ਜਲੰਧਰ (ਬਿਊਰੋ)- ਅੱਜ ਦੇ ਸਮੇਂ 'ਚ ਮੋਟਾਪਾ ਲੋਕਾਂ ਦੀ ਸਭ ਤੋਂ ਵੱਡੀ ਸਮੱਸਿਆ ਹੈ, ਜਿਸ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਪਣਾ ਰਹੇ ਹਨ। ਗ਼ਲਤ ਖਾਣ-ਪੀਣ, ਜੰਕ ਫੂਡ ਅਤੇ ਗ਼ਲਤ ਲਾਈਫਸਟਾਈਲ ਦੇ ਕਾਰਨ ਲੋਕਾਂ ਨੂੰ ਮੋਟਾਪਾ ਹੋ ਰਿਹਾ ਹੈ। ਇਸ ਨਾਲ ਸਰੀਰ ਨੂੰ ਕਈ ਬੀਮਾਰੀਆਂ ਵੀ ਲੱਗ ਜਾਂਦੀਆਂ ਹਨ। ਅਜਿਹੇ 'ਚ ਡਾਈਟਿੰਗ ਤੋਂ ਇਲਾਵਾ ਤੁਸੀਂ ਆਪਣੀ ਰੋਜ਼ਾਨਾ ਦੇ ਕੰਮਾਂ 'ਚ ਕੁਝ ਬਦਲਾਅ ਕਰਕੇ ਮੋਟਾਪੇ ਨੂੰ ਘੱਟ ਕਰ ਸਕਦੇ ਹੋ। ਸਾਨੂੰ ਸਵੇਰ ਦੀ ਸ਼ੁਰੂਆਤ ਸਹੀ ਆਦਤਾਂ ਨਾਲ ਕਰਨੀ ਚਾਹੀਦੀ ਹੈ, ਕਿਉਂਕਿ ਸਵੇਰ ਦੇ ਸਮੇਂ ਕੀਤੀਆਂ ਕਈ ਗ਼ਲਤੀਆਂ ਦੇ ਕਾਰਨ ਮੋਟਾਪਾ ਹੋ ਜਾਂਦਾ ਹੈ। ਉਹ ਕਿਹੜੇ ਗ਼ਲਤ ਕੰਮ ਹਨ, ਜਿਸ ਨਾਲ ਭਾਰ ਵਧਦਾ ਹੈ, ਦੇ ਬਾਰੇ ਆਓ ਜਾਣਦੇ ਹਾਂ.....
1. ਪੂਰੀ ਨੀਂਦ ਨਾ ਲੈਣਾ
ਅੱਜ ਦੇ ਸਮੇਂ ਵਿਅਸਤ ਜੀਵਨ ਸ਼ੈਲੀ ਦੇ ਕਾਰਨ ਲੋਕਾਂ ਕੋਲ ਭਰਪੂਰ ਨੀਂਦ ਲੈਣ ਦਾ ਸਮਾਂ ਨਹੀਂ ਹੈ। ਰੋਜ਼ਾਨਾ ਘੱਟ ਨੀਂਦ ਲੈਣ ਕਾਰਨ ਲੋਕਾਂ ਦੇ ਸਰੀਰ ਦਾ ਭਾਰ ਵਧਾਉਣ ਵਾਲੇ ਹਾਰਮੋਨਸ ਦਾ ਪੱਧਰ ਵਧ ਜਾਂਦਾ ਹੈ, ਜਿਸ ਨਾਲ ਮੋਟਾਪਾ ਹੋ ਰਿਹਾ ਹੈ। ਇਸੇ ਲਈ ਰਾਤ ਨੂੰ ਘੱਟੋ-ਘੱਟ 8 ਘੰਟੇ ਦੀ ਨੀਂਦ ਲੈਣੀ ਬਹੁਤ ਜ਼ਰੂਰੀ ਹੈ।
2. ਸਵੇਰੇ ਪਾਣੀ ਨਾ ਪੀਣਾ
ਕਈ ਲੋਕ ਸਵੇਰੇ ਉੱਠਦੇ ਸਾਰ ਬੈੱਡ-ਟੀ ਪੀਂਦੇ ਹਨ। ਖਾਲੀ ਢਿੱਡ ਪਾਣੀ ਨਾ ਪੀਣ ਕਾਰਨ ਢਿੱਡ ਸਾਫ਼ ਨਹੀਂ ਹੁੰਦਾ, ਜਿਸ ਨਾਲ ਭਾਰ ਵਧਣ ਲੱਗਦਾ ਹੈ। ਅਜਿਹੇ 'ਚ ਸਵੇਰੇ ਉਠਦੇ ਹੀ 1 ਗਿਲਾਸ ਪਾਣੀ ਜ਼ਰੂਰ ਪੀਓ। ਇਸ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਅਤੇ ਮੈਟਾਬੋਲੀਜ਼ਮ ਤੇਜ਼ ਹੁੰਦਾ ਹੈ।
