹਾਂ ਉਲਝਿਆ ਹੋਇਆ ਬਾਡੀ ਕਲਾਕ ਪ੍ਰਜਨਣ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ। ਹਾਲਾਂਕਿ ਇਸ ਤਜਰਬੇ ਦਾ ਜਵਾਨ ਚੂਹਿਆਂ 'ਤੇ ਤਾਂ ੋਕਈ ਅਸਰ ਨਹੀਂ ਹੋਇਆ ਪਰ ਔਸਤ ਉਮਰ ਵਾਲੇ ਚੂਹਿਆਂ ਦੇ ਪ੍ਰੈਗਨੈਂਸੀ ਰੇਟ 'ਤੇ ਜ਼ਰੂਰ ਅਸਰ ਪਿਆ।
ਲੱਗਭਗ 71 ਫੀਸਦੀ ਵੱਡੀ ਉਮਰ ਦੇ ਹੋਣ ਦੇ ਬਾਵਜੂਦ ਨਾਰਮਲ ਬਾਡੀ ਕਲਾਕ ਨਾਲ ਗਰਭਵਤੀ ਹੋਈਆਂ, ਜਦਕਿ ਉਲਝੇ ਟਾਈਮ ਕਲਾਕ 'ਚ ਇਹ ਸਿਰਫ 10 ਫੀਸਦੀ ਹੀ ਰਿਹਾ। ਭਾਵੇਂਕਿ ਇਹ ਖੋਜ ਸਿਰਫ ਚੂਹਿਆਂ 'ਤੇ ਹੀ ਸੀ ਪਰ ਔਰਤਾਂ ਦੀ ਪ੍ਰਜਨਣ ਸਮਰੱਥਾ ਵੀ ਰੌਸ਼ਨੀ ਕਾਰਨ ਪ੍ਰਭਾਵਿਤ ਹੁੰਦੀ ਹੈ। ਵਿਗਿਆਨੀਆਂ ਅਨੁਸਾਰ ਰਾਤ ਸਮੇਂ ਔਰਤਾਂ ਨੂੰ ਰੌਸ਼ਨੀ ਦੇ ਸੰਪਰਕ 'ਚ ਆਉਣ ਤੋਂ ਪਰਹੇਜ਼ ਕਰਨਾ ਚਾਹੀਦੈ। ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਖੋਜਕਾਰ ਡਾ. ਜੇਨ ਬਲਾਕ ਦਾ ਕਹਿਣੈ ਕਿ ਅੱਜਕਲ ਦੇ ਸਮਾਜ 'ਚ ਔਰਤਾਂ ਨੂੰ ਕਈ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦੀ ਪ੍ਰਜਨਣ ਸਮਰੱਥਾ 'ਤੇ ਬੁਰਾ ਅਸਰ ਪੈਂਦਾ ਹੈ।
ਨੋਟ : 'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ 'ਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਪੂਰੀ ਦੁਨੀਆ ਦੀਆਂ ਖ਼ਬਰਾਂ ਦਾ ਆਨੰਦ ਮਾਣ ਸਕਦੇ ਹੋ।
ਵਰਕਿੰਗ ਵੂਮੈਨ ਹੋ ਤਾਂ ਤੁਹਾਨੂੰ ਚਾਹੀਦੀ ਹੈ ਇਹ ਡਾਈਟ
NEXT STORY