ਹੈਲਥ ਡੈਸਕ - ਭਿੱਜੇ ਹੋਏ ਬਾਦਾਮ ਖਾਣ ਨਾਲ ਸਾਡੀ ਸਿਹਤ ਨੂੰ ਅਣਗਿਣਤ ਫਾਇਦੇ ਹੁੰਦੇ ਹਨ। ਹਰ ਰੋਜ਼ ਸਵੇਰੇ ਖਾਲੀ ਪੇਟ ਇਕ ਮੁੱਠੀ ਭਿੱਜੇ ਹੋਏ ਬਦਾਮ ਖਾਓ, ਜਿਸ ਨਾਲ ਤੁਸੀਂ ਸਾਰੀ ਉਮਰ ਤੰਦਰੁਸਤ ਰਹੋਗੇ। ਬਾਦਾਮ ’ਚ ਪ੍ਰੋਟੀਨ, ਫਾਈਬਰ, ਵਿਟਾਮਿਨ ਈ, ਮੈਗਨੀਸ਼ੀਅਮ ਅਤੇ ਐਂਟੀਆਕਸੀਡੈਂਟ ਵਰਗੇ ਤੱਤ ਪਾਏ ਜਾਂਦੇ ਹਨ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ। ਇਸ ਦੇ ਨਾਲ ਹੀ ਇਹ ਸਕਿਨ ਨੂੰ ਚਮਕਦਾਰ ਬਣਾਉਂਦਾ ਹੈ ਅਤੇ ਯਾਦ ਸ਼ਕਤੀ ਨੂੰ ਵੀ ਵਧਾਉਂਦਾ ਹੈ। ਭਿੱਜੇ ਹੋਏ ਬਾਦਾਮ ਪੇਟ ਲਈ ਵੀ ਫਾਇਦੇਮੰਦ ਹੁੰਦੇ ਹਨ ਕਿਉਂਕਿ ਇਨ੍ਹਾਂ 'ਚ ਮੌਜੂਦ ਫਾਈਬਰ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ।
ਰੋਜ਼ਾਨਾ ਭਿੱਜੇ ਹੋਏ ਬਾਦਾਮ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਹੱਡੀਆਂ ਵੀ ਮਜ਼ਬੂਤ ਹੋ ਜਾਂਦੀਆਂ ਹਨ। ਅਜਿਹੇ 'ਚ ਹਰ ਕਿਸੇ ਨੂੰ ਹਰ ਰੋਜ਼ ਆਪਣੀ ਡਾਈਟ 'ਚ ਇਕ ਮੁੱਠੀ ਭਿੱਜੇ ਹੋਏ ਬਾਦਾਮ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ। ਇਸ ਨਾਲ ਤੁਸੀਂ ਆਪਣੀ ਸਿਹਤ 'ਚ ਸ਼ਾਨਦਾਰ ਸੁਧਾਰ ਦੇਖ ਸਕਦੇ ਹੋ। ਅੱਜ ਅਸੀਂ ਤੁਹਾਨੂੰ ਭਿੱਜੇ ਹੋਏ ਬਾਦਾਮ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ, ਤਾਂ ਆਓ ਜਾਣਦੇ ਹਾਂ ਵਿਸਥਾਰ ਨਾਲ :-
ਬਲੱਡ ਸ਼ੂਗਰ ਲੈਵਲ ਨੂੰ ਰੱਖੇ ਕੰਟ੍ਰੋਲ
ਸ਼ੂਗਰ ਦੇ ਰੋਗੀਆਂ ਲਈ ਬਾਦਾਮ ਖਾਣਾ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ। ਬਾਦਾਮ ’ਚ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ ਅਤੇ ਇਸ ’ਚ ਫਾਈਬਰ ਵੀ ਹੁੰਦਾ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ’ਚ ਬਹੁਤ ਮਦਦ ਕਰਦਾ ਹੈ। ਇਸ ਲਈ ਭਿੱਜੇ ਹੋਏ ਬਦਾਮ ਨੂੰ ਸਵੇਰੇ ਖਾਣਾ ਚਾਹੀਦਾ ਹੈ।
