ਨਵੀਂ ਦਿੱਲੀ (ਬਿਊਰੋ)- ਬੋਰਡ ਐਗਜ਼ਾਮ ਦੀ ਸ਼ੁਰਆਤ 13 ਫਰਵਰੀ ਤੋਂ ਹੋਣ ਜਾ ਰਹੀ ਹੈ। ਇਸ ਵਾਰ ਹੋਣ ਵਾਲੇ ਬੋਰਡ ਐਗਜ਼ਾਮ ਐਨੁਅਲ ਸਿਸਟਮ ਤੇ ਲਿਖਤੀ ਹੋਣਗੇ। ਅਜਿਹੇ 'ਚ ਸਟੂਡੈਂਟਸ ਤੇ ਉਨ੍ਹਾਂ ਦੇ ਮਾਤਾ-ਪਿਤਾ 'ਚ ਥੋੜ੍ਹੀ ਚਿੰਤਾ ਜ਼ਰੂਰ ਹੈ। ਪਰ ਚੰਗੀ ਡਾਈਟ ਤੇ ਯੋਗ ਤੇ ਮੈਡੀਟੇਸ਼ਨ ਇਸ ਦੌਰਾਨ ਤਣਾਅ ਘੱਟ ਕਰਨ 'ਚ ਬਹੁਤ ਮਦਦਗਾਰ ਹੋ ਸਕਦੇ ਹਨ।
ਹੈਲਦੀ ਡਾਈਟ ਕਾਰਨ ਜਿੱਥੇ ਬੱਚੇ ਪੜ੍ਹਾਈ ਦੀ ਸਮੇਂ ਥਕਾਨ ਨਹੀਂ ਮਹਿਸੂਸ ਕਰਨਗੇ, ਉੱਥੇ ਹੀ ਸਰੀਰ 'ਚ ਊਰਜਾ ਬਣੀ ਰਹੇਗਾ। ਇਸ ਤੋਂ ਇਲਾਵਾ ਪੜ੍ਹਾਈ ਦੇ ਦੌਰਾਨ ਦਿਮਾਗ਼ ਨੂੰ ਰਿਲੈਕਸ ਰਖਣਾ ਵੀ ਜ਼ਰੂਰੀ ਹੈ। ਇਸ ਦੇ ਲਈ ਬ੍ਰੀਦਿੰਗ ਐਕਸਰਸਾਈਜ਼ ਤੇ ਮੈਡੀਟੇਸ਼ਨ ਨਾਲ ਨਾ ਸਿਰਫ ਤਣਾਅ ਤੋਂ ਆਰਾਮ ਮਿਲੇਗਾ ਤੇ ਨਾਲ ਹੀ ਐਗਜ਼ਾਮ ਦੀ ਬੇਲੋੜੀ ਟੈਂਸ਼ਨ ਵੀ ਨਹੀਂ ਹੋਵੇਗੀ।
ਸਟੂਡੈਂਟਸ ਡਾਈਟ 'ਚ ਸ਼ਾਮਲ ਕਰਨ ਇਹ ਚੀਜ਼ਾਂ
ਇਸ ਸਮੇਂ ਦੌਰਾਨ ਪ੍ਰੋਟੀਨ ਰਿਚ ਡਾਈਟ ਲੈਣਾ ਜ਼ਰੂਰੀ ਹੈ। ਆਮ ਤੌਰ 'ਤੇ ਬੱਚੇ ਰਿਫਾਈਂਡ ਡਾਈਟ ਤੇ ਜ਼ਿਆਦਾ ਸ਼ੂਗਰ ਵਾਲੀਆਂ ਚੀਜ਼ਾੰ ਖਾਂਦੇ ਹਨ। ਪਰ ਇਸ ਨਾਲ ਨਾ ਤਾਂ ਸਰੀਰ ਨੂੰ ਊਰਜਾ ਮਿਲਦੀ ਹੈ ਤੇ ਨਾ ਹੀ ਕੋਈ ਪੋਸ਼ਕ ਤੱਤ। ਇਸ ਦੇ ਲਈ ਕੇਲੇ-ਅਖਰੋਟ ਦੀ ਪਿੰਨੀ ਆਦਿ ਸਿਹਤਮੰਦ ਆਪਸ਼ਨ ਹੋ ਸਕਦਾ ਹੈ। ਮਾਤਾ-ਪਿਤਾ ਦਾਲ, ਰਾਜਮਾ, ਸਪ੍ਰਾਊਟਸ, ਵੇਸਨ ਦਾ ਚੀਲਾ ਆਦਿ ਦੇ ਸਕਦੇ ਹਨ।
ਇਹ ਵੀ ਪੜ੍ਹੋ : ਤਣਾਅ ਦੂਰ ਕਰਨ ਤੋਂ ਲੈ ਕੇ ਭਾਰ ਘਟਾਏਗਾ ਗੁਲਾਬ, ਜਾਣੋ ਇਸ ਦੇ 6 ਚਮਤਕਾਰੀ ਫਾਇਦਿਆਂ ਬਾਰੇ
