ਜਲੰਧਰ— ਜ਼ਿੰਦਗੀ ਦਾ ਸਭ ਤੋਂ ਅਨਮੋਲ ਖਜ਼ਾਨਾ ਚੰਗੀ ਸਿਹਤ ਹੈ। ਸਿਹਤ ਹੀ ਠੀਕ ਨਾ ਹੋਵੇ ਤਾਂ ਕਿਸੇ ਵੀ ਕੰਮ ਵਿਚ ਮਨ ਨਹੀਂ ਲੱਗਦਾ। ਬਦਲਦੇ ਲਾਈਫ ਸਟਾਈਲ ਅਤੇ ਮੌਸਮ ਵਿਚ ਬਦਲਾਅ ਕਾਰਨ ਆਏ ਦਿਨ ਸਿਹਤ ਨੂੰ ਲੈ ਕੇ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਆਉਂਦੀਆਂ ਰਹਿੰਦੀਆਂ ਹਨ। ਪਰਿਵਾਰ ਦੇ ਮੈਂਬਰਾਂ 'ਚੋਂ ਕਿਸੇ ਨਾ ਕਿਸੇ ਨੂੰ ਗਲੇ 'ਚ ਖਾਰਸ਼, ਸਰਦੀ-ਜ਼ੁਕਾਮ, ਸਿਰ ਦਰਦ, ਪਿੱਠ ਵਿਚ ਦਰਦ, ਐਸੀਡਿਟੀ ਵਰਗੀਆਂ ਹੋਰ ਵੀ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਪ੍ਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ। ਹਰ ਵਾਰ ਇਨ੍ਹਾਂ ਲਈ ਡਾਕਟਰ ਕੋਲ ਜਾਣਾ ਅਤੇ ਦਵਾਈਆਂ ਦਾ ਸੇਵਨ ਕਰਨਾ ਸੌਖਾਲਾ ਨਹੀਂ ਹੈ। ਇਸ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਬਚਣ ਲਈ ਘਰੇਲੂ ਨੁਸਖਿਆਂ ਨੂੰ ਅਪਣਾਉਣਾ ਬਿਹਤਰ ਹੈ। ਇਨ੍ਹਾਂ ਘਰੇਲੂ ਤਰੀਕਿਆਂ ਨਾਲ ਤੁਸੀਂ ਲੰਮੇ ਸਮੇਂ ਤਕ ਤੰਦਰੁਸਤ ਰਹੋਗੇ ਅਤੇ ਕੌੜੀਆਂ ਦਵਾਈਆਂ ਦਾ ਸੇਵਨ ਕਰਨ ਤੋਂ ਵੀ ਬਚਾਅ ਰਹੇਗਾ।
1. ਨਾੜ 'ਤੇ ਨਾੜ ਚੜ੍ਹਨਾ
ਸਰੀਰਕ ਕਮਜ਼ੋਰੀ ਕਾਰਨ ਕਈ ਵਾਰ ਸੌਂਦੇ ਸਮੇਂ ਜਾਂ ਫਿਰ ਕੋਈ ਕੰਮ ਕਰਦੇ ਸਮੇਂ ਅਚਾਨਕ ਨਾੜ 'ਤੇ ਨਾੜ ਚੜ੍ਹ ਜਾਂਦੀ ਹੈ। ਅਜਿਹਾ ਹੋਣ 'ਤੇ ਤੁਰੰਤ ਹਥੇਲੀ 'ਤੇ ਚੁਟਕੀ ਭਰ ਨਮਕ ਰੱਖ ਕੇ ਚੱਟੋ। ਇਸ ਤੋਂ ਇਲਾਵਾ 5-7 ਮਿੰਟ ਬਰਫ ਦੀ ਸਿਕਾਈ ਕਰਨ ਨਾਲ ਵੀ ਆਰਾਮ ਮਿਲਦਾ ਹੈ। ਇਸਦੇ ਨਾਲ ਹੀ ਆਪਣੇ ਖਾਣੇ ਵਿਚ ਕੇਲਾ ਸ਼ਾਮਲ ਕਰੋ। ਇਸ ਵਿਚ ਮੌਜੂਦ ਪੋਟਾਸ਼ੀਅਮ ਸਰੀਰਕ ਕਮਜ਼ੋਰੀ ਨੂੰ ਦੂਰ ਕਰਦਾ ਹੈ।
2. ਖਾਂਸੀ-ਜ਼ੁਕਾਮ
