ਨਵੀਂ ਦਿੱਲੀ- ਸਰੋਂ ਦਾ ਤੇਲ ਤਾਂ ਹਰ ਘਰ ਵਿਚ ਵਰਤਿਆਂ ਜਾਂਦਾ ਹੈ। ਸਰੋਂ ਦੇ ਤੇਲ ਨਾਲ ਕਦੇ ਤੁਸੀਂ ਆਪਣੇ ਸਿਰ ਦੀ ਮਾਲਸ਼ ਕਰਦੇ ਹੋ ਤਾਂ ਕਦੇ ਆਪਣੀ ਸਬਜ਼਼ੀ ਨੂੰ ਤੜਕਾ ਲਾਉਂਦੇ ਹੋ। ਇਸ ਤੇਲ ਨੂੰ ਤੁਸੀਂ ਚਾਹੇ ਖਾਓ ਜਾਂ ਫਿਰ ਮਾਲਸ਼ ਕਰੋ ਇਹ ਹਮੇਸ਼ਾ ਫਾਇਦੇਮੰਦ ਹੈ। ਇਸ ਤੇਲ ਦੀ ਵਰਤੋਂ ਜ਼ਿਆਦਾਤਰ ਉੱਤਰੀ ਭਾਰਤ ਖ਼ਾਸ ਕਰਕੇ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਆਦਿ ਸੂਬਿਆਂ ਵਿਚ ਕੀਤੀ ਜਾਂਦੀ ਹੈ। ਸਰੋਂ ਦੇ ਤੇਲ ਵਿਚ ਪਾਇਆ ਆਚਾਰ ਵੀ ਕਦੇਂ ਖਰਾਬ ਨਹੀਂ ਹੁੰਦਾ। ਸਰੋਂ ਦੇ ਤੇਲ ਦੀ ਵਰਤੋਂ ਕਰਕੇ ਤੁਸੀਂ ਕਈ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ। ਅੱਜ ਅਸੀਂ ਤੁਹਾਨੂੰ ਸਰੋਂ ਦੇ ਤੇਲ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
ਕੈਂਸਰ ਅਤੇ ਟਿਊਮਰ ਤੋਂ ਬਚਾਏ
ਸਰੋਂ ਦੇ ਤੇਲ 'ਚ ਮੌਜੂਦ ਗਲੂਕੋਜਿਲੋਲੇਟ ਸਰੀਰ 'ਚ ਕੈਂਸਰ ਦੇ ਦਰਦ ਤੋਂ ਆਰਾਮ ਦਿਵਾਉਂਦਾ ਹੈ। ਇਸ ਲਈ ਸਰੋਂ ਦੇ ਤੇਲ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਇਸ ਨਾਲ ਕੈਂਸਰ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ।

ਗਠੀਆ ਰੋਗ ਦੂਰ ਕਰੇ
ਸਰੋਂ ਦੇ ਤੇਲ 'ਚ ਕਪੂਰ ਪਾ ਕੇ ਮਾਲਿਸ਼ ਕਰਨ ਨਾਲ ਗਠੀਆ ਦਰਦ ਦੂਰ ਹੋ ਜਾਂਦਾ ਹੈ। ਇਹ ਸਮੱਸਿਆ ਦੁਬਾਰਾ ਹੋਣ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।
ਵਜ਼ਨ ਘੱਟਾਏ

