ਨਵੀਂ ਦਿੱਲੀ - ਅੱਜ ਵੀ ਲੋਕ ਕਈ ਰੋਗਾਂ ਤੋਂ ਮੁਕਤੀ ਪਾਉਣ ਲਈ ਫਟਕੜੀ ਦਾ ਇਸਤੇਮਾਲ ਕਰਦੇ ਹਨ। ਜੇਕਰ ਸੱਟ ਲੱਗੀ ਹੋਵੇ ਤਾਂ ਫਟਕੜੀ ਦਾ ਇਸਤੇਮਾਲ ਕਰਨ ਨਾਲ ਸੱਟ ਤੋਂ ਜਲਦੀ ਆਰਾਮ ਮਿਲਦਾ ਹੈ। ਫਟਕੜੀ ਕਈ ਘਰਾਂ 'ਚ ਅੱਜ ਵੀ ਪਾਣੀ ਸਾਫ਼ ਕਰਨ ਲਈ ਇਸਤੇਮਾਲ ਕੀਤੀ ਜਾਂਦੀ ਹੈ। ਫਟਕੜੀ ਸਕਿਨ ਅਤੇ ਵਾਲਾਂ ਦੇ ਬੈਕਟੀਰੀਅਲ ਇੰਫੈਕਸ਼ਨ ਨੂੰ ਦੂਰ ਕਰਦੀ ਹੈ ਪਰ ਫਟਕੜੀ ਦੇ ਲਾਭਕਾਰੀ ਗੁਣ ਇੰਨੇ 'ਚ ਹੀ ਖਤਮ ਨਹੀਂ ਹੁੰਦੇ ਹਨ। ਮਾਹਰ ਇਨ੍ਹਾਂ ਦੇ ਕਈ ਹੋਰ ਫਾਇਦੇ ਵੀ ਦੱਸਦੇ ਹਨ ਜਿਨ੍ਹਾਂ ਨਾਲ ਕਈ ਵੱਡੀਆਂ-ਵੱਡੀਆਂ ਸਮੱਸਿਆਵਾਂ ਤੋਂ ਆਰਾਮ ਮਿਲਦਾ ਹੈ।
ਦੰਦਾਂ ਦੇ ਦਰਦ ਤੋਂ ਦਿਵਾਏ ਆਰਾਮ
ਦੰਦਾਂ ਦੇ ਦਰਦ ਤੋਂ ਪਰੇਸ਼ਾਨ ਵਿਅਕਤੀ ਖਾਣ ਤੋਂ ਹਮੇਸ਼ਾ ਪਰਹੇਜ਼ ਕਰਦਾ ਹੈ। ਕੁਝ ਵੀ ਖਾਣ ਤੋਂ ਪਹਿਲਾਂ ਉਹ 10 ਵਾਰ ਸੋਚਦਾ ਹੈ। ਪਰ ਤੁਸੀਂ ਦੰਦ ਦਰਦ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਫਟਕੜੀ ਤੁਹਾਨੂੰ ਇਸ ਤੋਂ ਰਾਹਤ ਦਿਵਾ ਸਕਦੀ ਹੈ। ਦੰਦ ਦਰਦ 'ਚ ਤੁਹਾਨੂੰ ਸਿਰਫ਼ ਇੰਨਾ ਕਰਨਾ ਹੈ ਕਿ ਫਟਕੜੀ ਦੇ ਪਾਊਡਰ ਨੂੰ ਦਰਦ ਵਾਲੀ ਥਾਂ 'ਤੇ ਲਗਾਓ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ।
ਚਿਹਰੇ ਦੀਆਂ ਝੁਰੜੀਆਂ ਤੋਂ ਦਿਵਾਏ ਰਾਹਤ
ਚਿਹਰੇ ਦੀਆਂ ਝੁਰੜੀਆਂ ਦੇ ਖ਼ਿਲਾਫ਼ ਫਟਕੜੀ ਦਾ ਇਸਤੇਮਾਲ ਬਹੁਤ ਕਾਰਗਰ ਸਾਬਤ ਹੁੰਦਾ ਹੈ। ਤੁਸੀਂ ਕਰਨਾ ਸਿਰਫ਼ ਇੰਨਾ ਹੈ ਕਿ ਫਟਕੜੀ ਦੇ ਛੋਟੇ ਟੁੱਕੜਿਆਂ ਨੂੰ ਲੈ ਕੇ ਉਸ ਨੂੰ ਗਿੱਲ੍ਹਾ ਕਰੋ, ਫਿਰ ਉਸ ਨੂੰ ਹੌਲੀ-ਹੌਲੀ ਚਿਹਰੇ 'ਤੇ ਰਗੜਨਾ ਸ਼ੁਰੂ ਕਰੋ। ਥੋੜ੍ਹੀ ਦੇਰ ਬਾਅਦ ਗੁਲਾਬ ਜਲ ਨਾਲ ਚਿਹਰੇ ਨੂੰ ਧੋ ਲਓ ਅਤੇ ਚਿਹਰੇ 'ਤੇ ਮਾਇਸਚੁਰਾਈਜ਼ਰ ਲਗਾਓ। ਰੇਗੂਲਰ ਅਜਿਹਾ ਕਰਨ ਨਾਲ ਚਿਹਰੇ ਦੀਆਂ ਝੁਰੜੀਆਂ ਘੱਟ ਹੋ ਜਾਣਗੀਆਂ।
