ਜਲੰਧਰ (ਬਿਊਰੋ) - ਸਰਦੀ ਦੇ ਦਿਨਾਂ 'ਚ ਠੰਡ ਲੱਗਣ ਕਾਰਨ ਢਿੱਡ ਦਰਦ ਹੋਣਾ ਆਮ ਗੱਲ ਹੈ। ਖਾਣ-ਪੀਣ 'ਚ ਆਏ ਬਦਲਾਅ ਦੀ ਵਜ੍ਹਾ ਨਾਲ ਰੋਗਾਂ ਨਾਲ ਲੜਣ ਦੀ ਤਾਕਤ ਘੱਟ ਹੋ ਜਾਂਦੀ ਹੈ। ਜਿਸ ਨਾਲ ਸਰੀਰ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਦੀ ਚਪੇਟ 'ਚ ਜਲਦੀ ਆ ਜਾਂਦਾ ਹੈ ਅਤੇ ਪਾਚਨ ਕਿਰਿਆ 'ਚ ਵੀ ਗੜਬੜੀ ਹੋਣ ਲੱਗਦੀ ਹੈ। ਇਸ ਕਾਰਨ ਢਿੱਡ ਦਰਦ ਹੋਣ ਲੱਗਦਾ ਹੈ। ਅਚਾਨਕ ਉੱਠਣ ਵਾਲੇ ਇਸ ਦਰਦ ਨੂੰ ਠੀਕ ਕਰਨ ਲਈ ਕਈ ਵਾਰ ਅਸੀਂ ਸਮਝ ਨਹੀਂ ਪਾਉਂਦੇ ਕਿ ਕਿਹੜਾ ਨੁਸਖ਼ਾ ਅਪਣਾਈਏ, ਜਿਸ ਨਾਲ ਇਹ ਪ੍ਰੇਸ਼ਾਨੀ ਜਲਦੀ ਨਾਲ ਦੂਰ ਹੋ ਜਾਵੇ। ਇਸ ਤਰ੍ਹਾਂ ਦੀਆਂ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਕੁਝ ਘਰੇਲੂ ਤਰੀਕੇ ਤੁਹਾਡੇ ਕੰਮ ਆ ਸਕਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਢਿੱਡ ਦਰਦ ਨੂੰ ਦੂਰ ਕਰਨ ਦੇ ਘਰੇਲੂ ਨੁਸਖੇ
1. ਮੇਥੀ ਦਾਣਾ
ਦਰਦ ਨੂੰ ਘੱਟ ਕਰਨ ਲਈ ਮੇਥੀ ਦਾਣਾ ਬਹੁਤ ਲਾਭਕਾਰੀ ਹੈ। ਇਕ ਛੋਟਾ ਚੱਮਚ ਮੇਥੀ ਦਾਣਿਆਂ ਨੂੰ ਭੁੰਨ ਕੇ ਗਰਮ ਪਾਣੀ ਨਾਲ ਇਸ ਦੀ ਵਰਤੋਂ ਕਰੋ। ਇਸ ਨਾਲ ਢਿੱਡ ਦੀ ਗੈਸ ਨੂੰ ਆਰਾਮ ਮਿਲੇਗਾ ਅਤੇ ਦਰਦ ਤੋਂ ਵੀ ਰਾਹਤ ਮਿਲੇਗੀ।
2. ਕਾਲੀ ਮਿਰਚ
ਕਾਲੀ ਮਿਰਚ ਸਿਹਤ ਲਈ ਬੇਹੱਦ ਫ਼ਾਇਦੇਮੰਦ ਹੁੰਦੀ ਹੈ। ਕਾਲੀ ਮਿਰਚ ਦੇ ਪਾਊਡਰ 'ਚ ਹਿੰਗ, ਸੌਂਠ ਅਤੇ ਕਾਲਾ ਲੂਣ ਮਿਲਾਕੇ ਚੂਰਨ ਬਣਾ ਲਓ। ਢਿੱਡ ਨਾਲ ਸਬੰਧਿਤ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਕੋਸੇ ਪਾਣੀ ਨਾਲ ਇਸ ਚੂਰਨ ਦੀ ਵਰਤੋਂ ਕਰੋ।
3. ਲੂਣ ਅਤੇ ਪਾਣੀ
ਢਿੱਡ ਦਰਦ ਦਾ ਕਾਰਨ ਢਿੱਡ 'ਚ ਗੈਸ ਦਾ ਹੋਣਾ ਵੀ ਹੋ ਸਕਦਾ ਹੈ। ਕੁਝ ਵੀ ਖਾਣ ਦੇ ਬਾਅਦ ਖਾਣਾ ਪਚਾਉਣ 'ਚ ਪ੍ਰੇਸ਼ਾਨੀ ਹੋ ਰਹੀ ਹੈ ਤਾਂ ਇਕ ਕੱਪ ਗਰਮ ਪਾਣੀ 'ਚ 1 ਛੋਟਾ ਚੱਮਚ ਲੂਣ ਮਿਕਸ ਕਰਕੇ ਪੀ ਲਓ।
4. ਇਲਾਇਚੀ
ਇਲਾਇਚੀ ਪਾਚਨ ਕਿਰਿਆ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੀ ਹੈ। ਖਾਣਾ ਖਾਣ ਦੇ ਬਾਅਦ 2 ਇਲਾਇਚੀ ਨੂੰ ਪੀਸ ਕੇ ਸ਼ਹਿਦ ਦੇ ਨਾਲ ਮਿਲਾ ਕੇ ਇਸ ਦੀ ਵਰਤੋਂ ਕਰੋ। ਇਸ ਨਾਲ ਦਰਦ ਤੋਂ ਛੁਟਕਾਰਾ ਮਿਲਦਾ ਹੈ।
5. ਐਲੋਵੇਰਾ ਜੂਸ
ਐਲੋਵੇਰਾ ਦਾ ਰਸ ਢਿੱਡ ਨਾਲ ਜੁੜੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਇਸ ਦੀ ਵਰਤੋਂ ਨਾਲ ਅੰਤੜੀਆਂ ਸਾਫ ਹੋ ਜਾਂਦੀਆਂ ਹਨ। ਰੋਜ਼ਾਨਾ ਸਵੇਰੇ ਖਾਲੀ ਢਿੱਡ ਐਲੋਵੇਰਾ ਦਾ ਜੂਸ ਪਾਣੀ 'ਚ ਮਿਕਸ ਕਰਕੇ ਪੀਓ।
6. ਅਨਾਰਦਾਣਾ
ਢਿੱਡ 'ਚ ਗੈਸ ਬਣਨ ਦੀ ਪ੍ਰੇਸ਼ਾਨੀ ਹੈ ਤਾਂ ਅਨਾਰਦਾਣੇ 'ਚ ਕਾਲੀ ਮਿਰਚ ਅਤੇ ਲੂਣ ਪਾ ਕੇ ਖਾਓ। ਇਸ ਨਾਲ ਦਰਦ ਅਤੇ ਗੈਸ ਤੋਂ ਰਾਹਤ ਮਿਲਦੀ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
Health Tips : ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ ਹਨ 'ਮਸ਼ਰੂਮ', ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
NEXT STORY