ਨਵੀਂ ਦਿੱਲੀ— ਲੋਅਰ ਬੈਲੀ ਫੈਟ ਮਤਲਬ ਪੇਟ ਦੇ ਥੱਲੇ ਵਾਲੇ ਹਿੱਸੇ ਦਾ ਮੋਟਾਪਾ, ਸਰੀਰ ਦਾ ਆਕਾਰ ਵਿਗਾੜ ਦਿੰਦਾ ਹੈ। ਇਸ ਨਾਲ ਪਰਸਨੈਲਿਟੀ ਖਰਾਬ ਹੋ ਜਾਂਦੀ ਹੈ ਨਾ ਤਾਂ ਕੋਈ ਕੱਪੜਾ ਫਿੱਟ ਆਉਂਦਾ ਹੈ ਅਤੇ ਨਾ ਹੀ ਫਿਟਨੈੱਸ ਰਹਿੰਦੀ ਹੈ। ਹਾਈ ਕੈਲੋਰੀ ਫੂਡ, ਖਰਾਬ ਲਾਈਫ ਸਟਾਈਲ, ਡਾਈਟਿੰਗ, ਜ਼ਰੂਰਤ ਤੋਂ ਜ਼ਿਆਦਾ ਮਿੱਠੇ ਦੀ ਵਰਤੋਂ ਆਦਿ ਦੇ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਇਸ ਫੈਟ ਦੇ ਵਧਣ ਦਾ ਕਾਰਨ ਬਣ ਸਕਦੀਆਂ ਹਨ। ਇਸ ਫੈਟ ਨੂੰ ਘੱਟ ਕਰਨਾ ਵੀ ਆਸਾਨ ਨਹੀਂ ਹੁੰਦਾ ਪਰ ਰੋਜ਼ਾਨਾ ਕਸਰਤ, ਡਾਈਟ ਪਲੈਨ ਦਾ ਪਾਲਨ ਕਰਨ ਅਤੇ ਕੁਝ ਚੀਜ਼ਾਂ ਤੋਂ ਪਰਹੇਜ਼ ਕਰਕੇ ਵੀ ਇਸ ਨੂੰ ਘੱਟ ਕੀਤਾ ਜਾ ਸਕਦਾ ਹੈ। ਤੁਸੀਂ ਥੱਲੇ ਦੱਸੀਆਂ ਹੋਈਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਹਫਤੇ 'ਚ ਪੇਟ ਦੇ ਥੱਲ੍ਹੇ ਵਾਲੇ ਹਿੱਸੇ 'ਚ ਜਮ੍ਹਾ ਫੈਟ ਨੂੰ ਘੱਟ ਕਰਨਾ ਸ਼ੁਰੂ ਕਰ ਸਕਦੇ ਹੋ।
1. ਲੋਅ ਕੈਲੋਰੀ ਫੂਡ ਖਾਓ
ਲੋਅਰ ਬੈਲੀ ਫੈਟ ਨੂੰ ਘੱਟ ਕਰਨ ਲਈ ਸਭ ਤੋਂ ਪਹਿਲਾਂ ਹਾਈ ਕੈਲੋਰੀ ਫੂਡ ਦੀ ਵਰਤੋਂ ਤੋਂ ਬਚੋ। ਜੰਕ ਫੂਡ, ਡੇਅਰੀ, ਪ੍ਰਾਡਕਟਸ, ਪੇਟ 'ਚ ਫੈਟ ਵਧਾਉਣ ਦਾ ਕੰਮ ਕਰਦੇ ਹਨ। ਇਸ ਦੀ ਥਾਂ 'ਤੇ ਹਾਈ ਫਾਈਬਰ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨ ਦੀ ਆਦਤ ਪਾਓ। ਜਿਸ ਨਾਲ ਮੈਟਾਬਾਲੀਜ਼ਮ ਦਾ ਸਤਰ ਕੰਟਰੋਲ 'ਚ ਰਹਿੰਦਾ ਹੈ ਅਤੇ ਫੈਟ ਬਰਨ ਹੋਣਾ ਸ਼ੁਰੂ ਹੋ ਜਾਂਦੀ ਹੈ।
2. ਗ੍ਰੀਨ ਟੀ ਪੀਓ
