ਨਵੀਂ ਦਿੱਲੀ- ਸਰਦੀਆਂ ਦਾ ਮੌਸਮ ਚੱਲ ਰਿਹਾ ਹੈ। ਅੱਜ ਕੱਲ੍ਹ ਸਭ ਤੋਂ ਵਧੀਆ ਮੌਸਮੀ ਫਲ ਬੇਰ ਹੁੰਦਾ ਹੈ। ਛੋਟੇ ਆਕਾਰ ਦਾ ਇਹ ਮਿੱਠਾ ਫਲ ਖਾਣ 'ਚ ਸਵਾਦ ਹੁੰਦਾ ਹੈ। ਇਸ ਦੇ ਨਾਲ ਹੀ ਇਸ 'ਚ ਕਈ ਅਜਿਹੇ ਪੋਸ਼ਕ ਤੱਤ ਹੁੰਦੇ ਹਨ, ਜੋ ਸਾਡੇ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ। ਅੱਜ ਅਸੀਂ ਤੁਹਾਨੂੰ ਬੇਰ ਨਾਲ ਜੁੜੇ ਅਜਿਹੇ ਕਈ ਚਮਤਕਾਰੀ ਫ਼ਾਇਦਿਆਂ ਬਾਰੇ ਦੱਸ ਰਹੇ ਹਾਂ।
ਪਾਏ ਜਾਂਦੇ ਹਨ ਐਂਟੀ ਇੰਫਲੇਮੇਟਰੀ ਗੁਣ
ਆਯੁਰਵੇਦ ਦੇ ਮਾਹਿਰਾਂ ਅਨੁਸਾਰ ਬੇਰ 'ਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜਿਸ ਕਾਰਨ ਸਰੀਰ 'ਚ ਸੋਜ ਆਉਣੀ ਬੰਦ ਹੋ ਜਾਂਦੀ ਹੈ। ਇਸ ਦੀ ਵਰਤੋਂ ਨਾਲ ਦਰਦ ਵੀ ਘੱਟ ਹੋ ਜਾਂਦਾ ਹੈ।
ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ
ਦਿਲ ਨੂੰ ਫਿੱਟ ਰੱਖਣ ਦੇ ਮਾਮਲੇ 'ਚ ਵੀ ਬੇਰ ਨੂੰ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਫਾਈਟੋਕੋਂਸਟੀਚੂਐਂਟਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਦਿਲ ਦੀ ਸਿਹਤ ਠੀਕ ਰਹਿੰਦੀ ਹੈ ਅਤੇ ਉਹ ਠੀਕ ਤਰ੍ਹਾਂ ਕੰਮ ਕਰਦਾ ਹੈ।
ਅੱਖਾਂ ਦੀ ਰੌਸ਼ਨੀ ਹੁੰਦੀ ਹੈ ਤੇਜ਼
ਜਿਨ੍ਹਾਂ ਲੋਕਾਂ ਨੂੰ ਅੱਖਾਂ ਦੀ ਰੌਸ਼ਨੀ ਦੀ ਸਮੱਸਿਆ ਹੋ ਰਹੀ ਹੈ, ਉਹ ਵੀ ਬੇਰ ਦੀ ਵਰਤੋਂ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ। ਬੇਰ 'ਚ ਮੌਜੂਦ ਐਂਟੀ-ਆਕਸੀਡੈਂਟ ਅੱਖਾਂ ਦੀਆਂ ਕਈ ਸਮੱਸਿਆਵਾਂ ਤੋਂ ਬਚਾਉਂਦੇ ਹਨ, ਜਿਸ ਕਾਰਨ ਦੇਖਣ ਦੀ ਸਮਰੱਥਾ ਵਧ ਜਾਂਦੀ ਹੈ।
ਕਬਜ਼ ਕਰੇ ਦੂਰ
ਕਬਜ਼ ਦੇ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਬੇਰਾਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਬਲੱਡ ਸਰਕੁਲੇਸ਼ਨ ਨੂੰ ਬਣਾਉਂਦਾ ਹੈ ਬਿਹਤਰ
ਸਰੀਰ 'ਚ ਬਲੱਡ ਸਰਕੁਲੇਸ਼ਨ ਵਧਾਉਣ ਲਈ ਬੇਰ ਦਾ ਸੇਵਨ ਕਰਨਾ ਸਹੀ ਹੈ। ਇਸ 'ਚ ਮੌਜੂਦ ਨਾਈਟ੍ਰਿਕ ਐਸਿਡ ਕਾਰਨ ਬਲੱਡ ਸੈੱਲ ਸਿਹਤਮੰਦ ਰਹਿੰਦੇ ਹਨ। ਇਸ ਦੇ ਨਾਲ ਹੀ ਬਲੱਡ ਸਰਕੁਲੇਸ਼ਨ ਵੀ ਠੀਕ ਹੋਣ ਲੱਗਦਾ ਹੈ। ਬੇਰ ਖਾਣ ਨਾਲ ਚਿਹਰੇ 'ਤੇ ਵੀ ਨਿਖਾਰ ਆਉਂਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
Health Tips: ਸਾਵਧਾਨ! ਹਾਈ ਬਲੱਡ ਪ੍ਰੈਸ਼ਰ ਕਾਰਨ ਤੁਹਾਡੀ ਚਮੜੀ ’ਤੇ ਹੋ ਸਕਦੀਆਂ ਨੇ ਇਹ ਸਮੱਸਿਆਵਾਂ
NEXT STORY