ਨਵੀਂ ਦਿੱਲੀ— ਭੱਜਦੋੜ ਭਰੀ ਜ਼ਿੰਦਗੀ, ਤਣਾਅ ਅਤੇ ਗਲਤ ਖਾਣ-ਪੀਣ ਮੋਟਾਪੇ ਦਾ ਕਾਰਨ ਬਣਦਾ ਹੈ। ਅੱਜ ਕਲ 5 ਵਿਚੋਂ 3 ਲੋਕ ਇਸ ਸਮੱਸਿਆ ਤੋਂ ਪ੍ਰੇਸ਼ਾਨ ਹਨ। ਹਰ ਕੋਈ ਆਪਣਾ ਭਾਰ ਘਟਾਉਣਾ ਚਾਹੁੰਦਾ ਹੈ ਪਰ ਸਮੇਂ ਨਾ ਹੋਣ ਕਾਰਨ ਜਾਂ ਕਿਸੇ ਹੋਰ ਕਾਰਨ ਨਾਲ ਉਹ ਕਸਰਤ ਜਾਂ ਯੋਗ ਨਹੀਂ ਕਰ ਪਾਉਂਦੇ। ਜਿਸ ਨਾਲ ਮੋਟਾਪੇ ਕਾਰਨ ਉਨ੍ਹਾਂ ਨੂੰ ਸਿਹਤ ਸਬੰਧੀ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਲੋਕ ਤਾਂ ਇਸ ਦੇ ਲਈ ਡਾਇਟਿੰਗ ਤਕ ਕਰਨ ਨੂੰ ਵੀ ਤਿਆਰ ਹੋ ਜਾਂਦੇ ਹਨ। ਜਿਸ ਨਾਲ ਭਾਰ ਘੱਟ ਹੋਣਾ ਤਾਂ ਦੂਰ ਸਰੀਰਕ ਕਮਜ਼ੋਰੀ ਦਾ ਸਾਹਮਣਾ ਜ਼ਿਆਦਾ ਕਰਨਾ ਪੈਂਦਾ ਹੈ। ਤੁਸੀਂ ਵੀ ਆਪਣੇ ਵਧਦੇ ਹੋਏ ਭਾਰ ਤੋਂ ਪ੍ਰੇਸ਼ਾਨ ਹੋ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ।
ਹਾਲ ਹੀ 'ਚ ਹੋਏ ਇਕ ਸੋਧ 'ਚ ਇਹ ਗੱਲ ਪਤਾ ਚਲੀ ਹੈ ਕਿ 1 ਘੰਟਾ ਸਿੱਧਾ ਖੜਾ ਰਹਿਣ ਨਾਲ ਭਾਰ ਘੱਟਣ ਲੱਗਦਾ ਹੈ। ਮੋਟਾਪੇ ਨੂੰ ਘੱਟ ਕਰਨ ਲਈ ਇਸ ਨਾਲ ਆਸਾਨ ਤਰੀਕਾ ਹੋਰ ਕੀ ਹੋ ਸਕਦਾ ਹੈ।

ਯੂਨਿਵਰਸਿਟੀ ਆਫ ਚੈਸਟਰ ਦੇ ਰਿਸਰਚਰ ਨੇ ਰਿਸਰਚ ਕਰਨ ਲਈ ਕੁਝ ਲੋਕਾਂ ਨੂੰ ਹਫਤੇ 'ਚ ਤਿੰਨ ਘੰਟੇ ਰੋਜ਼ਾਨਾ ਸਿੱਧਾ ਖੜੇ ਰਹਿਣ ਲਈ ਕਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ਲੋਕਾਂ ਦੀ ਕੈਲੋਰੀ ਅਤੇ ਦਿਲ ਦੀ ਧੜਕਣ ਦੀ ਜਾਂਚ ਕੀਤੀ। ਜਾਂਚ ਨਾਲ ਪਤਾ ਚਲਿਆ ਕਿ ਖੜੇ ਰਹਿਣ ਨਾਲ ਦਿਲ ਦੀ ਧੜਕਣ ਵਧਣ ਲੱਗਦੀ ਹੈ ਅਤੇ ਪ੍ਰਤੀ ਮਿੰਟ 0.7 ਕੈਲੋਰੀ ਖਤਮ ਹੁੰਦੀ ਹੈ।

ਜੇ ਤੁਸੀਂ ਵੀ ਬਿਨਾਂ ਕੁਝ ਕਿਤੇ ਹੋਏ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ 1 ਘੰਟੇ ਲਈ ਸਿੱਧਾ ਖੜਾ ਰਹੋ। ਜ਼ਿਆਦਾ ਦੇਰ ਤਕ ਬੈਠ ਕੇ ਕੰਮ ਨਾ ਕਰੋ। ਕੁਝ-ਕੁਝ ਸਮੇਂ ਦੇ ਫਰਕ ਦੇ ਬਾਅਦ ਉੱਠ ਕੇ ਖੜੇ ਹੋ ਜਾਓ। ਫੋਨ 'ਤੇ ਗੱਲ ਕਰਦੇ ਸਮੇਂ ਚਲੋ। ਇੰਝ ਕਰਨ ਨਾਲ ਤੁਹਾਨੂੰ ਕੁਝ ਹੀ ਦਿਨਾਂ 'ਚ ਫਰਕ ਨਜ਼ਰ ਆਉਣ ਲੱਗੇਗਾ।
ਇਹ ਹਨ ਬੱਚੇਦਾਨੀ 'ਚ ਰਸੌਲੀ ਦੇ ਲੱਛਣ ਅਤੇ ਘਰੇਲੂ ਉਪਾਅ
NEXT STORY