ਨਵੀਂ ਦਿੱਲੀ— ਕੇਲਾ ਇਕ ਅਜਿਹਾ ਫਲ ਹੈ, ਜੋ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਹੀ ਪਸੰਦ ਹੁੰਦਾ ਹੈ। ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਅਕਸਰ ਕੇਲਾ ਖਾਣ ਦੇ ਬਾਅਦ ਉਸ ਦੇ ਛਿਲਕੇ ਨੂੰ ਸੁੱਟ ਦਿੱਤਾ ਜਾਂਦਾ ਹੈ ਪਰ ਇਸ ਦੇ ਛਿਲਕੇ ਵਿਚ ਕੇਲੇ ਨਾਲੋਂ ਵੀ ਜ਼ਿਆਦਾ ਗੁਣ ਹੁੰਦੇ ਹਨ ਕੇਲੇ ਦੇ ਛਿਲਕੇ ਵਿਚ ਕਾਰਬੋਹਾਈਡ੍ਰੇਟ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਵਿਟਾਮਿਨ ਬੀ 6 ਅਤੇ ਬੀ 12 ਭਰਪੂਰ ਮਾਤਰਾ ਵਿਚ ਹੁੰਦੇ ਹਨ, ਜੋ ਸਰੀਰ ਲਈ ਬਹੁਤ ਜ਼ਰੂਰੀ ਹੁੰਦੇ ਹਨ ਕੇਲੇ ਦੇ ਛਿਲਕੇ ਦੀ ਵਰਤੋਂ ਕਰਕੇ ਸਰੀਰ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਦੀ ਵਰਤੋਂ ਕਰਨ ਦਾ ਤਰੀਕਾ ਅਤੇ ਫਾਇਦਿਆਂ ਦੇ ਬਾਰੇ ਵਿਚ
1. ਸਿਰਦਰਦ
ਕਈ ਵਾਰ ਸਿਰ ਵਿਚ ਤੇਜ਼ ਦਰਦ ਹੁੰਦਾ ਹੈ, ਜਿਸ ਨੂੰ ਸਹਿਣ ਕਰਨਾ ਮੁਸ਼ਕਲ ਹੋ ਜਾਂਦਾ ਹੈ ਅਜਿਹੇ ਵਿਚ ਕੇਲੇ ਦੇ ਛਿਲਕੇ ਨੂੰ ਪੀਸ ਕੇ ਉਸ ਦੀ ਪੇਸਟ ਬਣਾ ਕੇ ਉਸ ਨੂੰ ਮੱਥੇ 'ਤੇ ਲਗਾਓ। 15 ਮਿੰਟ ਦੇ ਬਾਅਦ ਇਸ ਨੂੰ ਪਾਣੀ ਨਾਲ ਸਾਫ ਕਰ ਲਓ, ਇਸ ਨਾਲ ਤੁਰੰਤ ਸਿਰ ਦਰਦ ਠੀਕ ਹੋ ਜਾਵੇਗਾ।
2. ਚਮਕਦਾਰ ਦੰਦ
ਦੰਦਾਂ ਦੇ ਪੀਲੇਪਨ ਨੂੰ ਦੂਰ ਕਰਨ ਲਈ ਵੀ ਕੇਲੇ ਦੇ ਛਿਲਕੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ ਰੋਜ਼ਾਨਾ ਦੰਦਾਂ 'ਤੇ ਕੇਲੇ ਦੇ ਛਿਲਕੇ ਨੂੰ ਰਗੜੋ, ਜਿਸ ਨਾਲ ਦੰਦ ਚਮਕਦਾਰ ਬਨਣਗੇ।