ਸਰੀਰ 'ਚ ਜਮ੍ਹਾ ਫੈਟ ਨੂੰ ਘੱਟ ਕਰਨ ਲਈ ਦਿਨ 'ਚ 2 ਵਾਰ ਗ੍ਰੀਨ ਟੀ ਦੀ ਵਰਤੋਂ ਕਰੋ। ਇਸ ਨਾਲ ਸਰੀਰ ਦਾ ਵਿਸੇਰਲ ਫੈਟ 16 ਗੁਣਾ ਜ਼ਿਆਦਾ ਬਰਨ ਹੁੰਦੀ ਹੈ ਕਿਉਂਕਿ ਇਸ 'ਚ ਮੌਜੂਦ ਕੈਟੇਤਿਨ ਨਾਂ ਦਾ ਯੌਗਿਕ ਮੈਟਾਬਾਲੀਜ਼ਮ ਵਧਾਉਣ ਦਾ ਕੰਮ ਕਰਦਾ ਹੈ।
3. ਡਾਈਟ ਦਾ ਰੱਖੋ ਧਿਆਨ
ਇਸ ਗੱਲ ਨੂੰ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਖਾਣਾ ਛੱਡਣ ਨਾਲ ਨਹੀਂ ਸਗੋਂ ਸੰਤੁਲਿਤ ਆਹਾਰ ਦੀ ਵਰਤੋਂ ਕਰਨ ਨਾਲ ਮੋਟਾਪਾ ਘੱਟ ਹੁੰਦਾ ਹੈ। ਦਿਨ 'ਚ ਇਕ ਵਾਰ ਮੌਸਮੀ ਫਲ, ਸਬਜ਼ੀਆਂ, ਅੰਕੁਰਿਤ ਅਨਾਜ, ਸਲਾਦ ਖਾਣ ਦੀ ਆਦਤ ਪਾਓ।
4. ਦੌੜ ਲਗਾਉਣਾ
ਲੋਅਰ ਬੈਲੀ ਫੈਟ ਦੇ ਵਧਣ ਦੀ ਇਕ ਵਜ੍ਹਾ ਲਗਾਤਾਰ ਇਕ ਹੀ ਥਾਂ 'ਤੇ ਬੈਠੇ ਰਹਿਣਾ ਵੀ ਹੈ। ਆਪਣੀ ਲਾਈਫ ਸਟਾਈਲ 'ਚ ਬਦਲਾਅ ਕਰੋ। ਰੋਜ਼ਾਨਾ ਅੱਧਾ ਘੰਟਾ ਦੌੜ ਲਗਾਉਣ ਦੀ ਆਦਤ ਪਾਓ। ਇਸ ਗੱਲ ਦਾ ਧਿਆਨ ਰੱਖੋ ਕਿ ਰਨਿੰਗ ਕਰਨ ਦੀ ਬਜਾਏ ਰੁੱਕ-ਰੁੱਕ ਕੇ ਇਹ ਪ੍ਰਕਿਰਿਆ ਦੁਹਰਾਓ।
5. ਸਾਈਕਲ ਚਲਾਉਣਾ
ਸਾਈਕਲਿੰਗ ਕਰਨ ਨਾਲ ਵੀ ਸਰੀਰ ਦੇ ਥੱਲੇ ਵਾਲਾ ਹਿੱਸਾ ਕਿਰਿਆ 'ਚ ਆ ਜਾਂਦਾ ਹੈ। ਜਿਸ ਨਾਲ ਫੈਟ ਬਰਨ ਹੋਣਾ ਸ਼ੁਰੂ ਹੋ ਜਾਂਦੀ ਹੈ। ਸਾਈਕਲਿੰਗ ਦੀ ਸ਼ੁਰੂਆਤ 'ਚ ਇਹ ਮੁਸ਼ਕਿਲ ਲੱਗੇਗੀ ਪਰ ਹੌਲੀ-ਹੌਲੀ ਇਸ ਦੇ ਫਾਇਦੇ ਦਿਖਾਈ ਦੇਣ ਲੱਗਣਗੇ। ਇਸ ਦਾ ਅਸਰ ਹਫਤੇ 'ਚ ਹੀ ਦਿਖਾਈ ਦੇਣ ਲੱਗੇਗਾ।
ਸ਼ੂਗਰ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਦੇ ਹਨ ਇਹ ਘਰੇਲੂ ਨੁਸਖੇ
NEXT STORY