ਨਵੀਂ ਦਿੱਲੀ- ਭਾਰਤੀ ਵਿਗਿਆਨ ਅਤੇ ਖੋਜ ਸੰਸਥਾਨ (ਆਈ.ਆਈ.ਐੱਸ.ਈ.ਆਰ.) ਕੋਲਕਾਤਾ ਦੇ ਖੋਜਕਾਰਾਂ ਦੀ ਅਗਵਾਈ ਵਿਚ ਕੀਤੇ ਗਏ ਇਕ ਅਧਿਐਨ ਵਿਚ ਕਿਹਾ ਗਿਆ ਹੈ ਕਿ ਨਿੰਮ ਦੇ ਦਰਖਤ ਦੀ ਛਿੱਲੜ ਤੋਂ ਨਿਕਲਣ ਵਾਲਾ ਅਰਕ ਕੋਰੋਨਾ ਲਈ ਜ਼ਿੰਮੇਵਾਰ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਘੱਟ ਕਰਨ ਵਿਚ ਮਦਦ ਕਰ ਸਕਦਾ ਹੈ। ਖੋਜਕਾਰਾਂ ਮੁਤਾਬਕ ਭਾਰਤ ਲਈ ਦੇਸੀ ਨਿੰਮ ਦੇ ਦਰਖਤ ਦੀ ਵਰਤੋਂ ਇਸਦੇ ਪਰਜੀਵੀ, ਜੀਵਾਣੂ ਅਤੇ ਵਿਸ਼ਾਣੂ ਰੋਕੂ ਗੁਣਾਂ ਕਾਰਨ ਹਜ਼ਾਰਾਂ ਸਾਲਾਂ ਤੋਂ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਛਿੱਲੜ ਦੇ ਅਰਕ ਨੇ ਮਲੇਰੀਆ, ਢਿੱਡ ਅਤੇ ਅੰਤੜੀਆਂ ਦੇ ਅਲਸਰ, ਚਮੜੀ ਰੋਗਾਂ ਅਤੇ ਕਈ ਹੋਰ ਬੀਮਾਰੀਆਂ ਦੇ ਇਲਾਜ ਵਿਚ ਮਦਦ ਕੀਤੀ ਹੈ।
ਅਮਰੀਕਾ ਦੇ ਕੋਲੋਰਾਡੋ ਸਕੂਲ ਆਫ ਮੈਡੀਸਨ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਅਧਿਐਨ ਦੇ ਸਹਿ ਲੇਖਕ ਮਾਰੀਆ ਨਾਗੇਲ ਨੇ ਕਿਹਾ ਕਿ ਇਸ ਅਧਿਐਨ ਦਾ ਟੀਚਾ ਨਿੰਮ ਆਧਾਰਿਤ ਦਵਾਈ ਵਿਕਸਿਤ ਕਰਨਾ ਹੈ ਜੋ ਕਿਸੇ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ’ਤੇ ਬੀਮਾਰੀ ਦੇ ਗੰਭੀਰ ਜ਼ੋਖਮ ਨੂੰ ਘੱਟ ਕਰ ਸਕਦੀ ਹੈ।
ਔਰਤਾਂ ਲਈ ਵਰਦਾਨ ਹੈ 'ਕੇਸਰ ਦਾ ਪਾਣੀ', ਜਾਣੋ ਬਣਾਉਣ ਦੀ ਵਿਧੀ ਤੇ ਹੋਰ ਵੀ ਲਾਜਵਾਬ ਫਾਇਦੇ
NEXT STORY