ਨਵੀਂ ਦਿੱਲੀ- ਯੂਰਿਕ ਐਸਿਡ ਖੂਨ ਵਿੱਚ ਪਾਇਆ ਜਾਣ ਵਾਲਾ ਇੱਕ ਖਰਾਬ ਪਦਾਰਥ ਹੈ ਜੋ ਉਦੋਂ ਪੈਦਾ ਹੁੰਦਾ ਹੈ ਜਦੋਂ ਸਰੀਰ ਪਿਊਰੀਨ ਨਾਮਕ ਰਸਾਇਣਾਂ ਨੂੰ ਤੋੜਦਾ ਹੈ। ਪਿਊਰੀਨ ਨਾਲ ਭਰਪੂਰ ਭੋਜਨ (ਕੇਲਾ, ਕਿਸ਼ਮਿਸ਼, ਖੁਰਮਾਨੀ, ਸੁੱਕਾ ਆਲੂਬੁਖਾਰਾ ਆਦਿ) ਖੂਨ ਵਿੱਚ ਯੂਰਿਕ ਐਸਿਡ ਦੇ ਪੱਧਰ ਨੂੰ ਵਧਾਉਂਦੇ ਹਨ। ਜੇਕਰ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ, ਤਾਂ ਇਸ ਨਾਲ ਗਾਊਟ ਰੋਗ ਹੋ ਸਕਦਾ ਹੈ, ਜਿਸ ਨਾਲ ਨਾ ਸਿਰਫ਼ ਜੋੜਾਂ ਵਿੱਚ ਤੇਜ਼ ਦਰਦ ਹੁੰਦਾ ਹੈ, ਸਗੋਂ ਗੁਰਦੇ ਦੀ ਪੱਥਰੀ ਵੀ ਹੋ ਜਾਂਦੀ ਹੈ। ਇੰਨਾ ਹੀ ਨਹੀਂ ਇਸ ਨਾਲ ਦਿਲ ਦੀ ਬੀਮਾਰੀ ਦਾ ਵੀ ਖਤਰਾ ਰਹਿੰਦਾ ਹੈ। ਹਾਲਾਂਕਿ ਮੈਡੀਕਲ 'ਚ ਇਸ ਦੇ ਕਈ ਇਲਾਜ ਹਨ ਪਰ ਤੁਸੀਂ ਕੁਝ ਘਰੇਲੂ ਨੁਸਖਿਆਂ ਨਾਲ ਵੀ ਇਸ ਤੋਂ ਛੁਟਕਾਰਾ ਪਾ ਸਕਦੇ ਹੋ।
ਅਮਰੂਦ ਦੇ ਪੱਤੇ
ਅਮਰੂਦ ਦੇ ਪੱਤਿਆਂ ਵਿੱਚ ਐਂਟੀਇੰਮਫਲੇਮੇਟਰੀ ਗੁਣ ਹੁੰਦੇ ਹਨ ਜੋ ਯੂਰਿਕ ਐਸਿਡ ਦੇ ਮਾਮਲੇ ਵਿੱਚ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਗਾਊਟ ਨੂੰ ਕੰਟਰੋਲ ਕਰਨ ਦੇ ਨਾਲ ਦਰਦ ਨੂੰ ਘਟਾਉਂਦਾ ਹੈ ਅਤੇ ਇਸ ਤਰ੍ਹਾਂ ਇਹ ਯੂਰਿਕ ਐਸਿਡ ਨਾਲ ਹੋਣ ਵਾਲੇ ਜੋੜਾਂ ਦੇ ਦਰਦ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਅਮਰੂਦ ਦੇ ਪੱਤਿਆਂ ਦਾ ਸੇਵਨ ਦੋ ਤਰੀਕਿਆਂ ਨਾਲ ਕਰ ਸਕਦੇ ਹੋ ਜਾਂ ਤਾਂ ਤੁਸੀਂ ਇਨ੍ਹਾਂ ਪੱਤਿਆਂ ਨੂੰ ਉਬਾਲ ਕੇ ਇਸ ਦਾ ਪਾਣੀ ਪੀ ਸਕਦੇ ਹੋ ਜਾਂ ਫਿਰ ਇਸ ਦਾ ਕਾੜ੍ਹਾ ਬਣਾ ਕੇ ਪੀ ਸਕਦੇ ਹੋ। ਇਹ ਦੋਵਾਂ ਤਰੀਕਿਆਂ ਨਾਲ ਬਹੁਤ ਫਾਇਦੇਮੰਦ ਹੈ।
