ਲੰਡਨ— ਬੀਤੇ 30 ਸਾਲਾਂ ਤੋਂ ਸਟੀਵ ਲੁਡਵਿਨ ਨਾਮੀ ਇਕ ਵਿਅਕਤੀ ਸੱਪ ਦੇ ਜ਼ਹਿਰ ਦਾ ਟੀਕਾ ਲਗਾ ਰਿਹਾ ਹੈ ਅਤੇ ਹੈਰਾਨੀ ਦੀ ਗੱਲ ਹੈ ਕਿ ਫਿਰ ਵੀ ਜ਼ਿੰਦਾ ਹੈ। ਇੰਨਾਂ ਹੀ ਨਹੀਂ ਵਿਗਿਆਨੀ ਸਟੀਵ ਦੇ ਖੂਨ ਦਾ ਇਸਤੇਮਾਲ ਲੋਕਾਂ ਨੂੰ ਸੱਪ ਦੇ ਜ਼ਹਿਰ ਤੋਂ ਬਚਾਉਣ ਲਈ ਦਵਾਈ ਦੀ ਖੋਜ ਲਈ ਵੀ ਕਰ ਰਹੇ ਹਨ।
ਸਟੀਵ ਲੁਡਵਿਨ ਨੇ ਦੱਸਿਆ ਕਿ ਉਹ ਬਚਪਨ 'ਚ ਮਿਆਮੀ ਗਿਆ ਸੀ, ਉੱਥੇ ਉਸ ਨੇ ਬਿਲ ਹੋਸਟ ਨਾਮੀ ਇਕ ਵਿਅਕਤੀ ਨੂੰ ਆਪਣੇ ਸਰੀਰ 'ਚ ਸੱਪ ਦੇ ਜ਼ਹਿਰ ਦਾ ਟੀਕਾ ਲਗਾਉਂਦੇ ਦੇਖਿਆ। ਹੋਸਟ ਨੇ ਸਟੀਵ ਨੇ ਦੱਸਿਆ ਕਿ ਜ਼ਹਿਰ ਨਾਲ ਸਰੀਰ ਨੂੰ ਲਾਭ ਹੁੰਦਾ ਹੈ। 17 ਸਾਲ ਦੀ ਉਮਰ 'ਚ ਸਟੀਵ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਅਤੇ ਅੱਜ ਤੱਕ ਉਹ ਅਜਿਹਾ ਕਰ ਰਿਹਾ ਹੈ। ਉਸ ਕੋਲ ਕਈ ਕਿਸਮਾਂ ਦੇ ਸੱਪ ਹਨ। ਇਨ੍ਹਾਂ ਸੱਪਾਂ ਦਾ ਜ਼ਹਿਰ ਉਹ ਆਪ ਕੱਢਦਾ ਹੈ ਪਰ ਇਸ ਤਰ੍ਹਾਂ ਕਰਨ ਦੌਰਾਨ ਸੱਪਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ। ਸਟੀਵ ਨੇ ਪਹਿਲਾਂ ਥੋੜ੍ਹਾ ਜਿਹਾ ਜ਼ਹਿਰ ਲੈਣਾ ਸ਼ੁਰੂ ਕੀਤਾ ਅਤੇ ਹੁਣ ਉਸ ਦਾ ਸਰੀਰ ਵੱਖ-ਵੱਖ ਤਰ੍ਹਾਂ ਦੇ ਜ਼ਹਿਰਾਂ ਨੂੰ ਪਛਾਣ ਲੈਂਦਾ ਹੈ ਅਤੇ ਉਨ੍ਹਾਂ ਖਿਲਾਫ ਲੜਨ ਦੀ ਸਮਰੱਥਾ ਕਾਇਮ ਕਰ ਲੈਂਦਾ ਹੈ। ਉਸ ਦੇ ਸਰੀਰ ਵਿਚ ਵੱਖ-ਵੱਖ ਐਂਟੀਬਾਡੀ ਬਣਨ ਲੱਗਦੇ ਹਨ। ਇਹ ਐਂਟੀਬਾਡੀ ਹੀ ਜ਼ਹਿਰ ਨਾਲ ਲੜਦੇ ਹਨ। ਡਾਕਟਰ ਗ੍ਰੇਬੀਇਲ ਵੇਸਟਨ ਦਾ ਕਹਿਣਾ ਹੈ ਕਿ ਇਹ ਜ਼ਹਿਰ ਦਵਾਈਆਂ ਵਾਂਗ ਹੀ ਸਰੀਰ ਵਿਚ ਕੰਮ ਕਰਦਾ ਹੈ। ਜਿਵੇਂ ਦਵਾਈਆਂ ਸਾਡੇ ਸਰੀਰ ਵਿਚ ਘੱਟ ਪੱਧਰ 'ਤੇ ਟਾਕਸਿਨ ਜਮਾਂ ਕਰਦੀਆਂ ਹਨ, ਉਸੇ ਤਰ੍ਹਾਂ ਥੋੜ੍ਹੀ ਜਿਹੀ ਮਾਤਰਾ ਵਿਚ ਲਿਆ ਜ਼ਹਿਰ ਵੀ ਇਹ ਕੰਮ ਕਰਦਾ ਹੈ। ਇਸ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ ਕਿਉਂਕਿ ਸਰੀਰ ਵਿਚ ਉਸ ਦੇ ਖਿਲਾਫ ਐਂਟੀਬਾਡੀ ਬਣ ਜਾਂਦੇ ਹਨ।
ਅੱਜ-ਕੱਲ੍ਹ ਵਿਗਿਆਨੀ ਸੱਪ ਦੇ ਜ਼ਹਿਰ ਤੋਂ ਲੋਕਾਂ ਨੂੰ ਬਚਾਉਣ ਲਈ ਮਨੁੱਖੀ ਖੂਨ ਤੋਂ ਰੋਗਨਾਸ਼ਕ ਦਵਾਈ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ 'ਚ ਸਟੀਵ ਦਾ ਖੂਨ ਮਦਦ ਕਰ ਰਿਹਾ ਹੈ। ਸਟੀਵ ਦਾ ਕਹਿਣਾ ਹੈ ਕਿ ਉਹ ਖੁਸ਼ਕਿਸਮਤ ਹੈ ਕਿ ਉਸ ਨੂੰ ਕੁਝ ਸਕਾਰਾਤਮਕ ਕਰਨ ਦਾ ਮੌਕਾ ਮਿਲਿਆ।
ਕਿਸ਼ਮਿਸ਼ ਦਾ ਪਾਣੀ ਕਰਦਾ ਹੈ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ
NEXT STORY