ਜਲੰਧਰ (ਬਿਊਰੋ) - ਸਰਦੀਆਂ 'ਚ ਮੱਕੀ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਚਾਹੇ ਇਸ ਨੂੰ ਦਾਣੇ ਦੇ ਰੂਪ 'ਚ ਖਾਓ ਜਾਂ ਰੋਟੀ ਦੇ ਰੂਪ 'ਚ। ਇਸ 'ਚ ਵਿਟਾਮਿਨ-ਏ, ਬੀ, ਈ ਅਤੇ ਕਈ ਤਰ੍ਹਾਂ ਦੇ ਮਿਨਰਲਸ ਜਿਵੇਂ ਆਇਰਨ, ਕਾਪਰ, ਜ਼ਿੰਕ ਅਤੇ ਮੈਗਨੀਜ਼, ਸੇਲੇਨਿਯਮ ਪੋਟਾਸ਼ੀਅਮ ਆਦਿ ਭਰਪੂਰ ਮਾਤਰਾ 'ਚ ਹੁੰਦੇ ਹਨ। ਇਹ ਕੋਲਨ ਕੈਂਸਰ ਅਤੇ ਦਿਲ ਦੇ ਗੰਭੀਰ ਰੋਗ ਹੋਣ ਦੀ ਸੰਭਾਵਨਾ ਨੂੰ ਘੱਟ ਕਰਦੇ ਹਨ। ਇਸ ਲਈ ਆਪਣੀ ਖ਼ੁਰਾਕ 'ਚ ਮੱਕੀ ਦੀ ਰੋਟੀ ਨੂੰ ਜ਼ਰੂਰ ਸ਼ਾਮਲ ਕਰੋ। ਆਓ ਜਾਣਦੇ ਹਾਂ ਇਸ ਦੇ ਫਾਇਦੇ।
1. ਅੱਖਾਂ ਦੀ ਰੌਸ਼ਨੀ
ਇਸ 'ਚ ਪਾਇਆ ਜਾਣ ਵਾਲਾ ਰੇਟਿਨਾਈਡਸ ਅੱਖਾਂ ਦੇ ਰੇਟਿਨਾ ਲਈ ਲਾਭਕਾਰੀ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਨੂੰ ਫ਼ਾਇਦਾ ਮਿਲਦਾ ਹੈ।
2. ਚਮੜੀ ਲਈ ਫ਼ਾਇਦੇਮੰਦ
ਇਸ 'ਚ ਮੌਜੂਦ ਬੀਟਾ-ਕੈਰੋਟਿਨ ਅਤੇ ਵਿਟਾਮਿਨ-ਏ ਚਮੜੀ ਲਈ ਬੈਸਟ ਹੁੰਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਚਮੜੀ ’ਚ ਨਿਖ਼ਾਰ ਆਉਂਦਾ ਹੈ।
3. ਕੈਂਸਰ ਦੀ ਰੋਕਥਾਮ
ਮੱਕੀ ਦਾ ਸੇਵਨ ਕਰਨਾ ਸਿਹਤ ਲਈ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਐਂਟੀ-ਆਕਸੀਡੈਂਟ, ਬੀਟਾ ਕ੍ਰਿਪਟੋਜੇਂਥਿਨ, ਐਂਟੀ-ਆਕਸੀਡੈਂਟ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜੋ ਫੇਫੜਿਆਂ ਦੇ ਕੈਂਸਰ, ਲਿਵਰ ਅਤੇ ਬ੍ਰੈਸਟ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦੇ ਹਨ।
4. ਦਿਲ ਨੂੰ ਸਿਹਤਮੰਦ ਰੱਖੇ
ਇਹ ਕੋਲੈਸਟਰੋਲ ਨੂੰ ਘੱਟ ਕਰ ਕਾਰਡਿਓਵਰਸਕੁਲਰ ਦੇ ਰਿਸਕ ਨੂੰ ਘੱਟ ਕਰਦਾ ਹੈ। ਇਸ 'ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ, ਜੋ ਦਿਲ ਨੂੰ ਸਿਹਤਮੰਦ ਬਣਾਉਂਦਾ ਹੈ। ਇਸ ਤੋਂ ਇਲਾਵਾ ਇਹ ਹਾਈ ਬੀ.ਪੀ. ਦੀ ਸਮੱਸਿਆ ਨੂੰ ਵੀ ਘੱਟ ਕਰ ਹਾਰਟ ਅਟੈਕ ਤੇ ਸਟ੍ਰੋਕ ਦਾ ਖ਼ਤਰਾ ਘੱਟ ਕਰਦਾ ਹੈ। ਨਿਯਮਿਤ ਇਸ ਨੂੰ ਖ਼ਾਣ ਨਾਲ ਸਰੀਰ 'ਚੋਂ ਮਾੜੇ ਕੋਲੈਸਟਰੋਲ ਦਾ ਲੈਵਲ ਘੱਟ ਹੋ ਜਾਂਦਾ ਹੈ।
5. ਸਰਦੀ-ਜ਼ੁਕਾਮ ਤੋਂ ਰਾਹਤ