ਮੌਸਮ ਵਿਚ ਆਏ ਬਦਲਾਅ ਕਾਰਨ ਸਰਦੀ, ਖਾਂਸੀ ਅਤੇ ਜ਼ੁਕਾਮ ਹੋ ਜਾਂਦਾ ਹੈ। ਖਾਂਸੀ ਅਤੇ ਜ਼ੁਕਾਮ ਤੋਂ ਆਰਾਮ ਪਾਉਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਚਮਚ ਸ਼ਹਿਦ 'ਚ ਥੋੜ੍ਹੀ ਜਿਹੀ ਕਾਲੀ ਮਿਰਚ ਪਾ ਕੇ ਖਾਓ। ਇਸ ਨਾਲ ਆਰਾਮ ਮਿਲੇਗਾ।
3. ਗਲੇ ਦੀ ਖਾਰਸ਼
ਗਲੇ, ਕੰਨ, ਨੱਕ ਵਿਚ ਖਾਰਸ਼ ਹੋ ਰਹੀ ਹੈ ਤਾਂ 1 ਗਿਲਾਸ ਗਾਂ ਦੇ ਦੁੱਧ ਵਿਚ 1 ਚਮਚ ਗਾਂ ਦਾ ਸ਼ੁੱਧ ਦੇਸੀ ਘਿਓ ਅਤੇ ਅੱਧੇ ਛੋਟੇ ਚਮਚ ਤੋਂ ਵੀ ਘੱਟ ਹਲਦੀ ਮਿਲਾ ਕੇ ਗਰਮ ਕਰ ਲਓ। ਇਸ ਨੂੰ ਕੋਸਾ ਕਰ ਕੇ ਪੀਓ।
4. ਗੋਡਿਆਂ ਵਿਚ ਦਰਦ
ਵਧਦੀ ਉਮਰ ਅਤੇ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਕਾਰਨ ਗੋਡਿਆਂ ਵਿਚ ਦਰਦ ਹੋਣ ਲੱਗਦੀ ਹੈ। ਇਸ ਨਾਲ ਤੁਰਨ-ਫਿਰਨ ਅਤੇ ਉੱਠਣ-ਬੈਠਣ ਵਿਚ ਵੀ ਪ੍ਰੇਸ਼ਾਨੀ ਹੁੰਦੀ ਹੈ। ਦਰਦ ਅਤੇ ਸੋਜ ਤੋਂ ਰਾਹਤ ਪਾਉਣ ਲਈ ਸਰੋਂ੍ਹ ਦੇ ਤੇਲ ਵਿਚ ਥੋੜ੍ਹਾ ਜਿਹਾ ਸਿਰਕਾ ਮਿਲਾ ਕੇ ਮਾਲਿਸ਼ ਕਰੋ।
5. ਐਸੀਡਿਟੀ
ਕੁਝ ਵੀ ਖਾਣ ਤੋਂ ਬਾਅਦ ਛਾਤੀ ਵਿਚ ਜਲਣ ਹੋਣਾ ਐਸੀਡਿਟੀ ਦੀ ਨਿਸ਼ਾਨੀ ਹੈ। ਖਾਣਾ-ਖਾਣ ਤੋਂ ਬਾਅਦ ਸੌਂਫ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਖਾਣਾ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਪੇਟ ਵਿਚ ਜਲਣ ਵੀ ਨਹੀਂ ਹੁੰਦੀ।
6. ਕੰਨ ਦਾ ਦਰਦ
ਕੰਨ ਵਿਚ ਦਰਦ ਹੋਣ 'ਤੇ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦਰਦ ਤੋਂ ਰਾਹਤ ਪਾਉਣ ਲਈ ਤੁਲਸੀ ਦੇ ਪੱਤਿਆਂ ਦਾ ਰਸ ਕੱਢ ਕੇ ਕੰਨ ਵਿਚ ਪਾਓ। ਆਰਾਮ ਮਿਲੇਗਾ।
7. ਅੱਖਾਂ ਦੀ ਰੌਸ਼ਨੀ
ਅੱਖਾਂ ਦੀ ਰੌਸ਼ਨੀ ਵਧਾਉਣ ਲਈ ਬਾਦਾਮ, ਸੌਂਫ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਪੀਸ ਲਓ। ਇਹ ਮਿਸ਼ਰਣ ਰਾਤ ਨੂੰ ਸੌਣ ਤੋਂ ਪਹਿਲਾਂ 1 ਚਮਚ ਦੁੱਧ ਨਾਲ ਖਾਓ। ਲਗਾਤਾਰ ਇਸ ਨੂੰ ਖਾਣ ਨਾਲ ਅੱਖਾਂ ਦੀ ਰੌਸ਼ਨੀ ਵਧਣ ਲੱਗਦੀ ਹੈ ਅਤੇ ਸਵੇਰ ਦੇ ਸਮੇਂ ਨੰਗੇ ਪੈਰ ਘਾਹ 'ਤੇ ਚੱਲਣ ਨਾਲ ਵੀ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ।
