ਹੈਲਥ ਡੈਸਕ - ਅੱਜਕੱਲ੍ਹ ਬਹੁਤ ਸਾਰੇ ਲੋਕ ਫਿਟ ਰਹਿਣ ਜਾਂ ਮਾਸਪੇਸ਼ੀਆਂ ਬਣਾਉਣ ਲਈ ਪ੍ਰੋਟੀਨ ਸ਼ੇਕ ਪੀਣੇ ਲੱਗ ਪਏ ਹਨ। ਇਹ ਸਹੀ ਵੀ ਹੈ ਜੇ ਤੁਸੀਂ ਵਰਕਆਉਟ ਕਰਦੇ ਹੋ ਅਤੇ ਤੁਹਾਡੀ ਡਾਇਟ ਨਾਲ ਪ੍ਰੋਟੀਨ ਪੂਰਾ ਨਹੀਂ ਹੋ ਰਿਹਾ ਪਰ ਬਹੁਤ ਵਾਰੀ ਲੋਕ ਅਣਜਾਣੇ ’ਚ ਅਜਿਹੀਆਂ ਗਲਤੀਆਂ ਕਰ ਜਾਂਦੇ ਹਨ ਜੋ ਸਿਹਤ ਲਈ ਫਾਇਦੇ ਦੀ ਥਾਂ ਨੁਕਸਾਨਦਾਇਕ ਸਾਬਤ ਹੋ ਸਕਦੀਆਂ ਹਨ। ਜੇਕਰ ਤੁਸੀਂ ਵੀ ਪ੍ਰੋਟੀਨ ਸ਼ੇਕ ਰੋਜ਼ਾਨਾ ਲੈਂਦੇ ਹੋ ਜਾਂ ਲੈਣ ਦੀ ਸੋਚ ਰਹੇ ਹੋ, ਤਾਂ ਇਕ ਵਾਰੀ ਇਨ੍ਹਾਂ ਆਮ ਗਲਤੀਆਂ 'ਤੇ ਨਜ਼ਰ ਮਾਰ ਲਵੋ ਤਾਂ ਜੋ ਤੁਸੀਂ ਵੀ ਸਾਵਧਾਨ ਰਹਿ ਸਕੋ ਅਤੇ ਸਹੀ ਤਰੀਕੇ ਨਾਲ ਫਿਟ ਰਹਿ ਸਕੋ! ਚਲੋ ਹੁਣ ਵੇਖੀਏ, ਉਹ ਗਲਤੀਆਂ ਕਿਹੜੀਆਂ ਨੇ ਜੋ ਆਮ ਤੌਰ 'ਤੇ ਲੋਕ ਕਰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ - ਖਤਰਨਾਕ ਬਿਮਾਰੀਆਂ ਦਾ ਰਾਮਬਾਣ ਇਲਾਜ ਹੈ ਇਹ ਸਬਜ਼ੀ! ਡਾਈਟ ’ਚ ਕਰ ਲਓ ਸ਼ਾਮਲ
ਲੋੜ ਤੋਂ ਬਗੈਰ ਇਸ ਦਾ ਸੇਵਨ ਕਰਨਾ
- ਜੇ ਤੁਸੀਂ ਵਰਕਆਉਟ ਨਹੀਂ ਕਰਦੇ ਅਤੇ ਸਰੀਰ ਨੂੰ ਵਾਧੂ ਪ੍ਰੋਟੀਨ ਦੀ ਲੋੜ ਨਹੀਂ ਹੈ, ਤਾਂ ਪ੍ਰੋਟੀਨ ਸ਼ੇਕ ਲੈਣ ਨਾਲ ਭਾਰ ਵਧ ਸਕਦਾ ਹੈ ਜਾਂ ਕਿਡਨੀ ਤੇ ਲੋਡ ਪੈ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - ਖਾਂਦੇ ਹੋ ਜ਼ਿਆਦਾ ਆਈਸਕਰੀਮ ਤਾਂ ਹੋ ਜਾਓ ਸਾਵਧਾਨ! ਸਿਹਤ ਲਈ ਹੈ ਬਿਲਕੁਲ ਹਾਨੀਕਾਰਕ
ਡਾਇਟ 'ਚੋਂ ਨੈਚਰਲ ਪ੍ਰੋਟੀਨ ਦੀ ਮਾਤਰਾ ਘਟਾ ਦੇਣਾ
- ਕੁਝ ਲੋਕ ਸ਼ੇਕ ਪੀਣਾ ਸ਼ੁਰੂ ਕਰਕੇ ਦਾਲਾਂ, ਪਨੀਰ, ਆਂਡੇ ਆਦਿ ਖਾਣਾ ਘਟਾ ਦਿੰਦੇ ਹਨ, ਜੋ ਗਲਤ ਹੈ। ਸ਼ੇਕ ਸਿਰਫ਼ ਸਪਲੀਮੈਂਟ ਹੈ, ਪੂਰੀ ਡਾਇਟ ਨਹੀਂ।
ਲੋੜ ਤੋਂ ਵੱਧ ਪ੍ਰੋਟੀਨ ਲੈ ਲੈਣਾ
- ਸਰੀਰ ਨੂੰ ਇਕ ਦਿਨ ’ਚ ਉਮਰ, ਭਾਰ ਤੇ ਐਕਟਿਵਟੀ ਲੈਵਲ ਦੇ ਅਨੁਸਾਰ ਹੀ ਪ੍ਰੋਟੀਨ ਚਾਹੀਦਾ ਹੈ। ਵੱਧ ਲੈਣ ਨਾਲ ਗੈਸ, ਕਬਜ਼, ਪੇਟ ਦੀ ਸਮੱਸਿਆ ਹੋ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - ਰੋਜ਼ਾਨਾ ਖਾਣੇ ਤੋਂ ਬਾਅਦ ਖਾਓ ਇਹ ਚੀਜ਼! ਫਾਇਦੇ ਜਾਣ ਹੋ ਜਾਓਗੇ ਹੈਰਾਨ
