ਕਦੰਮਬ ਇਕ ਪ੍ਰਸਿੱਧ ਫੁੱਲਦਾਰ ਦਰੱਖਤ ਹੈ,ਜੋ ਕਿ ਹੋਰ ਦਰੱਖਤਾਂ ਤੋਂ ਕਾਫੀ ਵੱਡੇ ਹੁੰਦੇ ਹਨ। ਇਹ ਪਿੰਡਾਂ 'ਚ ਜ਼ਿਆਦਾ ਪਾਏ ਜਾਂਦੇ ਹਨ। ਦੇਸ਼ ਦੇ ਕਈ ਸਥਾਨਾਂ 'ਤੇ ਵੀ ਪਾਏ ਜਾਂਦੇ ਹਨ ਪਰ ਉੱੇੱੇਤਰ ਭਾਰਤ 'ਚ ਇਸ ਦੀ ਕਈ ਪ੍ਰਜਾਤੀਆਂ ਦੇਖਣ ਨੂੰ ਮਿਲਦੀਆਂ ਹਨ। ਕਦੰਮਬੀਨ, ਕਲੀਨੋਵਿਕ ਐਸਿਡ, ਕਦੰਮਬਾਜੇਨਿਕ ਐਸਿਡ, ਉਤਪਤ ਤੇਲ ਆਦਿ ਰਸਾਇਣਿਕ ਤੱਤ ਇਸ 'ਚ ਪਾਏ ਜਾਂਦੇ ਹਨ। ਜਿਸ ਦੇ ਕਾਰਨ ਕਦੰਮਬ ਦੇਵ ਦਰੱਖਤ ਦੀ ਸੰਖਿਆਂ 'ਚ ਆਉਂਦਾ ਹੈ। ਇਸ ਤੋਂ ਇਲਾਵਾ ਇਹ ਜੜ੍ਹੀ-ਬੂਟੀਆਂ ਦੇ ਗੁਣਾਂ ਨਾਲ ਭਰਪੂਰ ਹੈ। ਇਹ ਮਨੁੱਖਾਂ ਅਤੇ ਪਸ਼ੂਆਂ ਨੂੰ ਵੀ ਗੰਭੀਰ ਰੋਗਾਂ ਤੋਂ ਛੁਟਕਾਰਾ ਦਵਾਉਂਦਾ ਹੈ। ਇਸ ਦੇ ਫੁੱਲ ਬਹੁਤ ਹੀ ਖੁਸ਼ਬੂਦਾਰ ਹੁੰਦੇ ਹਨ। ਜਿਨ੍ਹਾਂ ਨਾਲ ਸੈਂਟ ਵੀ ਬਣਦਾ ਹੈ। ਇਸ ਦਾ ਬਰਸਾਤ ਦੇ ਮੌਸਮ 'ਚ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਦੰਮਬ ਦੇ ਦਰੱਖਤ ਦੇ ਫੁੱਲ ਤੋਂ ਮਿਲਣ ਵਾਲੇ ਫਾਇਦਿਆਂ ਬਾਰੇ।
ਕਦੰਮਬ ਦੇ ਫਾਇਦੇ—
- ਬਦਹਜ਼ਮੀ ਹੋ ਗਈ ਹੋਵੇ ਤਾਂ ਕਦੰਮਬ ਦੀ ਕੱਚੀ ਕੋਂਪਲੇ 4-5 ਚਬਾ ਲਓ।
- ਦਿਲ ਦੀ ਤਕਲੀਫਾਂ ਜਾਂ ਨਾੜੀਆਂ ਸੰਬੰਧੀ ਬੀਮਾਰੀਆਂ 'ਚ ਇਸ ਦੇ ਰਸ ਦੇ ਦੋ ਚਮਚ ਪੀਓ।
- ਇਸ ਦੀ ਪੱਤੀਆਂ ਦੇ ਰਸ ਨੂੰ ਅਲਸਰ ਅਤੇ ਜ਼ਖਮ ਠੀਕ ਕਰਨ ਲਈ ਵਰਤਿਆ ਜਾਂਦਾ ਹੈ।
- ਆਯੂਰਵੈਦ 'ਚ ਕਦੰਮਬ ਦੀ ਸੁੱਕੀ ਲਕੜੀ ਨਾਲ ਦਵਾਈਆਂ ਬਣਾਈਆਂ ਜਾਂਦੀਆਂ ਹਨ ਅਤੇ ਮੂੰਹ ਦੇ ਰੋਗਾਂ ਲਈ ਵੀ ਪੱਤੀਆਂ ਦੇ ਰਸ ਦੀ ਵਰਤੋਂ ਕੀਤੀ ਜਾਂਦੀ ਹੈ।