ਡਾਇਜੇਸ਼ਨ ’ਚ ਕਰੇ ਸੁਧਾਰ
ਭਿੱਜੇ ਹੋਏ ਬਾਦਾਮ ਨੂੰ ਨਿਯਮਿਤ ਤੌਰ 'ਤੇ ਖਾਣ ਨਾਲ ਪਾਚਨ ਕਿਰਿਆ ਠੀਕ ਹੁੰਦੀ ਹੈ। ਇਸ ਨੂੰ ਖਾਣ ਨਾਲ ਪੇਟ ਚੰਗੀ ਤਰ੍ਹਾਂ ਸਾਫ ਹੁੰਦਾ ਹੈ। ਨਾਲ ਹੀ ਪੇਟ ਫੁੱਲਣਾ, ਗੈਸ ਅਤੇ ਪੇਟ ’ਚ ਦਰਦ, ਬਦਹਜ਼ਮੀ ਵਰਗੇ ਖ਼ਤਰਿਆਂ ਤੋਂ ਬਚਿਆ ਜਾ ਸਕਦਾ ਹੈ।
ਭਾਰ ਵਧਾਉਣ ਤੋਂ ਰੋਕੇ
ਬਾਦਾਮ ’ਚ ਬਹੁਤ ਸਾਰਾ ਫਾਈਬਰ ਹੁੰਦਾ ਹੈ ਜੋ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਫਾਈਬਰ ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ, ਇਸ ਤਰ੍ਹਾਂ ਤੁਹਾਨੂੰ ਵਾਰ-ਵਾਰ ਭੁੱਖ ਲੱਗਣ ਤੋਂ ਰੋਕਦਾ ਹੈ। ਜ਼ਿਆਦਾ ਖਾਣ ਪੀਣ ਤੋਂ ਵੀ ਬਚਿਆ ਜਾ ਸਕਦਾ ਹੈ। ਪਾਣੀ 'ਚ ਭਿੱਜਣ ਨਾਲ ਇਹ ਨਰਮ ਹੋ ਜਾਂਦੇ ਹਨ, ਜਿਸ ਨਾਲ ਇਨ੍ਹਾਂ ਨੂੰ ਖਾਣਾ ਆਸਾਨ ਹੋ ਜਾਂਦਾ ਹੈ। ਇਸ ਕਾਰਨ ਇਹ ਆਸਾਨੀ ਨਾਲ ਪਚ ਜਾਂਦੇ ਹਨ।
ਖੂਬਸੂਰਤ ਬਣਾਉਣ ’ਚ ਮਦਦਗਾਰ
ਬਾਦਾਮ ’ਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਫ੍ਰੀ ਰੈਡੀਕਲ ਡੈਮੇਜ ਨੂੰ ਘੱਟ ਕਰਦੇ ਹਨ, ਜਿਸ ਨਾਲ ਝੁਰੜੀਆਂ ਅਤੇ ਫਾਈਨ ਲਾਈਨਾਂ ਦੀ ਸਮੱਸਿਆ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਭਿੱਜੇ ਹੋਏ ਬਾਦਾਮ ਖਾਣ ਨਾਲ ਵੀ ਵਾਲਾਂ ਨੂੰ ਪੋਸ਼ਣ ਮਿਲਦਾ ਹੈ ਕਿਉਂਕਿ ਇਨ੍ਹਾਂ 'ਚ ਬਾਇਓਟਿਨ ਹੁੰਦਾ ਹੈ, ਜੋ ਵਾਲਾਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ।
ਦਿਮਾਗ ਨੂੰ ਰੱਖੇ ਦਰੁਸਤ
ਭਿੱਜੇ ਹੋਏ ਬਾਦਾਮ ਖਾਣ ਦੇ ਅਣਗਿਣਤ ਫਾਇਦੇ ਹਨ। ਬਾਦਾਮ ਖਾਣਾ ਤੁਹਾਡੇ ਪੂਰੇ ਸਰੀਰ ਦੀ ਸਿਹਤ ਲਈ ਕਾਰਗਰ ਹੈ। ਬਦਾਮ ’ਚ ਮੌਜੂਦ ਵਿਟਾਮਿਨ ਈ ਮਾਨਸਿਕ ਸਿਹਤ ਨੂੰ ਸਿਹਤਮੰਦ ਰੱਖਦਾ ਹੈ। ਤੁਹਾਡੀ ਯਾਦ ਸ਼ਕਤੀ ਵੀ ਮਜ਼ਬੂਤ ਹੁੰਦੀ ਹੈ।
ਕੋਲੈਸਟ੍ਰੋਲ ਨੂੰ ਘੱਟ ਕਰਨਗੀਆਂ ਇਹ ਸਬਜ਼ੀਆਂ
NEXT STORY