ਹੈਲਥ ਡੈਸਕ- ਕੋਰੋਨਾ ਮਹਾਮਾਰੀ ਭਾਵੇਂ ਕਾਬੂ 'ਚ ਦਿਖਾਈ ਦੇ ਰਹੀ ਹੈ, ਪਰ ਇਸ ਦਾ ਅਸਰ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਕਈ ਲੋਕ ਕੋਵਿਡ ਤੋਂ ਮਹੀਨਿਆਂ ਬਾਅਦ ਵੀ ਥਕਾਵਟ, ਬ੍ਰੇਨ ਫੌਗ, ਸਾਹ ਚੜ੍ਹਨਾ ਅਤੇ ਸਰੀਰ ਦਰਦ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਸ ਨੂੰ ਹੀ ਲਾਂਗ ਕੋਵਿਡ ਕਿਹਾ ਜਾਂਦਾ ਹੈ। ਹੁਣ ਵਿਗਿਆਨੀਆਂ ਨੇ ਇਸ ਰਹੱਸ ਨੂੰ ਸਮਝਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ।
ਇਹ ਵੀ ਪੜ੍ਹੋ : ਕੀ ਤੁਹਾਨੂੰ ਪਤਾ ਹੈ Jeans 'ਚ ਦਿਖਾਈ ਦੇਣ ਵਾਲੀ ਇਸ ਛੋਟੀ ਜੇਬ ਦਾ ਰਾਜ਼? ਇਹ ਰਹੀ ਅਸਲ ਵਜ੍ਹਾ
ਸਟਡੀ ‘ਚ ਕੀ ਮਿਲਿਆ?
ਨਵੀਂ ਰਿਸਰਚ 'ਚ ਲਾਂਗ ਕੋਵਿਡ ਮਰੀਜ਼ਾਂ ਦੇ ਖੂਨ 'ਚ ਦੋ ਵੱਡੇ ਬਦਲਾਅ ਮਿਲੇ:
1. ਮਾਇਕਰੋਕਲਾਟਸ (ਖੂਨ ਦੇ ਛੋਟੇ-ਛੋਟੇ ਥੱਕੇ)
ਇਹ ਖੂਨ ਦੇ ਅੰਦਰ ਬਣਨ ਵਾਲੇ ਬਹੁਤ ਛੋਟੇ-ਛੋਟੇ ਪ੍ਰੋਟੀਨ ਦੇ ਗੁੱਛੇ ਹੁੰਦੇ ਹਨ। ਰਿਸਰਚ ਅਨੁਸਾਰ ਲਾਂਗ ਕੋਵਿਡ ਮਰੀਜ਼ਾਂ 'ਚ ਇਹ ਮਾਇਕਰੋਕਲਾਟਸ ਸਧਾਰਣ ਲੋਕਾਂ ਨਾਲੋਂ ਕਈ ਗੁਣਾ ਵੱਧ ਪਾਏ ਗਏ। ਇਹ ਕਲਾਟਸ ਖੂਨ 'ਚ ਲੰਬੇ ਸਮੇਂ ਤੱਕ ਟਿਕੇ ਰਹਿੰਦੇ ਹਨ ਅਤੇ ਸਰੀਰ 'ਚ ਸੋਜ ਅਤੇ ਥਕਾਵਟ ਵਰਗੇ ਲੱਛਣ ਪੈਦਾ ਕਰ ਸਕਦੇ ਹਨ।
2. ਨਿਊਟ੍ਰੋਫ਼ਿਲ ਸੈੱਲਜ਼ 'ਚ ਬਦਲਾਅ
