ਜਲੰਧਰ (ਬਿਊਰੋ) : ਹਲਦੀ ਦੀ ਵਰਤੋਂ ਨਾਲ ਭੋਜਨ ਸੁਆਦੀ ਬਣਦਾ ਹੈ ਅਤੇ ਇਸ ਦੇ ਨਾਨ-ਨਾਲ ਉਸ ਦਾ ਰੰਗ ਵੀ ਵਧੀਆ ਬਣ ਜਾਂਦਾ ਹੈ। ਸਰੀਰ ਨੂੰ ਸਿਹਤਮੰਦ ਬਣਾਉਣ 'ਚ ਸਹਾਈ ਹੈ। ਰੋਜ਼ਾਨਾ ਹਲਦੀ ਵਾਲਾ ਪਾਣੀ ਨਾਲ ਹਾਜਮਾ ਠੀਕ ਰਹਿੰਦਾ ਹੈ ਅਤੇ ਜੋੜਾਂ 'ਚ ਹੋਣ ਵਾਲਾ ਦਰਦ ਠੀਕ ਹੋ ਜਾਂਦਾ ਹੈ। ਨਿਰੋਗ ਰਹਿਣ ਲਈ ਹਲਦੀ ਵਾਲਾ ਪਾਣੀ ਪੀਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਹਲਦੀ ਵਾਲਾ ਪਾਣੀ ਪੀਣ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ।
ਹਲਦੀ ਦਾ ਪਾਣੀ ਪੀਣ ਦਾ ਤਰੀਕਾ :- ਗਲਾਸ ਗੁਣਗੁਣੇ ਪਾਣੀ 'ਚ ਅੱਧੇ ਨਿੰਬੂ ਦਾ ਰਸ, ਸ਼ਹਿਦ ਅਤੇ ਅੱਧਾ ਛੋਟਾ ਚੱਮਚ ਹਲਦੀ ਦਾ ਪਾਊਡਰ ਮਿਲਾ ਕੇ ਰੋਜ਼ ਪੀਓ।
ਹਲਦੀ ਦਾ ਪਾਣੀ ਪੀਣ ਦੇ ਫਾਇਦੇ

1. ਐਂਟੀਆਕਸੀਡੈਂਟ ਨਾਲ ਭਰਪੂਰ
ਹਲਦੀ ਬਹੁਤ ਹੀ ਵਧੀਆ ਐਂਟੀਆਕਸੀਡੈਂਟ ਹੈ, ਜਿਸ ਨਾਲ ਕਿਸੇ ਵੀ ਤਰ੍ਹਾਂ ਦੀ ਐਲਰਜੀ ਅਤੇ ਬੀਮਾਰੀ ਨਾਲ ਲੜਨ ਦੀ ਸ਼ਕਤੀ ਆ ਜਾਂਦੀ ਹੈ।
2. ਕੈਂਸਰ ਨਾਲ ਲੜਨ 'ਚ ਸਹਾਈ
ਹਲਦੀ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਨਾਲ ਲੜਨ 'ਚ ਮਦਦ ਕਰਦੀ ਹੈ।

3. ਪਾਚਨ ਕਿਰਿਆ ਰਹਿੰਦੀ ਹੈ ਤੰਦਰੁਸਤ
ਹਲਦੀ ਦੀ ਵਰਤੋਂ ਕਰਨ ਨਾਲ ਪਾਚਨ ਕਿਰਿਆ ਤੰਦਰੁਸਤ ਹੁੰਦੀ ਹੈ, ਜਿਸ ਨਾਲ ਤੁਸੀਂ ਆਸਾਨੀ ਨਾਲ ਕਿਸੇ ਵੀ ਖਾਣ ਵਾਲੀ ਚੀਜ਼ ਨੂੰ ਪਚਾਅ ਲੈਂਦੇ ਹੋ।
4. ਸੋਜ ਦੀ ਪ੍ਰੇਸ਼ਾਨੀ
ਸੋਜ ਦੀ ਪ੍ਰੇਸ਼ਾਨੀ ਹੋਵੇ ਤਾਂ ਹਲਦੀ ਦੀ ਵਰਤੋਂ ਕਰੋ। ਇਸ 'ਚ ਮੌਜੂਦ ਕਮਕਯੂਮਿਨ ਰਸਾਇਣ ਦਵਾਈ ਦਾ ਕੰਮ ਕਰਦਾ ਹੈ।