ਇਸ 'ਚ ਮੋਜੂਦ ਵਿਟਾਮਿਨ ਮੇਟਾਬਾਲੀਜਮ ਨੂੰ ਵਧਾਉਂਦੇ ਹਨ ਅਤੇ ਇਸ ਨਾਲ ਵਜ਼ਨ ਆਸਾਨੀ ਨਾਲ ਘੱਟ ਹੋਣ ਲੱਗਦਾ ਹੈ। ਜੇ ਤੁਸੀਂ ਵੀ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਆਪਣੀ ਡਾਈਟ 'ਚ ਸਰੋਂ ਦੇ ਤੇਲ ਨੂੰ ਜ਼ਰੂਰ ਸ਼ਾਮਲ ਕਰੋ।
ਇਹ ਵੀ ਪੜ੍ਹੋ : ਅੱਖਾਂ ਲਈ ਬਹੁਤ ਫ਼ਾਇਦੇਮੰਦ ਹੈ 'ਗਾਜਰ', ਅੱਜ ਤੋਂ ਹੀ ਇਸ ਸੂਪਰਫੂਡ ਨੂੰ ਕਰੋ ਆਪਣੀ ਡਾਈਟ 'ਚ ਸ਼ਾਮਲ
ਭੁੱਖ ਵਧਾਏ
ਜੇ ਤੁਹਾਨੂੰ ਭੁੱਖ ਨਹੀਂ ਲੱਗਦੀ ਤਾਂ ਆਪਣੇ ਖਾਣੇ 'ਚ ਸਰੋਂ ਦੇ ਤੇਲ ਦੀ ਵਰਤੋਂ ਕਰੋ। ਇਹ ਪੇਟ 'ਚ ਐਪਿਟਾਈਜ਼ਰ ਦੇ ਰੂਪ 'ਚ ਕੰਮ ਕਰਦਾ ਹੈ ਅਤੇ ਭੁੱਖ ਨੂੰ ਵਧਾਉਂਦਾ ਹੈ।
ਦੰਦ ਦਰਦ ਤੋਂ ਦਿਵਾਏ ਛੁਟਕਾਰਾ
ਕਈ ਵਾਰ ਦੰਦਾਂ ਅਤੇ ਮਸੂੜਿਆਂ 'ਚ ਦਰਦ ਹੋਣ ਨਾਲ ਖਾਣ-ਪੀਣ 'ਚ ਬਹੁਤ ਤਕਲੀਫ ਹੁੰਦੀ ਹੈ ਅਜਿਹੇ 'ਚ ਸਰੋਂ ਦੇ ਤੇਲ 'ਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਦੰਦਾਂ ਨੂੰ ਸਾਫ ਕਰੋ। ਅਜਿਹਾ ਕਰਨ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।

ਸਿਰਦਰਦ ਤੋਂ ਦੇਵੇ ਆਰਾਮ
ਰੋਜ਼ਾਨਾ ਕੰਮ ਕਰਕੇ ਹਰ ਕੋਈ ਥੱਕ ਜਾਂਦਾ ਹੈ ਜਿਸ ਨਾਲ ਤਣਾਅ ਅਤੇ ਸਿਰਦਰਦ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਰੋਜ਼ਾਨਾ ਸਰੋਂ ਦੇ ਤੇਲ ਨਾਲ ਸਿਰ ਦੀ ਮਾਲਿਸ਼ ਕਰਨ ਨਾਲ ਕਾਫੀ ਆਰਾਮ ਮਿਲਦਾ ਹੈ।
ਕੰਨ ਦਰਦ 'ਚ ਲਾਹੇਵੰਦ
ਕੰਨ 'ਚ ਦਰਦ ਹੋਣ 'ਤੇ ਸਰੋਂ ਦੇ ਤੇਲ ਨੂੰ ਹਲਕਾ ਗਰਮ ਕਰ ਕੇ ਕੰਨ 'ਚ ਪਾਓ। ਇੰਝ ਕਰਨ ਨਾਲ ਕੰਨ ਦਰਦ ਦੀ ਸਮੱਸਿਆ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਜਾਂਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅੱਖਾਂ ਲਈ ਬਹੁਤ ਫ਼ਾਇਦੇਮੰਦ ਹੈ 'ਗਾਜਰ', ਅੱਜ ਤੋਂ ਹੀ ਇਸ ਸੂਪਰਫੂਡ ਨੂੰ ਕਰੋ ਆਪਣੀ ਡਾਈਟ 'ਚ ਸ਼ਾਮਲ
NEXT STORY