3. ਨਾਸ਼ਤਾ ਨਾ ਕਰਨਾ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸਮਾਂ ਨਾ ਹੋਣ ਕਾਰਨ ਸਵੇਰੇ ਨਾਸ਼ਤਾ ਨਹੀਂ ਕਰਦੇ। ਕਈ ਲੋਕ ਅਜਿਹੇ ਵੀ ਹਨ, ਜੋ ਸਮਾਂ ਹੋਣ ਦੇ ਬਾਵਜੂਦ ਨਾਸ਼ਤਾ ਨਹੀਂ ਕਰਦੇ। ਰਾਤ ਦੇ ਖਾਣੇ ਅਤੇ ਨਾਸ਼ਤੇ 'ਚ ਜ਼ਿਆਦਾ ਗੈਪ ਪੈਣ ਕਾਰਨ ਸਰੀਰ 'ਚ ਮੈਟਾਬੋਲੀਜ਼ਮ ਘੱਟ ਹੋ ਜਾਂਦਾ ਹੈ। ਇਸ ਨਾਲ ਮੋਟਾਪੇ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ।
4. ਪ੍ਰੋਟੀਨ ਦੀ ਕਮੀ
ਸਰੀਰ 'ਚ ਪ੍ਰੋਟੀਨ ਦੀ ਕਮੀ ਹੋਣ 'ਤੇ ਵੀ ਮੈਟਾਬੋਲੀਜਮ ਵਿਗੜ ਜਾਂਦਾ ਹੈ, ਜਿਸ ਨਾਲ ਮੋਟਾਪੇ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ 'ਚ ਤੁਸੀਂ ਆਪਣੇ ਆਹਾਰ 'ਚ ਦੁੱਧ, ਦਹੀਂ, ਪਨੀਰ ਅਤੇ ਅੰਡਾ ਜ਼ਰੂਰ ਸ਼ਾਮਲ ਕਰੋ। ਡਾਈਟ 'ਚ ਵਿਟਾਮਿਨਸ, ਮਿਨਰਲਸ, ਆਇਰਨ ਦੀ ਘਾਟ ਹੋਣ ਨਾਲ ਵੀ ਮੋਟਾਪਾ ਹੋ ਜਾਂਦਾ ਹੈ।
5. ਕਸਰਤ ਨਾ ਕਰਨਾ
ਭਾਰ ਵਧਣ ਦਾ ਸਭ ਤੋਂ ਵੱਡਾ ਕਾਰਨ ਕਸਰਤ ਨਾ ਕਰਨਾ ਹੈ। ਇਸ ਨਾਲ ਸਰੀਰ ਦੀ ਕੈਲੋਰੀ ਬਰਨ ਨਹੀਂ ਹੁੰਦੀ ਅਤੇ ਹੋਲੀ-ਹੋਲੀ ਸਰੀਰ ਮੋਟਾਪੇ ਦਾ ਸ਼ਿਕਾਰ ਹੋ ਜਾਂਦਾ ਹੈ। ਜੇਕਰ ਤੁਸੀਂ ਚੰਗੀ ਅਤੇ ਸਿਹਤਮੰਦ ਜ਼ਿੰਦਗੀ ਜਿਊਣਾ ਚਾਹੁੰਦੇ ਹੋ ਤਾਂ ਸਵੇਰੇ ਉੱਠ ਕੇ ਕਸਰਤ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਰੋਜ਼ਾਨਾ ਦਿਨ 'ਚ ਘੱਟ ਤੋਂ ਘੱਟ ਅੱਧਾ ਘੰਟਾ ਕਸਰਤ ਜ਼ਰੂਰ ਕਰੋ।
6. ਖਾਣਾ ਖਾਂਦੇ ਸਮੇਂ ਟੀ.ਵੀ ਦੇਖਣਾ
ਸਵੇਰੇ ਖਾਣਾ ਖਾਂਦੇ ਸਮੇਂ ਟੀ.ਵੀ ਨਹੀਂ ਦੇਖਣਾ ਚਾਹੀਦਾ। ਇਸ ਦਾ ਕਾਰਨ ਇਹ ਹੈ ਕਿ ਤੁਹਾਡਾ ਧਿਆਨ ਟੀਵੀ 'ਤੇ ਹੁੰਦਾ ਹੈ ਅਤੇ ਤੁਸੀਂ ਟੀਵੀ ਵੇਖਣ ਦੇ ਚੱਕਰ 'ਚ ਜ਼ਿਆਦਾ ਖਾਣ ਦਾ ਲਾਲਚ ਕਰ ਲੈਂਦੇ ਹੋ। ਅਜਿਹੀ ਸਥਿਤੀ ਵਿੱਚ ਤੁਹਾਡਾ ਭਾਰ ਵਧਣ ਦੀਆਂ ਸੰਭਾਵਨਾਵਾਂ ਹੋਰ ਵੱਧ ਜਾਂਦੀਆਂ ਹਨ। ਇਸੇ ਲਈ ਲੋੜ ਅਨੁਸਾਰ ਭੋਜਨ ਖਾਓ।
Skin Care: 5 ਤਰੀਕਿਆਂ ਨਾਲ ਪਾਓ ਸਕਿਨ ਐਲਰਜੀ ਤੋਂ ਛੁਟਕਾਰਾ, ਪਲਾਂ 'ਚ ਮਿਲੇਗੀ ਰਾਹਤ
NEXT STORY