ਨਿਊਟ੍ਰੋਫ਼ਿਲ ਵਾਈਟ ਬਲੱਡ ਸੈੱਲ ਹੁੰਦੇ ਹਨ, ਜੋ ਇਨਫੈਕਸ਼ਨ ਨਾਲ ਲੜਦੇ ਹਨ। ਲਾਂਗ ਕੋਵਿਡ ਮਰੀਜ਼ਾਂ 'ਚ ਇਹ ਸੈੱਲ ਆਪਣਾ DNA ਬਾਹਰ ਕੱਢ ਕੇ ਜਾਲ ਵਰਗੀਆਂ ਸਰਚਨਾਵਾਂ ਬਣਾਉਂਦੇ ਪਾਏ ਗਏ। ਇਨ੍ਹਾਂ ਜਾਲਾਂ ਨੂੰ NETs (Neutrophil Extracellular Traps) ਕਿਹਾ ਜਾਂਦਾ ਹੈ। ਵਿਗਿਆਨੀਆਂ ਨੇ ਦੱਸਿਆ ਕਿ NETs ਦੀ ਵੱਧ ਬਣਤਰ ਸੋਜ ਵਧਾਉਂਦੀ ਹੈ ਅਤੇ ਹੋਰ ਖੂਨ ਦੇ ਥੱਕਿਆਂ ਨੂੰ ਬਣਾਉਂਦੀ ਹੈ, ਜਿਸ ਨਾਲ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ।
ਲਾਂਗ ਕੋਵਿਡ ਕਿਵੇਂ ਬਣ ਰਿਹਾ ਹੈ?
ਰਿਪੋਰਟ ਮੁਤਾਬਕ, ਮਾਇਕਰੋਕਲਾਟਸ ਅਤੇ NETs ਇਕ-ਦੂਜੇ ਨੂੰ ਮਜ਼ਬੂਤ ਕਰਦੇ ਹਨ:
ਮਾਇਕਰੋਕਲਾਟਸ → NETs ਨੂੰ ਵਧਾਉਂਦੇ ਹਨ
NETs → ਮਾਇਕਰੋਕਲਾਟਸ ਨੂੰ ਹੋਰ ਪੱਕਾ ਕਰਦੇ ਹਨ
ਇਸ ਕਾਰਨ ਸਰੀਰ ਦੀ ਉਹ ਪ੍ਰਕਿਰਿਆ ਕਮਜ਼ੋਰ ਹੋ ਜਾਂਦੀ ਹੈ ਜੋ ਆਮ ਤੌਰ ‘ਤੇ ਥੱਕਿਆਂ ਨੂੰ ਤੋੜਦੀ ਹੈ। ਨਤੀਜੇ ਵਜੋਂ ਇਹ ਥੱਕੇ ਖੂਨ ‘ਚ ਲੰਮਾ ਸਮਾਂ ਰਹਿੰਦੇ ਹਨ ਅਤੇ ਥਕਾਵਟ, ਸਾਹ ਚੜ੍ਹਨਾ, ਦਰਦ ਵਰਗੇ ਲੱਛਣ ਕਾਇਮ ਰਹਿੰਦੇ ਹਨ। ਸਟਡੀ ਇਹ ਵੀ ਦਿਖਾਉਂਦੀ ਹੈ ਕਿ ਲਾਂਗ ਕੋਵਿਡ ਮਰੀਜ਼ਾਂ ਦੇ ਮਾਇਕਰੋਕਲਾਟਸ ਆਕਾਰ 'ਚ ਹੋਰ ਵੱਡੇ ਹੋ ਸਕਦੇ ਹਨ, ਜਿਸ ਨਾਲ ਖੂਨ ਦੀ ਗਤੀ ਪ੍ਰਭਾਵਿਤ ਹੁੰਦੀ ਹੈ।
ਵਿਗਿਆਨੀਆਂ ਦੀ ਰਾਏ
