ਜਲੰਧਰ (ਬਿਊਰੋ)– ਬੱਚਿਆਂ ਨੂੰ ਸਟ੍ਰਾਬੇਰੀ ਦੇ ਸਵਾਦ ਵਾਲੇ ਪਕਵਾਨ ਬਹੁਤ ਪਸੰਦ ਹਨ। ਭਾਵੇਂ ਇਹ ਪਕਵਾਨ ਇੰਨੇ ਸਿਹਤਮੰਦ ਨਾ ਹੋਣ ਪਰ ਤਾਜ਼ੀਆਂ ਲਾਲ-ਲਾਲ ਸਟ੍ਰਾਬੇਰੀਜ਼ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਕਾਰਗਰ ਸਾਬਿਤ ਹੋ ਸਕਦੀਆਂ ਹਨ। ਇਸ ਦਾ ਸਵਾਦ ਖੱਟਾ-ਮਿੱਠਾ ਹੁੰਦਾ ਹੈ। ਨਾਲ ਹੀ ਇਸ ਦੀ ਖ਼ੁਸ਼ਬੂ ਹੋਰ ਫ਼ਲਾਂ ਨਾਲੋਂ ਬਿਲਕੁਲ ਵੱਖਰੀ ਹੈ। ਇਸ ਫ਼ਲ ਨੂੰ ਖਾਣ ਨਾਲ ਤੁਸੀਂ ਕਈ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ। ਅੱਜ ਇਸ ਆਰਟੀਕਲ ’ਚ ਅਸੀਂ ਸਟ੍ਰਾਬੇਰੀ ਖਾਣ ਦੇ ਸਿਹਤ ਸਬੰਧੀ ਫ਼ਾਇਦਿਆਂ ਬਾਰੇ ਦੱਸਾਂਗੇ–
ਸਟ੍ਰਾਬੇਰੀ ਖਾਣ ਨਾਲ ਸਿਹਤ ਨੂੰ ਹੋਣ ਵਾਲੇ ਲਾਭ
ਸਟ੍ਰਾਬੇਰੀ ਐਂਟੀ-ਆਕਸੀਡੈਂਟਸ ਤੇ ਪਾਲੀਫੇਨੋਲਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ, ਜੋ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ’ਚ ਪ੍ਰਭਾਵਸ਼ਾਲੀ ਹੋ ਸਕਦੀ ਹੈ। ਇਸ ’ਚ ਮੌਜੂਦ ਵਿਟਾਮਿਨ ਸੀ ਭਾਰ ਘਟਾਉਣ ਤੇ ਕੈਂਸਰ ਨੂੰ ਰੋਕਣ ’ਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਇਸ ਦੇ ਫ਼ਾਇਦੇ–
ਭਾਰ ਕਰੇ ਘੱਟ
ਸਟ੍ਰਾਬੇਰੀ ’ਚ ਕੈਲਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜੋ ਤੁਹਾਡੇ ਵਧਦੇ ਭਾਰ ਨੂੰ ਘੱਟ ਕਰ ਸਕਦੀ ਹੈ। ਇਸ ਦੇ ਨਾਲ ਹੀ ਇਹ ਫਾਈਬਰ ਦਾ ਬਹੁਤ ਵਧੀਆ ਸਰੋਤ ਹੈ, ਜੋ ਤੁਹਾਡੇ ਢਿੱਡ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਸੀਂ ਆਪਣੇ ਵਧਦੇ ਭਾਰ ਨੂੰ ਘੱਟ ਕਰ ਸਕਦੇ ਹੋ।