ਇਹ ਵੀ ਪੜ੍ਹੋ : ਐਲੋਵੇਰਾ ਹੈ ਮਨੁੱਖ ਲਈ ਕੁਦਰਤ ਦਾ ਵਰਦਾਨ, ਜੋੜਾਂ ਦੇ ਦਰਦ, ਪੀਲੀਆ ਤੇ ਪਾਚਨ ਸਬੰਧੀ ਰੋਗਾਂ 'ਚ ਹੈ ਰਾਮਬਾਣ
ਧਨੀਏ ਦੇ ਪੱਤੇ
ਧਨੀਏ ਦੇ ਪੱਤੇ ਨਾ ਸਿਰਫ਼ ਰਸੋਈ ਵਿੱਚ ਫਾਇਦੇਮੰਦ ਹੁੰਦੇ ਹਨ ਸਗੋਂ ਕਈ ਗੰਭੀਰ ਬੀਮਾਰੀਆਂ ਨੂੰ ਵੀ ਠੀਕ ਕਰਦੇ ਹਨ। ਧਨੀਏ 'ਚ ਫਾਈਬਰ, ਆਇਰਨ, ਮੈਂਗਨੀਜ਼ ਅਤੇ ਮੈਗਨੀਸ਼ੀਅਮ ਹੁੰਦਾ ਹੈ, ਜੋ ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਧਨੀਏ ਦੇ ਪੱਤਿਆਂ ਦਾ ਸੇਵਨ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਓ। ਇਸ ਤੋਂ ਬਾਅਦ ਪੱਤਿਆਂ ਨੂੰ ਨਮਕ ਵਾਲੇ ਪਾਣੀ 'ਚ ਅੱਧੇ ਘੰਟੇ ਲਈ ਭਿਓ ਦਿਓ। ਜੜ੍ਹਾਂ ਨੂੰ ਕੱਟ ਕੇ ਦੋ ਗਲਾਸ ਪਾਣੀ ਵਿੱਚ 10 ਮਿੰਟ ਲਈ ਢਕ ਕੇ ਉਬਾਲੋ। ਇਸ ਨੂੰ ਢੱਕਣ ਨੂੰ ਹਟਾਏ ਬਿਨਾਂ ਠੰਡਾ ਹੋਣ ਦਿਓ। ਫਿਰ ਇਸ ਨੂੰ ਖਾਲੀ ਪੇਟ ਸੇਵਨ ਕਰੋ।
ਤੇਜ ਪੱਤਾ
ਇਕ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਤੇਜ ਪੱਤੇ ਦੀ ਵਰਤੋਂ ਨਾ ਸਿਰਫ ਭੋਜਨ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ, ਸਗੋਂ ਇਹ ਇਕ ਹਰਬਲ ਇਲਾਜ ਵੀ ਹੈ। ਇਸ ਵਿੱਚ ਵਿਟਾਮਿਨ ਸੀ, ਵਿਟਾਮਿਨ ਏ ਅਤੇ ਫੋਲਿਕ ਐਸਿਡ ਹੁੰਦਾ ਹੈ ਜੋ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਨੂੰ ਘੱਟ ਕਰਦਾ ਹੈ। ਇਸ ਦੇ ਸੇਵਨ ਲਈ 10-25 ਤੇਜ ਪੱਤਿਆਂ ਨੂੰ ਧੋਕੇ ਉਬਲਦੇ ਹੋਏ ਪਾਣੀ ਵਿੱਚ ਪਾਓ। ਇਸ ਪਾਣੀ ਨੂੰ ਦਿਨ 'ਚ ਦੋ ਵਾਰ ਪੀਓ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।
ਸਾਵਧਾਨ! ਇਹ 5 ਆਦਤਾਂ ਤੁਹਾਨੂੰ ਬਣਾ ਸਕਦੀਆਂ ਨੇ ਬਲੱਡ ਪ੍ਰੈਸ਼ਰ ਤੇ ਸ਼ੂਗਰ ਦਾ ਮਰੀਜ਼
NEXT STORY