ਨਵੀਂ ਦਿੱਲੀ- ਅੱਜ ਦੇ ਸਮੇਂ 'ਚ ਵਧੇ ਹੋਏ ਭਾਰ ਨੂੰ ਘੱਟ ਕਰਨਾ ਆਸਾਨ ਨਹੀਂ ਹੈ ਪਰ ਹੈਲਦੀ ਖੁਰਾਕ ਦੇ ਸੇਵਨ ਨਾਲ ਤੁਸੀਂ ਕਾਫੀ ਹੱਦ ਤੱਕ ਮੋਟਾਪੇ 'ਤੇ ਕਾਬੂ ਪਾ ਸਕਦੇ ਹੋ ਜਾਂ ਫਿਰ ਇਸ ਨੂੰ ਘੱਟ ਕਰਨ ਦੇ ਨਤੀਜੇ ਤੱਕ ਪਹੁੰਚ ਸਕਦੇ ਹੋ, ਖਾਸ ਤੌਰ 'ਤੇ ਸਵੇਰ ਦੇ ਸਮੇਂ ਤੁਹਾਡਾ ਨਾਸ਼ਤਾ ਸਿਹਤਮੰਦ ਨਹੀਂ ਹੁੰਦਾ ਹੋਵੇ ਤਾਂ ਸਰੀਰ 'ਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਸਕਦੀਆਂ ਹਨ। ਇਸ ਤੋਂ ਨਿਜ਼ਾਤ ਪਾਉਣ ਲਈ ਮੁਨੱਕਾ ਸਭ ਤੋਂ ਕਾਰਗਰ ਚੀਜ਼ ਹੈ। ਆਓ ਜਾਣਦੇ ਹਾਂ ਕਿ ਸਵੇਰ ਦੇ ਸਮੇਂ ਪਾਣੀ 'ਚ ਭਿਓਂ ਕੇ ਰੱਖੇ ਹੋਏ ਮੁਨੱਕੇ ਦੀ ਖਾਲੀ ਢਿੱਡ ਵਰਤੋਂ ਕਰਨ ਨਾਲ ਕੀ-ਕੀ ਲਾਭ ਹੁੰਦੇ ਹਨ।
ਭਿੱਜੇ ਮੁਨੱਕੇ ਖਾਣ ਦੇ ਲਾਭ
ਮੁਨੱਕੇ ਨੂੰ ਸੁੱਕੇ ਮੇਵਿਆਂ ਦੀ ਕੈਟੇਗਰੀ 'ਚ ਰੱਖਿਆ ਜਾਂਦਾ ਹੈ ਇਸ ਨੂੰ ਖਾਣ ਦਾ ਬਿਹਤਰ ਤਰੀਕਾ ਇਹ ਹੈ ਕਿ ਤੁਸੀਂ ਰਾਤ ਦੇ ਸਮੇਂ ਇਕ ਕੌਲੀ ਪਾਣੀ 'ਚ ਕੁਝ ਮੁਨੱਕੇ ਭਿਓਂ ਕੇ ਛੱਡ ਦਿਓ ਅਤੇ ਫਿਰ ਸਵੇਰ ਦੇ ਸਮੇਂ ਪਾਣੀ ਨੂੰ ਵੱਖ ਕਰੋ ਅਤੇ ਭਿੱਜੇ ਹੋਏ ਮੁਨੱਕੇ ਖਾ ਲਓ। ਖਾਲੀ ਢਿੱਡ ਇਸ ਦੇ ਸੇਵਨ ਦੇ ਕਈ ਫਾਇਦੇ ਹਨ ਜਿਸ ਦਾ ਅਸਰ ਕੁਝ ਹੀ ਦਿਨਾਂ 'ਚ ਤੁਹਾਡੇ ਸਰੀਰ 'ਚ ਦਿਖਣ ਲੱਗਦਾ ਹੈ।
1. ਭਾਰ ਹੋਵੇਗਾ ਘੱਟ
ਜੋ ਲੋਕ ਆਪਣਾ ਵਧਿਆ ਹੋਇਆ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਮਨਚਾਹਿਆਂ ਰਿਜ਼ਲਟ ਨਹੀਂ ਮਿਲ ਪਾ ਰਿਹਾ ਹੈ ਤਾਂ ਅਜਿਹੇ 'ਚ ਤੁਸੀਂ ਭਿੱਜੇ ਹੋਏ ਮੁਨੱਕੇ ਦਾ ਸੇਵਨ ਕਰ ਸਕਦੇ ਹਨ। ਸਵੇਰੇ ਖਾਲੀ ਢਿੱਡ ਇਸ ਨੂੰ ਖਾਣ ਨਾਲ ਕਮਰ ਦੀ ਚਰਬੀ ਹੌਲੀ-ਹੌਲੀ ਘੱਟ ਹੋਣ ਲੱਗਦੀ ਹੈ। ਕਿਉਂਕਿ ਇਸ 'ਚ ਫਰੁਕਟੋਜ਼ ਅਤੇ ਗਲੂਕੋਜ਼ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ।
2. ਕਬਜ਼ ਤੋਂ ਨਿਜ਼ਾਤ
ਢਿੱਡ ਦਾ ਸਾਫ ਰਹਿਣਾ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ, ਸਰੀਰ ਦੇ ਇਸ ਹਿੱਸੇ 'ਚ ਕੋਈ ਪਰੇਸ਼ਾਨੀ ਆ ਜਾਵੇ ਤਾਂ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੋਜ਼ ਸਵੇਰੇ ਮੁਨੱਕੇ ਨੂੰ ਭਿਓਂ ਕੇ ਖਾਣ ਨਾਲ ਤੁਹਾਡੇ ਸਰੀਰ ਨੂੰ ਭਰਪੂਰ ਮਾਤਰਾ 'ਚ ਫਾਈਬਰ ਅਤੇ ਹੋਰ ਨਿਊਟ੍ਰੀਐਂਟਸ ਮਿਲਣਗੇ ਅਤੇ ਕਬਜ਼ ਦੀ ਪਰੇਸ਼ਾਨੀ ਵੀ ਨਹੀਂ ਹੋਵੇਗੀ।
3.ਖੂਨ ਦੀ ਘਾਟ ਹੋਵੇਗੀ ਪੂਰੀ
ਮੁਨੱਕੇ 'ਚ ਆਇਰਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਜੋ ਸਰੀਰ 'ਚ ਮੌਜੂਦ ਖੂਨ ਦੀ ਘਾਟ ਪੂਰੀ ਕਰਨ ਲਈ ਕਾਫੀ ਜ਼ਰੂਰੀ ਪੋਸ਼ਕ ਤੱਤ ਹੈ। ਜਿਨ੍ਹਾਂ ਲੋਕਾਂ ਨੂੰ ਖੂਨ ਦੀ ਘਾਟ ਹੁੰਦੀ ਹੈ ਉਨ੍ਹਾਂ ਨੂੰ ਨਾਸ਼ਤੇ ਤੋਂ ਪਹਿਲਾਂ ਕੁਝ ਭਿੱਜੇ ਹੋਏ ਮੁਨੱਕੇ ਜ਼ਰੂਰ ਖਾਣੇ ਚਾਹੀਦੇ।
ਮਰਦਾਨਾ ਕਮਜ਼ੋਰੀ ਨਹੀਂ ਕਰੇਗੀ ਪਰੇਸ਼ਾਨ, ਜੇ ਪੜ੍ਹੀ ਇਹ ਖ਼ਾਸ ਖ਼ਬਰ
NEXT STORY