ਘਟੀਆ ਗੁਣਵੱਤਾ ਵਾਲਾ ਪਾਉਡਰ ਚੁਣਨਾ
- ਸਸਤੇ ਅਤੇ ਅਣਬ੍ਰਾਂਡਿਡ ਪਾਉਡਰ ’ਚ ਕੈਮੀਕਲ, ਸਟੀਰੋਇਡ ਜਾਂ ਹਾਰਮਫੁਲ ਸਬਸਟੈਂਸ ਹੋ ਸਕਦੇ ਹਨ ਜੋ ਲਿਵਰ ਜਾਂ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਸਿਰਫ਼ ਪਾਣੀ ਨਾਲ ਪੀਣਾ
- ਕਈ ਵਾਰ ਲੋਕ ਸਵੇਰੇ ਨਾਸ਼ਤਾ ਨਾ ਕਰਕੇ ਸਿਰਫ਼ ਸ਼ੇਕ ਪੀ ਲੈਂਦੇ ਹਨ, ਜੋ ਲੰਬੇ ਸਮੇਂ ’ਚ ਨਿਊਟਰੀਐਂਟ ਡੀਫਿਸਿਏਂਸੀ ਦਾ ਕਾਰਨ ਬਣ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - ਸਵੇਰੇ ਖਾਲੀ ਪੇਟ ਪੀ ਲਓ ਇਸ ਚੀਜ਼ ਦਾ ਪਾਣੀ! ਮਿਲਣਗੇ ਹਜ਼ਾਰਾਂ ਫਾਇਦੇ ਹੋ ਜਾਓਗੇ ਹੈਰਾਨ
ਸੌਣ ਤੋਂ ਬਿਲਕੁਲ ਪਹਿਲਾਂ ਲੈ ਲੈਣਾ
- ਰਾਤ ਨੂੰ ਸੋਣ ਤੋਂ ਬਿਲਕੁਲ ਪਹਿਲਾਂ ਲੈਣ ਨਾਲ ਹਾਜ਼ਮੇ ’ਚ ਸਮੱਸਿਆ ਹੋ ਸਕਦੀ ਹੈ। ਇਹ ਸਰੀਰ ਦੇ ਮੈਟਾਬੋਲਿਜ਼ਮ ਨੂੰ ਸਲੋਅ ਕਰ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - ਕਰਨਾ ਚਾਹੁੰਦੇ ਹੋ Weightless ਤਾਂ ਡਾਈਟ ’ਚ ਸ਼ਾਮਲ ਕਰ ਲਓ ਇਹ ਚੀਜ਼! ਸਿਹਤ ਨੂੰ ਮਿਲਣਗੇ ਹਜ਼ਾਰਾਂ ਫਾਇਦੇ
ਚਿਤਾਵਨੀ :-
- ਸਹੀ ਸਮੇਂ 'ਤੇ (ਵਰਕਆਉਟ ਤੋਂ ਬਾਅਦ) ਇਸ ਦਾ ਸੇਵਨ ਕਰਨਾ
- ਡਾਇਟੀਸ਼ੀਅਨ ਜਾਂ ਟਰੇਨਰ ਦੀ ਸਲਾਹ ਲੈ ਕੇ ਪੀਣਾ
- ਭਰੋਸੇਯੋਗ ਬ੍ਰਾਂਡ/ਕੰਪਨੀ ਤੋਂ ਸਹੀ ਪ੍ਰੋਡਕਟ ਹਾਸਲ ਕਰਨਾ
- ਨੈਚੁਰਲ ਪ੍ਰੋਟੀਨ ਨੂੰ ਭਰਪੂਰ ਭੋਜਨ ਨਾਲ ਮਿਲਾ ਕੇ
ਪੜ੍ਹੋ ਇਹ ਅਹਿਮ ਖ਼ਬਰ - ਰਾਤ ਨੂੰ ਸੌਣ ਤੋਂ ਪਹਿਲਾਂ ਪੀਓ ਇਸ ਚੀਜ਼ ਦਾ ਪਾਣੀ, ਸਰੀਰ ਨੂੰ ਮਿਲਣਗੇ ਅਣਗਿਣਤ ਫਾਇਦੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਖਤਰਨਾਕ ਬਿਮਾਰੀਆਂ ਦਾ ਰਾਮਬਾਣ ਇਲਾਜ ਹੈ ਇਹ ਸਬਜ਼ੀ! ਡਾਈਟ ’ਚ ਕਰ ਲਓ ਸ਼ਾਮਲ
NEXT STORY