ਹੈਲਥ ਡੈਸਕ : ਆਂਵਲਾ ਵਿਟਾਮਿਨ ਸੀ, ਐਂਟੀਆਕਸੀਡੈਂਟਸ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਹ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ। ਇਮਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਆਂਵਲਾ ਵਾਲਾਂ ਦੀ ਮਜ਼ਬੂਤੀ ਅਤੇ ਸਕਿਨ ਲਈ ਫਾਇਦੇਮੰਦ ਹੈ। ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ ਅਤੇ ਅੱਖਾਂ ਦੀ ਰੌਸ਼ਨੀ ਵੀ ਵਧਾਉਂਦਾ ਹੈ।
ਸਰਦੀਆਂ 'ਚ ਆਂਵਲਾ ਖਾਣ ਦੇ ਸਰੀਰ ਨੂੰ ਅਨੇਕਾਂ ਫਾਇਦੇ ਮਿਲਦੇ ਹਨ ਅਤੇ ਸਵੇਰੇ ਖਾਲੀ ਪੇਟ ਆਂਵਲਾ ਖਾਣਾ ਕਿਸੇ ਸੁਪਰ ਫੂਡ ਤੋਂ ਘੱਟ ਨਹੀਂ ਹੈ। ਆਯੁਰਵੈਦ 'ਚ ਆਂਵਲੇ ਨੂੰ ਸਿਹਤ ਦਾ ਖਜ਼ਾਨਾ ਮੰਨਿਆ ਗਿਆ ਹੈ।
ਖਾਲੀ ਪੇਟ ਆਂਵਲਾ ਖਾਣ ਦੇ ਫਾਇਦੇ
ਵਿਟਾਮਿਨ ਸੀ ਨਾਲ ਭਰਪੂਰ
ਵਿਟਾਮਿਨ ਸੀ ਨਾਲ ਭਰਪੂਰ ਆਂਵਲਾ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ। ਵਾਰ-ਵਾਰ ਸਰਦੀ ਜ਼ੁਕਾਮ ਅਤੇ ਥੋੜ੍ਹਾ ਜਿਹਾ ਕੰਮ ਕਰਨ ਨਾਲ ਸਰੀਰ ਨੂੰ ਹੋਣ ਵਾਲੀ ਥਕਾਵਟ ਅਤੇ ਸਰੀਰ ਦੀਆਂ ਅਨੇਕਾਂ ਮੁਸ਼ਕਿਲਾਂ ਲਈ ਰਾਮਬਾਣ ਹੈ।
ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ
ਸਰਦੀਆਂ 'ਚ ਆਂਵਲੇ ਨੂੰ ਡਾਈਟ 'ਚ ਸ਼ਾਮਿਲ ਕਰਨਾ ਫਾਇਦੇਮੰਦ ਹੋ ਸਕਦਾ ਹੈ। ਜੇਕਰ ਸਵੇਰੇ ਖਾਲੀ ਪੇਟ ਆਂਵਲਾ ਖਾਧਾ ਜਾਵੇ ਤਾਂ ਇਸ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ। ਇਸ ਨਾਲ ਸਰੀਰ ਜ਼ਿਆਦਾ ਐਕਟਿਵ ਮਹਿਸੂਸ ਕਰਦਾ ਹੈ।
ਇਮਊਨਿਟੀ ਹੁੰਦੀ ਹੈ ਮਜ਼ਬੂਤ
ਇਹ ਸਰੀਰ ਨੂੰ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦਾ ਹੈ ਅਤੇ ਇਨਫੈਕਸ਼ਨ ਨਾਲ ਲੜਨ 'ਚ ਮਦਦ ਕਰਦਾ ਹੈ। ਜਿਹੜੇ ਲੋਕ ਜਲਦੀ ਬਿਮਾਰ ਹੁੰਦੇ ਹਨ, ਉਨ੍ਹਾਂ ਨੂੰ ਰੋਜ਼ ਖਾਲੀ ਪੇਟ ਆਂਵਲੇ ਦਾ ਸੇਵਨ ਕਰਨਾ ਚਾਹੀਦਾ ਹੈ।
ਸਕਿਨ ਅਤੇ ਵਾਲਾਂ ਲਈ ਫਾਇਦੇਮੰਦ
ਸਕਿਨ ਅਤੇ ਵਾਲਾਂ ਲਈ ਆਂਵਲਾ ਬਹੁਤ ਫਾਇਦੇਮੰਦ ਹੈ। ਇਸ 'ਚ ਮੌਜੂਦ ਵਿਟਾਮਿਨ ਸੀ ਕੋਲਾਜ਼ਨ ਵਧਾਉਣ 'ਚ ਮਦਦ ਕਰਦਾ ਹੈ। ਇਸ ਨਾਲ ਸਕਿਨ ਹੈਲਦੀ ਅਤੇ ਚਮਕਦਾਰ ਬਣੀ ਰਹਿੰਦੀ ਹੈ। ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ ਅਤੇ ਵਾਲ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਬਲੱਡ ਸ਼ੂਗਰ ਨੂੰ ਕੰਟਰੋਲ ਕਰੇ
ਇਹ ਸਰੀਰ 'ਚ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਦਾ ਹੈ। ਇਸ 'ਚ ਮੌਜੂਦ ਸੋਲਿਉਬਲ ਫਾਈਬਰ ਸ਼ੂਗਰ ਨੂੰ ਸਰੀਰ 'ਚੋਂ ਘੱਟ ਕਰਦਾ ਹੈ। ਟਾਈਪ-2 ਡਾਇਬਟੀਜ਼ ਦੇ ਮਰੀਜ਼ਾਂ ਲਈ ਜ਼ਿਆਦਾ ਫਾਇਦੇਮੰਦ ਹੈ।
ਸੋਜ ਅਤੇ ਦਰਦ 'ਚ ਮਦਦਗਾਰ
ਆਂਵਲੇ 'ਚ ਮੌਜੂਦ ਐਂਟੀਫਲਾਮੈਂਟਰੀ ਤੱਤ ਸਰੀਰ ਦੀ ਸੋਜ ਅਤੇ ਦਰਦ ਨੂੰ ਘੱਟ ਕਰਦੇ ਹਨ ਅਤੇ ਸਰੀਰ ਨੂੰ ਕਮਜ਼ੋਰ ਕਰ ਵਾਲੇ ਐਂਟੀਆਕਸੀਡੈਂਟਸ ਫ੍ਰੀ ਰੈਡੀਕਲਜ਼ ਨਾਲ ਲੜਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਠੰਡ ਦੇ ਮੌਸਮ 'ਚ ਬੱਚਿਆਂ ਨੂੰ ਕਿਉਂ ਹੁੰਦਾ ਹੈ ਇਨਫੈਕਸ਼ਨ ਦਾ ਖਤਰਾ ? ਜਾਣੋ ਬਚਾਅ ਦੇ ਤਰੀਕੇ
NEXT STORY