8. ਸਿਰ ਦਰਦ
ਕਈ ਵਾਰ ਕੰਮ ਦੇ ਸਟ੍ਰੈੱਸ ਕਾਰਨ ਸਿਰ ਵਿਚ ਦਰਦ ਹੋਣ ਲੱਗਦੀ ਹੈ ਅਤੇ ਕੰਮ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਦਰਦ ਤੋਂ ਤੁਰੰਤ ਰਾਹਤ ਪਾਉਣ ਲਈ ਤਵੇ 'ਤੇ ਲੌਂਗ ਦੀਆਂ ਕੁਝ ਕਲੀਆਂ ਭੁੰਨ ਲਓ ਅਤੇ ਰੁਮਾਲ ਵਿਚ ਬੰਨ੍ਹ ਕੇ ਇਨ੍ਹਾਂ ਨੂੰ ਸੁੰਘਣ ਨਾਲ ਬਹੁਤ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ 1 ਕੱਪ ਪਾਣੀ ਵਿਚ ਤੁਲਸੀ ਦੀਆਂ 2-3 ਪੱਤੀਆਂ ਉਬਾਲ ਕੇ ਪੀਣਾ ਵੀ ਲਾਭਕਾਰੀ ਹੈ।
9. ਪਿੱਠ ਵਿਚ ਦਰਦ
ਕੰਮ ਦੌਰਾਨ ਲਗਾਤਾਰ ਕਈ ਘੰਟਿਆਂ ਤਕ ਬੈਠੇ ਰਹਿਣ ਨਾਲ ਪਿੱਠ ਵਿਚ ਜਕੜਨ ਅਤੇ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਲਗਾਤਾਰ ਕੁਰਸੀ 'ਤੇ ਬੈਠਣ ਦੀ ਥਾਂ ਵਿਚੋਂ-ਵਿਚੋਂ ਬ੍ਰੇਕ ਲਓ। ਇਸ ਤੋਂ ਇਲਾਵਾ ਕੋਸੇ ਪਾਣੀ ਵਿਚ ਥੋੜ੍ਹੀ ਜਿਹੀ ਫਟਕੜੀ ਪਾ ਕੇ ਕਾਟਨ ਦੇ ਕੱਪੜੇ ਨੂੰ ਇਸ ਪਾਣੀ ਵਿਚ ਭਿਓਂ ਕੇ ਪਿੱਠ ਦੀ ਸਿਕਾਈ ਕਰੋ।
10. ਪੇਟ ਦੀ ਚਰਬੀ
ਪੇਟ ਦੀ ਵਧੀ ਹੋਈ ਚਰਬੀ ਘੱਟ ਕਰਨ ਲਈ ਰੋਜ਼ਾਨਾ ਸੇਵੇਰ 4-5 ਕੜ੍ਹੀ ਪੱਤਿਆਂ ਦਾ ਸੇਵਨ ਕਰੋ। ਇਸ ਨਾਲ ਮੋਟਾਪਾ ਘੱਟ ਹੋਣ ਲੱਗਦਾ ਹੈ।
11. ਕਾਲੇ ਬੁੱਲ੍ਹ
ਬੁੱਲ੍ਹਾਂ ਦੇ ਕਾਲੇਪਣ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ ਦਿਨ ਵਿਚ 2 ਵਾਰ ਜੈਤੂਨ ਦੇ ਤੇਲ ਦੀ ਇਕ ਬੂੰਦ ਨਾਲ ਬੁੱਲ੍ਹਾਂ ਦੀ ਮਸਾਜ ਕਰੋ। ਇਸ ਨਾਲ ਬੁੱਲ੍ਹ ਮੁਲਾਇਮ ਅਤੇ ਗੁਲਾਬੀ ਹੋ ਜਾਣਗੇ।
ਗਰਭ ਅਵਸਥਾ ਵਿਚ ਇਨ੍ਹਾਂ ਚੀਜ਼ਾਂ ਦੀ ਵਰਤੋ ਨਾਲ ਵਧ ਜਾਂਦਾ ਹੈ ਮਿਸਕੈਰਿਜ ਦਾ ਖਤਰਾ
NEXT STORY