5. ਦਿਮਾਗ ਹੁੰਦਾ ਹੈ ਤੇਜ਼
ਹਲਦੀ ਦਾ ਪਾਣੀ ਪੀਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਯਾਦਦਾਸ਼ਤ ਸ਼ਕਤੀ 'ਚ ਵੀ ਵਾਧਾ ਹੁੰਦਾ ਹੈ।
6. ਗਠੀਏ 'ਚ ਫਾਇਦੇਮੰਦ
ਗਠੀਏ ਦੇ ਰੋਗੀ ਲਈ ਹਲਦੀ ਦੀ ਵਰਤੋਂ ਕਰਨਾ ਫਾਇਦੇਮੰਦ ਹੈ। ਇਸ ਲਈ ਗਠੀਏ ਦੇ ਰੋਗੀ ਨੂੰ ਰੋਜ਼ਾਨਾ ਹਲਦੀ ਦੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ।
7. ਸ਼ੂਗਰ 'ਚ ਫਾਇਦੇਮੰਦ
ਹਲਦੀ 'ਚ ਗਲੂਕੋਜ਼ ਦੀ ਮਾਤਰਾ ਘੱਟ ਹੁੰਦੀ ਹੈ, ਜੋ ਸ਼ੂਗਰ ਦੇ ਰੋਗੀ ਲਈ ਲਾਭਕਾਰੀ ਹੈ।

8. ਅੰਦਰੂਨੀ ਸੱਟ ਨੂੰ ਕਰਦੀ ਹੈ ਜਲਦੀ ਠੀਕ
ਅੰਦਰੂਨੀ ਸੱਟ ਲੱਗਣ 'ਤੇ ਹਲਦੀ ਦਾ ਦੁੱਧ ਪੀਣ ਨਾਲ ਜ਼ਖਮ ਜਲਦੀ ਭਰ ਜਾਂਦਾ ਹੈ ਕਿਉਂਕਿ ਇਸ 'ਚ ਐਂਟੀਬੈਕਟੀਰੀਅਲ ਅਤੇ ਐਂਟੀਸੈਪਟਿਕ ਗੁਣਾਂ ਕਾਰਨ ਅੰਦਰੂਨੀ ਸੱਟਾਂ ਜਲਦੀ ਠੀਕ ਹੋ ਜਾਂਦੀਆਂ ਹਨ।
9. ਖੂਨ ਨੂੰ ਕਰੇ ਸਾਫ
ਹਲਦੀ ਵਾਲਾ ਪਾਣੀ ਪੀਣ ਨਾਲ ਖੂਨ ਸਾਫ ਹੁੰਦਾ ਹੈ, ਜਿਸ ਨਾਲ ਚਮੜੀ ਸਬੰਧੀ ਪ੍ਰੇਸ਼ਾਨੀਆਂ ਖਤਮ ਹੁੰਦੀਆਂ ਹਨ।

10. ਦਿਲ ਦੇ ਰੋਗ ਕਰੇ ਦੂਰ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢੇ
ਇਸ ਪਾਣੀ ਨੂੰ ਲਗਾਤਾਰ ਪੀਂਦੇ ਰਹਿਣ ਨਾਲ ਕੋਲੇਸਟਰੌਲ ਠੀਕ ਰਹਿੰਦਾ ਹੈ, ਜਿਸ ਨਾਲ ਦਿਲ ਸਬੰਧੀ ਬੀਮਾਰੀਆਂ ਨਹੀਂ ਹੁੰਦੀਆਂ। ਗਰਮ ਪਾਣੀ 'ਚ ਨਿੰਬੂ, ਹਲਦੀ ਪਾਊਡਰ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ ਦੀ ਗੰਦਗੀ ਯੂਰਿਨ ਦੁਆਰਾ ਬਾਹਰ ਨਿਕਲ ਜਾਂਦੀ ਹੈ।
ਜਾਣੋ ਗਰਮ ਦੁੱਧ ਪੀਣਾ ਫਾਇਦੇਮੰਦ ਹੈ ਜਾਂ ਠੰਡਾ
NEXT STORY