ਹੈਲਥ ਡੈਸਕ - ਕਿਡਨੀ (ਗੁਰਦੇ) ਸਾਡੇ ਸਰੀਰ ਦਾ ਉਹ ਅਹਿਮ ਹਿੱਸਾ ਹਨ ਜੋ ਨਾ ਸਿਰਫ਼ ਖੂਨ ਨੂੰ ਸਾਫ਼ ਕਰਦੇ ਨੇ ਸਗੋਂ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਵੀ ਮਦਦ ਕਰਦੇ ਹਨ। ਅੱਜ-ਕੱਲ੍ਹ ਖਰਾਬ ਖਾਣ-ਪੀਣ ਅਤੇ ਰੁਝੇਵਿਆਂ ਭਰੀ ਜੀਵਨਸ਼ੈਲੀ ਕਾਰਨ ਕਿਡਨੀ ਫੇਲ੍ਹ ਹੋਣ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਡਾਕਟਰਾਂ ਅਨੁਸਾਰ, ਕਿਡਨੀ ਦੀ ਬਿਮਾਰੀ ਇਕ 'ਸਾਈਲੈਂਟ ਕਿੱਲਰ' ਹੈ, ਕਿਉਂਕਿ ਇਸ ਦੇ ਲੱਛਣ ਉਦੋਂ ਦਿਖਾਈ ਦਿੰਦੇ ਹਨ ਜਦੋਂ ਕਿਡਨੀ ਕਾਫੀ ਹੱਦ ਤੱਕ ਪ੍ਰਭਾਵਿਤ ਹੋ ਚੁੱਕੀ ਹੁੰਦੀ ਹੈ।
ਪਿਸ਼ਾਬ ਦੀਆਂ ਆਦਤਾਂ 'ਚ ਬਦਲਾਅ
- ਕਿਡਨੀ ਦੀ ਖਰਾਬੀ ਦਾ ਸਭ ਤੋਂ ਪਹਿਲਾ ਸੰਕੇਤ ਪਿਸ਼ਾਬ ਰਾਹੀਂ ਮਿਲਦਾ ਹੈ। ਜੇਕਰ ਤੁਹਾਨੂੰ ਰਾਤ ਨੂੰ ਬਾਰ-ਬਾਰ ਪਿਸ਼ਾਬ ਆ ਰਿਹਾ ਹੈ, ਜਾਂ ਪਿਸ਼ਾਬ 'ਚ ਝੱਗ ਬਣ ਰਹੀ ਹੈ, ਤਾਂ ਇਹ ਚਿੰਤਾ ਦਾ ਵਿਸ਼ਾ ਹੈ। ਝੱਗ ਬਣਨਾ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੀ ਕਿਡਨੀ ਰਾਹੀਂ ਪ੍ਰੋਟੀਨ ਲੀਕ ਹੋ ਰਿਹਾ ਹੈ।
ਹੱਥਾਂ-ਪੈਰਾਂ ਅਤੇ ਚਿਹਰੇ 'ਤੇ ਸੋਜ
- ਜਦੋਂ ਕਿਡਨੀ ਸਰੀਰ 'ਚੋਂ ਵਾਧੂ ਪਾਣੀ ਅਤੇ ਸੋਡੀਅਮ ਨੂੰ ਬਾਹਰ ਕੱਢਣ 'ਚ ਅਸਮਰੱਥ ਹੁੰਦੀ ਹੈ, ਤਾਂ ਇਹ ਪਾਣੀ ਸਰੀਰ ਦੇ ਟਿਸ਼ੂਆਂ 'ਚ ਜਮ੍ਹਾਂ ਹੋਣ ਲੱਗਦਾ ਹੈ। ਇਸ ਕਾਰਨ ਪੈਰਾਂ, ਗਿੱਟਿਆਂ ਅਤੇ ਅੱਖਾਂ ਦੇ ਹੇਠਾਂ ਸੋਜ ਦਿਖਾਈ ਦੇਣ ਲੱਗਦੀ ਹੈ।
ਬੇਹੱਦ ਥਕਾਵਟ ਅਤੇ ਸਾਹ ਚੜ੍ਹਨਾ
