ਜਲੰਧਰ- ਅਸੀਂ ਹਮੇਸ਼ਾ ਚੰਗੀ ਸਿਹਤ ਲਈ ਪੌਸ਼ਟਿਕ ਆਹਾਰ ਦੀ ਗੱਲ ਕਰਦੇ ਹਾਂ ਪਰ ਅਸੀਂ ਇਹ ਨਹੀਂ ਜਾਣਦੇ ਕਿ ਅਸੀਂ ਉਨ੍ਹਾਂ ਨੂੰ ਛਿੱਲਦੇ, ਕੱਟਦੇ, ਪਕਾਉਂਦੇ ਸਮੇਂ ਕਿੰਨੀ ਪੌਸ਼ਟਿਕਤਾ ਖਤਮ ਕਰ ਦਿੰਦੇ ਹਾਂ। ਗਲਤ ਤਰੀਕੇ ਨਾਲ ਛਿੱਲਿਆ, ਕੱਟਿਆ, ਪਕਾਇਆ ਆਹਾਰ ਆਪਣੇ ਵਿਟਾਮਿਨ, ਖਣਿਜ, ਪ੍ਰੋਟੀਨ ਵਰਗੇ ਪੌਸ਼ਟਿਕ ਤੱਤ ਨਸ਼ਟ ਕਰ ਦਿੰਦਾ ਹੈ। ਖਾਣੇ ਤਕ ਪਹੁੰਚਾਉਣ ਤੋਂ ਪਹਿਲਾਂ ਖਾਧ ਪਦਾਰਥਾਂ ਨੂੰ ਨਿਸ਼ਚਿਤ ਪ੍ਰਕਿਰਿਆ ਤੋਂ ਗੁਜਰਨਾ ਪੈਂਦਾ ਹੈ।
ਖਾਣਾ ਪਕਾਉਂਦੇ ਸਮੇਂ, ਛਿੱਲਦੇ ਅਤੇ ਕੱਟਦੇ ਸਮੇਂ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਤਾਂਕਿ ਪਰਿਵਾਰ ਨੂੰ ਖਾਧ ਪਦਾਰਥ ਜ਼ਿਆਦਾ ਪੌਸ਼ਟਿਕਤਾ ਸਮੇਤ ਮਿਲ ਸਕਣ।
ਬਹੁਤ ਸਾਰੇ ਫਲਾਂ ਅਤੇ ਸਬਜ਼ੀਆਂ ਨੂੰ ਛਿੱਲਣ-ਕੱਟਣ ਦੇ ਤਰੀਕੇ ਨਾਲ ਵੀ ਖਾਧ ਪਦਾਰਥਾਂ ਦੀ ਪੌਸ਼ਟਿਕਤਾ ਨਸ਼ਟ ਹੁੰਦੀ ਹੈ, ਕਿਉਂਕਿ ਜ਼ਿਆਦਾਤਰ ਪੋਸ਼ਕ ਤੱਤ ਛਿਲਕਿਆਂ ਅਤੇ ਛਿਲਕਿਆਂ ਦੇ ਅੰਦਰ ਉੱਪਰਲੀ ਪਰਤ ’ਤੇ ਹੁੰਦੇ ਹਨ।
ਜਿਵੇਂ ਆਲੂਆਂ ਦੇ ਛਿਲਕਿਆਂ ਦੇ ਬਿਲਕੁਲ ਹੇਠਾਂ ਵਿਟਾਮਿਨ ਸੀ ਦੀ ਵਧੇਰੇ ਮਾਤਰਾ ਹੁੰਦੀ ਹੈ। ਜੇਕਰ ਅਸੀਂ ਮੋਟੇ ਛਿਲਕੇ ਉਤਾਰਾਂਗੇ ਤਾਂ ਵਿਟਾਮਿਨ ਸੀ ਕਾਫੀ ਘੱਟ ਹੋ ਜਾਏਗਾ।
ਗਾਜਰ ਦੇ ਛਿਲਕਿਆਂ ’ਚ ਵਿਟਾਮਿਨ ਬੀ ਕੰਪਲੈਕਸ, ਰਿਬੋਫਲੇਵਿਨ ਅਤੇ ਥਿਆਮਿਨ ਲੋੜੀਂਦੀ ਮਾਤਰਾ ’ਚ ਹੁੰਦੇ ਹਨ। ਗਾਜਰ ਖਾਣ ਤੋਂ ਕੁਝ ਸਮਾਂ ਪਹਿਲਾਂ ਪੂਰੀ ਗਾਜਰ ਪਾਣੀ ’ਚ ਭਿਓਂ ਦਿਓ। ਚੰਗੀ ਤਰ੍ਹਾਂ ਨਾਲ ਸਾਫ ਕਰ ਕੇ ਅਤੇ ਉੱਪਰਲੇ ਰੇਸ਼ਿਆਂ ਨੂੰ ਉਤਾਰ ਕੇ ਕੱਚੀ ਗਾਜਰ ਅਤੇ ਉਸ ਦੀ ਸਬਜ਼ੀ ਵੀ ਖਾ ਸਕਦੇ ਹੋ।
ਸੇਬ ਦੇ ਛਿਲਕਿਆਂ ’ਚ ਐਸਕੋਰਬਿਕ ਐਸਿਡ ਦੀ ਮਾਤਰਾ ਸੇਬ ਦੇ ਗੁੱਦੇ ਤੋਂ ਵੱਧ ਹੁੰਦੀ ਹੈ। ਰਿਬੋਫਲੋਵਿਨ ਅਤੇ ਨਿਆਸਿਨ ਦੀ ਮਾਤਰਾ ਵੀ ਸੇਬ ਤੋਂ ਗੁੱਦੇ ਤੋਂ ਸੇਬ ਦੇ ਛਿਲਕਿਆਂ ’ਚ ਵੱਧ ਹੁੰਦੀ ਹੈ। ਐਸਕੋਰਬਿਕ ਐਸਿਡ ਟਮਾਟਰ ’ਚ ਜ਼ਿਆਦਾ ਪਾਇਆ ਜਾਂਦਾ ਹੈ। ਇਸ ਲਈ ਸਬਜ਼ੀਆਂ ਅਤੇ ਫਲਾਂ ਨੂੰ ਕੱਟਣ ਅਤੇ ਛਿੱਲਦੇ ਸਮੇਂ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਜ਼ਿਆਦਾ ਫਾਈਨ ਵਸਤੂਆਂ ਵੀ ਪ੍ਰਭਾਵਿਤ ਹੁੰਦੀਆਂ ਹਨ, ਜਿਵੇਂ ਮੈਦਾ ਜ਼ਿਆਦਾ ਫਾਈਨ ਕੁਆਲਟੀ ਦਾ ਆਟਾ ਹੁੰਦਾ ਹੈ ਪਰ ਇਸ ’ਚੋਂ ਹੋਰ ਖੁਰਾਕ ਪਦਾਰਥਾਂ ਦੇ ਨਿਕਲ ਜਾਣ ਨਾਲ ਬਹੁਤ ਸਾਰੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਇਸ ਲਈ ਮੈਦੇ ਨਾਲ ਬਣੇ ਵ੍ਹਾਈਟ ਬ੍ਰੈੱਡ, ਪਿੱਜ਼ਾ, ਮੈਗੀ, ਬਰਗਰ ਆਦਿ ਮੈਦਾ ਹੋਣ ਕਾਰਨ ਸਰੀਰ ਦੀਆਂ ਅੰਤੜੀਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਕਬਜ਼ ਦੀ ਸਮੱਸਿਆ ਪੈਦਾ ਹੁੰਦੀ ਹੈ।
ਇਸੇ ਤਰ੍ਹਾਂ ਮਸ਼ੀਨੀ ਚਾਵਲ ਘਰ ਦੇ ਨਿਕਲੇ ਚਾਵਲਾਂ ਤੋਂ ਘੱਟ ਪੌਸ਼ਟਿਕ ਹੁੰਦੇ ਹਨ, ਕਿਉਂਕਿ ਮਸ਼ੀਨਾਂ ਤੋਂ ਚਾਵਲ ਵੱਖ ਕਰਨ ਨਾਲ ਪੋਸ਼ਕ ਤੱਤ ਨਿਕਲ ਜਾਂਦੇ ਹਨ। ਕਣਕ ਵੀ ਜਦੋਂ ਬਰੀਕ ਪੀਸੀ ਜਾਂਦੀ ਹੈ ਜਾਂ ਮੋਟੇ ਆਟੇ ਤੋਂ ਚੋਕਰ ਨੂੰ ਵੱਖ ਕੀਤਾ ਜਾਂਦਾ ਹੈ ਤਾਂ ਜ਼ਿਆਦਾ ਪੌਸ਼ਟਿਕਤਾ ਚੋਕਰ ’ਚ ਚਲੀ ਜਾਂਦੀ ਹੈ। ਬਰੀਕ ਆਟਾ ਸਾਡੀਆਂ ਅੰਤੜਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਧੋਣਾ ਅਤੇ ਭਿਓਂ ਕੇ ਰੱਖਣਾ
ਜ਼ਿਆਦਾਤਰ ਸਬਜ਼ੀਆਂ ਨੂੰ ਕੱਟਣ ਤੋਂ ਪਹਿਲਾਂ ਧੋਣ ਅਤੇ ਕੱਟ ਕੇ ਭਿਓਂਣ ਨਾਲ ਸਬਜ਼ੀਆਂ ਦੇ ਜ਼ਿਆਦਾਤਰ ਪੋਸ਼ਕ ਤੱਤ ਪਾਣੀ ’ਚ ਘੁਲ ਕੇ ਵਗ ਜਾਂਦੇ ਹਨ। ਸਬਜ਼ੀਆਂ ਨੂੰ ਛਿੱਲਣ ਅਤੇ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਛਿਲਕੇ ਘੱਟ ਤੋਂ ਘੱਟ ਉਤਾਰਨੇ ਚਾਹੀਦੇ ਹਨ।
ਸਬਜ਼ੀ ਨੂੰ ਕੱਟਣ ਤੋਂ ਬਾਅਦ ਜ਼ਿਆਦਾ ਸਮੇਂ ਤਕ ਭਿਓਂ ਕੇ ਨਾ ਰੱਖੋ, ਇਕਦਮ ਬਣਾ ਲਓ, ਨਹੀਂ ਤਾਂ ਪੌਸ਼ਟਿਕ ਤੱਤ ਕਾਫੀ ਘੱਟ ਹੋ ਜਾਣਗੇ।
Health Tips: 40 ਦੀ ਉਮਰ ਤੋਂ ਬਾਅਦ ਵੀ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿਪਸ
NEXT STORY