ਮੱਕੀ ਦੇ ਭੁੱਟੇ ਨੂੰ ਜਲਾ ਕੇ ਉਸ ਦੀ ਰਾਖ ਨੂੰ ਪੀਸ ਲਓ ਫਿਰ ਇਸ 'ਚ ਸੁਆਦ ਮੁਤਾਬਕ ਸੇਂਧਾ ਨਮਕ ਪਾ ਕੇ ਦਿਨ 'ਚ 4 ਵਾਰ 1 ਚੱਮਚ ਇਸ ਦਾ ਸੇਵਨ ਕਰੋ। ਇਸ ਨਾਲ ਖਾਂਸੀ, ਕਫ ਅਤੇ ਸਰਦੀ ਤੋਂ ਰਾਹਤ ਮਿਲਦੀ ਹੈ।
6. ਹੱਡੀਆਂ ਨੂੰ ਮਜ਼ਬੂਤ ਬਣਾਏ
ਇਹ ਹੱਡੀਆਂ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਮੈਗਨੀਸ਼ੀਅਮ ਅਤੇ ਆਇਰਨ ਇਸ 'ਚ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਨਾਲ ਹੀ ਇਸ 'ਚ ਮੌਜੂਦ ਜ਼ਿੰਕ ਅਤੇ ਫਾਸਫੋਰਸ ਆਰਥਰਾਈਟਸ ਵਰਗੇ ਰੋਗਾਂ ਦੇ ਖ਼ਤਰੇ ਨੂੰ ਘੱਟ ਕਰਦਾ ਹੈ।
7. ਪਾਚਣ ਦੀ ਸਮੱਸਿਆ
ਕਣਕ ਦੀ ਰੋਟੀ ਦੀ ਬਜਾਏ ਮੱਕੀ ਦੀ ਰੋਟੀ ਸੌਖੀ ਹਜ਼ਮ ਹੋ ਜਾਂਦੀ ਹੈ। ਮੱਕੀ 'ਚ ਮੌਜੂਦ ਫਾਈਬਰ ਪਾਚਨ ਨੂੰ ਸਹੀ ਰੱਖਦਾ ਹੈ ਅਤੇ ਹਾਨੀਕਾਰਕ ਪਦਾਰਥਾਂ ਨੂੰ ਸਰੀਰ 'ਚੋਂ ਬਾਹਰ ਕੱਢਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਐਸੀਡਿਟੀ, ਕਬਜ਼ ਆਦਿ ਪੇਟ ਸਬੰਧੀ ਸਮੱਸਿਆਵਾਂ ਘੱਟ ਹੁੰਦੀਆਂ ਹਨ।
8. ਖੂਨ ਵਧਾਏ
ਅਨੀਮੀਆ ਦੇ ਮਰੀਜ਼ਾਂ ਲਈ ਮੱਕੀ ਬਹੁਤ ਲਾਭਕਾਰੀ ਹੁੰਦੀ ਹੈ, ਕਿਉਂਕਿ ਇਸ 'ਚ ਜ਼ਿੰਕ, ਆਇਰਨ ਅਤੇ ਬੀਟਾ-ਕੈਰੋਟਿਨ ਹੁੰਦਾ ਹੈ, ਜੋ ਸਰੀਰ 'ਚ ਲਾਲ ਖੂਨ ਕੋਸ਼ਿਕਾਵਾਂ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਇਹ ਵਿਟਾਮਿਨਸ ਦੀ ਕਮੀ ਨੂੰ ਵੀ ਦੂਰ ਕਰਦਾ ਹੈ।
9. ਗਰਭ ਅਵਸਥਾ 'ਚ ਫਾਇਦੇਮੰਦ
ਗਰਭਵਤੀ ਜਨਾਨੀਆਂ ਨੂੰ ਆਪਣੀ ਖ਼ੁਰਾਕ ’ਚ ਮੱਕੀ ਦੀ ਰੋਟੀ ਜ਼ਰੂਰ ਸ਼ਾਮਿਲ ਕਰਨੀ ਚਾਹੀਦੀ ਹੈ। ਇਸ 'ਚ ਫਾਲੇਟ ਅਤੇ ਵਿਟਾਮਿਨ-ਬੀ ਪਾਇਆ ਜਾਂਦਾ ਹੈ, ਜੋ ਗਰਭਾਸ਼ਯ 'ਚ ਬੱਚੇ ਦੀਆਂ ਨਵੀਂ ਕੋਸ਼ਿਕਾਵਾਂ ਦੇ ਵਿਕਾਸ ਲਈ ਜ਼ਰੂਰੀ ਹੁੰਦਾ ਹੈ। ਇਸ ਤੋਂ ਇਲਾਵਾ ਫਾਲੇਟ ਗਰਭ ਅਵਸਥਾ 'ਚ ਮਾਂ ਅਤੇ ਬੱਚੇ, ਦੋਹਾਂ ਲਈ ਫ਼ਾਇਦੇਮੰਦ ਹੁੰਦਾ ਹੈ।
10. ਯੁਰਿਨ 'ਚ ਜਲਣ ਦੀ ਸਮੱਸਿਆ
ਮੱਕੀ ਦੀ ਰੋਟੀ ਨੂੰ ਪਾਣੀ 'ਚ ਉਬਾਲ ਕੇ ਛਾਣ ਲਓ ਅਤੇ ਇਸ 'ਚ ਮਿਸ਼ਰੀ ਮਿਲਾ ਕੇ ਪੀਓ। ਇਸ ਨਾਲ ਯੂਰਿਨ 'ਚ ਜਲਣ ਅਤੇ ਗੁਰਦਿਆਂ ਦੀ ਕਮਜ਼ੋਰੀ ਦੂਰ ਹੋਵੇਗੀ। ਇਸ ਨਾਲ ਪੱਥਰੀ ਹੋਣ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।
ਤੁਹਾਨੂੰ ਦਿਲ ਦੀਆਂ ਬੀਮਾਰੀਆਂ ਤੋਂ ਬਚਾ ਸਕਦਾ ਹੈ ਪਿਆਜ਼ ਦਾ ਛਿਲਕਾ, ਜਾਣੋ ਕਿੰਝ
NEXT STORY