- ਤੰਦਰੁਸਤ ਕਿਡਨੀ ਲਾਲ ਖੂਨ ਦੇ ਸੈੱਲ (RBC) ਬਣਾਉਣ 'ਚ ਮਦਦ ਕਰਦੀ ਹੈ। ਕਿਡਨੀ ਖਰਾਬ ਹੋਣ ਨਾਲ ਸਰੀਰ 'ਚ ਖੂਨ ਦੀ ਕਮੀ ਹੋ ਜਾਂਦੀ ਹੈ। ਨਤੀਜੇ ਵਜੋਂ, ਵਿਅਕਤੀ ਨੂੰ ਹਰ ਵੇਲੇ ਥਕਾਵਟ ਰਹਿੰਦੀ ਹੈ ਅਤੇ ਥੋੜ੍ਹਾ ਜਿਹਾ ਚੱਲਣ 'ਤੇ ਵੀ ਸਾਹ ਚੜ੍ਹਨ ਲੱਗਦਾ ਹੈ।
ਚਮੜੀ 'ਚ ਖੁਸ਼ਕੀ ਅਤੇ ਭਿਆਨਕ ਖਾਰਸ਼
- ਖੂਨ 'ਚ ਵੇਸਟ ਮਟੀਰੀਅਲ ਅਤੇ ਜ਼ਹਿਰੀਲੇ ਤੱਤਾਂ ਦੀ ਮਾਤਰਾ ਵਧਣ ਨਾਲ ਸਰੀਰ 'ਚ ਮਿਨਰਲਸ ਦਾ ਸੰਤੁਲਨ ਵਿਗੜ ਜਾਂਦਾ ਹੈ। ਇਸ ਕਾਰਨ ਚਮੜੀ ਬਹੁਤ ਜ਼ਿਆਦਾ ਖੁਸ਼ਕ ਹੋ ਜਾਂਦੀ ਹੈ ਅਤੇ ਪੂਰੇ ਸਰੀਰ 'ਤੇ ਖਾਰਸ਼ ਹੋਣ ਲੱਗਦੀ ਹੈ, ਜੋ ਆਮ ਕਰੀਮਾਂ ਨਾਲ ਠੀਕ ਨਹੀਂ ਹੁੰਦੀ।
ਭੁੱਖ ਦੀ ਕਮੀ ਅਤੇ ਉਲਟੀ ਆਉਣਾ
- ਜਦੋਂ ਖੂਨ 'ਚ 'ਯੂਰੀਆ' ਵਰਗੇ ਤੱਤ ਵਧ ਜਾਂਦੇ ਹਨ, ਤਾਂ ਇਸ ਦਾ ਅਸਰ ਪਾਚਨ ਤੰਤਰ 'ਤੇ ਪੈਂਦਾ ਹੈ। ਮਰੀਜ਼ ਨੂੰ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ, ਮੂੰਹ ਦਾ ਸੁਆਦ ਕੜਵਾ ਹੋ ਜਾਂਦਾ ਹੈ ਅਤੇ ਵਾਰ-ਵਾਰ ਜੀਅ ਕੱਚਾ ਹੋਣਾ ਜਾਂ ਉਲਟੀਆਂ ਆਉਣ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ।
ਬਚਾਅ ਲਈ ਕੀ ਕਰੀਏ?
- ਦਿਨ ਭਰ 'ਚ ਲੋੜੀਂਦਾ ਪਾਣੀ ਪੀਓ।
- ਆਪਣੀ ਖੁਰਾਕ 'ਚ ਨਮਕ ਅਤੇ ਪ੍ਰੋਸੈਸਡ ਫੂਡ ਦੀ ਮਾਤਰਾ ਘਟਾਓ।
- ਜੇਕਰ ਤੁਹਾਨੂੰ ਸ਼ੂਗਰ ਜਾਂ ਹਾਈ ਬੀਪੀ ਹੈ, ਤਾਂ ਹਰ 6 ਮਹੀਨੇ ਬਾਅਦ ਟੈਸਟ ਜ਼ਰੂਰ ਕਰਵਾਓ।
- ਬਿਨਾਂ ਡਾਕਟਰੀ ਸਲਾਹ ਦੇ ਜ਼ਿਆਦਾ ਪੇਨਕਿੱਲਰ ਲੈਣ ਤੋਂ ਬਚੋ, ਕਿਉਂਕਿ ਇਹ ਸਿੱਧਾ ਕਿਡਨੀ 'ਤੇ ਹਮਲਾ ਕਰਦੀਆਂ ਹਨ।
-
Diabetes ਦੀ ਸਮੱਸਿਆ ਹੁਣ ਹੋਵੇਗੀ ਦੂਰ, ਬਸ ਡਾਈਟ 'ਚ ਸ਼ਾਮਲ ਕਰ ਲਓ ਇਹ ਚੀਜ਼ਾਂ
NEXT STORY