ਫੱਟੀਆਂ ਅੱਡੀਆਂ ਕਰੇ ਠੀਕ
ਕਾਫੀ ਲੋਕ ਅੱਡੀਆਂ ਫੱਟਣ ਦੀ ਸਮੱਸਿਆ ਨੂੰ ਲੈ ਕੇ ਕਾਫ਼ੀ ਪਰੇਸ਼ਾਨ ਰਹਿੰਦੇ ਹਨ ਪਰ ਉਨ੍ਹਾਂ ਦੀ ਇਸ ਪਰੇਸ਼ਾਨੀ ਦਾ ਇਲਾਜ ਘਰ 'ਚ ਹੀ ਹੈ। ਫਟਕੜੀ ਤੁਹਾਡੀਆਂ ਫਟ ਰਹੀਆਂ ਅੱਡੀਆਂ ਲਈ ਕਾਫੀ ਫਾਇਦੇਮੰਦ ਸਾਬਤ ਹੋਵੇਗੀ। ਤੁਸੀਂ ਸਿਰਫ਼ ਇੰਨਾ ਕਰਨਾ ਹੈ ਕਿ ਫਟਕੜੀ ਨੂੰ ਖਾਲੀ ਕੌਲੀ 'ਚ ਗਰਮ ਕਰੋ। ਫਟਕੜੀ ਪਿਘਲ ਕੇ ਜਦੋਂ ਫੋਮ ਦੀ ਤਰ੍ਹਾਂ ਬਣ ਜਾਵੇਗੀ, ਉਸ ਨੂੰ ਠੰਡਾ ਕਰਕੇ ਨਾਰੀਅਲ ਦੇ ਤੇਲ 'ਚ ਮਿਲਾ ਕੇ ਅੱਡੀਆਂ 'ਤੇ ਕੁਝ ਦਿਨਾਂ ਤੱਕ ਲਗਾਤਾਰ ਲਗਾਓ, ਇਹ ਇਲਾਜ ਫੱਟੀਆਂ ਅੱਡੀਆਂ ਤੋਂ ਮੁਕਤੀ ਦਿਵਾਏਗਾ।
ਪਸੀਨੇ ਦੀ ਬਦਬੂ ਕਰੇ ਦੂਰ
ਕੁਝ ਲੋਕਾਂ ਦੇ ਪਸੀਨੇ 'ਚੋਂ ਬਹੁਤ ਜ਼ਿਆਦਾ ਬਦਬੂ ਆਉਂਦੀ ਹੈ। ਅਜਿਹੇ 'ਚ ਲੋਕ ਉਨ੍ਹਾਂ ਦੇ ਕੋਲੋਂ ਦੂਰ ਭੱਜਦੇ ਹਨ। ਜੇਕਰ ਤੁਹਾਨੂੰ ਪਸੀਨੇ ਤੋਂ ਵੀ ਕਾਫੀ ਬਦਬੂ ਆਉਂਦੀ ਹੈ ਤਾਂ ਫਟਕੜੀ ਨੂੰ ਪਾਣੀ 'ਚ ਮਿਲਾ ਕੇ ਨਹਾਉਣਾ ਸ਼ੁਰੂ ਕਰ ਦਿਓ। ਅਜਿਹਾ ਕਰਨ ਨਾਲ ਤੁਹਾਡੇ ਸਰੀਰ ਦੀ ਗੰਦਗੀ ਵੀ ਖਤਮ ਹੋ ਜਾਵੇਗੀ ਅਤੇ ਪਸੀਨੇ ਦੀ ਬਦਬੂ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ। ਜਿਨ੍ਹਾਂ ਨੂੰ ਪਸੀਨਾ ਜ਼ਿਆਦਾ ਆਉਂਦਾ ਹੈ ਤਾਂ ਉਨ੍ਹਾਂ ਨੂੰ ਵੀ ਫਟਕੜੀ ਦੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
Health Tips: ਸਰੀਰ ’ਚ ਖੂਨ ਦੀ ਘਾਟ ਹੋਣ ’ਤੇ ਰੋਜ਼ਾਨਾ ਇਸਤੇਮਾਲ ਕਰੋ ਇਹ ਚੀਜ਼ਾਂ, ਹੋਵੇਗਾ ਫ਼ਾਇਦਾ
NEXT STORY