ਐਲੈਨ ਥਿਅਰੀ, ਸਟਡੀ ਦੇ ਮੁੱਖ ਲੇਖਕ ਨੇ ਕਿਹਾ,“ਮਾਇਕਰੋਕਲਾਟਸ ਅਤੇ NETs ਦੀ ਇਹ ਕ੍ਰਿਆਸ਼ੀਲਤਾ ਸਰੀਰ 'ਚ ਕਈ ਅਜਿਹੀਆਂ ਪ੍ਰਤੀਕਿਰਿਆਵਾਂ ਪੈਦਾ ਕਰਦੀ ਹੈ ਜੋ ਕਾਬੂ ਤੋਂ ਬਾਹਰ ਹੋ ਕੇ ਲਾਂਗ ਕੋਵਿਡ ਬਣਾਉਂਦੀਆਂ ਹਨ।” ਰਿਸਿਆ ਪ੍ਰਿਟੋਰਿਅਸ, ਸਹਿ-ਰਿਸਰਚਰ ਨੇ ਕਿਹਾ,“NETs ਦੀ ਵੱਧ ਮੌਜੂਦਗੀ ਮਾਇਕਰੋਕਲਾਟਸ ਨੂੰ ਟੁੱਟਣ ਨਹੀਂ ਦਿੰਦੀ, ਜਿਸ ਨਾਲ ਸੋਜ ਅਤੇ ਖੂਨ ਦੇ ਵਹਾਅ 'ਚ ਰੁਕਾਵਟ ਆਉਂਦੀ ਹੈ।” ਇਹ ਰਿਸਰਚ Journal of Medical Virology 'ਚ ਪ੍ਰਕਾਸ਼ਿਤ ਹੋਈ ਹੈ ਅਤੇ ਲਾਂਗ ਕੋਵਿਡ ਦੀ ਸਮਝ ਲਈ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ। ਇਸ ਸਟਡੀ ਤੋਂ ਸਾਫ਼ ਹੈ ਕਿ ਕੋਵਿਡ ਤੋਂ ਠੀਕ ਹੋ ਜਾਣਾ ਹਰ ਵਾਰ ਮਤਲਬ ਨਹੀਂ ਕਿ ਸਰੀਰ ਪੂਰੀ ਤਰ੍ਹਾਂ ਨਾਰਮਲ ਹੋ ਗਿਆ ਹੈ। ਲਾਂਗ ਕੋਵਿਡ ਦੇ ਪਿੱਛੇ ਖੂਨ 'ਚ ਮਾਇਕਰੋਕਲਾਟਸ ਅਤੇ ਇਮਿਊਨ ਸਿਸਟਮ ਦੇ ਬਦਲਾਅ ਮੁੱਖ ਕਾਰਣ ਹੋ ਸਕਦੇ ਹਨ। ਭਵਿੱਖ 'ਚ ਇਨ੍ਹਾਂ ਖੋਜਾਂ ਦੇ ਆਧਾਰ ‘ਤੇ ਡਾਕਟਰ ਲਾਂਗ ਕੋਵਿਡ ਦਾ ਜ਼ਿਆਦਾ ਪ੍ਰਭਾਵਸ਼ਾਲੀ ਇਲਾਜ ਤਿਆਰ ਕਰ ਸਕਦੇ ਹਨ।
ਇਹ ਵੀ ਪੜ੍ਹੋ : ਵਾਰ–ਵਾਰ ਹੱਥ ਧੋਣਾ ਸਿਰਫ਼ ਆਦਤ ਨਹੀਂ, ਹੋ ਸਕਦੈ ਇਸ ਬੀਮਾਰੀ ਦਾ ਸੰਕੇਤ!
ਇਹ 5 ਡ੍ਰਿੰਕਸ ਲਿਵਰ ਤੋਂ ਫੈਟ ਤੇ ਗੰਦਗੀ ਬਾਹਰ ਕੱਢਣ 'ਚ ਹਨ ਮਦਦਗਾਰ, Fatty Liver ਦੇ ਮਰੀਜ਼ਾਂ ਲਈ ਵੀ ਫ਼ਾਇਦੇਮੰਦ
NEXT STORY