3. ਮੋਕੇ
ਸਰੀਰ ਦੇ ਕਿਸੇ ਵੀ ਅੰਗ 'ਤੇ ਮੋਕੇ ਹੋ ਜਾਵੇ ਤਾਂ ਉਸ 'ਤੇ ਰਾਤ ਨੂੰ ਸੋਂਣ ਤੋਂ ਪਹਿਲਾ ਕੇਲੇ ਦਾ ਛਿਲਦਾ ਰੱਖੋ ਅਤੇ ਕੱਪੜੇ ਨਾਲ ਬੰਨ ਲਓ ਸਵੇਰ ਤੱਕ ਮੋਕਾ ਹੱਟ ਜਾਵੇਗਾ।
4. ਮੁਹਾਸੇ
ਚਿਹਰੇ 'ਤੇ ਮੁਹਾਸੇ ਹੋਣ 'ਤੇ ਕੇਲੇ ਦੇ ਛਿਲਕੇ ਨੂੰ ਮਸਲਕੇ ਉਸ ਨੂੰ ਪ੍ਰਭਾਵਿਤ ਥਾਂਵਾਂ 'ਤੇ ਲਗਾ ਲਓ ਅਤੇ 5 ਮਿੰਟ ਦੇ ਬਾਅਦ ਚਿਹਰੇ ਨੂੰ ਧੋ ਲਓ।
5. ਝੁਰੜੀਆਂ
ਵਧਦੀ ਉਮਰ ਦੇ ਨਾਲ ਹੀ ਚਿਹਰੇ 'ਤੇ ਝੁਰੜੀਆਂ ਦੇ ਨਿਸ਼ਾਨ ਪੈ ਜਾਂਦੇ ਹਨ। ਅਜਿਹੇ ਵਿਚ ਕੇਲੇ ਦੇ ਛਿਲਕੇ ਨੂੰ ਪੀਸ ਕੇ ਉਸ ਵਿਚ ਅੰਡੇ ਦਾ ਪੀਲਾ ਭਾਗ ਮਿਲਾਓ ਅਤੇ ਪੈਕ ਨੂੰ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਚਿਹਰੇ ਨੂੰ ਧੋ ਲਓ। ਹਫਤੇ ਵਿਚ 2 ਵਾਰ ਇਸ ਪੈਕ ਦੀ ਵਰਤੋਂ ਕਰਨ ਨਾਲ ਝੁਰੜੀਆਂ ਦੂਰ ਹੋ ਜਾਂਦੀਆਂ ਹਨ ਅਤੇ ਚਮੜੀ 'ਤੇ ਵੀ ਨਿਖਾਰ ਆ ਜਾਂਦਾ ਹੈ।
6. ਜਲਣ ਹੋਣ 'ਤੇ
ਸਰੀਰ ਦੇ ਕਿਸੇ ਵੀ ਹਿੱਸੇ 'ਤੇ ਜਲਣ ਹੋਵੇ ਤਾਂ ਉੱਥੇ ਕੇਲੇ ਦੇ ਛਿਲਕੇ ਨੂੰ ਪੀਸ ਕੇ ਲਗਾਉਣ ਨਾਲ ਆਰਾਮ ਮਿਲਦਾ ਹੈ ਇਸ ਤੋਂ ਇਲਾਵਾ ਕਿਸੇ ਕੀੜੇ ਦੇ ਕੱਟਣ ਜਾਂ ਗਰਮ ਭਾਂਡਾ ਲੱਗ ਜਾਣ ਦੀ ਵਜ੍ਹਾ ਨਾਲ ਵੀ ਸਰੀਰ 'ਤੇ ਜਲਣ ਹੋਣ ਲੱਗਦੀ ਹੈ। ਅਜਿਹੇ ਵਿਚ ਉਸ ਥਾਂ 'ਤੇ ਕੇਲੇ ਦੇ ਛਿਲਕਾ ਰਗੜਣ ਨਾਲ ਰਾਹਤ ਮਿਲਦੀ ਹੈ।
ਵਿਗਿਆਨੀਆਂ ਨੇ ਬਾਂਝਪਨ ਦਾ ਇਲਾਜ ਕਰਨ ਵਾਲੀ ਦਵਾਈ ਦੀ ਕੀਤੀ ਗਈ ਖੋਜ
NEXT STORY