- ਪਸ਼ੂਆਂ ਦੇ ਕੋਈ ਵੀ ਰੋਗ ਨੂੰ ਦੂਰ ਕਰਨ ਲਈ ਫੁੱਲਾਂ ਅਤੇ ਪੱਤੀਆਂ ਨੂੰ ਪਸ਼ੂਆਂ ਦੇ ਕੋਲ ਰੱਖੋ। ਇਸ ਨਾਲ ਰੋਗ ਨਹੀਂ ਫੈਲੇਗਾ।
- ਪਾਣੀ 'ਚ ਕਦੰਮਬ ਦੇ ਫਲ ਅਤੇ ਪੱਤਿਆਂ ਦੇ ਨਾਲ ਉਸ ਦੀ ਛਿੱਲ ਨੂੰ ਵੀ ਮਿਲਾ ਕੇ ਕਾੜ੍ਹਾ ਬਣਾ ਲਓ। ਇਸ ਦੀ ਵਰਤੋਂ ਸਵੇਰੇ ਸ਼ਾਮ ਕਰੋ। ਇਸ ਨਾਲ ਐਲਰਜੀ ਠੀਕ ਹੋ ਜਾਵੇਗੀ।
- ਮਾਂ ਦੇ ਦੁੱਧ ਨੂੰ ਵਧਾਉਣ ਲਈ ਇਸ ਦੇ ਫਲਾਂ ਦਾ ਰਸ ਦੇਣਾ ਚਾਹੀਦਾ ਹੈ।
- ਸੱਟ, ਜ਼ਖਮ ਅਤੇ ਸੂਜਨ 'ਤੇ ਇਸ ਦੇ ਪੱਤਿਆਂ ਨੂੰ ਹਲਕਾ ਗਰਮ ਕਰਕ ਬੰਨ੍ਹ ਦਿਓ। ਇਸ ਨਾਲ ਆਰਾਮ ਮਿਲੇਗਾ।
- ਬੁਖਾਰ ਹੋਣ 'ਤੇ ਕਦੰਮਬ ਦੇ ਦਰੱਖਤ ਦੀ ਛਿੱਲ ਦਾ ਕਾੜਾ ਦਿਨ 'ਚ 2-4 ਵਾਰ ਪੀਓ।
- ਸੱਪ ਦੇ ਕੱਟਣ 'ਤੇ ਇਸ ਦਰੱਖਤ ਦੇ ਫੁੱਲ ਮਿਲ ਜਾਏ ਤਾਂ ਸਭ ਤੋਂ ਪਹਿਲਾਂ ਇਸ ਦਾ ਲੇਪ ਬਣਾ ਕੇ ਲਾਓ।
- ਸਰੀਰ 'ਤੇ ਲਾਲ ਦਾਣੇ ਨਿਕਲਣ 'ਤੇ ਕਦੰਮਬ ਦੇ ਦਰੱਖਤ ਦੇ ਪੱਤਿਆਂ ਨੂੰ ਸਵੇਰੇ-ਸ਼ਾਮ ਚਬਾਓ।
- ਦਸਤ ਲੱਗਣ 'ਤੇ ਕਦੰਮਬ ਦੀ ਛਿੱਲ ਦਾ ਕਾੜਾ ਬਣਾ ਕੇ ਪੀਓ। ਪਰ ਬੱਚਿਆਂ ਨੂੰ ਦਿੰਦੇ ਸਮੇਂ ਇਸ ਦੇ ਰਸ ਨੂੰ ਜੀਰੇ ਦੇ ਚੂਰਨ 'ਚ ਅਤੇ ਮਿਸ਼ਰੀ ਨਾਲ ਮਿਲਾ ਕੇ ਦਿਓ।
-ਫਿਣਸੀਆਂ ਅਤੇ ਗਲੇ ਦੇ ਦਰਦ ਲਈ ਕਦੰਮਬ ਦੇ ਫੁੱਲ ਅਦੇ ਪੱਤਿਆਂ ਦਾ ਕਾੜਾ ਬਣਾ ਕੇ ਪੀਓ।
- ਖੂਨ ਦੀ ਕੋਈ ਕਮੀ ਹੋਣ 'ਤੇ ਕਦੰਮਬ ਦੇ ਫਲ ਅਤੇ ਪੱਤਿਆਂ ਦਾ ਚੂਰਨ ਬਣਾ ਕੇ ਇਕ ਮਹੀਨਾ ਲਗਾਤਾਰ ਖਾਓ।
ਗਰਭ-ਅਵਸਥਾ 'ਚ ਪੈਰਾਂ ਦੀ ਸੂਜਨ ਦੂਰ ਕਰਨ ਲਈ ਕਰੋ ਇਹ ਉਪਾਅ
NEXT STORY