ਇਹ ਖ਼ਬਰ ਵੀ ਪੜ੍ਹੋ : ਸਰੀਰ ਲਈ ਫ਼ਾਇਦੇਮੰਦ ਹੁੰਦੈ 'ਅਮਰੂਦ', ਖਾਣ ਨਾਲ ਕਬਜ਼ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗਾ ਛੁਟਕਾਰਾ
ਦਿਲ ਨੂੰ ਰੱਖੋ ਸਿਹਤਮੰਦ
ਸਟ੍ਰਾਬੇਰੀ ਐਂਟੀ-ਆਕਸੀਡੈਂਟਸ ਤੇ ਪਾਲੀਫੇਨੋਲ ਮਿਸ਼ਰਣਾਂ ਨਾਲ ਭਰਪੂਰ ਹੁੰਦੀ ਹੈ, ਜੋ ਤੁਹਾਡੇ ਦਿਲ ਨੂੰ ਸਿਹਤਮੰਦ ਰੱਖਣ ’ਚ ਪ੍ਰਭਾਵਸ਼ਾਲੀ ਹੋ ਸਕਦੀ ਹੈ। ਜੇਕਰ ਤੁਸੀਂ ਦਿਲ ਦੀਆਂ ਸਮੱਸਿਆਵਾਂ ਨੂੰ ਦੂਰ ਰੱਖਣਾ ਚਾਹੁੰਦੇ ਹੋ ਤਾਂ ਸਟ੍ਰਾਬੇਰੀ ਖਾਓ। ਇਸ ਨਾਲ ਤੁਸੀਂ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਹਾਰਟ ਅਟੈਕ ਦੇ ਖ਼ਤਰੇ ਨੂੰ ਵੀ ਘੱਟ ਕਰ ਸਕਦੇ ਹੋ।
ਦੰਦਾਂ ਨੂੰ ਸਿਹਤਮੰਦ ਰੱਖੋ
ਦੰਦਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਸਟ੍ਰਾਬੇਰੀ ਦਾ ਸੇਵਨ ਕਰੋ। ਇਸ ਨਾਲ ਦੰਦਾਂ ਤੇ ਮਸੂੜਿਆਂ ਦੀ ਮਜ਼ਬੂਤੀ ਨੂੰ ਵਧਾਇਆ ਜਾ ਸਕਦਾ ਹੈ। ਇਸ ’ਚ ਮੌਜੂਦ ਵਿਟਾਮਿਨ ਸੀ ਦੰਦਾਂ ਦੇ ਪੀਲੇਪਨ ਨੂੰ ਦੂਰ ਕਰਦਾ ਹੈ।
ਹੱਡੀਆਂ ਦੀ ਵਧਾਏ ਤਾਕਤ
ਸਟ੍ਰਾਬੇਰੀ ਦਾ ਸੇਵਨ ਕਰਨ ਨਾਲ ਹੱਡੀਆਂ ਦੀ ਮਜ਼ਬੂਤੀ ਵੱਧ ਸਕਦੀ ਹੈ। ਇਸ ’ਚ ਮੌਜੂਦ ਗੁਣ ਹੱਡੀਆਂ ਨੂੰ ਸਿਹਤਮੰਦ ਰੱਖਦੇ ਹਨ। ਖ਼ਾਸ ਤੌਰ ’ਤੇ ਇਸ ’ਚ ਮੌਜੂਦ ਮੈਗਨੀਸ਼ੀਅਮ ਹੱਡੀਆਂ ਦੀ ਘਣਤਾ ਵਧਾ ਕੇ ਇਸ ਨੂੰ ਮਜ਼ਬੂਤ ਬਣਾਉਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਸੀਂ ਆਪਣੀ ਡਾਈਟ ’ਚ ਸਟ੍ਰਾਬੇਰੀ ਦਾ ਸੇਵਨ ਕਰਦੇ ਹੋ ਜਾਂ ਨਹੀਂ? ਕੁਮੈਂਟ ਕਰਕੇ ਜ਼ਰੂਰ ਦੱਸੋ।
ਜੋਸ਼ ਤੇ ਤਾਕਤ ਹਾਸਲ ਕਰਨ ਲਈ ਪੜ੍ਹੋ ਇਹ ਖ਼ਾਸ ਖ਼ਬਰ
NEXT STORY