ਜਲੰਧਰ— ਅੱਜ-ਕਲ੍ਹ ਹਰ ਵਿਅਕਤੀ ਖੁਦ ਨੂੰ ਸਿਹਤਮੰਦ ਰੱਖਣ ਲਈ ਕਈ ਤਰ੍ਹਾਂ ਦੀ ਖੁਰਾਕ ਖਾਂਦਾ ਹੈ। ਜਿਵੇਂ ਹਰੀ ਪੱਤੇਦਾਰ ਸਬਜੀਆਂ, ਦੁੱਧ, ਦਹੀਂ, ਫਲ ਆਦਿ। ਕਈ ਵਾਰੀ ਸਾਨੂੰ ਕਈ ਫਲਾਂ ਦੀ ਜਾਣਕਾਰੀ ਹੁੰਦੀ ਹੈ ਜਿਨ੍ਹਾਂ ਨੂੰ ਅਸੀਂ ਜ਼ਿਆਦਾ ਮਾਤਰਾ 'ਚ ਖਾ ਲੈਂਦ ਹਾਂ ਜਿਵੇਂ ਕੇਲਾ। ਕੇਲਾ ਖਾਣ ਨਾਲ ਮੋਟਾਪਾ ਵੱਧਦਾ ਹੈ ਪਰ ਕੀ ਤੁਸੀਂ ਪੱਕੇ ਹੇਏ ਕੇਲੇ ਦੇ ਨਾਲ-ਨਾਲ ਕੱਚੇ ਕੇਲੇ ਦੇ ਫਾਇਦਿਆਂ ਬਾਰੇ ਜਾਣਦੇ ਹੋ। ਇਹ ਕੱਚਾ ਕੇਲਾ ਤੁਹਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਅੱਜ ਅਸੀਂ ਤੁਹਾਨੂੰ ਕੱਚਾ ਕੇਲਾ ਖਾਣ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ।
1. ਇਮਊਨ ਸਿਸਟਮ
ਕੱਚੇ ਕੇਲੇ 'ਚ ਭਰੂਪਰ ਮਾਤਰਾ ਪੋਟਾਸ਼ੀਅਮ ਹੁੰਦਾ ਹੈ ਜੋ ਸਰੀਰ ਦੇ ਇਮਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ। ਨਾਲ ਹੀ ਇਹ ਤੁਹਾਨੂੰ ਪੂਰਾ ਦਿਨ ਚੁਸਤ ਰੱਖਦਾ ਹੈ।
2. ਕਬਜ਼ ਤੋਂ ਰਾਹਤ
ਕੱਚੇ ਕੇਲੇ 'ਚ ਸਿਹਤਮੰਦ ਸਟਾਰਚ ਅਤੇ ਫਾਈਬਰ ਦੇ ਤੱਤ ਹੁੰਦੇ ਹਨ। ਜੋ ਕਿ ਅੰਤੜਿਆਂ 'ਚ ਕਿਸੇ ਅਸ਼ੁੱਧੀ ਨੂੰ ਜੰਮਣ ਨਹੀਂ ਦਿੰਦੇ। ਜੇ ਤੁਹਾਨੂੰ ਅਕਸਰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਕੱਚਾ ਕੇਲਾ ਤੁਹਾਡੇ ਲਈ ਫਾਇਦੇਮੰਦ ਹੈ।
3. ਭੁੱਖ ਸਾਂਤ ਕਰੇ
ਕੱਚੇ ਕੇਲੇ 'ਚ ਮੌਜੂਦ ਕਈ ਪੋਸ਼ਕ ਤੱਤ ਅਤੇ ਫਾਈਬਰ ਭੁੱਖ ਨੂੰ ਕੰਟਰੋਲ 'ਚ ਰੱਖਦੇ ਹਨ।
4. ਭਾਰ ਘਟਾਉਣ ਲਈ ਲਾਭਕਾਰੀ
ਭਾਰ ਘੱਟ ਕਰਨ ਲਈ ਕੇਲਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਕੇਲੇ 'ਚ ਜ਼ਿਆਦਾ ਮਾਤਰਾ 'ਚ ਫਾਈਬਰਸ ਹੁੰਦੇ ਹਨ ਜੋ ਗੈਰ ਜ਼ਰੂਰੀ ਸੈੱਲਾਂ ਅਤੇ ਅਸ਼ੁੱਧੀਆਂ ਨੂੰ ਸਾਫ ਕਰਦੇ ਹਨ।
5. ਡਾਇਬੀਟੀਜ਼ ਨੂੰ ਕਰੇ ਕੰਟਰੋਲ
ਜੇ ਤੁਹਾਨੂੰ ਡਾਇਬੀਟੀਜ਼ ਦੀ ਸਮੱਸਿਆ ਹੈ ਤਾਂ ਤੁਹਾਨੂੰ ਸ਼ੁਰੂਆਤੀ ਦਿਨਾਂ 'ਚ ਹੀ ਕੱਚੇ ਕੇਲੇ ਖਾਣੇ ਚਾਹੀਦੇ ਹਨ। ਇਸ ਨਾਲ ਡਾਇਬੀਟੀਜ਼ ਕੰਟਰੋਲ 'ਚ ਰਹੇਗੀ ਜਿਸ ਨਾਲ ਸਰੀਰ ਨੂੰ ਲਾਭ ਹੋਵੇਗਾ।
6. ਹੱਡੀਆਂ ਦੀ ਮਜ਼ੂਬਤੀ
ਕੱਚਾ ਕੇਲਾ ਖਾਣ ਨਾਲ ਸਰੀਰ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਕਿਉਂਕਿ ਕੱਚੇ ਕੇਲੇ 'ਚ ਕੈਲਸ਼ੀਅਮ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ ਜੋ ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ।
ਮਾਹਵਾਰੀ ਵਰਗੇ ਮੁੱਦਿਆਂ 'ਤੇ ਦਫਤਰ ਪ੍ਰਸ਼ਾਸਨ ਨੂੰ ਉਤਸ਼ਾਹਿਤ ਕਰਨ ਦੀ ਲੋੜ
NEXT STORY