ਪਾਲਕ, ਗਾਜਰ, ਚੁਕੰਦਰ ਤੋਂ ਤਿਆਰ ਵੈਜੀਟੇਬਲ ਸੂਪ ਬਣਾ ਸਕਦੇ ਹਨ। ਮਾਈਕ੍ਰੋਨਿਊਟ੍ਰੀਐਂਟਸ ਦੀ ਕਮੀ ਨੂੰ ਦੂਰ ਕਰਨ ਲਈ ਬਾਦਾਮ, ਅਖਰੋਟ, ਕਿਸ਼ਮਿਸ਼, ਪਿਸਤਾ ਵੀ ਦਿੱਤਾ ਜਾ ਸਕਦਾ ਹੈ। ਪੜ੍ਹਾਈ ਦੇ ਦੌਰਾਨ ਸਨੈਕਿੰਗ ਲਈ ਚਿਪਸ, ਚਾਕਲੇਟਸ ਦੀ ਬਜਾਏ ਪੌਪਕਾਰਨ, ਨਟਸ ਆਦਿ ਦਿੱਤਾ ਜਾ ਸਕਦਾ ਹੈ। ਇਨ੍ਹਾਂ ਛੋਟੇ ਬਦਲਾਅ ਨਾਲ ਸਰੀਰ 'ਚ ਊਰਜਾ ਵੀ ਬਣੀ ਰਹੇਗੀ ਤੇ ਪੜ੍ਹਾਈ ਦੇ ਦੌਰਾਨ ਥਕਾਵਟ ਵੀ ਨਹੀਂ ਹੋਵੇਗੀ।
ਮੈਡੀਟੇਸ਼ਨ ਨਾਲ ਰਹੋ ਊਰਜਵਾਨ ਤੇ ਤਣਾਅ ਮੁਕਤ
ਐਗਜ਼ਾਮ ਦੇ ਸਮੇਂ ਪ੍ਰਾਣਾਯਾਮ, ਬ੍ਰੀਦਿੰਗ ਐਕਸਰਸਾਈਜ਼ ਤੇ ਮੈਡੀਟੇਸ਼ਨ 'ਤੇ ਹੀ ਫੋਕਸ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਜ਼ਿਆਦਾ ਮੁਸ਼ਕਲ ਤੇ ਹੈਵੀ ਵਰਕਆਊਟ ਨਾਲ ਮਾਈਂਡ ਹੋਰ ਵੀ ਜ਼ਿਆਦਾ ਥਕੇਗਾ। ਇਸ ਦੌਰਾਨ ਥੋੜ੍ਹੇ ਸਮੇਂ 'ਚ ਆਰਾਮ ਮਿਲਣਾ ਜ਼ਰੂਰੀ ਹੈ ਜਿਸ ਨਾਲ ਕਿ ਐਗਜ਼ਾਮੀਨੇਸ਼ਨ ਹਾਲ 'ਚ ਸਟੂਡੈਂਟਸ ਤਿਆਰੀ ਦੇ ਮੁਤਾਬਕ ਆਪਣਾ ਬੈਸਟ ਦੇ ਸਕਣ। ਆਮ ਤੌਰ 'ਤੇ ਜਿੰਨੀ ਉਮਰ ਓਨਾ ਹੀ ਮੈਡੀਟੇਸ਼ਨ ਕਰਨ ਨੂੰ ਕਿਹਾ ਜਾਂਦਾ ਹੈ ਪਰ ਐਗਜ਼ਾਮ ਦੇ ਸਮੇਂ 'ਚ ਥੋੜ੍ਹਾ ਜ਼ਿਆਦਾ ਵੀ ਕੀਤਾ ਜਾ ਸਕਦਾ ਹੈ।
ਮਾਈਂਡ ਵਰਕਆਊਟ ਇਸ ਸਮੇਂ ਸਭ ਤੋਂ ਵਧੀਆ ਰਿਜ਼ਲਟ ਦੇਵੇਗਾ। ਕਈ ਵਾਰ ਬੱਚੇ ਚੰਗੀ ਤਰ੍ਹਾਂ ਪੜ੍ਹਨ ਦੇ ਬਾਵਜੂਦ ਵੀ ਸੋਣ ਦੇ ਦੌਰਾਨ ਟੈਂਸ਼ਨ 'ਚ ਰਹਿੰਦੇ ਹਨ। ਅਜਿਹੇ 'ਚ ਫਿਜ਼ੀਕਲੀ ਤਾਂ ਬੱਚਾ ਸੋ ਰਿਹਾ ਹੁੰਦਾ ਹੈ ਪਰ ਦਿਮਾਗ਼ ਚਲਦਾ ਰਹਿੰਦਾ ਹੈ। ਇਸ ਨਾਲ ਸਟ੍ਰੈਸ ਘੱਟ ਹੋਣ ਦੀ ਬਜਾਏ ਵੱਧ ਜਾਂਦਾ ਹੈ। ਇਸ ਲਈ ਸੋਣ ਤੋਂ ਪਹਿਲਾਂ ਮਾਈਂਡ ਨੂੰ ਡਾਈਵਰਟ ਕਰਨ ਲਈ ਨਾਂ ਜਪਿਆ ਜਾ ਸਕਦਾ ਹੈ। ਸਿਰਫ ਪੰਜ ਮਿੰਟ ਦੇ ਜਾਪ ਨਾਲ ਹੀ ਰਿਲੈਕਸੇਸ਼ਨ ਮਿਲੇਗੀ ਤੇ ਨੀਂਦ ਵੀ ਗੂੜੀ ਤੇ ਚੰਗੀ ਆਵੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਢਿੱਡ ’ਚ ਹੋਣ ਵਾਲੇ ਦਰਦ ਤੋਂ ਪਰੇਸ਼ਾਨ ਲੋਕ ‘ਕਾਲੀ ਮਿਰਚ’ ਸਣੇ ਅਪਣਾਉਣ ਇਹ ਘਰੇਲੂ ਨੁਸਖ਼ੇ, ਮਿਲੇਗੀ ਰਾਹਤ
NEXT STORY